ਰਵਾਂਹ

From Wikipedia, the free encyclopedia

Remove ads

ਪੰਜਾਬ ਦੇ ਸੇਂਜੂ ਇਲਾਕਿਆ ਵਿਚ ਇਸ ਦੀ ਕਾਸ਼ਤ ਕਰਨ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ । ਇਹ ਆਮ ਕਰਕੇ ਜੁਆਰ, ਬਾਜਰਾ ਅਤੇ ਮੱਕੀ ਨਾਲ ਰਲਾ ਕੇ ਬੀਜੀ ਜਾਂਦੀ ਹੈ । ਇਹ ਦੁੱਧ ਦੇਣ ਲਈ ਡੰਗਰਾਂ ਨੂੰ ਗਰਮ ਖੁਸ਼ਕ ਮੌਸਮ ਵਿਚ ਲਗਾਤਾਰ ਚੰਗਾ ਦੁੱਧ ਲੈਣ ਲਈ ਚਾਰਨਾ, ਬਹੁਤ ਲਾਭਦਾਇਕ ਹੈ ।

ਉੱਨਤ ਕਿਸਮਾਂ

ਸੀ ਐਲ ੩੬੭ (੨੦੦੫): ਇਹ ਕਿਸਮ ਚਾਰੇ ਤੇ ਦਾਲ ਦੋਵਾਂ ਮੰਤਵਾਂ ਲਈ ਢੁੱਕਵੀਂ ਹੈ। ਇਸ ਦੇ ਬੂਟੇ ਸਿੱਧੇ ਖੜ੍ਹੇ ਰਹਿੰਦੇ ਹਨ ਅਤੇ ਪੱਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ । ਇਸ ਵਿਚ ਵਾਇਰਸ (ਪੀਲੇ ਪੱਤਿਆਂ ਦਾ ਰੋਗ) ਅਤੇ ਐਂਥਰਾਕਨੋਜ਼ ਬਿਮਾਰੀ ਦਾ ਟਾਕਰਾ ਕਰਨ ਦੀ ਸਮਰੱਥਾ ਹੈ । ਇਸ ਦੇ ਚਾਰੇ ਦੀ ਗੁਣਵੱਤਾ ਕੁਲ ਪਚਣਯੋਗ ਤੱਤ ਅਤੇ ਪਚਣਯੋਗ ਪ੍ਰੋਟੀਨ ਦੇ ਹਿਸਾਬ ਨਾਲ ਬਹੁਤ ਵਧੀਆ ਹੈ । ਇਸ ਦੇ ਬੂਟੇ ਨੂੰ ਬਹੁਤ ਜ਼ਿਆਦਾ ਫ਼ਲੀਆਂ ਲੱਗਦੀਆਂ ਹਨ । ਇਸ ਦੇ ਬੀਜ ਛੋਟੇ ਤੇ ਚਿੱਟੇ ਕਰੀਮ ਰੰਗ ਦੇ ਹੁੰਦੇ ਹਨ । ਇਹ ਕਿਸਮ ਦਾਲ ਬਣਾਉਣ ਲਈ ਢੁੱਕਵੀਂ ਹੈ ਕਿਉਂਕਿ ਇਸ ਦੀ ਪਕਾਉਣ ਦੀ ਗੁਣਵੱਤਾ ਬਹੁਤ ਵਧੀਆ ਹੈ । ਔਸਤਨ ਇਹ ਕਿਸਮ ੧੦੮ ਕੁਇੰਟਲ ਪ੍ਰਤੀ ਏਕੜ ਹਰੇ ਚਾਰੇ ਦਾ ਝਾੜ ਦਿੰਦੀ ਹੈ ਅਤੇ ਇਸ ਤੋਂ ਪ੍ਰਤੀ ਏਕੜ ੪.੯ ਕੁਇੰਟਲ ਦਾਣੇ ਮਿਲ ਜਾਂਦੇ ਹਨ । ਰਵਾਂਹ ੮੮ (੧੯੯੦): ਇਹ ਕਿਸਮ ਚਾਰਾ ਅਤੇ ਦਾਲ ਪੈਦਾ ਕਰਨ ਲਈ ਬਹੁਤ ਚੰਗੀ ਹੈ । ਇਹ ਇਕ ਚੌੜੇ ਪੱਤਿਆਂ ਵਾਲੀ ਸਿੱਧੀ ਵਧਣ ਵਾਲੀ ਕਿਸਮ ਹੈ ਜਿਹੜੀ ਕਿ ਚਾਰੇ ਦੀ ਰਲਵੀਂ ਫ਼ਸਲ ਨਾਲ ਵਲੇਵੇਂ ਨਹੀਂ ਮਾਰਦੀ । ਇਸ ਨੂੰ ਵਾਇਰਸ (ਪੀਲੇ ਪੱਤਿਆਂ ਦਾ ਰੋਗ) ਨਹੀਂ ਲਗਦਾ ਅਤੇ ਐਥਰਾਕਨੋਜ਼ ਬਿਮਾਰੀ ਬਹੁਤ ਹੀ ਘੱਟ ਲੱਗਦੀ ਹੈ। ਇਸ ਦੀਆਂ ਫਲੀਆਂ ਵੱਡੀਆਂ ਅਤੇ ਦਾਣੇ ਮੋਟੇ ਹੁੰਦੇ ਹਨ । ਇਸ ਦੇ ਦਾਣਿਆਂ ਦਾ ਰੰਗ ਚਾਕਲੇਟੀ ਭੂਰਾ ਹੁੰਦਾ ਹੈ। ਇਹ ਅਕਤੂਬਰ ਦੇ ਦੂਜੇ ਪੰਦਰ੍ਹਵਾੜੇ ਵਿਚ ਇਕਸਾਰ ਪੱਕ ਜਾਂਦੀ ਹੈ ਅਤੇ ਇਸ ਪਿਛੋਂ ਕਣਕ ਅਤੇ ਹਾੜ੍ਹੀ ਦੀਆਂ ਹੋਰ ਫ਼ਸਲਾਂ ਆਸਾਨੀ ਨਾਲ ਬੀਜੀਆਂ ਜਾ ਸਕਦੀਆਂ ਹਨ । ਔਸਤਨ ਇਹ ਕਿਸਮ ੧੦੦ ਕੁਇੰਟਲ ਪ੍ਰਤੀ ਏਕੜ ਹਰੇ ਚਾਰੇ ਦਾ ਝਾੜ ਦਿੰਦੀ ਹੈ ਅਤੇ ਇਸ ਤੋਂ ਪ੍ਰਤੀ ਏਕੜ ੪.੩ ਕੁਇੰਟਲ ਦਾਣੇ ਮਿਲ ਜਾਂਦੇ ਹਨ ।

Remove ads

ਕਾਸ਼ਤ ਦੇ ਢੰਗ

ਜ਼ਮੀਨ ਦੀ ਤਿਆਰੀ: ਦੋ ਵਾਰ ਹਲ ਵਾਹੁਣਾ ਅਤੇ ਹਰ ਵਾਹੀ ਪਿਛੋਂ ਸੁਹਾਗਾ ਫੇਰਨਾ ਕਾਫ਼ੀ ਹੈ । ਬੀਜ ਦੀ ਮਾਤਰਾ, ਬੀਜ ਦੀ ਸੋਧ ਅਤੇ ਬਿਜਾਈ: ਹਰੇ ਚਾਰੇ ਲਈ ਇਸ ਫ਼ਸਲ ਦੀ ਬਿਜਾਈ ਮਾਰਚ ਤੋਂ ਅੱਧ ਜੁਲਾਈ ਤੱਕ ਕਰਨੀ ਚਾਹੀਦੀ ਹੈ। ਚਾਰੇ ਦੀ ਫ਼ਸਲ ਲਈ ਪੋਰ ਜਾਂ ਖਾਦ-ਬੀਜ ਡਰਿਲ ਨਾਲ ਰਵਾਂਹ ੮੮ ਦਾ ੨੦ - ੨੫ ਕਿਲੋ ਅਤੇ ਰਵਾਂਹ ੩੬੭ ਦਾ ੧੨ ਕਿਲੋ ਬੀਜ ਪ੍ਰਤੀ ਏਕੜ ਵਰਤੋ । ਕਤਾਰਾਂ ਵਿਚਕਾਰ ਫ਼ਾਸਲਾ ੩੦ ਸੈਂਟੀਮੀਟਰ ਰੱਖੋ । ਬਿਜਾਈ ਪਿਛੋਂ ਸੁਹਾਗਾ ਦਿਓ ਤਾਂ ਜੋ ਨਮੀ ਬਰਕਰਾਰ ਰਹੇ। ਜੇਕਰ ਇਸ ਨੂੰ ਮੱਕੀ ਵਿਚ ਬੀਜਣਾ ਹੋਵੇ ਤਾਂ ਮੱਕੀ ਦੇ ੧੫ ਕਿਲੋ ਬੀਜ ਵਿਚ ਰਵਾਂਹ ੮੮ ਦਾ ੧੫ ਕਿਲੋ ਬੀਜ ਜਾਂ ਸੀ ਐਲ ੩੬੭ ਦਾ ੬ ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ । ਬੀਜ ਨੂੰ ਐਮੀਸਾਨ ੨.੫ ਗ੍ਰਾਮ ਜਾਂ ਬਾਵਿਸਟਨ ੨ ਗ੍ਰਾਮ ਪ੍ਰਤੀ ਕਿਲੋ ਨਾਲ ਸੋਧ ਕੇ ਬੀਜੋ । ਰਵਾਂਹ ਨੂੰ ਬਿਨਾਂ ਵਹਾਏ ਜੀਰੋ ਟਿੱਲ ਡਰਿੱਲ ਨਾਲ ਵਾਹ ਕੇ ਅਤੇ ਬਿਨਾਂ ਵਹਾਏ ਬੀਜੀ ਕਣਕ ਤੋਂ ਬਾਅਦ ਬੀਜ ਸਕਦੇ ਹਾਂ। ਨਦੀਨਾਂ ਦੀ ਰੋਕਥਾਮ: ਬਿਜਾਈ ਤੋਂ ੨੪ ਘੰਟੇ ਦੇ ਅੰਦਰ, ਨਦੀਨ ਉੱਗਣ ਤੋਂ ਪਹਿਲਾਂ ਸਟੌਂਪ 30 ਈ ਸੀ (ਪੈਂਡੀਮੈਥਾਲਿਨ) ੭੫੦ ਮਿਲੀਲਿਟਰ ਪ੍ਰਤੀ ਏਕੜ ਦੇ ਹਿਸਾਬ ੨੦੦ ਲਿਟਰ ਪਾਣੀ ਵਿਚ ਘੋਲ ਕੇ ਛਿੜਕੋ । ਇਸ ਨਾਲ ਮੌਸਮੀ ਨਦੀਨ ਜਿਵੇਂ ਇੱਟਸਿਟ/ਚੁਪੱਤੀ ਆਦਿ ਤੇ ਕਾਬੂ ਪਾਇਆ ਜਾ ਸਕਦਾ ਹੈ । ਖਾਦਾਂ: ੭.੫ ਕਿਲੋ ਨਾਈਟ੍ਰੋਜਨ (੧੬.੫ ਕਿਲੋ ਯੂਰੀਆ) ਅਤੇ ੨੨ ਕਿਲੋ ਫ਼ਾਸਫੋਰਸ (੧੪੦ ਕਿਲੋ ਸੁਪਰਫ਼ਾਸਫੇਟ) ਪ੍ਰਤੀ ਏਕੜ ਬਿਜਾਈ ਸਮੇਂ ਪਾਓ । ਜੇਕਰ ਰਵਾਂਹ ਦਾ ਚਾਰਾ ਕਣਕ ਪਿਛੋਂ ਬੀਜਣਾ ਹੋਵੇ ਜਿਸ ਨੂੰ ਫ਼ਾਸਫੋਰਸ ਦੀ ਸਿਫ਼ਾਰਸ਼ ਕੀਤੀ ਮਾਤਰਾ ਪਾਈ ਗਈ ਹੋਵੇ, ਤਾਂ ਫ਼ਾਸਫੋਰਸ ਤੱਤ ਪਾਉਣ ਦੀ ਲੋੜ ਨਹੀਂ । ਪਾਣੀ ਅਤੇ ਜਲ ਨਿਕਾਸ: ਮਈ ਵਿਚ ਬੀਜੀ ਫ਼ਸਲ ਨੂੰ ਹਰ ੧੫ ਦਿਨਾਂ ਪਿਛੋਂ ਪਾਣੀ ਦਿਓ ਜਦੋਂ ਤੱਕ ਬਾਰਸ਼ਾਂ ਸ਼ੁਰੂ ਨਾ ਹੋਣ । ਕੁਲ ੪ ਤੋਂ ੫ ਪਾਣੀ ਕਾਫ਼ੀ ਹਨ। ਚੰਗੇ ਜਲ ਨਿਕਾਸ ਦੀ ਹਾਲਤ ਵਿਚ ਫ਼ਸਲ ਵਧੇਰੇ ਹੁੰਦੀ ਹੈ। ਕਟਾਈ: ਹਰੇ ਚਾਰੇ ਦੀ ਕਟਾਈ ਬਿਜਾਈ ਤੋਂ ੫੫-੬੫ ਦਿਨ ਤੱਕ ਫੁੱਲ ਪੈਣ ਤੋਂ ਪਹਿਲਾਂ ਜਾਰੀ ਰੱਖੀ ਜਾ ਸਕਦੀ ਹੈ। ਇਹ ਚਾਰਾ ਚੰਗੀ ਕੁਆਲਿਟੀ ਦਾ ਹੁੰਦਾ ਹੈ। ਬੀਜ ਪੈਦਾ ਕਰਨਾ ਬੀਜ ਵਾਲੀ ਫ਼ਸਲ ਲਈ ਸੀ ਐਲ ੩੬੭ ਦਾ ੮ ਕਿਲੋ ਬੀਜ ਪ੍ਰਤੀ ਏਕੜ ਅਗਸਤ ਦੇ ਪਹਿਲੇ ਹਫ਼ਤੇ ਅਤੇ ਰਵਾਂਹ ੮੮ ਦੇ ੧੬ ਕਿਲੋ ਬੀਜ ਪ੍ਰਤੀ ਏਕੜ ਨੂੰ ਜੁਲਾਈ ਦੇ ਆਖਰੀ ਹਫ਼ਤੇ ਤੋਂ ਅਗਸਤ ਦੇ ਸ਼ੁਰੂ ਤੱਕ ਬੀਜੋ । ਬਿਜਾਈ ਕਤਾਰਾਂ ਵਿਚ ੩੦ ਸੈਂਟੀਮੀਟਰ ਫ਼ਾਸਲੇ ਤੇ ਕਰੋ । ਚਾਰੇ ਦੀ ਫ਼ਸਲ ਲਈ ਦੱਸੀਆਂ ਗਈਆਂ ਖਾਦਾਂ ਹੀ ਪਾਓ ।

Remove ads

ਪੌਦ ਸੁਰੱਖਿਆ

(ੳ) ਕੀੜੇ-ਮਕੌੜੇ

ਇਸ ਫ਼ਸਲ ਤੇ ਆਮ ਕਰਕੇ ਤੇਲਾ (ਝੳਸਸਦਿ) ਤੇ ਕਾਲਾ ਚੇਪਾ (ਭਲੳਚਕ ੳਪਹਦਿ) ਹਮਲਾ ਕਰਦਾ ਹੈ । ਇਸਦੀ ਰੋਕਥਾਮ ਲਈ ੨੦੦ ਮਿਲੀਲਿਟਰ ਮੈਲਾਥੀਆਨ ੫੦ ਤਾਕਤ ਵਾਲੀ ੮੦ ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਛਿੜਕੋ । ਦਵਾਈ ਛਿੜਕਣ ਤੋਂ ਦੋ ਹਫ਼ਤੇ ਤੱਕ ਫ਼ਸਲ ਕੱਟ ਕੇ ਪਸ਼ੂਆਂ ਨੂੰ ਨਾ ਚਾਰੋ । ਵਾਲਾਂ ਵਾਲੀ ਸੁੰਡੀ (ਭੱਬੂ ਕੁੱਤਾ, ਭਹਿੳਰ ਹੳਰਿੇ ਚੳਟੲਰਪਲਿਲੳਰ): ਰਵਾਂਹ ਉਪਰ ਅਗਸਤ ਤੋਂ ਨਵੰਬਰ ਤੱਕ ਹਮਲਾ ਕਰਦੀ ਹੈ । ਰਵਾਂਹ ਦੀ ਫ਼ਸਲ ਨੂੰ ਇਸ ਕੀੜੇ ਦੇ ਹਮਲੇ ਤੋਂ ਬਚਾਉਣ ਲਈ ਰਵਾਂਹ ਦੀ ਬਿਜਾਈ ਸਮੇਂ ਖੇਤ ਦੁਆਲੇ ਤਿਲਾਂ ਦੀ ਇੱਕ ਲਾਈਨ ਲਗਾਓ । ਮਦੀਨ ਪ੍ਰਵਾਨੇ ਅੰਡੇ ਦੇਣ ਲਈ ਤਿਲਾਂ ਨੂੰ ਰਵਾਂਹ ਤੋਂ ਵੱਧ ਪਸੰਦ ਕਰਦੇ ਹਨ । ਅੰਡਿਆਂ ਵਿਚੋਂ ਨਿਕਲਦੀਆਂ ਸੁੰਡੀਆਂ ਜੋ ਤਿਲਾਂ ਉਪਰ ਝੁੰਡ ਵਿਚ ਮਿਲਦੀਆ ਹਨ ਇਕੱਠੀਆਂ ਕਰਕੇ ਨਸ਼ਟ ਕਰ ਦਿਓ । ਗੁਦਾਮ ਵਿਚ ਲੱਗਣ ਵਾਲੇ ਕੀੜੇ: ਗੁਦਾਮ ਵਿਚ ਰੱਖੇ ਰਵਾਂਹ ਦੇ ਦਾਣਿਆਂ ਦਾ ਢੋਰਾ (ਫੁਲਸੲ ਬੲੲਟਲੲ) ਬਹੁਤ ਨੁਕਸਾਨ ਕਰਦਾ ਹੈ । ਇਸ ਦੀ ਰੋਕਥਾਮ ਲਈ ਦੇਖੋ ਅੰਤਿਕਾ ੨ ੲ. ਪੰਛੀਆਂ ਤੋਂ ਬਚਾਅ ਕਾਂ, ਉੱਗ ਰਹੇ (ਪੁੰਗਰੇ) ਬੀਜਾਂ ਨੂੰ ਪੁੱਟ ਦਿੰਦੇ ਹਨ । 'ਫ਼ਸਲਾਂ ਦਾ ਪੰਛੀਆਂ ਤੋਂ ਬਚਾਅ' ਅਧਿਆਇ ਹੇਠ ਦੇਖੋ।

(ਅ) ਬਿਮਾਰੀਆਂ

ਬੀਜ ਸੜਨਾ ਅਤੇ ਪੌਦਾ ਝੁਲਸਣਾ (ਸ਼ੲੲਦ ਰੋਟ ੳਨਦ ਸ਼ੲੲਦਲਨਿਗ ਮੋਰਟੳਲਟਿੇ): ਇਹ ਬਿਮਾਰੀ ਬੀਜ ਰਾਹੀਂ ਫੈਲਣ ਵਾਲੇ ਕੀਟਾਣੂੰਆਂ ਨਾਲ ਹੁੰਦੀ ਹੈ । ਬਿਮਾਰੀ ਵਾਲੇ ਬੀਜ ਘੱਟ ਉੱਗਦੇ ਹਨ । ਬੂਟਿਆਂ ਦਾ ਵਾਧਾ ਰੁੱਕ ਜਾਂਦਾ ਹੈ ਤੇ ਛੋਟੇ ਪੌਦੇ ਮਰਨੇ ਸ਼ੁਰੂ ਹੋ ਜਾਂਦੇ ਹਨ। ਇਸ ਦੀ ਰੋਕਥਾਮ ਲਈ ਬੀਜ ਨੂੰ ੨.੫ ਗ੍ਰਾਮ ਐਮੀਸਾਨ ੬ ਜਾਂ ੨ ਗ੍ਰਾਮ ਬਾਵਿਸਟਿਨ ੫੦ ਡਬਲਯੂ ਪੀ ਪ੍ਰਤੀ ਕਿਲੋ ਨਾਲ ਸੋਧ ਕੇ ਬੀਜੋ ।

Loading related searches...

Wikiwand - on

Seamless Wikipedia browsing. On steroids.

Remove ads