ਖਮਾਜ

From Wikipedia, the free encyclopedia

Remove ads

"ਆਰੋਹਣ ਮੇਂ ਰੇ ਵਰਜਿਤ ਕਰ,ਗਾਵਤ ਰਾਗ ਖਮਾਜ।

ਦ੍ਵਿਤੀਯਪ ਪ੍ਰੇਹਰ ਨਿਸ਼ਿ ਗਾਈਏ,ਰਖਿਏ ਗ-ਨੀ ਸੰਵਾਦ।।"

.............ਰਾਗ ਚੰਦ੍ਰਿਕਾ ਸਾਰ

ਰਾਗ ਖਮਾਜ ਦਾ ਪਰਿਚੈ:-

ਸੁਰ ਅਰੋਹ 'ਚ ਰੇ ਵਰਜਿਤ।

ਨਿਸ਼ਾਦ ਦੋਂਵੇਂ। ਬਾਕੀ ਸਾਰੇ ਸੁਰ ਸ਼ੁੱਧ।

ਜਾਤੀ ਸ਼ਾਡਵ-ਸੰਪੂਰਣ
ਥਾਟ ਖਮਾਜ
ਵਾਦੀ-ਸੰਵਾਦੀ ਗੰਧਾਰ-ਨਿਸ਼ਾਦ
ਸਮਾਂ ਰਾਤ ਦਾ ਦੂਜਾ ਪਹਿਰ
ਠੇਹਿਰਾਵ ਵਾਲੇ ਸੁਰ ਸ ਮ ਪ -ਸੰ ਪ ਗ
ਮੁੱਖ ਅੰਗ ਗ ਮ ਪ ਧ ;ਗ ਮ ਗ ;ਪ ਸੰ ਨ ਸੰ ;ਨੀ ਧ ਪ ;ਮ ਪ ਮ ਗ ; ਰੇ ਸ
ਆਰੋਹ ਸ ਗ ਮ ਪ ਧ ਨੀ ਸੰ
ਅਵਰੋਹ ਸੰ ਨੀ ਧ ਪ ਮ ਗ ਰੇ ਸ
ਪਕੜ ਨੀ ਧ ਮ ਪ ਧ ਮ ਗ
ਮਿਲਦਾ ਜੁਲਦਾ ਰਾਗ ਤਿਲੰਗ

ਰਾਗ ਖਮਾਜ ਦੀ ਵਿਸ਼ੇਸ਼ਤਾ:-

  • ਰਾਗ ਖਮਾਜ ਦੇ ਅਰੋਹ 'ਚ ਧੈਵਤ (ਧ) ਥੋੜਾ ਘੱਟ ਵਰਤੋਂ 'ਚ ਆਉਂਦਾ ਹੈ।
  • ਰਾਗ ਖਮਾਜ ਦੇ ਅਵਰੋਹ 'ਚ ਪੰਚਮ(ਪ) ਵਕ੍ਰ ਰੂਪ 'ਚ ਲਗਦਾ ਹੈ ਨੀ ਧ,ਮ ਪ ਧ, ਮ ਗ
  • ਰਾਗ ਖਮਾਜ ਦੀ ਪੂਰੀ ਸੁੰਦਰਤਾ ਗ,ਮ,ਪ,ਨੀ ਸੁਰਾਂ 'ਚ ਸਮਾਈ ਹੁੰਦੀ ਹੈ।
  • ਰਾਗ ਖਮਾਜ ਚੰਚਲ ਸੁਭਾ ਵਾਲਾ ਰਾਗ ਹੈ ਇਸ ਕਰਕੇ ਇਸ ਰਾਗ ਵਿੱਚ ਛੋਟਾ ਖਿਆਲ,ਠੁਮਰੀ ਤੇ ਟੱਪਾ ਜਿਆਦਾ ਗਾਇਆ ਜਾਂਦਾ ਹੈ। ਅਤੇ ਇਸ ਰਾਗ ਵਿੱਚ ਮਾਸੀਤ੍ਖਾਨੀ ਗੱਤ ਤੇ ਰਜਾਖਾਨੀ ਗੱਤ ਬਹੁਤ ਪ੍ਰਚਲਿਤ ਹੈ ਅਤੇ ਮਧੁਰ ਲਗਦੀ ਹੈ।
  • ਰਾਗ ਖਮਾਜ ਦੇ ਅਰੋਹ ਵਿੱਚ ਰੇ ਭਾਂਵੇਂ ਵਰਜਿਤ ਹੈ ਪਰ ਠੁਮਰੀ ਗਾਉਂਦੇ ਵਕ਼ਤ ਕਈ ਵਾਰ ਇਸ ਦਾ ਪ੍ਰਯੋਗ ਕਰ ਲਿਆ ਜਾਂਦਾ ਹੈ।
  • ਰਾਗ ਖਮਾਜ ਦਾ ਵਿਸਤਾਰ ਮੱਧ ਤੇ ਤਾਰ ਸਪਤਕ ਵਿੱਚ ਕੀਤਾ ਜਾਂਦਾ ਹੈ।
  • ਜਦੋਂ ਰਾਗ ਖਮਾਜ ਵਿੱਚ ਕਈ ਰਾਗ ਮਿਲਾ ਕੇ ਗਾਏ ਜਾਂਦੇ ਹਨ ਤਾਂ ਉਸ ਨੂੰ "ਮਿਸ਼੍ਰ ਖਮਾਜ" ਨਾਮ ਦਿੱਤਾ ਜਾਂਦਾ ਹੈ।
  • ਹਰਿਕੰਭੋਜੀ ਕਰਨਾਟਕ ਸੰਗੀਤ ਵਿੱਚ ਬਰਾਬਰ ਦਾ ਰਾਗਮ ਹੈ।

ਹੇਠਾਂ ਦਿੱਤੀਆਂ ਸੁਰ ਸੰਗਤੀਆਂ ਰਾਗ ਖਮਾਜ ਦੇ ਰੂਪ ਨੂੰ ਦ੍ਰ੍ਸ਼ਾਂਦੀਆਂ ਹਨ-

ਨੀ(ਮੰਦਰ) ਸ ਗ ਮ ਪ; ਪ ਧ ;ਮ ਪ ਮ ਗ ;ਗ ਮ ਪ ਧ ਨੀ ਸੰ;ਨੀ ਸੰ ਪ;ਪ ਧ ਪ ਸੰ;

ਸੰ ਨੀ ਧ ਪ;ਧ ਪ ਮ ਪ ਧ ਪ ਮ ਗ ਮ ;ਪ ਮ ਗ ਰੇ ;ਗ ਸ;ਸ ਗ ਮ ਪ ; ਗ ਮ ਪ ਧ;

ਨੀ ਧ ਪ ; ਪ ਧ ਨੀ ਧ ਪ ਨ ਗ ; ਮ ਪ ਗ ਮ ਗ ਰੇ ਗ ਸ;ਸੰ ਰੇੰ ਸੰ ਸੰ ਨੀ ਧ ਪ;

ਮ ਪ ਮ ਮ ਗ ਰੇ ਸ ;ਨੀ(ਮੰਦਰ) ਧ(ਮੰਦਰ)ਸ

ਰਚਨਾਵਾਂ-

  • ਸੁਧੀ ਬਿਸਾਰਾ ਗਾਈ... ( ਸਦਰਾ ਰੂਪ - ਝਪਤਾਲ ਵਿੱਚ। ਕਿਰਾਣਾ ਘਰਾਣੇ ਦੇ ਅਬਦੁਲ ਕਰੀਮ ਖਾਨ ਦੁਆਰਾ ਗਾਇਆ ਗਿਆ)
  • "ਬਨ ਬਨ ਧੂੰਦਾ ਲਯੋ ਬਨਵਾਰੀ......" (ਆਚਾਰੀਆ ਡਾ ਪੰਡਿਤ ਗੋਕੁਲੋਤਸਵਜੀ ਮਹਾਰਾਜ ਦੁਆਰਾ ਰਚਿਤ ਤੀਨਤਾਲ ਵਿੱਚ ) [1]
  • "ਨੰਦ ਘਰ ਆਜ ਬਾਜੇ ਬਧਾਈ......" ( ਆਚਾਰੀਆ ਡਾ ਪੰਡਿਤ ਗੋਕੁਲੋਤਸਵਜੀ ਮਹਾਰਾਜ ਦੁਆਰਾ ਰਚਿਤ ਤੀਨਤਾਲ ਵਿੱਚ) [1]
  • ਪੀਆ ਤੋਰੀ ਤਿਰਛੀ ਨਜਰ ਲਾਗੇ ਪਿਆਰੀ ਰੇ... ( ਬੋਲ ਬਨਾਵ ਕੀ ਠੁਮਰੀ ਰੂਪ। ਆਗਰਾ ਘਰਾਣੇ ਦੇ ਫੈਯਾਜ਼ ਖਾਨ ਦੁਆਰਾ ਗਾਇਆ ਗਿਆ)
  • ਕੋਇਲੀਅਨ ਕੁਹੂਕ/ਕੂਕ ਸੁਨਾਵੇ... (ਖਯਾਲ/ਬੰਦਿਸ਼ੀ ਠੁਮਰੀ ਰੂਪ - ਤੀਨਤਾਲਾ ਦੇ 16 ਬੀਟ ਚੱਕਰ ਵਿੱਚ। ਰਾਮਪੁਰ ਘਰਾਣੇ ਦੇ ਨਿਸਾਰ ਹੁਸੈਨ ਖਾਨ, ਪਟਿਆਲਾ ਘਰਾਣੇ ਦੇ ਅਜੇ ਚੱਕਰਵਰਤੀ ਨੇ ਗਾਇਆ।
  • ਸ਼ਿਆਮ ਰੰਗ ਡਾਰੀ... ( ਧਰੁਪਦ ਰੂਪ - ਧਮਾਰ ਤਾਲ ਵਿੱਚ। ਐੱਨ. ਜ਼ਹੀਰੂਦੀਨ ਡਾਗਰ ਅਤੇ ਐੱਫ. ਵਾਸਫੂਦੀਨ ਡਾਗਰ ਦੁਆਰਾ ਗਾਇਆ ਗਿਆ)
  • ਅਬ ਮਾਨ ਜਾਓ ਸਾਈਆਂ... (ਦਾਦਰਾ) ਰਾਮਪੁਰ ਸਹਿਸਵਾਨ ਘਰਾਣੇ ਦੇ ਉਸਤਾਦ ਗੁਲਾਮ ਅੱਬਾਸ ਖਾਨ ਦੁਆਰਾ ਗਾਇਆ ਗਿਆ
  • ਸੁਧ ਨ ਲੀਨਿ ਜਬਸੇ ਗਏ... ( ਦਾਦਰਾ ਰੂਪ - ਆਗਰਾ ਘਰਾਣੇ ਦੇ ਫੈਯਾਜ਼ ਖਾਨ ਦੁਆਰਾ ਗਾਇਆ ਗਿਆ ਅਤੇ ਵਿਸ਼ਨੂੰ ਨਰਾਇਣ ਭਾਤਖੰਡੇ ਦੇ ਕਰਮਿਕ ਪੁਸਤਕ ਮਲਿਕਾ ਭਾਗ 2 ਵਿੱਚ ਵੀ ਜ਼ਿਕਰ ਕੀਤਾ ਗਿਆ)

ਰਾਗ ਖਮਾਜ ਵਿੱਚ ਹਿੰਦੀ ਫਿਲਮੀ ਗੀਤ:-

ਹੋਰ ਜਾਣਕਾਰੀ ਗੀਤ, ਸੰਗੀਤਕਾਰ/ ਗੀਤਕਾਰ ...
Remove ads

ਫਿਲਮੀ ਗੀਤ

Loading related searches...

Wikiwand - on

Seamless Wikipedia browsing. On steroids.

Remove ads