ਰਤਨ ਸਿੰਘ ਜੱਗੀ

ਪੰਜਾਬੀ ਵਿਦਵਾਨ From Wikipedia, the free encyclopedia

Remove ads

ਡਾ. ਰਤਨ ਸਿੰਘ ਜੱਗੀ ਗੁਰਬਾਣੀ ਅਤੇ ਸਿੱਖ ਲਹਿਰ ਨਾਲ ਸੰਬੰਧਿਤ ਅੱਧੀ ਸਦੀ ਤੋਂ ਵਧ ਸਮੇਂ ਤੋਂ ਸਾਹਿਤ ਰਚਨਾ ਕਰਦੇ ਆ ਰਹੇ ਵੱਡੇ ਵਿਦਵਾਨ ਲੇਖਕ ਹਨ।[1]

ਜੀਵਨ ਤੱਥ

  • 1962 ਵਿੱਚ ਦਸਮ ਗ੍ਰੰਥ ਦੇ ਅਧਿਐਨ ਕਰ ਕੇ ਪੰਜਾਬ ਯੂਨੀਵਰਸਿਟੀ ਤੋਂ ਪੀਐਚ ਡੀ ਕੀਤੀ ਸੀ।
  • 1973 ਵਿੱਚ ਗੁਰੂ ਨਾਨਕ ਬਾਣੀ ਬਾਰੇ ਖੋਜ ਕਰ ਕੇ ਮਗਧ ਯੂਨੀਵਰਸਿਟੀ ਤੋਂ ਡੀ ਲਿਟ ਕੀਤੀ ਸੀ।
  • ਦਿੱਲੀ ਵਿੱਚ ਰਹਿੰਦੇ ਵਕਤ ਐਮ ਏ ਪੰਜਾਬੀ ਅਤੇ ਹਿੰਦੀ ਕਰਨ ਤੋਂ ਬਾਦ ਬੀ ਏ ਤੱਕ ਸੰਸਕ੍ਰਿਤ ਅਤੇ ਫਾਰਸੀ ਕੀਤੀ।

ਅਧਿਆਪਨ ਖੇਤਰ ਵਿੱਚ

  • ਸਭ ਤੋਂ ਪਹਿਲਾਂ ਉਹ ਸਰਕਾਰੀ ਕਾਲਜ ਹਿਸਾਰ ਵਿੱਚ ਲੈਕਚਰਾਰ ਨਿਯੁਕਤ ਹੋਏ
  • ਜੁਲਾਈ 1963 ਵਿੱਚ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿੱਚ ਪਹੁੰਚ ਗਏ। ਇੱਥੇ ਹੀ ਰੀਡਰ ਬਣੇ ਅਤੇ ਫਿਰ ਪੰਜਾਬੀ ਸਹਿਤ ਅਧਿਐਨ ਵਿਭਾਗ ਦੇ ਨੌ ਸਾਲ ਪ੍ਰੋਫੈਸਰ ਅਤੇ ਮੁੱਖੀ ਰਹੇ।
  • 1973 ਵਿੱਚ ਰਾਮ ਚਰਿਤ ਮਾਨਾਸ (ਤੁਲਸੀ ਰਾਮਾਇਣ) ਦਾ ਪੰਜਾਬੀ ਵਿੱਚ ਅਨੁਵਾਦ ਕੀਤਾ ਅਤੇ ਉਸ ਉੱਤੇ ਸਾਹਿਤ ਅਕਾਦਮੀ ਨਵੀਂ ਦਿੱਲੀ ਤੋਂ ਨੈਸ਼ਨਲ ਅਵਾਰਡ ਪ੍ਰਾਪਤ ਕੀਤਾ।
  • 1987 ਵਿੱਚ ਉਹ ਪੰਜਾਬੀ ਯੂਨੀਵਰਸਿਟੀ ਤੋਂ ਸੇਵਾ ਮੁਕਤ ਹੋ ਗਏ।

ਪੁਸਤਕ ਸੂਚੀ

  • ਗੁਰੂ ਨਾਨਕ ਦੀ ਵਿਚਾਰਧਾਰਾ
  • ਡਾ. ਮੋਹਨ ਸਿੰਘ ਕਵਿਤਾਵਲੀ
  • ਦਸਮ ਗ੍ਰੰਥ ਦਾ ਕਰਤ੍ਰਿਤਵ
  • ਦਸਮ ਗ੍ਰੰਥ ਦਾ ਪੌਰਾਣਿਕ ਅਧਿਐਨ ਉੱਤਰਾਰਧ
  • ਪੰਜਾਬੀ ਸਾਹਿਤ ਦਾ ਸਰੋਤ ਮੂਲਕ ਇਤਿਹਾਸ
  • ਵਿਚਾਰਧਾਰਾ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads