ਰਾਜਾ ਭੋਜ
From Wikipedia, the free encyclopedia
Remove ads
ਰਾਜਾ ਭੋਜ (Bhoja) (hindi:परमार भोज)[1] ਪਰਮਾਰ ਭੋਜ ਪਰਮਾਰ ਵੰਸ਼ ਦੇ ਨੋਵੇਂ ਰਾਜਾ ਸਨ।ਪਰਮਾਰ ਵੰਸ਼ ਦੇ ਰਾਜਿਆਂ ਨੇ ਅਠਵੀਂ ਸ਼ਤਾਬਦੀ ਤੋਂ ਲੈ ਕੇ ਚੌਦਵੀਂ ਸ਼ਤਾਬਦੀ ਦੇ ਪੂਰਵਾਰਧ ਤੱਕ ਰਾਜ ਕੀਤਾ ਸੀ। ਉਹ ਆਪ ਬਹੁਤ ਵਿਦਵਾਨ ਸੀ ਅਤੇ ਕਿਹਾ ਜਾਂਦਾ ਹੈ ਕਿ ਉਸਨੇ ਧਰਮ, ਖਗੋਲ ਵਿਦਿਆ, ਕਲਾ, ਕੋਸ਼ਰਚਨਾ, ਭਵਨਨਿਰਮਾਣ, ਕਵਿਤਾ, ਔਸ਼ਧਸ਼ਾਸਤਰ ਆਦਿ ਵੱਖਰੇ ਵੱਖਰੇ ਮਜ਼ਮੂਨਾਂ ਉੱਤੇ ਕਿਤਾਬਾਂ ਲਿਖੀਆਂ ਹਨ [2]।ਹਾਲਾਂਕਿ ਉਨ੍ਹਾਂ ਦੇ ਜੀਵਨ ਦਾ ਜਿਆਦਾ ਸਮਾਂ ਮੈਦਾਨੇ ਜੰਗ ਵਿੱਚ ਗੁਜ਼ਰਿਆ ਤਦ ਵੀ ਉਹਨਾ ਆਪਣੇ ਰਾਜ ਦੀ ਤਰੱਕੀ ਵਿੱਚ ਕਿਸੇ ਪ੍ਰਕਾਰ ਦੀ ਅੜਚਨ ਨਹੀਂ ਪੈਦਾ ਹੋਣ ਦਿੱਤੀ। ਉਹਨਾ ਦੀ ਬਹਾਦਰੀ ਅਤੇ ਵਿਧਵਤਾ ਦੇ ਕਾਰਨ ਜਨਮਾਨਸ ਵਿੱਚ ਇੱਕ ਕਹਾਵਤ ਪ੍ਰਚੱਲਤ ਹੋਈ ਕਿੱਥੇ ਰਾਜਾ ਭੋਜ ਕਿੱਥੇ ਗੰਗੂ ਤੈਲੀ ਇਹ ਬਹੁਤ ਚੰਗੇ ਕਵੀ, ਦਾਰਸ਼ਨਕ ਅਤੇ ਜੋਤੀਸ਼ੀ ਸਨ। ਰਾਜਾ ਭੋਜ ਨੇ ਭੋਜਪੁਰ ਨਾਮਕ ਪਿੰਡ ਦੇ ਵਿਚ ਮਸ਼ਹੂਰ ਭੋਜੇਸ਼੍ਵਰ ਮੰਦਿਰ ਦੀ ਉਸਾਰੀ ਕੀਤੀ।

Remove ads
ਹਵਾਲੇ
Wikiwand - on
Seamless Wikipedia browsing. On steroids.
Remove ads