ਰਬਾਬ
From Wikipedia, the free encyclopedia
Remove ads
ਰਬਾਬ (ਅਰਬੀ: الربابة - "ਕਮਾਨੀ (ਸਾਜ਼)")[1], ਰਬਾਪ, ਰੇਬਾਬ, ਰੇਬੇਬ, ਜਾਂ ਅਲ-ਰਬਾਬ) ਤੰਤੀ (ਤਾਰਾਂ ਵਾਲਾ) ਸਾਜ਼ ਹੈ ਜਿਸਦਾ ਨਾਮ 8ਵੀਂ ਸਦੀ ਤੋਂ ਵੀ ਪਹਿਲਾਂ ਤੋਂ ਮਿਲਦਾ ਹੈ ਅਤੇ ਇਹ ਇਸਲਾਮੀ ਵਪਾਰਕ ਮਾਰਗਾਂ ਰਾਹੀਂ ਉੱਤਰੀ ਅਫਰੀਕਾ, ਮੱਧ ਪੂਰਬ, ਯੂਰਪ ਦੇ ਭਾਗਾਂ, ਅਤੇ ਦੂਰ ਪੂਰਬ ਤੱਕ ਫੈਲ ਗਿਆ। ਰਬਾਬ ਇੱਕ ਪ੍ਰਾਚੀਨ ਲੋਕ ਸਾਜ਼ ਹੈ।

ਬਣਤਰ
ਰਬਾਬ ਲੱਕੜ ਦੀ ਬਣਾਈ ਜਾਂਦੀ ਹੈ। ਲੱਕੜੀ ਦੇ ਇੱਕ ਖੋਲ ਉੱਤੇ ਇੱਕ ਫਰੇਮ ਜੜਿਆ ਜਾਂਦਾ ਹੈ, ਜਿਸ ਉੱਤੇ ਤਾਰਾਂ ਦੇ ਦੋ ਸਮੂਹ ਹੁੰਦੇ ਹਨ। ਇਸ ਨੂੰ ਤਰਾਪ ਕਹਿੰਦੇ ਹਨ। ਉੱਪਰਲੇ ਸਮੂਹ ਵਿੱਚ ਚਾਰ ਤੇ ਹੇਠਲੇ ਸਮੂਹ ਵਿੱਚ ਸੱਤ ਤਾਰਾਂ ਹੁੰਦੀਆ ਹਨ। ਬੈਂਡ ਨਾਲ ਜੁੜੀਆਂ ਤਾਰਾਂ ਵਾਲੇ ਰਬਾਬ ਨੂੰ ਨਿਬੱਧ ਤੇ ਬਿਨਾਂ ਬੈਂਡ ਤਾਰਾਂ ਵਾਲੀ ਰਬਾਬ ਨੂੰ ਅਨਬੰਧ ਕਿਹਾ ਜਾਂਦਾ ਹੈ। ਇਸ ਨੂੰ ਲੱਕੜੀ ਦੇ ਤਿਕੋਣੇ ਯੰਤਰ ਨਾਲ ਵਜਾਇਆ ਜਾਂਦਾ ਹੈ।
ਇਤਿਹਾਸ
ਇਸ ਸਾਜ਼ ਦੀ ਹੋਂਦ ਸਿਕੰਦਰ ਦੇ ਕਾਲ ਵਿੱਚ ਨਜ਼ਰੀਂ ਆਈ। ਮਹਾਨ ਅਲੈਗਜ਼ੈਂਡਰ ਨੇ ਇਸ ਸਾਜ਼ ਦੀ ਖੋਜ ਕੀਤੀ ਸੀ। ਇਹ ਪੰਜ ਮੂਲ ਸਾਜ਼ਾਂ ਵੀਣਾ, ਮ੍ਰਿਦੰਗ, ਸ਼ਹਿਨਾਈ, ਤੇ ਸਾਰੰਗੀ ਵਿਚੋਂ ਇੱਕ ਸਿਰਕੱਢਵਾਂ ਸਾਜ਼ ਹੈ।
ਸਿੱਖੀ

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੰਗੀ ਭਾਈ ਮਰਦਾਨਾ ਜੀ ਨੂੰ ਰਬਾਬੀ ਕਿਹਾ ਜਾਂਦਾ ਸੀ। ਰਬਾਬੀ ਇਸ ਕਰ ਕੇ ਕਿਹਾ ਜਾਂਦਾ ਸੀ ਕਿਉਂਕਿ ਉਹ ਰਬਾਬ ਬੜੀ ਮਧੁਰ ਵਜਾਉਂਦੇ ਸਨ। ਪਹਿਲਾਂ ਇਸ ਦਾ ਰੂਪ ਅਲੋਪ ਹੁੰਦਾ ਜਾ ਰਿਹਾ ਲਗਦਾ ਸੀ, ਪਰ ਅਜੋਕੀ ਸੰਗੀਤਕ ਦੁਨੀਆਂ ਵਿੱਚ ਇਹ ਮੁੜ ਸੁਰਜੀਤ ਹੋ ਰਿਹਾ ਹੈ।
ਇਹ ਵੀ ਦੇਖੋ
ਬਾਹਰੀ ਕੜੀਆਂ
http://www.sikh-heritage.co.uk/arts/rebabiMardana/RebabiMardana.htm Archived 2014-03-23 at the Wayback Machine.
ਹਵਾਲੇ
Wikiwand - on
Seamless Wikipedia browsing. On steroids.
Remove ads