ਰਜ਼ੀਆ ਬੱਟ

From Wikipedia, the free encyclopedia

Remove ads

ਰਜ਼ੀਆ ਬੱਟ (ਉਰਦੂ: ‎‏رضیہ بٹ‏‎) ਇੱਕ ਪਾਕਿਸਤਾਨੀ ਉਰਦੂ ਨਾਵਲਕਾਰ ਅਤੇ ਨਾਟਕਕਾਰ ਸੀ। ਉਸਨੂੰ ਪਾਕਿਸਤਾਨੀ ਔਰਤ ਲੇਖਕਾਂ ਵਿੱਚੋਂ ਸਭ ਤੋਂ ਜ਼ਿਆਦਾ ਪੜ੍ਹੀ ਜਾਣ ਵਾਲ਼ੀ ਨਾਵਲਕਾਰਾ ਹੋਣ ਦਾ ਦਰਜਾ ਹਾਸਲ ਹੈ। ਉਸ ਦੇ ਨਾਵਲਾਂ ਵਿੱਚ ਆਮ ਤੌਰ ਤੇ ਮਜ਼ਬੂਤ ​​ਔਰਤ ਮੁੱਖ ਪਾਤਰ ਹਨ, ਅਤੇ ਫ਼ਿਲਮਾਂ ਅਤੇ ਟੈਲੀਵਿਜ਼ਨ ਨਾਟਕਾਂ ਲਈ ਰੂਪਾਂਤਰਿਤ ਕੀਤੇ ਗਏ ਹਨ।[1][2][3]

ਵਿਸ਼ੇਸ਼ ਤੱਥ ਰਜ਼ੀਆ ਬੱਟرضیہ بٹ, ਜਨਮ ...
Remove ads

ਪਿੱਠਭੂਮੀ

ਰਜ਼ੀਆ ਨਿਆਜ਼ ਦਾ ਜਨਮ 19 ਮਈ 1924 ਨੂੰ ਰਾਵਲਪਿੰਡੀ ਵਿੱਚ ਹੋਇਆ ਸੀ।[4] ਉਸ ਨੇ ਆਪਣਾ ਬਹੁਤਾ ਬਚਪਨ ਪਿਸ਼ਾਵਰ ਵਿੱਚ ਬਿਤਾਇਆ।[5]

ਲਿਖਤਾਂ

ਰਜ਼ੀਆ ਬੱਟ ਨੇ 1940 ਵਿੱਚ ਲਿਖਣਾ ਸ਼ੁਰੂ ਕੀਤਾ। ਉਸਨੇ 51 ਨਾਵਲ ਅਤੇ 350 ਕਹਾਣੀਆਂ ਲਿਖੀਆਂ ਹਨ। ਉਸ ਦੀਆਂ ਲਿਖਤਾਂ ਵਿੱਚ ਪਾਠਕ ਦੇ ਦਿਲੋ ਦਿਮਾਗ਼ ਨੂੰ ਝੰਜੋੜ ਦੇਣ ਦੀ ਅਨੋਖੀ ਤਾਕਤ ਹੈ।

ਬਾਨੋ (ਨਾਵਲ)

ਰਜ਼ੀਆ ਬੱਟ ਦਾ ਇਹ ਮਸ਼ਹੂਰ ਨਾਵਲ ਹੈ ਜੋ ਪਾਕਿਸਤਾਨ ਤਹਿਰੀਕ ਦੇ ਸੰਦਰਭ ਵਿੱਚ ਲਿਖਿਆ ਗਿਆ ਇੱਕ ਨਿਹਾਇਤ ਹੀ ਖ਼ੂਬਸੂਰਤ ਨਾਵਲ ਹੈ।

ਨਾਹੀਦ

ਇਹ ਨਾਵਲ ਇੱਕ ਤਵਾਇਫ਼ ਦਾ ਕਿੱਸਾ ਹੈ। ਸਾਡੇ ਸਮਾਜ ਵਿੱਚ ਤਵਾਇਫ਼ ਨੂੰ ਇੱਕ ਨਾਪਸੰਦੀਦਾ ਕਿਰਦਾਰ ਸਮਝਿਆ ਜਾਂਦਾ ਹੈ ਲੇਕਿਨ ਬਹੁਤ ਵਾਰ ਹਾਲਾਤ ਇਨਸਾਨ ਨੂੰ ਇਹ ਖ਼ਰਾਬ ਪੇਸ਼ਾ ਇਖ਼ਤਿਆਰ ਕਰਨ ਲਈ ਮਜਬੂਰ ਕਰ ਦਿੰਦੇ ਹਨ। ਨਾਹੀਦ ਐਸੀ ਹੀ ਹਾਲਾਤ ਦੀ ਸਤਾਈ ਹੋਈ ਇੱਕ ਤਵਾਇਫ਼ ਦੀ ਕਹਾਣੀ ਹੈ।

ਦੁੱਖ ਸੁੱਖ ਆਪਨੇ

ਰਜ਼ੀਆ ਦੇ ਇਸ ਨਾਵਲ ਵਿੱਚ ਜ਼ਿੰਦਗੀ ਦੀਆਂ ਬੇਕਿਰਕ ਹਕੀਕਤਾਂ ਨੂੰ ਬਿਆਨ ਕੀਤਾ ਗਿਆ ਹੈ।

ਰੇਤਾ

ਅਕਸਰ ਲੋਕ ਰੋਜ਼ਗਾਰ ਦੀ ਤਲਾਸ਼ ਵਿੱਚ ਦੇਸ਼ ਤੋਂ ਬਾਹਰ ਜਾਂਦੇ ਹਨ ਮਗਰ ਉਨ੍ਹਾਂ ਦੇ ਜਾਣ ਦੇ ਬਾਦ ਕਿੰਨੀਆਂ ਅੱਖਾਂ ਐਸੀਆਂ ਹੁੰਦੀਆਂ ਹਨ ਜੋ ਹਰ ਲਮਹਾ ਉਨ੍ਹਾਂ ਦੇ ਇੰਤਜ਼ਾਰ ਵਿੱਚ ਰਾਹ ਤਕੜੀਆਂ ਰਹਿੰਦੀਆਂ ਹਨ। ਇਸ ਨਾਵਲ ਵਿੱਚ ਮੁਲਕ ਤੋਂ ਬਾਹਰ ਜਾਣ ਵਾਲਿਆਂ ਦੇ ਇੰਤਜ਼ਾਰ ਦੀਆਂ ਘੜੀਆਂ ਬਿਆਨ ਕੀਤੀਆਂ ਗਈਆਂ ਹਨ।[6]

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads