ਰਮੇਸ਼ ਰੰਗੀਲਾ

From Wikipedia, the free encyclopedia

Remove ads

ਰਮੇਸ਼ ਰੰਗੀਲਾ 4 ਜੁਲਾਈ 1945-ਦੋ ਮਾਰਚ 1991 ਪੰਜਾਬੀ ਗਾਇਕ ਸੀ ਜਿਸ ਦੇ ਗੀਤ ‘ਨੈਣ ਪ੍ਰੀਤੋ ਦੇ, ਬਹਿਜਾ ਬਹਿਜਾ ਕਰਦੇ’ ਨੇ ਬਹਿਜਾ ਬਹਿਜਾ ਕਰਾਤੀ ਸੀ। ਰਮੇਸ਼ ਰੰਗੀਲੇ ਦੀ ਆਵਾਜ਼ ਭਰਵੀਂ ਤੇ ਦਮਦਾਰ ਸੀ। ਰਮੇਸ਼ ਦਾ ਜਨਮ ਪੱਛਮੀ ਪੰਜਾਬ ਦੇ ਸ਼ਹਿਰ ਗੁੱਜਰਾਂਵਾਲਾ (ਪਾਕਿਸਤਾਨ) ਵਿਖੇ 4 ਜੁਲਾਈ 1945 ਨੂੰ ਹੋਇਆ। ਪਿਤਾ ਬਰਕਤ ਰਾਮ ਅਤੇ ਮਾਤਾ ਵੀਰਾਂਵੰਤੀ ਦੇ ਚਾਰ ਪੁੱਤਾਂ ਤੇ ਛੇ ਧੀਆਂ ਵਿੱਚੋਂ ਰਮੇਸ਼ ਦੀ ਤੀਜੀ ਥਾਂ ਸੀ। ਰਮੇਸ਼ ਦੇ ਪਰਿਵਾਰ ਨੂੰ ਵੰਡ ਦੇ ਥਪੇੜੇ ਝੱਲਣੇ ਪਏ ਤੇ ਇਹ ਪਰਿਵਾਰ ਲੁਧਿਆਣੇ ਆ ਗਿਆ।

ਵਿਸ਼ੇਸ਼ ਤੱਥ ਰਮੇਸ਼ ਰੰਗੀਲਾ, ਜਨਮ ...
Remove ads

ਮੁੱਢਲੀ ਸਿੱਖਿਆ

ਰਮੇਸ਼ ਨੇ ਐਸ.ਡੀ.ਪੀ. ਹਾਇਰ ਸੈਕੰਡਰੀ ਸਕੂਲ ਤੋਂ ਅੱਠਵੀਂ ਦੀ ਪੜ੍ਹਾਈ ਕੀਤੀ। ਸਕੂਲ ਸਮੇਂ ਦੌਰਾਨ ਉਸ ਨੂੰ ਗਾਉਣ ਦਾ ਸ਼ੌਕ ਸੀ। ਉਸ ਨੇ ਜਗਰਾਤਿਆਂ ਅਤੇ ਰਾਮਲੀਲ੍ਹਾ ਦੀਆਂ ਸਟੇਜਾਂ ‘ਤੇ ਗਾਉਣਾ ਸਿੱਖਿਆ। ਇਸ ਸ਼ੋਕ ਨਾਲ ਉਸ ਦੀ ਪੜ੍ਹਾਈ ਅੱਧਵਾਟੇ ਹੀ ਛੁਟ ਗਈ।

ਗਾਇਕ ਤੇ ਪਹਿਚਾਣ

ਸਾਜਨ ਰਾਏਕੋਟੀ ਅਤੇ ਉਸਤਾਦ ਸੰਗੀਤਕਾਰ ਜਸਵੰਤ ਭੰਵਰਾ ਤੋਂ ਉਸ ਨੇ ਬਹੁਤ ਕੁਝ ਸਿੱਖਿਆ। ਤੇਰਾਂ-ਚੌਦਾਂ ਸਾਲ ਦੀ ਚੜ੍ਹਦੀ ਉਮਰ ਵਿੱਚ ਉਹ ਬਕਾਇਦਾ ਗਾਉਣ ਲੱਗ ਪਿਆ ਸੀ ਅਤੇ ਰਮੇਸ਼ ਕੁਮਾਰ ਤੋਂ ਬਣ ਗਿਆ ਸੀ ਰਮੇਸ਼ ਰੰਗੀਲਾ। ਸੰਨ 1967 ਵਿੱਚ ਰੰਗੀਲੇ ਦੀ ਪਹਿਲੀ ਰਿਕਾਰਡਿੰਗ ਗਾਇਕਾ ਨਰਿੰਦਰ ਬੀਬਾ ਨਾਲ ਆਈ। ਸਾਲ 1968 ਵਿੱਚ ਸਾਜਨ ਰਾਏਕੋਟੀ ਦਾ ਲਿਖਿਆ ਗੀਤ ‘ਨੈਣ ਪ੍ਰੀਤੋ ਦੇ’ ਐਚ.ਐਮ.ਵੀ. ਕੰਪਨੀ ਨੇ ਰਿਕਾਰਡ ਕੀਤਾ। ਇਸ ਤਵੇ ਦੀ ਰਿਕਾਰਡ ਤੋੜ ਵਿਕਰੀ ਹੋਈ। ਰਮੇਸ਼ ਰੰਗੀਲੇ ਦੇ ਨਰਿੰਦਰ ਬੀਬਾ ਤੋਂ ਬਿਨਾਂ ਗਾਇਕਾਵਾਂ ਸੁਰਿੰਦਰ ਕੌਰ, ਸਵਰਨ ਲਤਾ, ਰਾਜਿੰਦਰ ਰਾਜਨ, ਪ੍ਰੋਮਿਲਾ ਪੰਮੀ, ਸਨੇਹ ਲਤਾ, ਕੁਮਾਰੀ ਲਾਜ ਦਿੱਲੀ ਅਤੇ ਸੁਦੇਸ਼ ਕਪੂਰ ਨਾਲ ਵੀ ਬਹੁਤ ਸਾਰੇ ਗੀਤ ਰਿਕਾਰਡ ਹੋਏ। ਸੁਦੇਸ਼ ਕਪੂਰ ਨਾਲ ਰੰਗੀਲੇ ਨੇ 15 ਸਾਲ ਦੇ ਲਗਭਗ ਸਟੇਜ ਪ੍ਰੋਗਰਾਮ ਕੀਤੇ। ਰਮੇਸ਼ ਰੰਗੀਲੇ ਨੇ ਸਾਜਨ ਰਾਏਕੋਟੀ ਪਰਵਾਨੇ, ਦੀਦਾਰ ਸੰਧੂ, ਚੰਨ ਗੁਰਾਇਆਂ ਵਾਲਾ ਦੇ ਲਿਖੇ ਗੀਤ ਗਾਏ ਅਤੇ ਰਿਕਾਰਡ ਕਰਵਾਏ। ਰੰਗੀਲਾ 1975 ਤੋਂ ਰੇਡੀਓ ਦਾ ਪ੍ਰਵਾਨਿਤ ਕਲਾਕਾਰ ਹੋ ਗਿਆ ਸੀ। ਰੰਗੀਲੇ ਨੂੰ ਫ਼ਿਲਮਾਂ 'ਪੁੱਤਰ 'ਪੰਜ ਦਰਿਆਵਾਂ ਦੇ' ਵਿੱਚ ਪਿੱਠਵਰਤੀ ਗਾਇਕ ਵਜੋਂ ਗਾਉਣ ਦਾ ਮੌਕਾ ਮਿਲਿਆ।

Remove ads

ਮੌਤ

2 ਮਾਰਚ 1991 ਨੂੰ ਉਹ ਰੇਲਵੇ ਸਟੇਸ਼ਨ ‘ਤੇ ਪਲੇਟਫਾਰਮ ‘ਤੇ ਅਚਾਨਕ ਪੈਰ ਤਿਲਕ ਜਾਣ ਕਾਰਨ ਗੱਡੀ ਦੀ ਲਪੇਟ ਵਿੱਚ ਆ ਗਿਆ। ਪੂਰੇ ਦਸ ਦਿਨ ਹਸਪਤਾਲ ਵਿੱਚ ਜ਼ਿੰਦਗੀ ਤੇ ਮੌਤ ਦਾ ਘੋਲ ਚੱਲਦਾ ਰਿਹਾ ਤੇ ਅਖੀਰ ਮੌਤ ਦੀ ਜਿੱਤ ਹੋਈ।

ਕੁਝ ਗੀਤ

  • ‘ਹਰ ਦਮ ਕਰਦਾ ਰਹੇਂ ਲੜਾਈਆਂ’
  • ‘ਕੀ ਤੂੰ ਰੱਖਿਆ ਜਵਾਨੀ ਵਿੱਚ ਪੈਰ’।

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads