ਰਾਜਿੰਦਰ ਸ਼ਾਹ
ਗੁਜਰਾਤੀ ਤੋਂ ਭਾਰਤੀ ਕਵੀ ਅਤੇ ਲੇਖਕ From Wikipedia, the free encyclopedia
Remove ads
ਰਾਜੇਂਦਰ ਕੇਸ਼ਵਲਾਲ ਸ਼ਾਹ (ਗੁਜਰਾਤੀ: રાજેન્દ્ર કેશવલાલ શાહ ; 28 ਜਨਵਰੀ 1913 – 2 ਜਨਵਰੀ 2010) ਇੱਕ ਗੁਜਰਾਤੀ ਭਾਸ਼ਾ ਦਾ ਕਵੀ ਅਤੇ ਸਾਹਿਤਕਾਰ ਸੀ। ਉਸ ਨੇ ਗੁਜਰਾਤੀ ਵਿੱਚ 20 ਤੋਂ ਵੱਧ ਕਾਵਿ ਅਤੇ ਗੀਤ ਸੰਗ੍ਰਹਿ ਰਚੇ ਹਨ। ਉਸਨੇ ਜਿਆਦਾਤਰ ਕੁਦਰਤ ਦੀ ਸੁੰਦਰਤਾ ਅਤੇ ਕਬੀਲਿਆਂ ਅਤੇ ਮਛੇਰਿਆਂ ਦੀ ਰੋਜਮੱਰਾ ਦੀ ਜ਼ਿੰਦਗੀ ਨੂੰ ਆਪਣੀਆਂ ਲਿਖਤਾਂ ਦਾ ਵਿਸ਼ਾ ਬਣਾਇਆ। ਸੰਸਕ੍ਰਿਤ ਛੰਦਾਂ ਵਿੱਚ ਰਚੀਆਂ ਉਨ੍ਹਾਂ ਦੀ ਕਵਿਤਾਵਾਂ ਉੱਤੇ ਰਵਿੰਦਰਨਾਥ ਟੈਗੋਰ ਦੀਆਂ ਕ੍ਰਿਤੀਆਂ ਦਾ ਗਹਿਰਾ ਅਸਰ ਹੈ।[1]
Remove ads
ਜੀਵਨੀ
ਸ਼ਾਹ ਦਾ ਜਨਮ 1913 ਵਿੱਚ ਬ੍ਰਿਟਿਸ਼ ਭਾਰਤ ਦੇ ਸਾਬਕਾ ਬੰਬਈ ਪ੍ਰੈਜ਼ੀਡੈਂਸੀ (ਅਜੋਕੇ ਗੁਜਰਾਤ, ਭਾਰਤ ਦੇ ਖੇੜਾ ਜ਼ਿਲ੍ਹੇ ਵਿੱਚ) ਦੇ ਇੱਕ ਕਸਬੇ, ਕਪਡਵੰਜ ਵਿੱਚ ਹੋਇਆ ਸੀ। ਮੁੰਬਈ ਦੇ ਵਿਲਸਨ ਕਾਲਜ ਵਿੱਚ ਪੜ੍ਹਨ ਤੋਂ ਬਾਅਦ, ਉਸਨੇ ਬੜੌਦਾ ਦੀ ਮਹਾਰਾਜਾ ਸਯਾਜੀਰਾਓ ਯੂਨੀਵਰਸਿਟੀ ਤੋਂ ਦਰਸ਼ਨ ਵਿੱਚ ਡਿਗਰੀ ਪ੍ਰਾਪਤ ਕੀਤੀ। ਸ਼ਾਹ ਦੀ ਪਹਿਲੀ ਕਵਿਤਾ 1933 ਵਿੱਚ ਵਿਲਸਨ ਕਾਲਜ ਦੇ ਕਾਲਜ ਮੈਗਜ਼ੀਨ ਵਿਲਸਨੀਅਨ ਵਿੱਚ ਛਪੀ ਸੀ।[2]
ਹਵਾਲੇ
Wikiwand - on
Seamless Wikipedia browsing. On steroids.
Remove ads