ਰਡਾਰ

From Wikipedia, the free encyclopedia

ਰਡਾਰ
Remove ads

ਰਡਾਰ (ਅੰਗਰੇਜ਼ੀ:radar) ਇੱਕ ਆਬਜੈਕਟ-ਡਿਸਟੈਕਸ਼ਨ ਸਿਸਟਮ ਹੈ ਜੋ ਰੇਡੀਓ ਤਰੰਗਾਂ ਦੀ ਵਰਤੋਂ ਕਰਦਾ ਹੈ ਤਾਂ ਜੋ ਕਿਸੇ ਚੀਜ ਦੀ ਰੇਜ਼, ਐਂਗਲ, ਜਾਂ ਗਤੀ ਨੂੰ ਨਿਰਧਾਰਿਤ ਕੀਤਾ ਜਾ ਸਕੇ। ਇਹ ਜਹਾਜ਼ਾਂ, ਪੁਲਾੜ ਯੰਤਰ, ਗਾਈਡਡ ਮਿਜ਼ਾਈਲਾਂ, ਮੋਟਰ ਵਾਹਨ, ਮੌਸਮ ਦੇ ਨਿਰਮਾਣ ਅਤੇ ਭੂਮੀ ਨੂੰ ਖੋਜਣ ਲਈ ਵਰਤਿਆ ਜਾ ਸਕਦਾ ਹੈ। ਇੱਕ ਰਡਾਰ ਸਿਸਟਮ ਵਿੱਚ ਰੇਡੀਓ ਵਿੱਚ ਇਲੈਕਟ੍ਰੋਮੈਗਨੈਟਿਕ ਲਹਿਰਾਂ ਪੈਦਾ ਕਰਨ ਵਾਲੇ ਟ੍ਰਾਂਸਮਿਟਰ ਸ਼ਾਮਲ ਹੁੰਦੇ ਹਨ, ਇਸ ਦੇ ਨਾਲ-ਨਾਲ ਇੱਕ ਪ੍ਰਸਾਰਣ ਐਂਟੀਨਾ, ਇੱਕ ਪ੍ਰਾਪਤੀ ਐਂਟੀਨਾ (ਅਕਸਰ ਇੱਕ ਐਂਟੀਨਾ ਹੀ ਟ੍ਰਾਂਸਿਟ ਕਰਨ ਅਤੇ ਪ੍ਰਾਪਤ ਕਰਨ ਲਈ ਵਰਤਿਆ ਜਾਂਦਾ ਹੈ), ਇੱਕ ਰਸੀਵਰ ਅਤੇ ਪ੍ਰੋਸੈਸਰ (ਜੋ ਕੀ ਆਬਜੈਕਟ ਦੀਆਂ ਵਿਸ਼ੇਸ਼ਤਾਵਾਂ ਨੂੰ ਨਿਰਧਾਰਤ ਕਰਨ ਲਈ ਵਰਤਿਆ ਜਾਂਦਾ ਹੈ) ਵੀ ਸ਼ਾਮਿਲ ਹੁੰਦੇ ਹਨ। ਟ੍ਰਾਂਸਮਿਟਰ ਤੋਂ ਰੇਡੀਓ ਦੀਆਂ ਲਹਿਰਾਂ ਆਬਜੈਕਟ ਨਾਲ ਟਕਰਾਉਦੀਆਂ ਹਨ ਅਤੇ ਵਾਪਸ ਰਸੀਵਰ ਵੱਲ ਆਉਂਦੀਆਂ ਹਨ, ਜਿਸ ਨਾਲ ਆਬਜੈਕਟ ਦੇ ਸਥਾਨ ਅਤੇ ਗਤੀ ਬਾਰੇ ਜਾਣਕਾਰੀ ਮਿਲ ਜਾਂਦੀ ਹੈ।

Thumb
ਇਕ ਲੰਬੀ ਸੀਮਾ ਵਾਲਾ ਰਡਰ, ਇਹ ਐਲਟਾਏਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਇਸ ਨੂੰ ਸਪੇਸ ਔਬਜੈਕਟਾਂ ਦਾ ਪਤਾ ਲਗਾਉਣ ਅਤੇ ਟਰੈਕ ਕਰਨ ਲਈ ਵਰਤਿਆ ਜਾਂਦਾ ਹੈ।
Thumb
ਹਵਾਈ ਜਹਾਜ਼ ਦੀ ਪਛਾਣ ਲਈ ਵਰਤਿਆ ਜਾਂਦਾ ਇਹ ਰਡਾਰ ਹੌਲੀ-ਹੌਲੀ ਘੁੰਮਦਾ ਹੈ, ਇੱਕ ਤੰਗ ਬੀਮ ਨਾਲ ਹਵਾਈ ਖੇਤਰ ਵਿੱਚ ਕੰਮ ਕਰਦਾ ਹੈ।

ਦੂਜੇ ਵਿਸ਼ਵ ਯੁੱਧ ਤੋਂ ਪਹਿਲਾਂ ਅਤੇ ਉਸ ਸਮੇਂ ਦੌਰਾਨ ਕਈ ਮੁਲਕਾਂ ਦੁਆਰਾ ਰਡਾਰ ਨੂੰ ਗੁਪਤ ਵਰਤੋਂ ਲਈ ਵਰਤਿਆ ਗਿਆ ਸੀ। ਰਡਾਰ ਨੂੰ ਪਿਹਲੀ ਵਾਰ ਨਾਮ ਸੰਨ 1940 ਵਿੱਚ ਸੰਯੁਕਤ ਰਾਜ ਅਮਰੀਕਾ ਨੇਵੀ ਦੁਆਰਾ ਦਿੱਤਾ ਗਿਆ ਸੀ ਜਿਸਦਾ ਮਤਲਬ, ਰੇਡੀਓ ਡਿਟੈਕਸ਼ਨ ਐਂਡ ਰੇਂਜਿੰਗ [1][2] ਜਾਂ ਰੇਡੀਓ ਦਿਸ਼ਾ ਨਿਰਦੇਸ਼ ਅਤੇ ਰੇਂਜਿੰਗ।[3][4] ਸ਼ਬਦ ਰਾਡਾਰ ਅੰਗਰੇਜ਼ੀ ਅਤੇ ਹੋਰ ਭਾਸ਼ਾਵਾਂ ਵਿੱਚ ਆਮ ਨਾਮ ਦੇ ਤੌਰ ਤੇ ਦਰਜ ਕੀਤਾ ਗਿਆ ਹੈ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads