ਰਵਿੰਦਰ ਸੰਗੀਤ

From Wikipedia, the free encyclopedia

Remove ads

ਰਬਿੰਦਰ ਸੰਗੀਤ ਇੱਕ ਸਦੀ ਤੋਂ ਵੱਧ ਸਮੇਂ ਤੋਂ ਬੰਗਾਲ ਦੇ ਸੱਭਿਆਚਾਰ ਦਾ ਇੱਕ ਅਟੁੱਟ ਹਿੱਸਾ ਰਿਹਾ ਹੈ।[1][2] ਹਿੰਦੂ ਭਿਕਸ਼ੂ ਅਤੇ ਭਾਰਤੀ ਸਮਾਜ ਸੁਧਾਰਕ ਸਵਾਮੀ ਵਿਵੇਕਾਨੰਦ ਆਪਣੀ ਜਵਾਨੀ ਵਿੱਚ ਰਬਿੰਦਰ ਸੰਗੀਤ ਦੇ ਪ੍ਰਸ਼ੰਸਕ ਬਣ ਗਏ। ਉਹਨਾਂ ਨੇ ਰਬਿੰਦਰ ਸੰਗੀਤ ਸ਼ੈਲੀ ਵਿੱਚ ਸੰਗੀਤ ਦੀ ਰਚਨਾ ਕੀਤੀ, ਉਦਾਹਰਣ ਵਜੋਂ ਰਾਗ ਜੈਜੀਵੰਤੀ ਵਿੱਚ ਗਗਨੇਰ ਤਲੇ।[1]

Remove ads

ਡਿਜੀਟਾਈਜ਼ੇਸ਼ਨ

ਜੁਲਾਈ 2016 ਤੱਕ, ਸਾਰੇਗਾਮਾ ਦੁਆਰਾ 7,864 ਰਬਿੰਦਰ ਸੰਗੀਤ ਨੂੰ ਡਿਜੀਟਾਈਜ਼ ਕੀਤਾ ਗਿਆ ਹੈ ਅਤੇ ਇਸ ਨੂੰ ਡਾਊਨਲੋਡ ਕਰਨ ਲਈ ਇਹ ਔਨਲਾਈਨ ਵੀ ਉਪਲਬਧ ਹਨ।[3]

ਇਸ ਤੋਂ ਇਲਾਵਾ, ਪ੍ਰਸਿੱਧ ਰਬਿੰਦਰ ਸੰਗੀਤ ਨੂੰ ਡਿਜੀਟਲ ਕੀਤਾ ਗਿਆ ਹੈ ਅਤੇ ਬ੍ਰੇਨਵੇਅਰ ਯੂਨੀਵਰਸਿਟੀ ਦੀ ਪਹਿਲ ਦੇ ਹਿੱਸੇ ਵਜੋਂ ਵਿਸ਼ੇਸ਼ ਤੌਰ ਤੇ ਫਾਲਗੁਨੀ ਮੂਖੋਪਾਧਿਆਏ ਦੇ ਯੂਟਿਊਬ ਚੈਨਲ 'ਤੇ ਪ੍ਰਦਰਸ਼ਿਤ ਕੀਤਾ ਗਿਆ ਹੈ। 9 ਮਈ 2023 ਨੂੰ ਸ਼ੁਰੂ ਕੀਤੇ ਗਏ ਇਸ ਪ੍ਰੋਜੈਕਟ ਦਾ ਉਦੇਸ਼ ਰਬਿੰਦਰਨਾਥ ਟੈਗੋਰ ਦੀ ਸੱਭਿਆਚਾਰਕ ਵਿਰਾਸਤ ਨੂੰ ਉਤਸ਼ਾਹਿਤ ਕਰਨਾ ਹੈ। ਇਸ ਪਹਿਲ ਵਿੱਚ 100 ਚੁਣੇ ਹੋਏ ਗੀਤ ਸ਼ਾਮਲ ਹਨ, ਜਿਨ੍ਹਾਂ ਦਾ ਅਨੁਵਾਦ ਅਤੇ ਜਿਨ੍ਹਾਂ ਨੂੰ ਗਾਇਆ ਵੀ ਮੂਖੋਪਾਧਿਆਏ ਦੁਆਰਾ ਹੀ ਗਿਆ ਹੈ,ਜੋ ਕਿ ਹੌਲੀ ਹੌਲੀ ਵਿਸਤ੍ਰਿਤ ਕਿੱਸਿਆਂ, ਪ੍ਰਸ਼ੰਸਾ, ਬਲੌਗਾਂ, ਆਲੋਚਨਾਤਮਕ ਲੇਖਾਂ ਅਤੇ ਖੋਜ ਪੱਤਰਾਂ ਦੇ ਨਾਲ ਜਾਰੀ ਕੀਤੇ ਜਾ ਰਹੇ ਹਨ, ਜਿਸ ਨਾਲ ਟੈਗੋਰ ਦੀਆਂ ਰਚਨਾਵਾਂ ਦੁਨੀਆ ਭਰ ਦੇ ਬੰਗਾਲੀ ਅਤੇ ਗੈਰ-ਬੰਗਾਲੀ ਘਰਾਂ ਤੱਕ ਪਹੁੰਚਯੋਗ ਹੋ ਗਈਆਂ ਹਨ।[4]

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads