ਰਾਬਿਆ ਖਾਨ

From Wikipedia, the free encyclopedia

Remove ads

ਰਾਬਿਆ ਖਾਨ ਇੱਕ ਬੰਗਲਾਦੇਸ਼ੀ ਮਹਿਲਾ ਅੰਤਰਰਾਸ਼ਟਰੀ ਕ੍ਰਿਕਟਰ ਹੈ, ਜੋ ਇੱਕ ਲੈੱਗ ਸਪਿਨਰ ਦੇ ਰੂਪ ਵਿੱਚ ਰਾਸ਼ਟਰੀ ਟੀਮ ਲਈ ਖੇਡਦੀ ਹੈ।[1][2]

ਵਿਸ਼ੇਸ਼ ਤੱਥ ਕ੍ਰਿਕਟ ਜਾਣਕਾਰੀ, ਗੇਂਦਬਾਜ਼ੀ ਅੰਦਾਜ਼ ...

ਨਵੰਬਰ 2019 ਵਿੱਚ ਉਸ ਨੂੰ ਬੰਗਲਾਦੇਸ਼ ਦੀ ਮਹਿਲਾ ਕ੍ਰਿਕਟ ਟੀਮ ਲਈ 2019 ਮਹਿਲਾ ਦੱਖਣੀ ਏਸ਼ਿਆਈ ਖੇਡ ਦੌਰਾਨ ਸ਼ਾਮਿਲ ਕੀਤਾ ਗਿਆ, ਜੋ ਨੇਪਾਲ ਵਿਚ ਹੋਇਆ।[3][4] ਉਸਨੇ 4 ਦਸੰਬਰ 2019 ਨੂੰ ਨੇਪਾਲ ਦੇ ਵਿਰੁੱਧ ਬੰਗਲਾਦੇਸ਼ ਲਈ ਮਹਿਲਾ ਟੀ-20 ਅੰਤਰਰਾਸ਼ਟਰੀ (ਡਬਲਿਉ.ਟੀ. 20 ਆਈ) ਦੀ ਸ਼ੁਰੂਆਤ ਕੀਤੀ।[5] ਉਸਨੇ ਮੈਚ ਵਿੱਚ ਸਿਰਫ 8 ਦੌੜਾਂ ਦੇ ਕੇ ਚਾਰ ਵਿਕਟਾਂ ਹਾਸਲ ਕੀਤੀਆਂ ਅਤੇ ਉਸਨੂੰ ਮੈਚ ਦੀ ਸਰਬੋਤਮ ਖਿਡਾਰੀ ਦਾ ਪੁਰਸਕਾਰ ਦਿੱਤਾ ਗਿਆ।[6][7] ਇਹ ਡੈਬਿਉ 'ਤੇ ਚੌਥੇ ਸਰਬੋਤਮ ਗੇਂਦਬਾਜ਼ੀ ਅੰਕੜੇ ਅਤੇ ਮਹਿਲਾ ਟੀ-20 ਵਿੱਚ ਬੰਗਲਾਦੇਸ਼ੀ ਗੇਂਦਬਾਜ਼ ਦੁਆਰਾ ਪੰਜਵੀਂ ਸਰਬੋਤਮ ਗੇਂਦਬਾਜ਼ੀ ਦਾ ਅੰਕੜਾ ਸੀ।[8][9]

ਜਨਵਰੀ 2020 ਵਿੱਚ ਉਸਨੂੰ 2020 ਆਈ.ਸੀ.ਸੀ. ਮਹਿਲਾ ਟੀ-20 ਵਿਸ਼ਵ ਕੱਪ ਲਈ ਬੰਗਲਾਦੇਸ਼ ਦੀ ਟੀਮ ਵਿੱਚ ਇੱਕ ਸਟੈਂਡਬਾਏ ਖਿਡਾਰੀ ਵਜੋਂ ਨਾਮਜ਼ਦ ਕੀਤਾ ਗਿਆ ਸੀ।[10][11] ਮਾਰਚ 2021 ਵਿੱਚ ਉਸਨੂੰ ਦੱਖਣੀ ਅਫਰੀਕਾ ਇਮਰਜਿੰਗ ਦੇ ਖਿਲਾਫ ਘਰੇਲੂ ਸੀਰੀਜ਼ ਲਈ ਬੰਗਲਾਦੇਸ਼ ਮਹਿਲਾ ਉਭਰਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ।[12][13] ਲੜੀ ਦੇ ਤੀਜੇ ਮੈਚ ਵਿੱਚ ਉਸਨੇ 15 ਦੌੜਾਂ ਦੇ ਕੇ ਤਿੰਨ ਵਿਕਟਾਂ ਹਾਸਲ ਕੀਤੀਆਂ ਅਤੇ ਉਸਨੂੰ 'ਪਲੇਅਰ ਆਫ ਦ ਮੈਚ' ਚੁਣਿਆ ਗਿਆ।[14][15] ਉਸ ਨੂੰ 2020-21 ਬੰਗਬੰਧੂ 9ਵੀਂ ਬੰਗਲਾਦੇਸ਼ ਖੇਡਾਂ ਵਿੱਚ ਬਲੂ ਟੀਮ ਲਈ ਖੇਡਣ ਲਈ ਚੁਣਿਆ ਗਿਆ ਸੀ।[16]

Remove ads

ਹਵਾਲੇ

ਬਾਹਰੀ ਲਿੰਕ

Loading related searches...

Wikiwand - on

Seamless Wikipedia browsing. On steroids.

Remove ads