ਰਣਜੀਤ ਕੌਰ

ਪੰਜਾਬੀ ਗਾਇਕਾ From Wikipedia, the free encyclopedia

ਰਣਜੀਤ ਕੌਰ
Remove ads

ਰਣਜੀਤ ਕੌਰ ਭਾਰਤੀ ਪੰਜਾਬ ਦੀ ਇੱਕ ਉੱਘੀ ਪੰਜਾਬੀ ਗਾਇਕਾ[1][2][3] ਹੈ। ਇਨ੍ਹਾਂ ਨੇ ਗਾਇਕ ਮੁਹੰਮਦ ਸਦੀਕ ਨਾਲ ਇਕੱਠਿਆਂ ਲਗਭਗ 35 ਸਾਲ ਗਾਇਆ। ਇਸ ਜੋੜੀ ਦੇ ਗਾਏ ਦੋਗਾਣੇ ਬਹੁਤ ਪ੍ਰਸਿੱਧ ਹੋਏ। ਰਣਜੀਤ ਕੌਰ ਨੇ ਬਤੌਰ ਅਦਾਕਾਰਾ ਵਜੋਂ ਕੁੱਝ ਪੰਜਾਬੀ ਫ਼ਿਲਮਾਂ ਵਿੱਚ ਵੀ ਕੰਮ ਕੀਤਾ ਹੈ, ਜਿਨ੍ਹਾਂ ਵਿੱਚੋਂ ਰਾਣੋ (1982), ਗੁੱਡੋ (1985), ਪਟੋਲਾ (1987) ਤੇ ਪੁੰਨਿਆ ਦੀ ਰਾਤ (2009) ਪ੍ਰਮੁੱਖ ਹਨ। ਸੰਨ 2002 ਵਿੱਚ ਇਨ੍ਹਾਂ ਦੀ ਜੋੜੀ ਮੁਹੰਮਦ ਸਦੀਕ ਨਾਲੋਂ ਟੁੱਟ ਗਈ, ਉਸ ਤੋਂ ਬਾਦ ਇਨ੍ਹਾਂ ਨੇ ਇੱਕਾ ਦੁੱਕਾ ਗੀਤ ਹੀ ਗਾਏ ਹਨ।

ਵਿਸ਼ੇਸ਼ ਤੱਥ ਰਣਜੀਤ ਕੌਰ, ਜਾਣਕਾਰੀ ...
Remove ads

ਜੀਵਨ

ਰਣਜੀਤ ਕੌਰ ਦਾ ਜਨਮ ਪੰਜਾਬ ਦੇ ਜ਼ਿਲ੍ਹਾ ਰੋਪੜ ਵਿੱਚ ਪਿਤਾ ਗਿਆਨੀ ਆਤਮਾ ਸਿੰਘ ਦੇ ਘਰ ਹੋਇਆ ਸੀ। ਰੋਪੜ ਵਿਚ ਪ੍ਰਾਇਮਰੀ ਸਕੂਲ ਦੀ ਵਿਦਿਆ ਹਾਸਲ ਕਰਨ ਤੋਂ ਬਾਅਦ ਗਿਆਨੀ ਆਤਮਾ ਸਿੰਘ ਜੀ ਪਰਿਵਾਰ ਸਮੇਤ ਲੁਧਿਆਣਾ ਆ ਕੇ ਵੱਸ ਗਏ। 1966 ਵਿੱਚ ਰਣਜੀਤ ਕੌਰ ਦੀ ਦਸਵੀਂ ਵਿੱਚ ਪੜ੍ਹਦਿਆਂ ਦੀ ਪਹਿਲੀ ਜੋੜੀ ਅਮਰ ਸਿੰਘ ਸ਼ੇਰਪੁਰੀ ਬਣੀ ਤੇ ਇਨ੍ਹਾਂ ਨੇ ਦੋ ਗੀਤ ਰਿਕਾਰਡ ਕਰਵਾਏ ;ਉਹ ਦੋ ਗੀਤ ਸਨ 'ਮਾਹੀ ਵੇ ਮਾਹੀ ਮੈਨੂੰ ਭੰਗ ਚੜ ਗਈ' ਦੂਸਰਾ 'ਗਾਲ ਬਿਨਾ ਨਾ ਬੋਲੇ ਨੀ ਜੱਟ ਜਿਹਾ'। ਇਹ ਦੋਵੇਂ ਗੀਤ ਉਸ ਸਮੇ ਬਹੁਤ ਮਸ਼ਹੂਰ ਹੋਏ। 1967 ਵਿਚ ਇਨ੍ਹਾਂ ਦੀ ਜੋੜੀ ਮੁਹੰਮਦ ਸਦੀਕ ਨਾਲ ਬਣ ਗਈ ਤੇ ਲਗਭਗ 35 ਸਾਲ ਇਕੱਠਿਆਂ ਗਾਇਆ। ਰਣਜੀਤ ਕੌਰ ਨੇ ਉਸਤਾਦ ਜਨਾਬ ਬਾਕਿਰ ਹੁਸੈਨ ਨੂੰ ਉਸਤਾਦ ਧਾਰਿਆ।

Remove ads

ਗਾਇਕੀ

ਇਹਨਾਂ ਨੇ ਮੁਹੰਮਦ ਸਦੀਕ ਨਾਲ਼ ਕਰੀਬ 250 ਦੋਗਾਣੇ ਅਤੇ 39 ਸੋਲੋ ਗੀਤ ਰਿਕਾਰਡ ਕਰਵਾਏ।[1] ਇਹਨਾਂ ਨੇ ਜ਼ਿਆਦਾਤਰ ਮਾਨ ਮਰਾੜਾਂ ਵਾਲ਼ਾ, ਸੁਰਜੀਤ ਸਿੰਘ ਢਿੱਲੋਂ (ਪਿੱਥੋ), ਗਾਮੀ ਸੰਗਤਪੁਰੀਆ, ਬਿੱਕਰ ਮਹਿਰਾਜ, ਮਰਹੂਮ ਗੁਰਮੇਲ ਸਿੰਘ ਢਿੱਲੋਂ (ਭੁੱਖਿਆਂਵਾਲੀ ਵਾਲਾ), ਦੇਵ ਸੰਗਤਪੁਰਾ, ਧਰਮ ਕੰਮੇਆਣਾ, ਬਾਂਸਲ ਬਾਪਲੇ ਵਾਲਾ ਅਤੇ ਜਨਕ ਸ਼ਰਮੀਲਾ ਦੇ ਲਿਖੇ ਗੀਤ ਗਾਏ। ਇਹਨਾਂ ਦੇ ਕੁਝ ਪ੍ਰਸਿੱਧ ਗੀਤ:

ਸੋਲੋ

  • ਅੱਜ ਤੈਂ ਮੈਨੂੰ ਮਾਰ ਪੁਆਈ ਨਣਦੇ
  • ਤੇਰਾ ਸੋਨੇ ਦੀ ਜ਼ੰਜੀਰੀ ਵਾਲਾ ਕੁੜਤਾ ਮੈਂ ਕਿਹੜੀ ਕਿੱਲੀ ਟੰਗਾਂ ਵੀਰਨਾ
  • ਖ਼ਾਲੀ ਘੋੜੀ ਹਿਣਕਦੀ ਉੱਤੇ ਨ੍ਹੀਂ ਦੀਂਹਦਾ ਵੀਰ
  • ਲੈ ਖ਼ਬਰ ਨਿਆਣੀ ਦੀ ਬਾਬਲਾ ਦਰਦ ਵੰਡਾ ਲੈ ਧੀ ਦੇ (ਗੀਤਕਾਰ ਬਾਬੂ ਰਜਬ ਅਲੀ)
  • ਮਾਏ ਨੀ ਮਾਏ ਮੇਰੇ ਦਿਲਾਂ ਦੀਏ ਮਹਿਰਮੇ, ਬੁੱਝ ਮੇਰੀ ਮੁੱਠੀ ਵਿੱਚ ਕੀ
  • ਲਾਹ ਲਈ ਮੁੰਦਰੀ ਮੇਰੀ, ਚਾਲਾਂ ਦੇ ਨਾਲ ਵਈ ਵਈ
  • ਘੜਿਆ ਝਨਾਂ ਤੋਂ ਮੈਨੂੰ ਲਾ ਦੇ ਪਾਰ ਵੇ
  • ਡੂੰਘੇ ਡੁੱਬ ਗੇ ਜਿਗਰੀਆ ਯਾਰਾ ,ਮੈਂ ਪੱਤਣਾਂ ਤੇ ਭਾਲਦੀ ਫਿਰਾਂ
  • ਗੁੱਡੀ ਵਾਂਗੂੰ ਅੱਜ ਮੈਨੂੰ ਸੱਜਣਾ , ਉਡਾਈ ਜਾ ਉਡਾਈ ਜਾ
  • ਗੱਲਾਂ ਮੁੱਕੀਆਂ ਨਾ ਮਾਹੀ ਨਾਲ ਮੇਰੀਆਂ ਰੱਬਾ ਵੇ ਤੇਰੀ ਰਾਤ ਮੁੱਕ ਗਈ

ਦੋਗਾਣੇ

  • ਤੇਰਾ ਲੈਣ ਮੁਕਲਾਵਾ ਨੀ ਮੈਂ ਆਇਆ ਬੱਲੀਏ
  • ਮੁੰਡਾ ਤੇਰਾ ਮੈਂ ਚੱਕ ਲੂੰ, ਚੱਲ ਚੱਲੀਏ, ਚੜਿੱਕ ਦੇ ਮੇਲੇ
  • ਆਪੇ ਭੌਰ ਨੇ ਥੱਪੀਆਂ ਰੋਟੀਆਂ, ਆਪੇ ਦਾਲ ਬਣਾਈ ਨੀ
  • ਮਲਕੀ ਖੂਹ ਦੇ ਉੱਤੇ ਭਰਦੀ ਪਈ ਸੀ ਪਾਣੀ
  • ਸਾਉਣ ਦਾ ਮਹੀਨਾ,ਮੈਂ ਨੀ ਜਾਣਾ ਤੇਰੇ ਨਾਲ ਵੇ
  • ਅਸੀਂ ਅੱਲੜ੍ਹਪੁਣੇ ਵਿੱਚ ਐਵੇਂ ਅੱਖੀਆਂ ਲਾ ਬੈਠੇ
  • ਛਟੀਆਂ ਦੀ ਅੱਗ ਨਾ ਬਲੇ, ਫੂਕਾਂ ਮਾਰੇ ਨੀ ਲਿਆਓ

ਛੜਾ ਫੜਕੇ

Remove ads

ਇਹ ਵੀ ਵੇਖੋ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads