ਰਾਜਾ ਰਸਾਲੂ

From Wikipedia, the free encyclopedia

Remove ads

ਰਾਜਾ ਰਸਾਲੂ ਇੱਕ ਪੰਜਾਬੀ ਲੋਕ ਨਾਇਕ ਹੈ। ਇਸਦੇ ਨਾਲ਼ ਅਨੇਕਾਂ ਕਹਾਣੀਆਂ ਜੁੜੀਆਂ ਹੋਈਆਂ ਹਨ। ਉਸਦੇ ਜੀਵਨ ਨਾਲ਼ ਸੰਬੰਧਿਤ ਘਟਨਾਵਾਂ ਨੂੰ ਬਹੁਤ ਸਾਰੇ ਲੋਕ ਕਵੀਆਂ ਨੇ ਆਪਣੀਆਂ ਵਾਰਾਂ ਅਤੇ ਕਿੱਸਿਆਂ ਵਿੱਚ ਲਿਖਿਆ ਹੈ।[1]

ਇਹ ਸਿਆਲਕੋਟ (ਪਾਕਿਸਤਾਨ) ਦੇ ਰਾਜਾ ਸਲਵਾਨ ਤੇ ਰਾਣੀ ਲੂਣਾ ਦਾ ਮੁੰਡਾ ਸੀ ਤੇ ਪੂਰਨ ਭਗਤ ਦਾ ਸੌਤੇਲਾ ਭਾਈ ਸੀ।[2] ਰਸਾਲੂ ਦਾ ਜਨਮ ਸਾਰੇ ਸਿਆਲਕੋਟ ਲਈ ਖੁਸ਼ੀਆਂ ਭਰਿਆ ਸੀ। ਪਰੰਤੂ ਵਹਿਮਾਂ ਭਰਮਾਂ ਵਿੱਚ ਗਰੱਸੇ ਸਲਵਾਨ ਨੂੰ ਕਿਸੇ ਜੋਤਸ਼ੀ ਨੇ ਕਿਹਾ ਕਿ ਤੂੰ ਇਹਦੇ (ਰਾਜਾ ਰਸਾਲੂ) ਦੇ ਪੂਰੇ ਬਾਰਾਂ ਸਾਲ ਮੱਥੇ ਨਾ ਲੱਗੀਂ ਨਹੀਂ ਤਾਂ ਤੇਰੀ ਮੌਤ ਹੋ ਜਾਵੇਗੀ। ਰਾਜਾ ਸਲਵਾਨ ਸੋਂਚੀ ਪੈ ਗਿਆ।ਆਪਣੇ ਵਜ਼ੀਰ ਨਾਲ ਸਲਾਹ ਕਰਕੇ ਹੁਕਮ ਸੁਣਾ ਦਿੱਤਾ ਕਿ ਰਸਾਲੂ ਨੂੰ ਬਾਰਾਂ ਵਰ੍ਹੇ ਲਈ ਭੋਰੇ 'ਚ ਪਾ ਦੇਵੋ।

ਲੂਣਾਂ ਰੋਂਦੀ ਰਹੀ , ਲੋਰੀਆਂ ਦੇਣ ਦੀ ਉਹਦੀ ਰੀਝ ਤੜਪਦੀ ਰਹੀ। ਆਪਣੇ ਪੁੱਤਰ ਨੂੰ ਖਿਡਾਉਣ ਦਾ ਲੂਣਾਂ ਨੂੰ ਕਿੰਨਾ ਚਾਅ ਸੀ। ਪਰ ਰਾਜਾ ਰਸਾਲੂ ਨੂੰ ਇੱਕ ਵੱਖਰੇ ਮਹਿਲ ਵਿੱਚ ਭੇਜ ਦਿੱਤਾ ਗਿਆ। ਉਸ ਮਹਿਲ ਵਿੱਚ ਰਾਜਾ ਰਸਾਲੂ ਲਈ ਸਾਰੀਆਂ ਸੁਵਿਧਾਵਾਂ ਹਾਸਿਲ ਸਨ ਪਰ ਉਸਨੂੰ ਮਹਿਲ ਤੋਂ ਬਾਹਰ ਜਾਣ ਦੀ ਆਗਿਆ ਨਹੀਂ ਸੀ।ਉਸਦੇ ਨਾਲ ਖੇਡਣ ਲਈ ਦੋ ਮੁੰਡੇ ( ਤਰਖਾਣ ਦਾ ਤੇ ਸੁਨਿਆਰੇ ਦਾ) ਮਹਿਲ ਵਿੱਚ ਭੇਜੇ ਜਾਂਦੇ ਸਨ ਤੇ ਇੱਕ ਦਾਈ ਰਸਾਲੂ ਦੀ ਪਾਲਣਾ ਪੋਸ਼ਣਾ ਲਈ ਰੱਖੀ ਗਈ। ਮਾਂ ਬਾਪ ਤੋਂ ਬਿਨਾਂ ਰਸਾਲੂ ਦਿਨ, ਮਹੀਨੇ, ਸਾਲ ਬਿਤਾਂਉਦਾ ਹੋਇਆ ਵੱਡਾ ਹੋਣ ਲੱਗਾ।

ਉਹਦੀ ਰਾਜ ਦਰਬਾਰ ਲਈ ਲੋੜੀਂਦੀ ਸਿੱਖਿਆ ਦਾ ਪ੍ਰਬੰਧ ਕੀਤਾ ਗਿਆ। ਘੋੜਸਵਾਰੀ, ਸ਼ਸਤਰ ਸਿੱਖਿਆ, ਤੀਰ ਅੰਦਾਜ਼ੀ, ਨੇਜ਼ਾਬਾਜ਼ੀ ਅਤੇ ਤਲਵਾਰ ਚਲਾਉਣ ਦੇ ਹੁਨਰ ਵਿੱਚ ਰਾਜਾ ਰਸਾਲੂ ਨੇ ਮੁਹਾਰਤ ਹਾਸਿਲ ਕਰ ਲਈ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads