ਰਾਮ ਸਿੰਘ (ਆਰਕੀਟੈਕਟ)
From Wikipedia, the free encyclopedia
Remove ads
ਭਾਈ ਰਾਮ ਸਿੰਘ (1 ਅਗਸਤ 1858 - 1916[1]) ਐਮਵੀਓ (ਮੈਂਬਰ ਆਫ਼ ਵਿਕਟੋਰੀਅਨ ਆਰਡਰ) (ਜਿਸ ਪਾਸ ਇਹ ਸਨਮਾਨ ਹੁੰਦਾ ਹੈ, ਉਸ ਨੂੰ ਰਾਣੀ ਵਿਕਟੋਰੀਆ ਦੇ ਰਾਜ ਵਿੱਚ ਬੋਲਣ ਤੇ ਲਿਖਣ ਸਮੇਂ ਸਰ ਕਹਿਕੇ ਸੰਬੋਧਨ ਕੀਤਾ ਜਾਂਦਾ ਹੈ।) ਪ੍ਰੀ-ਪਾਰਟੀਸ਼ਨ ਪੰਜਾਬ ਦੇ ਪ੍ਰਮੁੱਖ ਆਰਕੀਟੈਕਟਾਂ ਵਿੱਚੋਂ ਇੱਕ ਸੀ, ਜਿਸਦਾ ਕਰੀਬ 2 ਦਹਾਕੇ ਲਈ ਦਬਦਬਾ ਰਿਹਾ।[2] ਉਸ ਦੇ ਕੰਮ ਵਿੱਚ ਦਰਬਾਰ ਹਾਲ, ਓਸਬੋਰਨ ਹਾਊਸ; ਲਾਹੌਰ ਮਿਊਜ਼ੀਅਮ ਅਤੇ ਸ਼ਿਮਲਾ ਵਿੱਚ ਗਵਰਨਰ ਹਾਊਸ ਸ਼ਾਮਿਲ ਹਨ।

Remove ads
ਵਿੱਦਿਆ
ਭਾਈ ਰਾਮ ਸਿੰਘ ਨੇ ਭਾਈ ਰਾਮ ਸਿੰਘ ਨੇ ਦਸਵੀਂ ਤੱਕ ਦੀ ਮੁੱਢਲੀ ਵਿੱਦਿਆ ਮਿਸ਼ਨ ਸਕੂਲ ਆਫ਼ ਅੰਮ੍ਰਿਤਸਰ ਤੋਂ ਪ੍ਰਾਪਤ ਕੀਤੀ। ਇਸ ਸਕੂਲ ਦੇ ਅੰਗਰੇਜ਼ ਅਧਿਆਪਕਾਂ ਨੇ ਉਸ ਦੀ ਸਿਰਜਣਾ ਸ਼ਕਤੀ ਦੀ ਪਛਾਣ ਕੀਤੀ ਅਤੇ ਦੱਸ ਪਾਈ ਅਗਲੀ ਪੜ੍ਹਾਈ ਵਾਸਤੇ ਲਾਹੌਰ ਮੇਓ ਸਕੂਲ ਆਫ਼ ਆਰਟ ਖੁੱਲ੍ਹ ਰਿਹਾ ਹੈ, ਉਸ ਵਿੱਚ ਦਾਖ਼ਲਾ ਲੈ। ਸਕੂਲ ਪ੍ਰਿੰਸੀਪਲ ਨੇ ਮੇਓ ਸਕੂਲ ਦੇ ਪ੍ਰਿੰਸੀਪਲ ਨੂੰ ਖ਼ਤ ਲਿਖਿਆ ਕਿ ਇਹ ਬੱਚਾ ਜ਼ਹੀਨ ਬੁੱਧੀ ਵਾਲਾ ਹੈ। ਉਚੇਰੀ ਵਿੱਦਿਆ ਉਨ੍ਹਾਂ ਨੇ ਲਾਹੌਰ ਦੇ ਮੇਓ ਸਕੂਲ ਆਫ਼ ਆਰਟਸ (ਹੁਣ ਨੈਸ਼ਨਲ ਕਾਲਜ ਆਫ਼ ਆਰਟਸ )[3] ਤੋਂ ਪ੍ਰਾਪਤ ਕੀਤੀ। ਪਹਿਲੀ ਸਲਾਨਾ ਸਕੂਲ ਰਿਪੋਰਟ ਦੀ ਵਿੱਚ ਪ੍ਰਿੰ. ਕਿਪਲਿੰਗ ਨੇ ਲਿਖਿਆ- ਸੰਗਮਰਮਰ ਤ੍ਰਾਸ਼ਣ ਵਾਲੇ ਸ਼ਿਲਪੀ ਦਾ ਬੇਟਾ ਮੁਹੰਮਦ ਦੀਨ, ਕਾਰਪੈਂਟਰੀ ਸਕੂਲ ਦਾ ਰਾਮ ਸਿੰਘ, ਸ਼ੇਰ ਮੁਹੰਮਦ ਲੁਹਾਰ ਅਤੇ ਐਡਵਿਨ ਹੋਲਡਨ ਹੋਣਹਾਰ ਵਿਦਿਆਰਥੀ ਹਨ, ਪਰ ਰਾਮ ਸਿੰਘ ਕਿਸੇ ਵੱਡੇ ਇੰਜੀਨੀਅਰ ਦਾ ਸਹਾਇਕ ਲੱਗ ਕੇ ਉੱਚੀਆਂ ਮੰਜ਼ਲਾਂ ਛੂਹੇਗਾ। ਕਾਰਪੈਂਟਰ ਨਹੀਂ ਰਹੇਗਾ, ਇਮਾਰਤਸਾਜ਼ ਬਣੇਗਾ। ਉਹ ਪੁਰਾਣੀਆਂ ਲੀਹਾਂ ਛੱਡ ਕੇ ਨਵਾਂ ਰਸਤਾ ਤਲਾਸ਼ਣ ਦੇ ਸਮਰੱਥ ਹੈ। ਮੇਓ ਸਕੂਲ ਦੀ ਆਪਣੀ ਇਮਾਰਤ ਨਹੀਂ ਸੀ। ਕਿਪਲਿੰਗ ਨੇ ਸਰਕਾਰ ਨੂੰ ਮਨਾ ਲਿਆ ਕਿ ਮੇਓ ਸਕੂਲ ਦੀ ਆਪਣੀ ਇਮਾਰਤ ਹੋਣੀ ਚਾਹੀਦੀ ਹੈ ਜੋ ਮਿਊਜ਼ੀਅਮ ਦੇ ਨੇੜੇ ਹੋਵੇ। ਰਾਮ ਸਿੰਘ ਨੂੰ ਕਿਹਾ- ਇਸ ਸਕੂਲ ਦੀ ਇਮਾਰਤ ਦਾ ਡਿਜ਼ਾਈਨ ਤੇਰੇ ਤੋਂ ਵਧੀਆ ਕੌਣ ਤਿਆਰ ਕਰੇਗਾ? ਖੁਸ਼ ਹੋ ਕੇ ਰਾਮ ਸਿੰਘ ਨੇ ਕਿਹਾ- ਜਿਸ ਸੰਸਥਾ ਨੇ ਮੈਨੂੰ ਵਿੱਦਿਆ ਦਿੱਤੀ ਉਸ ਦੀ ਇਮਾਰਤ ਕਿਵੇਂ ਉਸਾਰਨੀ ਸ਼ਿੰਗਾਰਨੀ ਹੈ, ਕਿੱਥੇ ਕਿਹੜਾ ਗਹਿਣਾ ਪਹਿਨਾਉਣਾ ਹੈ, ਇਹ ਮੈਂ ਜਾਣਦਾਂ ਸਰ। ਇਸ ਤਰ੍ਹਾਂ ਮੇਓ ਸਕੂਲ ਆਫ਼ ਆਰਟਸ (ਹੁਣ ਨੈਸ਼ਨਲ ਕਾਲਜ ਆਫ਼ ਆਰਟਸ ) ਦਾ ਨਕਸ਼ਾ ਵੀ ਭਾਈ ਰਾਮ ਸਿੰਘ ਵੱਲੋਂ ਬਣਾਇਆ ਗਿਆ ਹੈ ।[4] ਉਚੇਰੀ ਸਿੱਖਿਆ ਤੋਂ ਬਾਅਦ ਭਾਈ ਸਾਹਿਬ 1903 ਤੋਂ 1913, ਤੱਕ ਇਸੇ ਕਾਲਜ ਦਾ ਪ੍ਰਿੰਸੀਪਲ ਵੀ ਰਿਹਾ ਅਤੇ
Remove ads
ਜ਼ਿੰਦਗੀ
ਭਾਈ ਰਾਮ ਸਿੰਘ ਦਾ ਜਨਮ 1 ਅਗਸਤ 1858 ਨੂੰ ਸਰਦਾਰ ਆਸਾ ਸਿੰਘ ਜੀ ਦੇ ਘਰ ਬਟਾਲਾ ਨੇੜੇ ਪਿੰਡ ਰਸੂਲਪੁਰ, (ਜ਼ਿਲ੍ਹਾ ਗੁਰਦਾਸਪੁਰ, ਭਾਰਤ) ਦੇ ਰਾਮਗੜ੍ਹੀਆ ਸੋਹਲ ਪਰਿਵਾਰ ਵਿੱਚ ਹੋਇਆ ਸੀ। ਭਾਈ ਰਾਮ ਸਿੰਘ ਨੇ ਦਸਵੀਂ ਤੱਕ ਦੀ ਮੁੱਢਲੀ ਵਿੱਦਿਆ ਮਿਸ਼ਨ ਸਕੂਲ ਆਫ਼ ਅੰਮ੍ਰਿਤਸਰ ਤੋਂ ਪ੍ਰਾਪਤ ਕੀਤੀ। ਪ੍ਰੋ. ਹਰਪਾਲ ਸਿੰਘ ਪੰਨੂ ਆਪਣੀ ਕਿਤਾਬ ਇੱਕ ਵਿਲੱਖਣ ਸ਼ਖ਼ੀਅਤ ਭਾਈ ਰਾਮ ਸਿੰਘ (ਪ੍ਰਕਾਸ਼ਕ: ਡਾ. ਇੰਦਰਜੀਤ ਕੌਰ, ਪ੍ਰਧਾਨ, ਆਲ ਇੰਡੀਆ ਪਿੰਗਲਵਾੜਾ ਚੈਰੀਟੇਵਲ ਸੋਸਾਇਟੀ (ਰਜਿ.) ਅੰਮ੍ਰਿਤਸਰ ਵਿੱਚ ਲਿਖਦੇ ਹਨ ਉਨ੍ਹਾਂ ਵੱਲੋਂ ਮਿਓ ਸਕੂਲ ਆਫ ਆਰਟਸ ਵਿੱਚ ਉਚੇਰੀ (ਆਰਕੀਟੈਕਟ) ਦੀ ਪੜ੍ਹਾਈ ਕੀਤੀ ਅਤੇ ਉਥੇ ਹੀ ਡਰਾਫਟਸਮੈਨ ਲੱਗੇ ਅਤੇ ਉੱਥੋਂ ਹੀ ਪ੍ਰਿੰਸੀਪਲ ਰਿਟਾਇਰਡ ਹੋਏ। ਭਾਈ ਰਾਮ ਸਿੰਘ ਜੀ ਨੇ ਇਮਾਰਤਸਾਜੀ ਵਿੱਚ ਬਹੁਤ ਉਚਾ ਨਾਮ ਕਮਾਇਆ। ਉਨ੍ਹਾਂ ਵੱਲੋਂ ਅਸਬਰਨ ਮਹਿਲ ਦਾ ਦਰਬਾਰ ਹਾਲ ਉਸਾਰ ਕੇ ਅੰਦਰ ਬਾਹਰ ਦੀ ਸਜਾਵਟ ਕੀਤੀ ਜਿਸ ਕਰਕੇ ਉਨ੍ਹਾਂ ਨੂੰ ਇੰਗਲੈਂਡ ਦੀ ਆਨਰੇਰੀ ਨਾਗਰਿਕਤਾ ਦਿੱਤੀ ਗਈ ਅਤੇ ਐਮ.ਵੀ.ਓ (ਮੈਂਬਰ ਆਫ਼ ਵਿਕਟੋਰੀਅਨ ਆਰਡਰ) ਪ੍ਰਦਾਨ ਕੀਤਾ ਗਿਆ।
Remove ads
ਬਣਾਈਆਂ ਗਈਆਂ ਇਮਾਰਤਾਂ (ਨਕਸ਼ੇ)

ਭਾਈ ਰਾਮ ਸਿੰਘ ਦੇ ਸਭ ਤੋਂ ਪ੍ਰਸਿੱਧ ਕੰਮ ਹਨ: ਲਾਹੌਰ ਮਿਊਜ਼ੀਅਮ ,
ਮੇਓ ਸਕੂਲ ਆਫ਼ ਆਰਟਸ, Aitchison College ਅਤੇ
Punjab University, ਸਭ ਲਹੌਰ ਵਿਚ।[2]
ਸਿਮਲਾ ਵਿੱਚ ਗਵਰਨਰ ਹਾਊਸ ਅਤੇ
ਲਾਇਲਪੁਰ (ਹੁਣ ਫੈਸਲਾਬਾਦ) ਵਿੱਚ, ਖੇਤੀਬਾੜੀ ਕਾਲਜ।[2]
ਉਸਨੇ ਦਰਬਾਰ ਹਾਲ, ਓਸਬੋਰਨ ਹਾਊ ਨੂੰ ਡਿਜ਼ਾਈਨ ਕਰਨ ਵਿਚ Lockwood Kipling ਨਾਲ ਵੀ ਕੰਮ ਕੀਤਾ। [5],

ਅਲਾਹਬਾਦ ਦਾ ਜ਼ਿਲ੍ਹਾ ਕਚਹਿਰਆਂ ਹਾਲ,
ਮਿਊਨਸਪਲ ਹਾਲ ਫ਼ਿਰੋਜ਼ਪੁਰ ਇਤਿਆਦ
ਤੇ ਸਭ ਤੋਂ ਮਹੱਤਵਪੂਰਨ ਖਾਲਸਾ ਕਾਲਜ ਅੰਮ੍ਰਿਤਸਰ [6]
ਹਵਾਲੇ
ਅੱਗੇ ਪੜ੍ਹੋ
ਬਾਹਰੀ ਲਿੰਕ
Wikiwand - on
Seamless Wikipedia browsing. On steroids.
Remove ads