ਰਾਏ ਸਿੱਖ

From Wikipedia, the free encyclopedia

Remove ads

ਰਾਅ ਸਿੱਖ ਪੰਜਾਬ ਵਿੱਚ ਰਹਿਣ ਵਾਲੀ ਇੱਕ ਦਲਿਤ ਬਰਾਦਰੀ ਹੈ। ਇਸ ਬਰਾਦਰੀ ਦੇ ਲੋਕ ਹੁਣ ਖੇਤੀਬਾੜੀ ਨਾਲ ਜੁੜੇ ਹੋਏ ਹਨ ਅਤੇ ਮਜਦੂਰੀ ਵੀ ਕਰਦੇ ਹਨ। ਹੁਣ ਰਾਏ ਸਿੱਖ ਬਰਾਦਰੀ ਦੇ ਲੋਕ ਕਾਫ਼ੀ ਸਮਝਦਾਰ ਅਤੇ ਤੱਰਕੀ ਦੇ ਰਹ ਤੇ ਹਨ, ਅਤੇ ਬਹੁਤ ਹੀ ਲੋਕ ਉਚੀ ਪੜ੍ਹਾਈ ਵਾਲੇ ਤੇ ਸਰਕਾਰੀ ਨੌਕਰੀਆਂ ਵਾਲੇ ਹਨ।ਇਹ ਬਰਾਦਰੀ ਜ਼ਿਆਦਾ ਤਰ ਫਿਰੋਜ਼ਪੁਰ ਤੋਂ ਲੈ ਕੇ ਫਾਜ਼ਿਲਕਾ ਤੱਕ ਬਾਡਰ ਪੱਟੀ ਤੇ ਬੈਠੀ ਹੈ। ਇਹਨਾਂ ਇਲਾਕਿਆਂ ਵਿੱਚ ਚੋਣਾਂ ਲੱੜਨ ਲਈ ਸਿਰਫ਼ ਇਸ ਰਾਏ ਸਿੱਖ ਬਰਾਦਰੀ ਦਾ ਆਦਮੀ ਹੀ ਚੋਣਾਂ ਵਿਚੋਂ ਜੇਤੂ ਹੋ ਸਕਦਾ ਹੈ। ਇਹ ਕੌਮ ਬਹੁਤ ਬਹਾਦਰ ਮੰਨੀ ਜਾਂਦੀ ਹੈ।

Remove ads

ਇਤਿਹਾਸ

ਰਾਅ ਸਿੱਖ ਰਾਜਸਥਾਨ ਅਤੇ ਮੁਲਤਾਨ ਜੋ ਕਿ ਪਾਕਿਸਤਾਨ ਚ ਹੈ, ਉੱਥੋਂ ਆਏ ਹੋਏ ਮੰਨੇ ਗਏ ਹਨ। ਇਹ ਆਪਣਾ ਸੰਬੰਧ ਰਾਜਪੂਤ ਵੰਸ਼ਾਂ ਦੇ ਨਾਲ ਦੱਸਦੇ ਹਨ। ਇਸ ਜਾਤੀ ਦੇ ਕੁਝ ਕੂ ਲੋਕਾਂ ਨੂੰ ਛੱਡ ਕੇ ਸਾਰੇ ਮਜ਼ਦੂਰੀ ਕਰਦੇ ਹਨ। ਇਹ ਲੋਕ ਸਿੱਖ ਧਰਮ ਦੇ ਪ੍ਰਭਾਵ ਨਾਲ ਸਿੱਖ ਹੋ ਗਏ ਅਤੇ ਅੱਜ ਇਹ ਨਾਮਧਾਰੀ ਵੀ ਮਿਲ ਜਾਂਦੇ ਹਨ। ਰਾਜਸਥਾਨ ਅਤੇ ਪੰਜਾਬ ਦੇ ਜ਼ਿਲ੍ਹਾ ਫ਼ਾਜਿਲਕਾ ਵਿੱਚ ਇਸਾਈ ਧਰਮ ਦੇ ਪ੍ਰਚਾਰ ਹੇਠ ਇਹਨਾਂ ਨੇ ਇਸਾਈ ਮਤ ਵੀ ਅਪਣਾ ਲਿਆ ਹੈ।[1]

ਬੋਲੀ

ਇਸ ਜਾਤੀ ਦੀ ਬੋਲੀ ਵਿੱਚ ਲਹਿੰਦੀ ਅਤੇ ਰਾਜਸਥਾਨੀ ਬੋਲੀ ਦਾ ਰਲਾਅ ਹੈ ਪਰ ਅੱਜ ਕੱਲ ਪੜ੍ਹਾਈ ਅਤੇ ਮਾਹੌਲ ਕਰਕੇ ਇਹ ਹੁਣ ਟਕਸਾਲੀ ਪੰਜਾਬੀ ਦੀ ਵਰਤੋਂ ਕਰਦੇ ਹਨ ਪਰ ਹਾਲੇ ਵੀ ਇਹਨਾਂ ਦਾ ਸ਼ਬਦ ਭੰਡਾਰ ਲਹਿੰਦੀ ਵਾਲਾ ਹੀ ਹੈ।

ਉੱਘੇ ਲੋਕ

ਹਵਾਲੇ1 ਹਰੀ ਸਿੰਘ ਨਲੂਆ ਦੇ ਵਸ਼

Loading related searches...

Wikiwand - on

Seamless Wikipedia browsing. On steroids.

Remove ads