ਰਿਚਰਡ ਡੋਕਿਨਜ਼
From Wikipedia, the free encyclopedia
Remove ads
ਰਿਚਰਡ ਡੋਕਿੰਸ (ਜਨਮ: 26 ਮਾਰਚ 1941) ਇੱਕ ਅੰਗਰੇਜ ਜੀਵ-ਵਿਗਿਆਨੀ[1] ਅਤੇ ਲੇਖਕ ਹੈ। ਉਹ 1995 ਤੋਂ 2008 ਤੱਕ ਨਿਊ ਕਾਲਜ, ਆਕਸਫੋਰਡ ਵਿੱਚ ਪ੍ਰੋਫੈਸਰ ਲੱਗਿਆ ਰਿਹਾ।[2] ਡੋਕਿੰਸ ਆਪਣੀਆਂ ਪੁਸਤਕਾਂ "ਦ ਸੈਲਫਿਸ਼ ਜੀਨ", "ਦ ਐਕਸਟੈਂਡਡ ਫੀਨੌਟਾਈਪ" ਅਤੇ "ਦ ਗਾਡ ਡਿਲਿਊਜਨ" ਸਦਕਾ ਮਸ਼ਹੂਰ ਹੋਇਆ। ਰਿਚਰਡ ਡੋਕਿੰਸ ਇੱਕ ਨਾਸਤਿਕ ਹੈ ਅਤੇ ਉਹ ਧਾਰਮਿਕ ਸੋਚਾਂ ਦੀ ਮੁਖਾਲਫਤ ਕਰਦਾ ਹੈ।
1976 ਵਿੱਚ ਪ੍ਰਕਾਸ਼ਿਤ ਹੋਈ ਕਿਤਾਬ ਦ ਸੈਲਫਿਸ਼ ਜੀਨ (ਸਵਾਰਥੀ ਜੀਨ) ਦੇ ਜਰੀਏ ਉਨ੍ਹਾਂ ਨੇ ਜੀਨ-ਕੇਂਦਰਤ ਕ੍ਰਮ-ਵਿਕਾਸ ਮਤ ਅਤੇ ਮੀਮ ਪਰਿਕਲਪਨਾ ਨੂੰ ਹਰਮਨ ਪਿਆਰਾ ਬਣਾਇਆ। ਇਸ ਕਿਤਾਬ ਦੇ ਅਨੁਸਾਰ ਜੀਵ-ਜੰਤੂ ਜੀਨ ਨੂੰ ਜਿੰਦਾ ਰੱਖਣ ਦਾ ਇੱਕ ਜਰੀਆ ਹਨ। ਉਦਾਹਰਨ ਦੇ ਲਈ ਇੱਕ ਮਾਂ ਆਪਣੇ ਬੱਚਿਆਂ ਦੀ ਸੁਰੱਖਿਆ ਇਸ ਲਈ ਕਰਦੀ ਹੈ ਤਾਂ ਕਿ ਉਹ ਆਪਣੇ ਜੀਨ ਜਿੰਦਾ ਰੱਖ ਸਕੇ। 1982, ਉਸਨੇ ਧਰਨਾ ਪੇਸ਼ ਕੀਤੀ ਕਿ ਜੀਨ ਦੇ ਫੀਨੋਟਾਈਪ ਦੇ ਪ੍ਰਭਾਵ ਪ੍ਰਾਣੀ ਦੇ ਸਰੀਰ ਤੱਕ ਸੀਮਤ ਨਹੀਂ ਹੁੰਦੇ, ਸਗੋਂ ਦੂਰ ਮਾਹੌਲ ਤੱਕ ਫੈਲੇ ਸਕਦੇ ਹਨ, ਦੂਜੇ ਪ੍ਰਾਣੀਆਂ ਦੇ ਸਰੀਰਾਂ ਵਿੱਚ ਵੀ ਸ਼ਾਮਲ ਹੋ ਸਕਦੇ ਹਨ; ਇਹ ਧਾਰਨਾ ਉਸਨੇ ਆਪਣੀ ਪੁਸਤਕ ਦ ਐਕਸਟੈਂਡਡ ਫੀਨੋਟਾਈਪ ਵਿੱਚ ਦਿੱਤੀ ਹੈ।[3]
2006 ਵਿੱਚ ਪ੍ਰਕਾਸ਼ਿਤ ਦ ਗਾਡ ਡਿਲਿਊਜਨ (ਭਗਵਾਨ ਦਾ ਭੁਲੇਖਾ) ਵਿੱਚ ਉਸ ਨੇ ਕਿਹਾ ਹੈ ਕਿ ਕਿਸੇ ਦੈਵੀ ਸੰਸਾਰ-ਨਿਰਮਾਤਾ ਦੇ ਵਜੂਦ ਵਿੱਚ ਵਿਸ਼ਵਾਸ ਕਰਨਾ ਬੇਕਾਰ ਹੈ, ਅਤੇ ਧਾਰਮਿਕ ਆਸਥਾ ਇੱਕ ਭਰਮ ਮਾਤਰ ਹੈ। ਜਨਵਰੀ 2010 ਤੱਕ ਇਸ ਕਿਤਾਬ ਦੇ ਅੰਗਰੇਜ਼ੀ ਸੰਸਕਰਣ ਦੀਆਂ 2,000,000 ਤੋਂ ਜਿਆਦਾ ਪ੍ਰਤੀਆਂ ਵਿਕ ਚੁੱਕੀਆਂ ਸਨ, ਅਤੇ 31 ਭਾਸ਼ਾਵਾਂ ਵਿੱਚ ਇਸ ਦੇ ਅਨੁਵਾਦ ਕੀਤੇ ਜਾ ਚੁੱਕੇ ਹਨ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads