ਰਾਗ ਬਸੰਤ

From Wikipedia, the free encyclopedia

Remove ads

ਰਾਗ ਬਸੰਤ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਵਿੱਚ ਪੂਰਬੀ ਥਾਟ ਦੀ ਸੰਪੂਰਨ ਜਾਤੀ ਦਾ ਇੱਕ ਰਾਗ ਹੈ।

ਅਰਥ

ਬਸੰਤ ਦਾ ਮਤਲੱਬ ਬਸੰਤ ਰੁੱਤ ਤੋਂ ਹੈ, ਇਸ ਲਈ ਇਸਨੂੰ ਵਿਸ਼ੇਸ਼ ਤੌਰ ਤੇ ਬਸੰਤ ਰੁੱਤ ਵਿੱਚ ਗਾਇਆ ਵਜਾਇਆ ਜਾਂਦਾ ਹੈ। ਇਸ ਦੇ ਆਰੋਹ ਵਿੱਚ ਪੰਜ ਅਤੇ ਅਵਰੋਹ ਵਿੱਚ ਸੱਤ ਸੁਰ ਹੁੰਦੇ ਹਨ। ਇਸ ਲਈ ਇਹ ਔਡਵ -ਸੰਪੂਰਨ ਜਾਤੀ ਦਾ ਰਾਗ ਹੈ। ਬਸੰਤ ਰੁੱਤ ਵਿੱਚ ਗਾਏ ਜਾਣ ਦੇ ਕਾਰਨ ਇਸ ਰਾਗ ਵਿੱਚ ਹੋਲੀਆਂ ਬਹੁਤ ਮਿਲਦੀਆਂ ਹਨ। ਇਹ ਪ੍ਰਸੰਨਤਾ ਦਾ ਰਾਗ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸਨੂੰ ਗਾਉਣ ਅਤੇ ਸੁਣਨ ਨਾਲ ਮਨ ਖੁਸ਼ ਹੋ ਜਾਂਦਾ ਹੈ। ਇਸ ਦਾ ਗਾਇਨ ਸਮਾਂ ਰਾਤ ਦਾ ਅੰਤਮ ਪਹਿਰ ਹੈ ਪਰ ਇਹ ਦਿਨ ਜਾਂ ਰਾਤ ਵਿੱਚ ਕਿਸੇ ਸਮੇਂ ਵੀ ਗਾਇਆ ਵਜਾਇਆ ਜਾ ਸਕਦਾ ਹੈ। ਰਾਗਮਾਲਾ ਵਿੱਚ ਇਸਨੂੰ ਰਾਗ ਹਿੰਡੋਲ ਦਾ ਪੁੱਤ ਮੰਨਿਆ ਗਿਆ ਹੈ। ਇਹ ਪੂਰਵੀ ਥਾਟ ਦਾ ਰਾਗ ਹੈ। ਸ਼ਾਸਤਰਾਂ ਵਿੱਚ ਇਸ ਨਾਲ ਮਿਲਦੇ ਜੁਲਦੇ ਇੱਕ ਰਾਗ ਬਸੰਤ ਹਿੰਡੋਲ ਦਾ ਚਰਚਾ ਵੀ ਮਿਲਦਾ ਹੈ। ਇਹ ਇੱਕ ਅਤਿਅੰਤ ਪ੍ਰਾਚੀਨ ਰਾਗ ਹੈ ਜਿਸਦਾ ਚਰਚਾ ਕਈ ਪ੍ਰਾਚੀਨ ਗ੍ਰੰਥਾਂ ਵਿੱਚ ਮਿਲਦਾ ਹੈ।[1]

Remove ads

ਗੁਰੂ ਗ੍ਰੰਥ ਸਾਹਿਬ

ਗੁਰੂ ਗ੍ਰੰਥ ਸਾਹਿਬ 'ਚ ਕਰਮ ਅਨੁਸਾਰ 25ਵਾਂ ਰਾਗ ਹੈ। ਇਸ ਰਾਗ ਦੇ ਸਿਰਲੇਖ ਹੇਠ ਪੰਜ ਗੁਰੂ ਸਾਹਿਬਾਨ ਅਤੇ ਚਾਰ ਭਗਤਾਂ ਦੀਆਂ 99 ਰਚਨਾਵਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1168 ਤੋਂ 1196 ਤੱਕ ਦਰਜ ਹੈ। ਇਸ ਵਿਚ ਗੁਰੂ ਨਾਨਕ ਸਾਹਿਬ ਦੇ 19, ਗੁਰੂ ਅਮਰਦਾਸ ਸਾਹਿਬ ਦੇ 20, ਗੁਰੂ ਰਾਮਦਾਸ ਸਾਹਿਬ ਦੇ 8, ਗੁਰੂ ਅਰਜਨ ਸਾਹਿਬ ਦੇ 26, ਗੁਰੂ ਤੇਗਬਹਾਦਰ ਸਾਹਿਬ ਦੇ 5, ਭਗਤ ਕਬੀਰ ਜੀ ਦੇ 8, ਭਗਤ ਨਾਮਦੇਵ ਜੀ ਦੇ 3 ਅਤੇ ਭਗਤ ਰਾਮਾਨੰਦ ਜੀ ਤੇ ਭਗਤ ਰਵਿਦਾਸ ਜੀ ਦਾ ਇਕ-ਇਕ ਸ਼ਬਦ ਸ਼ਾਮਲ ਹੈ।[2]

ਹੋਰ ਜਾਣਕਾਰੀ ਸਕੇਲ, ਨੋਟਸ ...
ਹੋਰ ਜਾਣਕਾਰੀ ਬਾਣੀ ਰਚੇਤਾ ਦਾ ਨਾਮ, ਸ਼ਬਦ ...

ਇਸ ਰਾਗ ਬਾਰੇ ਕੁਝ ਮਤਭੇਦ ਵੀ ਹਨ। ਪਹਿਲੇ ਮਤਾਨੁਸਾਰ ਇਸ ਰਾਗ ਵਿੱਚ ਕੇਵਲ ਤੀਵ੍ਰ ਮ ਪ੍ਰਯੋਗ ਹੋਣਾ ਚਾਹੀਦਾ ਹੈ, ਪਰ ਦੂਜੇ ਮਤਾਨੁਸਾਰ ਦੋਨੋ ਮ ਦਾ ਪ੍ਰਯੋਗ ਹੋਣਾ ਚਾਹੀਦਾ ਹੈ ਜੋ ਕਿ ਅੱਜਕੱਲ ਵਰਤੋਂ ਵਿੱਚ ਹੈ। ਦਰਬਾਰ ਸਾਹਿਬ ਅੰਮਰਿਤਸਰ ਵਿਖੇ ਬਸੰਤ ਰਾਗ ਮਾਘੀ ਦੇ ਦਿਨ ਤੋ ਸ਼ੁਰੂ ਹੋ ਜਾਂਦਾ ਹੈ । ਹਰ ਸ਼ਬਦ ਕੀਰਤਨ ਦੀ ਚੌਕੀ ਦੀ ਸ਼ੁਰੂਆਤ ਬਸੰਤ ਰਾਗ ਵਿੱਚ ਸ਼ਬਦ ਗਾਇਨ ਤੋਂ ਸ਼ੁਰੂ ਹੁੰਦੀ ਹੈ ਸਿਵਾਏ ਆਸਾ ਦੀ ਵਾਰ ਸ਼ਬਦ ਚੌਕੀ ਤੋ । ਇਸ ਚੌਕੀ ਦੇ ਵਿਚਕਾਰ ਵੀ ਰਾਗੀ ਸਿੰਘ ਬਸੰਤ ਰਾਗ ਦੀ ਹਾਜਰੀ ਲਵਾਉਂਦੇ ਹਨ । ਇਹ ਕ੍ਮ ਹੋਲੇ ਮਹੱਲੇ ਤੱਕ ਜਾਰੀ ਰਹਿੰਦਾ ਹੈ।

Remove ads

ਬਸੰਤ ਅਤੇ ਹਿੰਡੋਲ

ਗੁਰੂ ਗ੍ਰੰਥ ਸਾਹਿਬ ਵਿਚ ਬਸੰਤ ਰਾਗ ਸੁਤੰਤਰ ਰੂਪ ਵਿਚ ਵੀ ਆਉਂਦਾ ਹੈ ਅਤੇ ਰਾਗ ਹਿੰਡੋਲ ਨਾਲ ਜੁੜ ਕੇ ਮਿਸ਼ਰਤ ਰੂਪ ਵਿਚ ਵੀ ਆਉਂਦਾ ਹੈ। ਹਿੰਦੁਸਤਾਨੀ ਸੰਗੀਤ ਵਿਚ ਬਸੰਤ ਰਾਗ ਸਦੀਆਂ ਪੁਰਾਣਾ ਤੇ ਬਹੁਤ ਪਸੰਦੀਦਾ ਮੰਨਿਆ ਗਿਆ। ਰਾਗ-ਰਾਗਣੀ ਪਧਤੀ ਨੂੰ ਮਾਨਤਾ ਦੇਣ ਵਾਲੇ ਵਿਦਵਾਨਾਂ ਨੇ ਬਸੰਤ ਰਾਗ ਬਾਰੇ ਭਿੰਨ-ਭਿੰਨ ਵੀਚਾਰਾਂ ਦਾ ਪ੍ਰਗਟਾਵਾ ਕੀਤਾ ਹੈ। ਇਸ ਵਰਗੀਕਰਣ ਵਿਚ ਸ਼ਿਵ ਮਤ ਤੇ ਕਾਲੀ ਨਾਥ ਮਤ ਨੇ ਇਸ ਨੂੰ ਰਾਗ ਮੰਨਿਆ ਹੈ। ਭਾਈ ਵੀਰ ਸਿੰਘ ਦਾ ਵਿਚਾਰ ਹੈ ਕਿ ਗੁਰਮਤਿ ਸੰਗੀਤ ਵਿਚ ਇਹ ਹਿੰਡੋਲ ਰਾਗ ਦਾ ਪੁੱਤਰ ਹੈ। ਉਨ੍ਹਾਂ ਅਨੁਸਾਰ ਇਹ ਹਿੰਡੋਲ ਤੇ ਮਾਲਕੌਂਸ ਰਾਗਾਂ ਦੇ ਮੇਲ ਤੋਂ ਬਣਦਾ ਹੈ। ਗੁਰੂ ਗ੍ਰੰਥ ਸਾਹਿਬ ਵਿਚ ਦਰਜ ‘ਰਾਗਮਾਲਾ’ ਵਿਚ ਵੀ ਇਸ ਨੂੰ ਹਿੰਡੋਲ ਰਾਗ ਦੇ ਅਠ ਪੁੱਤਰਾਂ ਵਿਚੋਂ ਇਕ ਦਰਸਾਇਆ ਗਿਆ ਹੈ:

ਪੁਨਿ ਆਇਅਉ ਹਿੰਡੋਲੁ ਪੰਚ
ਨਾਰਿ ਸੰਗਿ ਅਸਟ ਸੁਤ॥
ਸਰਸਬਾਨ ਅਉ ਆਹਿ ਬਿਨੋਦਾ॥
ਗਾਵਹਿ ਸਰਸ ਬਸੰਤ ਕਮੋਦਾ॥

ਵਿਸ਼ੇਸ਼ਤਾ

ਉਤਰਾੰਗ ਪ੍ਰਧਾਨ ਰਾਗ ਹੋਣ ਕਰ ਕੇ ਇਸ ਵਿੱਚ ਤਾਰ ਸਪਤਕ ਖ਼ੂਬ ਚਮਕਦਾ ਹੈ। ਸ਼ੁੱਧ ਮ ਕਾ ਪ੍ਰਯੋਗ ਕੇਵਲ ਆਰੋਹ ਵਿੱਚ ਵਿਸ਼ੇਸ਼ ਤੌਰ ਤੇ ਹੁੰਦਾ ਹੈ- ਸਾ ਮ, ਮ ਗ, ਮ॑ ਧ॒ ਸਾਂ।

ਗਾਉਣ ਦਾ ਸਮਾਂ

ਰਾਤ ਦਾ ਅੰਤਿਮ ਪਹਿਰ (ਪਰ ਬਸੰਤ ਰੁੱਤ ਵਿੱਚ ਇਸ ਨੂੰ ਹਰ ਸਮੇਂ ਗਾਇਆ ਵਜਾਇਆ ਜਾਂਦਾ ਹੈ। ਇਸ ਨੂੰ ਪਰਜ ਰਾਗ ਤੋਂ ਬਚਾਉਣ ਲਈ ਆਰੋਹ ਵਿੱਚ ਨਿ ਦਾ ਲੰਘਨ ਕਰਦੇ ਹਨ

ਸਾ ਗ ਮ॑ ਧ॒

ਯਾ

ਸਾ ਗ ਮ॑ ਧ॒ ਰੇਂ॒ ਸਾਂ

ਵਿਸ਼ੇਸ਼ ਸੁਰ ਸੰਗਤੀਆਂ

1) ਪ ਮ॑ ਗ, ਮ॑ ऽ ਗ

2) ਮ॑ ਧ॒ ਰੇਂ ਸਾਂ

3) ਸਾ ਮ ऽ ਮ ਗ, ਮ॑ ਧ॒ ਰੇਂ॒ ਸਾਂ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads