ਰੀਤੀ ਸੰਪਰਦਾਇ

From Wikipedia, the free encyclopedia

Remove ads

ਭਾਰਤੀ ਕਾਵਿ ਸ਼ਾਸਤਰ ਵਿੱਚ ਚਾਹੇ ਆਚਾਰੀਆ ਵਾਮਨ ਤੋਂ ਪਹਿਲਾਂ ਰੀਤੀ ਤੱਤ ਦੀ ਖੋਜ਼ ਹੋ ਚੁੱਕੀ ਸੀ,ਫਿਰ ਵੀ ਵਾਮਨ ਨੇ ਸਭ ਤੋਂ ਪਹਿਲਾਂ ਰੀਤੀ ਦਾ ਸਪਸ਼ਟ ਵਿਵੇਚਨ ਕਰਦੇ ਹੋਏ ਰੀਤੀ ਨੂੰ "ਕਾਵਿ ਦੀ ਆਤਮਾ" ਕਿਹਾ ਹੈ।ਆਨੰਦਵਰਧਨ ਦੇ ਗਰੰਥ 'ਧੁਨਿਆਲੋਕ' ਵਿੱਚ ਇਹ ਜ਼ਿਕਰ ਹੈ, "ਰੀਤੀ ਰੀਤੀਰਾਤਮਾ ਕਾਵਯਸਯ" ਰੀਤੀ ਦੀ ਲੱਛਣ ਵਿਸ਼ਿਸ਼ਟ ਪਦ ਰਚਨਾ ਕਿਹਾ ਹੈ। "ਵਿਸ਼ਸ਼ਟਾ ਪਦਰਚਨਾ ਰੀਤੀਵਿਸ਼ੇਸ਼ ਗੁਣਾਤਮਾ" ਪਦਾਂ ਵਿੱਚ ਵਿਸ਼ਿਸ਼ਟਤਾ ਗੁਣਾਂ ਦੇ ਹੀ ਕਾਰਨ ਆਉਂਦੀ ਹੈ।

ਹਰ ਸੰਪ੍ਰਾਦਾਇ ਦੀ ਸਥਾਪਨਾ ਦਾ ਮੂਲ ਇੱਕ ਅਜਿਹੇ ਕਾਵਿ ਤੱਤ ਨੂੰ ਸਰਬ ਸ਼ਰੋਮਣੀ ਮੰਨ ਕੇ ਉਸਨੂੰ ਕਾਵਿ ਦੀ ਆਤਮਾ ਦੀ ਥਾਂ ਦੇ ਦੇਣੀ ਹੈ ਜਿਵੇਂ ਰਸਵਾਦੀਆ ਨੇ ਕਾਵਿ ਰਸ ਨੂੰ ਹੀ ਪ੍ਰਧਾਨ ਆਖਿਆ, ਅਲੰਕਾਰਵਾਦੀਆਂ ਨੇ ਅਲੰਕਾਰ ਤੱਤ ਨੂੰ। ਇਸੇ ਤਰ੍ਹਾਂ ਰੀਤੀਵਾਦੀ ਆਚਾਰੀਆਂ ਨੇ ਰੀਤੀ ਨੂੰ ਕਾਵਿ ਦੇ ਕੇਂਦਰੀ ਤੱਤ ਅਰਥਾਤ ਆਤਮਾ ਸਵੀਕਾਰ ਕਰਕੇ ਬਾਕੀ ਦੇ ਧੁਨੀ, ਅਲੰਕਾਰ ਆਦਿ ਅੰਗਾਂ ਨੂੰ ਉਸਦੇ ਸਹਾਇਕ ਮੰਨਿਆ। ਇਸ ਸੰਪ੍ਰਾਦਾਇ ਦੀ ਮਹੱਤਤਾ ਰਸ, ਧੁਨੀ ਸੰਪ੍ਰਦਾਵਾਂ ਦੀ ਤੁਲਨਾ ਵਿੱਚ ਭਾਵੇਂ ਵਧੇਰੇ ਨਹੀ, ਪ੍ਰੰਤੂ ਕਾਵਿ-ਸ਼ਾਸਤਰ ਦੇ ਇਤਿਹਾਸ ਵਿੱਚ ਇਹ ਸੰਪ੍ਰਾਦਾਇ ਇੱਕ ਉਲੇਖਨੀ ਸੰਪ੍ਰਾਦਾਇ ਰਹੀ ਹੈ।[1][2][3][4][5]

Remove ads

ਰੀਤੀ ਸੰਪਰਦਾਇ ਦੀ ਮਹੱਤਤਾ

ਉਹ ਹਰ ਕੰਮ ਚੰਗਾ ਹੋ ਸਕਦਾ ਹੈ ਜਿਸਦੀ ਕੋਈ ਵਿਉਂਤ ਜਾਂ ਕੋਈ ਰੀਤੀ ਹੋਵੇ। ਦੁਨੀਆ ਵਿੱਚ ਇਸ ਲਈ ਹਰ ਕੰਮ ਕਿਸੇ ਰੀਤੀ ਨਾਲ ਕੀਤਾ ਜਾਂਦਾ ਹੈ। ਏਸੇ ਤਰ੍ਹਾਂ ਕਾਵਿ ਵੀ ਇਕ ਪ੍ਕਾਰ ਨਾਲ ਰੀਤੀ ਨਾਲ ਵਿਉਂਤਿਆ ਜਾਂਦਾ ਹੈ ਅਤੇ ਕਲਾਤਮਕ ਰੂਪ ਪੇਸ਼ ਕੀਤੇ ਜਾਣ ਦੇ ਯੋਗ ਹੁੰਦਾ ਹੈ। ਕਾਵਿ ਦੇ ਦੋ ਪੱਖ ਹਨ ਸ਼ਬਦ ਅਤੇ ਅਰਥ । ਜਿਥੇ ਸ਼ਬਦ ਸੁੰਦਰ, ਉਪਯੋਗੀ, ਉਚਿਤ, ਅਨੁਕੂਲ, ਸਾਰਥਕ ਹੋਣ ਉੱਥੇ ਅਰਥ ਵਾਲਾ ਪੱਖ ਵੀ ਵਿਸ਼ੇ -ਅਨੁਕੂਲ, ਵਸਤੂ-ਵਰਧਕ, ਕਲਾਮਈ ਅਤੇ ਅਾਕਰਸ਼ਕ ਹੋਵੇ। ਸ਼ਬਦਾਂ ਦੀ ਵਿਸੈ਼ ਅਨੁਸਾਰ ਚੋਣ, ਸ਼ਬਦ ਅਤੇ ਅਰਥ ਦਾ ਆਪੋ ਵਿਚਲਾ ਉਚਿਤ ਗਠਬੰਧਨ, ਭਾਵਾਤਮਕ ਉੱਚਤਾ ਇਹ ਗੁਣ ਰੀਤੀ ਸਿੱਧਾਂਤ ਦੀ ਉਪਜ ਹਨ। ਅਰਥ ਦੇ ਨਾਲ -ਨਾਲ ਸ਼ਬਦ ਨੂੰ ਵੀ ਮਹੱਤਵ ਪੂਰਣ ਬਣਾਕੇੇ ਦੋਹਾਂ ਦਾ ਸੁਚੱਜਾ ਸੁਮੇਲ ਪੈਦਾ ਕਰਨਾ ਰੀਤੀ ਸਿੱਧਾਂਤ ਦਾ ਕਾਰਜ ਹੈ। ਇਸ ਲਈ ਕਵਿਤਾ ਵਿੱਚ ਕਾਵਿਕਤਾ ਪੈਦਾ ਕਰਨ ਦੀ ਸਮਰਥਾ ਰੀਤੀ ਦੀ ਦੇਣ ਹੈ। ਸਰਬ ਸਾਧਾਰਣ ਬੋਲਚਾਲ ਦੀ ਭਾਸ਼ਾ ਨਾਲੋਂ ਕਵਿਤਾ ਦੀ ਭਾਸ਼ਾ ਵਿੱਚ ਇਕ ਉੱਚਤਾ, ਗੌਰਵ ਅਤੇ ਇਕ ਵਿਸ਼ੇਸ਼ਤਾ ਵਰਤਮਾਨ ਰਹਿੰਦੀ ਹੈ। ਇਹੋ ਵਿਸ਼ੇਸ਼ਤਾ, ਇਹੋ ਅਲੋਕਾਰਕਤਾ ਰੀਤੀ ਤੱਤ ਦਾ ਫਲ ਹੈ। ਜੇਕਰ ਕੋਈ ਕਵੀ ਇਸ ਰੀਤੀ ਤੋਂ ਅਰਥਾਤ ਅੱਖਰ, ਵਰਣ, ਸ਼ਬਦ ਅਤੇ ਸ਼ਬਦ-ਅਰਥ ਦੇ ਸਬੰਧ ਤੋਂ ਅਣਜਾਣ ਹੈ ਉਸ ਦੀ ਰਚਨਾ ਹੋਰ ਸਭੇ ਤੱਤਾਂ ਦੇ ਬਾਵਜੂਦ ਉੱਤਮ ਰਚਨਾ ਨਹੀਂ ਹੋ ਸਕਦੀ। ਇਸ ਲਈ ਉੱਚਤਾ, ਵਿਸ਼ੇਸ਼ਤਾ ਆਦਿ ਕਾਵਿ -ਗੁਣ ਲਿਆਉਣ ਲਈ ਰੀਤੀ ਦੀ ਬੜੀ ਜ਼ਰੂਰਤ ਹੈ।

ਕਵੀ ਦੀ ਰਚਨਾ ਵਿੱਚ ਕਵੀ ਦਾ ਆਪਾ ਅਵੱਸ਼ ਝਲਕਦਾ ਹੈ। ਪਰੰਤੂ ਅਾਪੇ ਦੀ ਵਿਸ਼ੇਸ਼ਤਾ ਰਖਕੇ ਵੀ ਜਿਸ ਤੱਤ ਰਾਹੀਂ ਕੋਈ ਕਾਵਿ-ਰਚਨਾ ਹਰਮਨ - ਪਿਆਰੀ ਬਣ ਜਾਂਦੀ ਹੈ ਅਤੇ ਪਾਠਕਾਂ-ਸਰੋਤਿਆਂ ਦੇ ਮਨਾਂ ਦੀ ਕਹਾਣੀ ਕਹਿੰਦੀ ਹੈ ਉਹ ਤੱਤ ਰੀਤੀ ਹੈ ਜਿਸ ਨਾਲ ਭਾਵੁਕਤਾ, ਸੁਮੇਲਤਾ, ਸਾਧਾਰਣੀਕਰਣ, ਅਲੰਕਾਰਿਕਤਾ ਕਲਾਮਈਤਾ, ਚਿਤ੍ਮਈਤਾ ਆਦਿ ਗੁਣ ਉਪਜਦੇ ਹਨ। ਇਸ ਲਈ ਪਾ੍ਚੀਨ ਭਾਰਤ ਵਿੱਚ ਰੀਤੀ ਜਾਂ ਰੀਤੀ ਸਿੱਧਾਂਤ ਉੱਤੇ ਕਈਆਂ ਸਦੀਆਂ ਤੀਕਰ ਵਿਚਾਰ ਹੋਇਆ ਹੈ ਸਗੋਂ ਯਰੋਪ ਵਿੱਚ ਰੀਤੀ ਉਤੇ style ਦੇ ਸਿਰਲੇਖ ਹੇਠ ਬੜੀ ਡੂੰਘੀ ਵਿਵੇਚਨਾ ਹੋਈ ਹੈ ਜਿਹੜੀ ਇਸ ਸਿੱਧਾਂਤ ਦੇ ਆਵਸ਼ਕ ਅਤੇ ਮਹੱਤਵਪੂਰਣ ਹੋਣ ਦੀ ਸੂਚਕ ਹੈ।[2]

= ਰੀਤੀ ਦੇ ਮੂਲ-ਆਧਾਰ: ਕਾਵਿਗੁਣ ਪਿੱਛੇ ਅਸੀਂ ਲਿਖ ਆਏ ਹਾਂ ਕਿ ਰੀਤੀ ਦੀ ਪਰਿਭਾਸ਼ਾ ਦਰਸਾਉਂਦਿਆਂ ਵਾਮਨ ਨੇ ਗੁਣਾਂ (ਕਾਵਿ ਗੁਣਾਂ ਨੂੰ ਆਵਸ਼ਕ ਤੱਤ ਮੰਨਿਆ ਹੈ ਜਿਸ ਤੋਂ ਬਿਨਾਂ ਰੀਤੀ ਸੰਪੂਰਨ ਨਹੀਂ ਹੋ ਸਕਦੀ॥ ਇਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਵਾਮਨ ਦੇ ਅਨੁਸਾਰ ਰੀਤੀ ਦਾ ਮੂਲ-ਆਧਾਰ ਗੁਣ (qualities) ਹਨ ਜਿਹੜੇ ਸ਼ਬਦ ਅਤੇ ਅਰਥ ਸੁੰਦਰਤਾ ਦੇ ਲਖਾਇਕ ਹਨ। ਇਸਦਾ ਭਾਵ ਇਹ ਹੈ ਕਿ ਮਧੁਰਤਾ,ਓਜ ਆਦਿ ਗੁਣਾਂ (ਜਿਨ੍ਹਾਂ ਦਾ ਵਿਵੇਚਨ ਅੱਗੇ ਕੀਤਾ ਜਾ ਰਿਹਾ ਹੈ) ਤੋਂ ਬਿਨਾਂ ਰੀਤੀ ਦੀ ਕੋਈ ਹੋਂਦ ਨਹੀਂ,ਇਸ ਲਈ 'ਗੁਣ' ਰੀਤੀ ਦੇ ਆਧਾਰਕ ਤੱਤ ਹਨ। ਅਗਨਿ ਪੁਰਾਣ ਵਿਚ ਹੀੜੀ ਦੇ ਤਿੰਨ ਤੱਤ ਮੰਨੇ ਹਨ - ਸਮਾਸ, ਅਲੰਕਾਰ ਅਤੇ ਕੋਮਲਤਾ ਜਿਨ੍ਹਾਂ ਦੀ ਮਾਤ੍ਰ ਵੈਦਰਭੀ, ਪਾਂਚਾਲੀ ਅਤੇ ਰੋੜੀਯਾ ਵਿਚ ਵਧਦੀ ਘਟਦੀ ਹੈ । 'ਕਾਵਯ ਪ੍ਰਕਾਸ਼' ਦੇ ਕਰਤਾ ਮੰਮਟ ਨੇ ਗੁਣ ਪ੍ਰਗਟਾਊ ਵਰਣ - ਸਮੂਹ (ਵਰਣ ਗੁਫਲਾ) ਨੂੰ ਰੀਤੀ ਸੰਪ੍ਰਦਾਏ ਆਖਿਆ ਹੈ ਅਤੇ ਅਖਰ ਸਮੂਹਾਂ ਨਾਲ ਗੁਣਾਂ ਦਾ ਸਬੰਧ ਨਿਯਤ ਕਰ ਦਿੱਤਾ ਹੈ। ਉਸ ਨੇ ਮਾਧੁਰਯ ਹੀ ਰੀਤੀ ਦਾ ਮੂਲਾਧਾਰ ਮੰਨਿਆ ਹੈ। ਮੰਮਟ ਨੇ ਵਿਤੀ (ਪ੍ਰੀਤੀ) ਨੂੰ ਵਰਣਾਂ ਜਾਂ ਅੱਖਰਾਂ ਦਾ ਕ੍ਰਮ. 147 ਆਦਿ ਗੁਣਾਂ ਵਾਸਤੇ ਵੱਖ ਵੱਖ ਵਰਣ-ਸਮੂਹ ਨਿਯਤ ਕੀਤੇ ਹਨ। ਇਸ ਲਈ ਉਸਦੀ ਦ੍ਰਿਸ਼ਟੀ ਵਿਚ ਗੁਣ-ਯੁਕਤ ਵਰਣ-ਸਮੂਹ ਹੀ ਰੀਤੀ ਦੇ ਮੂਲ ਤੱਤ ਹਨ। ਵਿਸ਼ਵਨਾਥ ਨੇ ਅੱਖਰ - ਮ, ਸ਼ਬਦ ਸਮੂਹ ਅਤੇ ਸਮਾਸ ਤਿੰਨਾਂ ਨੂੰ ਹੀ ਰੀਤੀ ਦੇ ਆਵਸ਼ਕ ਤੱਤ ਪਰਵਾਣ ਕੀਤਾ ਹੈ। ਇਉਂ ਆਚਾਰੀਆਂ ਨੇ ਰੀਤੀ ਦੇ ਅਜਿਹੇ ਤੱਤ ਦੀ ਖੋਜ ਕੀਤੀ ਹੈ ਜਿਸ ਤੋਂ ਬਗੈਰ ਰੀਤੀ ਨਿਖਰ ਹੀ ਨਹੀਂ ਸਕਦੀ ਅਤੇ ਸਗੋਂ ਜਿਸ ਤੋਂ ਬਿਨਾਂ ਰੀਤੀ ਦੀ ਹੋਂਦ ਉੱਕਾ ਹੀ ਅਸੰਭਵ ਹੈ। ਉਸ ਤੱਤ ਨੂੰ ਕਿਸੇ ਨੇ ਗੁਣ,ਕਿਸੇ ਨੇ ਸਮਾਸ,ਕਿਸੇ ਨੇ ਅੱਖਰ-ਕ੍ਰਮ ਆਖਿਆ ਹੈ ਪਰੰਤੂ ਬਹੁਸੰਮਤੀ ਏਸ ਪੱਖ ਵਿਚ ਹੈ ਕਿ ਕਾਵਿ-ਗੁਣ ਹੀ ਰੀਤੀ ਦੇ ਆਧਾਰ ਤੱਤ ਹਨ ਜਿਸ ਉੱਤੇ ਰੀਤੀ ਦਾ ਭਵਨ ਖੜਾ ਹੁੰਦਾ ਹੈ ਅਤੇ ਇਸ ਤੱਤ ਨੂੰ ਲਗਭਗ ਸਾਰੇ ਸਮੀਖਿਆਕਾਰਾਂ ਨੇ ਕਿਸੇ ਨਾ ਕਿਸੇ ਰੂਪ ਵਿਚ ਸਵੀਕਾਰ ਕੀਤਾ ਹੈ। ਇਸਦਾ ਤਯ ਇਹ ਹੋਇਆ ਕਿ ਗੁਣ ਅਤੇ ਰੀਤੀ ਦਾ ਨਿੱਤ ਸਬੰਧ ਹੈ ਇਸ ਲਈ ਰੀਤੀਆਂ ਲਈ ਕਿਸੇ ਨਾ ਕਿਸੇ ਕਾਵਿ ਗੁਣ ਦੀ ਲੋੜ ਹੈ ਜਿਸ ਦੇ ਆਸਰੇ ਉਤੇ ਰੀਤੀ ਦੀ ਸਿਰਜਨਾ ਹੋ ਸਕਦੀ ਹੈ। [6] [7]

Remove ads

ਰੀਤੀ ਦਾ ਸ਼ਾਬਦਿਕ ਅਰਥ

ਰੀਤੀ ਨੂੰ ਮਾਰਗ, ਪੱਥ, ਪੱਧਤੀ ਪ੍ਰਣਾਲੀ ਸ਼ੈਲੀ ਆਦਿ ਕਿਹਾ ਜਾਂਦਾ ਹੈ। ਵਿਉਂਤਪੱਤੀ ਅਨੁਸਾਰ ਜਿਸ ਮਾਰਗ ਰਾਹੀਂ ਗਮਨ ਕੀਤਾ ਜਾਵੇ, ਉਹ ਰੀਤੀ ਹੈ (ਰੀਯਤੇ ਗਸ੍ਰਯਤੇ ਅਨੇਕ ਇਤਿਹਾਸ)। ਵਾਮਨ ਅਨੁਸਾਰ ਵਿਸ਼ਿਸਟ ਪਦ-ਰਚਨਾ ਰੀਤੀ ਅਖਵਾਉਂਦੀ ਹੈ (ਵਿਸ਼ਿਸਟ ਪਦ-ਰਚਨਾ ਰੀਤਿ:) ਅਤੇ ਇਸ ਵਿੱਚ ਇਹ ਵਿਸ਼ੇਸ਼ਤਾ ਗੁਣਾਂ ਦੇ ਸ਼ਾਮਲ ਹੋਣ ਨਾਲ ਹੁੰਦੀ ਹੈ (ਵਿਸ਼ੇਸ ਗੁਣਾਤਮਕ) ਇਸ ਤੋਂ ਸਪਸ਼ਟ ਹੈ ਕਿ ਰੀਤੀ ਗੁਣ ਯੁਕਤ ਪਦ ਰਚਨਾ ਹੈ।

ਰੀਤੀ ਦਾ ਵਿਕਾਸ ਅਤੇ ਪਿਛੋਕੜ

ਰੀਤੀ ਨੂੰ ਸਿਧਾਂਤ ਦੇ ਰੂਪ ਵਿੱਚ ਭਾਵੇਂ ਆਚਾਰੀਆ ਵਾਮਨ ਨੇ ਸਥਾਪਿਤ ਕੀਤਾ ਪਰ ਭਾਰਤੀ ਕਾਵਿ ਸ਼ਾਸਤ੍ਰ ਵਿੱਚ ਉਸ ਤੋਂ ਪਹਿਲਾਂ ਹੀ ਇਸ ਸ਼ਬਦ ਦੀ ਵਰਤੋਂ ਹੋਣੀ ਸ਼ੁਰੂ ਹੋ ਗਈ ਸੀ। ਆਚਾਰੀਆ ਭਰਤ ਮੁਨੀ ਨੇ ਰੀਤੀ ਸ਼ਬਦ ਲਈ 'ਪ੍ਰਵਿਤੀ' ਸ਼ਬਦ ਦੀ ਵਰਤੋਂ ਕੀਤੀ।ਉਸਨੇ ਭਾਰਤ ਦੀਆ ਚਾਰ ਦਿਸ਼ਾਵਾਂ ਵਿੱਚ ਪ੍ਰਚੱਲਿਤ ਚਾਰ ਪ੍ਰਵ੍ਰਿਤੀਆਂ (ਆਵੰਤੀ ਦਕ੍ਰਸ਼ਿਣਾਤ੍ਰਯਾ ਪਾਂਚਾਲੀ ਅੰਤ ਉਡ੍ਰਮਾਗਧੀ) ਦਾ ਉਲੇਖ ਕੀਤਾ ਅਤੇ ਦੱਸਿਆ ਕਿ ਪ੍ਰਿਥਵੀ ਦੇ ਅਨੇਕ ਦੇਸ਼ਾਵੇਸ਼-ਭੂਸ਼ਾ ਅਤੇ ਆਚਾਰ ਸਬੰਧੀ ਵਾਰਤਾ ਨੂੰ ਪ੍ਰਗਟ ਕਰਨ ਵਾਲੀ ਵ੍ਰਿਤੀ ਨੂੰ ਪ੍ਰਵ੍ਰਿਤੀ ਕਿਹਾ ਜਾਂਦਾ ਹੈ। 

ਰੀਤੀ ਬਾਰੇ ਵੱਖ ਵੱਖ ਵਿਦਵਾਨਾ ਦੇ ਵਿਚਾਰ

ਬਾਣ ਭੱਟ

ਭਰਤ ਮੁਨੀ ਦੇ ਪਿੱਛੋਂ ਬਾਣ-ਭੱਟ ਨੇ ਆਪਣੀ ਰਚਨਾ 'ਪਰਸਰਿਤ' ਵਿੱਚ ਦੇਸ਼ ਦੇ ਚੌਹਾਂ ਭਾਗਾਂ ਵਿੱਚ ਚੌਹਾਂ ਦੀਆਂ ਸ਼ੈਲੀਆਂ ਦੇ ਪ੍ਰਚੱਲਿਤ ਹੋਣ ਦਾ ਉਲੇਖ ਕੀਤਾ ਹੈ ਅਤੇ ਚੌਹਾਂ ਸ਼ੈਲੀਆਂ ਦੀ ਇਕੱਠੀ ਵਰਤੋਂ ਕਾਵਿ ਲਈ ਮਹੱਤਵਪੂਰਨ ਮੰਨੀ ਹੈ। ਉਸ ਅਨੁਸਾਰ ਅਰਥ, ਸ਼ਬਦ, ਅਲੰਕਾਰ ਅਤੇ ਅਕਸ਼ਰਬੰਧ ਇਨ੍ਹਾਂ ਚੌਹਾਂ ਦੇ ਸੌਂਦਰਯ ਦੀ ਇਕੱਠੀ ਸਥਿਤੀ ਭਾਵੇਂ ਦੁਰਲੱਭ ਹੈ,ਪਰ ਕਾਵਿ ਦੀ ਸ੍ਰੇਸ਼ਟਤਾ ਦੀ ਇਹ ਕਸੌਟੀ ਹੈ। ਇਸ ਤਰ੍ਹਾਂ ਬਾਣਭੱਟ ਨੇ ਗੁਣ ਅਤੇ ਅਲੰਕਾਰ ਦਾ ਰੀਤੀ ਨਾਲ ਸਬੰਧ ਸਥਾਪਿਤ ਕੀਤਾ ਹੈ। 

ਭਾਮਹ

ਫਿਰ ਭਾਮਹ ਨੇ ਰੀਤੀ ਲਈ ਕਾਵਿ ਸ਼ਬਦ ਦੀ ਵਰਤੋ ਕਰਦਿਆਂ ਕਾਵਿ ਭੇਦਾਂ ਵਿੱਚ ਵੈਦਰਭੀ ਅਤੇ ਗੌੜੀ ਦੀ ਵੀ ਚਰਚਾ ਕੀਤੀ ਹੈ। ਇਨ੍ਹਾਂ ਦੋਹਾਂ ਵਿੱਚੋ ਪਹਿਲੀ ਨੂੰ ਸ੍ਰੇਸ਼ਟ ਅਤੇ ਦੂਜੀ ਨੂੰ ਨਿਕ੍ਰਿਸ਼ਟ ਮੰਨਿਆਂ ਜਾਂਦਾ ਸੀ,ਪਰ ਭਾਮਹ ਨੇ ਇਸ ਧਾਰਨਾ ਦਾ ਖੰਡਨ ਕਰਕੇ ਦੋਹਾਂ ਦੇ ਪਰਸਪਰ ਅਧਾਰਿਤ ਹੋਣ ਦੀ ਗੱਲ ਨੂੰ ਜਤਾਇਆ ਅਤੇ ਦੋਹਾਂ ਦੇ ਮਰਯਾਦਿਤ ਰੂਪ ਨੂੰ ਉੱਤਮ ਮੰਨਿਆਂ।

ਦੰਡੀ

ਦੰਡੀ ਨੇ ਰੀਤੀ ਨੂੰ (ਸ੍ਰੇਸ਼ਟ) ਗੌਰਵ ਪ੍ਰਦਾਨ ਕੀਤਾ। ਉਸਨੇ ਰੀਤੀ ਲਈ 'ਮਾਰਗ' ਸ਼ਬਦ ਵਰਤਿਆ ਅਤੇ ਰੀਤੀ ਦੇ ਮੁੱਖ ਤੌਰ 'ਤੇ ਦੋ ਭੇਦ ਮੰਨੇ,ਵੈਦਰਭੀ ਅਤੇ ਗੌੜੀ। ਇਨ੍ਹਾਂ ਦੋਹਾਂ ਵਿੱਚੋ ਵੈਦਰਭੀ ਸ੍ਰੇਸ਼ਠ ਹੈ ਅਤੇ ਸਲੇਸ,ਪ੍ਰਸਾਦ, ਸਮਤਾ,ਮਾਧੁਰਯ,ਸੁਕਮਾਰਤਾ,ਅਰਥ ਵਿਅਕਤੀ,ਉਦਾਰਤਾ, ਓਜ,ਕਾਂਤੀ ਅਤੇ ਸਮਾਧੀ ਇਹ ਦਸ ਗੁਣ ਵੈਦਰਭੀ ਦੇ ਪ੍ਰਾਣ ਹਨ। ਆਚਾਰੀਆ ਵਾਮਨ ਨੇ ਸਭ ਤੋਂ ਪਹਿਲੀ ਵਾਰ ਰੀਤੀ ਸ਼ਬਦ ਦੀ ਵਰਤੋਂ ਕੀਤੀ ਤੇ ਇਸ ਦੀ ਸਪਸ਼ਟ ਪਰਿਭਾਸ਼ਾ ਨਿਰੂਪਿਤ ਕੀਤੀ। ਉਸ ਅਨੁਸਾਰ ਵਿਸ਼ਿਸਟ ਦਾ ਅਰਥ ਹੈ ਗੁਣ ਸੰਪੰਨਤਾ ਅਤੇ ਗੁਣ ਤੋਂ ਭਾਵ ਹੈ ਕਿ ਕਾਵਿ ਦੇ ਸ਼ੋਭਾ ਕਾਰਕ ਧਰਮ। ਉਸਨੇ ਦੰਡੀ ਦੇ ਦਸ ਗੁਣਾ ਨੂੰ ਸ਼ਬਦਗਤ ਅਤੇ ਅਰਥਗਤ ਦਸ—ਦਸ ਮੰਨ ਕੇ ਇਨ੍ਹਾਂ ਦੀ ਗਿਣਤੀ 20 ਵੀਹ ਕੀਤੀ ਅਤੇ ਅਰਥਗਤ ਗੁਣਾ ਨੂੰ ਕਾਵਿ ਦੀ ਆਤਮਾ ਮੰਨ ਕੇ ਇੱਕ ਨਵੀਂ ਜਾਂ ਵੱਖਰੀ ਸੰਪਰਦਾਇ ਦੀ ਸਥਾਪਨਾ ਕੀਤੀ। 

ਵਾਮਨ

ਵਾਮਨ ਅਨੁਸਾਰ ਰੀਤੀ ਦੇ ਤਿੰਨ ਭੇਦ ਹਨ— ਵੈਦਰਭੀ, ਗੌੜੀ ਅਤੇ ਪਾਂਚਾਲੀ। ਵੈਦਰਭੀ ਵਿੱਚ ਗੁਣਾਂ ਦੀ ਸੰਪੂਰਨਤਾ ਹੁੰਦੀ ਹੈ। ਗੌੜੀ ਵੈਦਰਭੀ ਤੋ ਘਟੀਆ ਹੈ।ਇਸ ਵਿੱਚ ਓਜ ਅਤੇ ਕਾਂਤੀ ਨਾਂ ਦੇ ਗੁਣ ਸ਼ਾਮਲ ਹੁੰਦੇ ਹਨ। ਪਾਂਚਾਲੀ ਵਿੱਚ ਓਜ ਅਤੇ ਕਾਂਤੀ ਗੁਣਾਂ ਦਾ ਅਭਾਵ ਹੁੰਦਾ ਹੈ ਅਤੇ ਮਾਧੁਰਯ ਤੇ ਸੁਕੁਮਾਰਤਾ ਗੁਣ ਜਰੂਰ ਰਹਿੰਦੇ ਹਨ। ਇਨ੍ਹਾਂ ਤਿੰਨਾਂ ਰੀਤੀ ਭੇਦਾਂ ਵਿੱਚ ਕਾਵਿ ਇੰਝ ਸਮੋਇਆ ਜਾਂਦਾ ਹੈ ਜਿਵੇਂ ਰੇਖਾਵਾਂ ਵਿੱਚ ਚਿੱਤਰ ਰੱਖਿਆ ਜਾਂਦਾ ਹੈ। ਵਾਮਨ ਅਨੁਸਾਰ ਵੈਦਰਭੀ ਸ੍ਰੇਸ਼ਟ ਰੀਤੀ ਭੇਦ ਹੈ। ਇਹ ਅਲੌਕਿਕ ਪਦ ਰਚਨਾ ਹੈ। ਇਸ ਵਿੱਚ ਰਚੀ ਹੋਈ ਤੁੱਛ ਰਚਨਾ ਵੀ ਚਮਤਕਾਰਮਈ ਪ੍ਰਤੀਤ ਹੋਣ ਲੱਗਦੀ ਹੈ ਅਤੇ ਸੁਹਿਰਦਯ ਦਾ ਚਿੱਤ ਅਨੰਦਿਤ ਕਰਦੀ ਹੈ। 

ਰੁਦ੍ਰਟ

ਰੁਦ੍ਰਟ ਨੇ ਰੀਤੀ ਸਿਧਾਂਤ ਵਿੱਚ ਆਪਣਾ ਵਿਸ਼ੇਸ਼ ਯੋਗਦਾਨ ਦਿੱਤਾ ਅਤੇ ਰੀਤੀ ਦੇ ਤਿੰਨ ਭੇਦਾਂ ਦੀ ਥਾਂ ਚਾਰ ਭੇਦਾਂ ਦੀ ਸਥਾਪਨਾ ਕੀਤੀ। ਉਸਨੇ ਸਮਾਸ ਦੇ ਬਿਲਕੁਲ ਅਭਾਵ ਨੂੰ ਵੈਦਰਭੀ, ਅਲਪ ਮਾਤ੍ਰਾ ਵਿੱਚ ਸਮਾਸ ਨੂੰ ਪਾਂਚਾਲੀ, ਮੱਧਮ ਸ੍ਰੇਣੀ ਦੇ ਅਮਾਸ ਲਈ ਸਮਾਸ ਬਹੁਲਤਾ ਨੂੰ ਗੌੜੀ ਨਾਂ ਦਿੱਤਾ ਹੈ। ਇਸ ਤੋਂ ਇਲਾਵਾ ਰੁਦਰਟ ਨੇ ਰੀਤੀ ਅਤੇ ਰਸ ਦੀ ਸਬੰਧ ਸਥਾਪਨਾ ਕਰਕੇ ਇਨ੍ਹਾਂ ਦੀ ਨੇੜ੍ਤਾ ਨੂੰ ਦਰਸਾਇਆ ਹੈ। 

ਆਨੰਦਵਰਧਨ

ਆਨੰਦਵਰਧਨ ਨੇ ਰੀਤੀ ਨੂੰ ਰਸ ਦੀ ਉਪਕਾਰਕ ਕਿਹਾ ਅਤੇ ਇਸ ਤੋਂ ਇਲਾਵਾ ਇਸਨੂੰ ਸੰਘਟਨਾ ਵੀ ਪੁਕਾਰਿਆ। 

ਰਾਜਸ਼ੇਖਰ

ਰਾਜਸ਼ੇਖਰ ਅਨੁਸਾਰ ਵਚਨ ਦਾ ਵਿਵਸਥਿਤ ਕ੍ਰਮ ਹੀ ਰੀਤੀ ਹੈ (ਵਚਨ ਵਿਨਯਾਸ ਕੁਮ ਰੀਤਿ)। ਉਸਨੇ ਸਮਾਸ ਦੇ ਨਾਲ ਅਨੁਪ੍ਰਾਮ ਨੂੰ ਵੀ ਰੀਤਿ ਦ ਮੂਨ ਤੱਤ ਮੰਨਿਆ। 

ਕੁੰਤਕ

ਕੁੰਤਕ ਨੇ ਰੀਤੀ ਨਹੀਂ ਮਾਰਗ ਸ਼ਬਦ ਦੀ ਵਰਤੋਂ ਕਰਦਿਆਂ,ਇਸਦੇ ਤਿੰਨ ਭੇਦ ਦੱਸੇ: ਸੁਕਮਾਰ, ਵਿਚ੍ਰਿਤ ਅਤੇ ਮੱਧਮ। ਉਸਨੇ ਰੀਤੀ ਦੇ ਭੇਦਾਂ ਨੂੰ ਪ੍ਰਾਦੇਸ਼ਿਕ ਜਾਂ ਭੂਗੋਲਿਕ ਆਧਾਰ ਦੀ ਥਾਂ 'ਤੇ ਕਵੀ ਦੇ ਸੁਭਾਅ ਦੇ ਅਧਾਰ 'ਤੇ ਮਾਰਗਾਂ ਦੀ ਵੰਡ ਕੀਤੀ ਕਿਉਂਕਿ ਉਸ ਅਨੁਸਾਰ ਮਾਰਗ ਦਾ ਸਬੰਧ ਕਿਸੇ ਦੇਸ ਨਾਲ ਨਾ ਹੋ ਕੇ ਕਵੀ ਦੇ ਅੰਦਰਲੇ ਗੁਣਾ ਅਤੇ ਅਭਿਵਿਅਕਤੀ ਨਾਲ ਹੈ। 

ਭੋਜਰਾਜ

ਭੋਜਰਾਜ ਨੇ ਰੀਤੀ ਲਈ ਮਾਰਗ ਅਤੇ ਪੰਥ ਸ਼ਬਦਾ ਦੀ ਵਰਤੋ ਵੀ ਕੀਤੀ। ਉਸ ਅਨੁਸਾਰ ਰੀਤੀ ਦੀ ਗਮਨ ਮਾਰਗ ਹੈ। ਉਸਨੈ ਸਮਾਸ ਦੇ ਅਧਾਰ ਤੇ ਰੀਤੀ ਦੇ ਛੇ ਭੇਦ ਮੰਨ ਹਨ— ਵੈਦਰਭੀ, ਪਾਚਾਲੀ ਗੌੜੀਆਂ, ਆਵੰਤਿਕਾ ਲਾਟੀਆ ਅਤੇ ਮਾਗਧੀ। 

ਮੰਮਟ

ਆਚਾਰਯ ਮੰਮਟ ਨੇ ਰੀਤੀ ਦੀ ਥਾਂ ਤਿੰਨ ਵ੍ਰਿਤੀਆਂ (ਉਪਨਾਗਰਿਕਤਾ,ਪੁਰਸ਼ਾ ਅਤੇ ਕੋਮਲਾ) ਦੀ ਕਲਪਨਾ ਕੀਤੀ ਹੈ ਜੋ ਕ੍ਰਮਵਾਰ ਵੈਦਰਭੀ, ਗੌੜੀ ਅਤੇ ਪਾਚਾਲੀ ਦੇ ਹੀ ਨਾਂ-ਮਾਤਰ ਹਨ। ਇਸ ਆਚਾਰਯ ਅਨੁਸਾਰ ਨਿਯਤ ਵਰਣਾਂ ਦਾ ਰਸ ਅਨੁਕੂਲ ਵਿਆਪਾਰ ਹੀ ਵ੍ਰਿਤੀ ਹੈ। 

ਇਸ ਤਰ੍ਹਾ ਸਪਸ਼ਟ ਹੈ ਕਿ ਭਾਰਤੀ ਕਾਵਿ ਸ਼ਾਸਤ੍ਰ ਵਿੱਚ ਰੀਤੀ ਦੇ ਵਿਵੇਚਨ ਦੀ ਇੱਕ ਲੰਮੀ ਪਰੰਪਰਾ ਮੌਜੂਦ ਹੈ, ਪਰ ਇਸ ਨੂੰ ਕਾਵਿ ਦੀ ਆਤਮਾ ਵਜੋ ਕੇਵਲ ਆਚਾਰਥ ਵਾਮਨ ਨੇ ਪੇਸ਼ ਕੀਤਾ।ਉਸ ਤੋਂ ਬਾਅਦ ਉਸਦੇ ਗ੍ਰੰਥ 'ਕਾਵਯਲੰਕਾਰ ਸੂਤ੍ਰ ਵ੍ਰਿਤੀ' ਦੇ ਟੀਕਾਕਾਰ ਗੋਪ੍ਰੇਂਦ੍ਰ ਹਰਭੂਪਾਲ ਅਤੇ ਅੰਮ੍ਰਿਤਾਨੰਦ ਯੋਗੀ ਨੇ ਬੜੇ ਸਾਧਾਰਣ ਰੂਪ ਵਿੱਚ ਇਸ ਦੇ ਕਾਵਿ ਦੀ ਆਤਮਾ ਹੋਣ ਦੀ ਗੱਲ ਕਹੀ ਹੈ। 

= ਯੂਰਪ ਵਿੱਚ ਰੀਤੀ ਇਸ ਤੋਂ ਇਲਾਵਾ ਯੂਰਪ ਵਿੱਚ ਵੀ ਆਧੁਨਿਕ ਵਿਚਾਰਕਾਂ ਅਤੇ ਕਾਵਿ ਆਲੋਚਕਾਂ ਨੇ ਰੀਤੀ ਅਰਥਾਤ ਸੈ਼ਲੀ ਦਾ ਤੁਲਨਾਤਮਕ ਅਧਿਐਨ ਕਰਦਿਆਂ ਭਾਰਤੀ ਅਤੇ ਯੂਰੋਪੀਅਨ ਰੀਤੀ ਸਿਧਾਂਤ ਦੀ ਬਹੁਤ ਛਾਣ ਬੀਣ ਕੀਤੀ ਹੈ। ਯੂਰਪ ਵਿੱਚ ਸ਼ੈਲੀ ਦੀ ਜੋ ਇੱਕ ਲੰਮੇਰੀ ਅਤੇ ਜਰੂਰੀ ਪਰੰਪਰਾ ਪ੍ਰਾਪਤ ਹੈ,ਉਹ ਨਿਸ਼ਚੇ ਹੀ ਇੱਕ ਵਰਣਨ ਯੋਗ ਕਾਵਿ ਘਟਨਾ ਹੈ। ਯੂਨਾਨ ਦੇ ਆਦਿ ਵਿਚਾਰਕ ਪਲੈਟੋ ਦੇ ਗ੍ਰੰਥ 'ਰੀਪਬਲਿਕੋ' ਵਿੱਚ ਕਾਵਿ ਭਾਸ਼ਾ ਦਾ ਵਿਸ਼ਲੇਸ਼ਣ ਹੋਇਆ ਹੈ।ਜਿੱਥੇ ਪਲੈਟੋ ਨੇ ਤਿੰਨ ਸ਼ੈਲੀਆਂ ਵੱਲ ਸੰਕੇਤ ਕੀਤਾ ਹੈ: ਸਹਜ ਸਫਲ,ਵਿਚ੍ਰਿਤ ਤੇ ਮਿਲੀਜੁਲੀ (ਮਿਸ) ਓਥੇ ਜਾ ਕੇ ਅਰਸਤੂ ਨੇ ਵਿਸਥਾਰ ਪੂਰਵਕ ਵਰਣਨ ਕੀਤਾ ਹੈ, ਉਸਨੇ ਸ਼ੈਲੀ ਦੇ ਦੋ ਭੇਦ ਮੰਨੇ ਹਨ। ਸਾਹਿਤ ਸ਼ੈਲੀ ਤੇ ਵਿਵਾਦ ਸ਼ੈਲੀ। ਇਨ੍ਹਾਂ ਤੋਂ ਇਲਾਵਾ ਟੈਂਰੇਸ,ਸਿਮਰੋੇ,ਹੋਰੇਸ, ਕਵਿੰਦੀਲੀਅਨ ਵਰਗੇ ਰੂਸੀ ਸ਼ੈਲੀਕਾਰਾਂ ਨੇ ਇਸ ਤੱਤ ਦਾ ਸੂਖਮ ਵਿਸਲੇਸ਼ਣ ਕੀਤਾ ਹੈ।

ਇਸ ਤਰ੍ਹਾ ਯੂਰਪ ਵਿੱਚ ਵੀ ਰੀਤੀ ਜਾਂ ਸ਼ੈਲੀ ਦੇ ਮਹੱਤਵ ਦੀ ਪੂਰੀ ਪ੍ਰਤਿਸਠਾ ਹੈ। ਇਸ ਲਈ ਰੀਤੀ ਜਾਂ ਸ਼ੈਲੀ ਦੀ ਨਿਰਸੰਦੇਹ ਮਹੱਤਤਾ ਹੈ। ਇਹ ਠੀਕ ਹੈ ਕਿ ਵਾਮਨ ਦਾ ਰੀਤੀਵਾਦ ਜਿਸ ਅਨੁਸਾਰ ਰੀਤੀ ਤਾਂ ਆਤਮਾ ਰੂਪ ਕੇਂਦਰੀ ਤੱਤ ਹੈ ਬਾਕੀ ਤੱਤ ਗੌਣ ਹਨ, ਬਹੁਤੀ ਪ੍ਰਵਾਨ ਨਹੀਂ ਚੜ੍ਹੀ।ਬਾਅਦ ਵਿੱਚ ਅੰਤ ਅਜੋਕੇ ਯੁੱਗ ਵਿੱਚ ਰੀਤੀ ਸਬੰਧੀ ਵਿਸ਼ਲੇਸ਼ਣ ਜਰੂਰ ਬਦਲ ਗਿਆ ਹੈ। ਹੁਣ ਕਾਵਿ ਵਸਤੂ ਦੀ ਰੀਤੀ ਜਾਂ ਸੈ਼ਲੀ ਮਹੱਤਤਾ ਪੂਰਨ ਕਲਾ ਸਾਧਨ ਹੈ। ਇਸ ਲਈ ਕਲਾ,ਕਵਿਤਾ ਆਦਿ ਵਿੱਚ ਵਿਸ਼ੇ ਵਸਤੂ ਪ੍ਰਮੁੱਖ ਹੈ ਅਤੇ ਰੀਤੀ,ਸ਼ੈਲੀ,ਗੁਣ ਆਦਿ ਵਸਤੂ ਦੇ ਹੀ ਸਹਾਇਕ ਅੰਗ ਹਨ। 

Remove ads

ਰੀਤੀ ਦੇ ਨਿਯਾਮਕ ਹੇਤੂ

ਰੀਤੀ ਸਿਧਾਤ ਦੇ ਵਿਕਾਸ ਕ੍ਰਮ ਵਿੱਚ ਵਾਮਨ ਨੇ ਇਸ ਨੂੰ ਕਾਵਿ ਦੀ ਆਤਮਾ ਮੰਨ ਲਿਆ, ਇਸ ਲਈ ਇਸ ਉੱਪਰ ਕਿਸੇ ਹੋਰ ਦੇ ਨਿਯੰਤਰਣ ਕਰਨ ਜਾਂ ਇਸ ਲਈ ਨਿਯਮ ਨਿਰਧਾਰਿਤ ਕਰਨ ਦੀ ਕੋਈ ਹੋਰ ਸੱਤਾ ਨਾ ਰਹੀ।ਪਰ ਇਹ ਸਥਿਤੀ ਸਦਾ ਨਾ ਬਣੀ ਰਹੀ,ਕਿਉਂਕਿ ਬਾਅਦ ਦੇ ਅਚਾਰੀਆ ਨੇ ਜਦੋਂ ਇਸ ਨੂੰ ਕਾਵਿ ਦੀ ਆਤਮਾ ਮੰਨ ਲੈਣ ਦੀ ਸਥਾਪਨਾ ਦਾ ਖੰਡਨ ਕੀਤਾ ਤਾਂ ਕਾਵਿ ਰੀਤੀ ਦੀ ਵਰਤੋਂ ਦੇ ਨਿਯਾਮਕ ਕਾਰਣਾ ਜਾਂ ਹੇਤੂਆ ਬਾਰੇ ਵਿਚਾਰ ਕੀਤਾ ਜਾਣ ਲੱਗਿਆ। ਜੋ ਕਿ ਇਸ ਪ੍ਰਕਾਰ ਹੈ -

ਆਨੰਦਵਰਧਨ ਨੇ ਰੀਤੀ ਦਾ ਪ੍ਰਮੁੱਖ ਹੇਤੂ ਰਸ ਨੂੰ ਮੰਨਿਆ ਅਤੇ ਇਸ ਤੋਂ ਇਲਾਵਾ ਤਿੰਨ ਹੋਰ ਹੇਤੂ ਮੰਨੇ ਜਿਵੇਂ ਵਕਤ੍ਰਿ, ਔਚਿਤਯ, ਵਾਚਯ, ਔਚਿਤਯ ਅਤੇ ਵਿਸ਼ਯ ਔਚਿਤਯ,ਰਸ ਔਚਿਤਯ,ਵਾਚਯ ਔਚਿਤਯ ਅਤੇ ਵਿਸ਼ਯ ਔਚਿਤਯ।ਰਸ ਔਚਿਤਯ ਤੋਂ ਭਾਵ ਹੈ ਵੱਖ ਵੱਖ ਰਸਾਂ ਅਨੁਸਾਰ ਰੀਤੀ ਦੀ ਵਰਤੋ ਜਾਂ ਵਿਧਾਨ ਕਰਨਾ ਜ਼ਰੂਰੀ ਹੈ।ਰੀਤੀ ਅਸਲੋਂ ਰਸ ਉੱਤੇ ਅਧਾਰਿਤ ਹੁੰਦੀ ਹੈ।ਰਸ ਦੇ ਅਨੁਰੂਪ ਸ਼ੈਲੀ/ਰੀਤੀ ਦੀ ਵਰਤੋ ਰਚਨਾ ਨੂੰ ਮਨਮੋਹਕ ਅਤੇ ਰੌਚਕ ਬਣਾ ਦਿੰਦੀ ਹੈ।

        ਰੀਤੀ ਦੇ ਨਿਯਾਮਕ ਹੇਤੁ ਵਾਮਨ ਰੀਤੀ ਨੂੰ ਕੇਵਲ ਮਨੋਰਥ (ਸਾਧੑਯ) ਹੀ ਮੰਨਦਾ ਸੀ, ਇਸ ਲਈ ਉਸ ਵਾਸਤੇ ਰੀਤੀ ਦੇ ਨਿਯਾਮਕ ਹੇਤੂ ਦਾ ਪ੍ਰਸ਼ਨ ਹੀ ਪੈਦਾ ਨਹੀਂ ਸੀ ਹੁੰਦਾ। ਉਸ ਨੇ ਰੀਤੀ ਨੂੰ ਸੁਤੰਤਰ ਸਾਹਿੱਤ–ਰੂਪ ਮੰਨਿਆ, ਪਰ ਰਸਵਾਦੀਆਂ ਅਤੇ ਸਿਧਾਂਤਾਚਾਰਯਾਂ ਨੇ ਸਭ ਤੋਂ ਪਹਿਲਾਂ ਇਨ੍ਹਾਂ ਤੱਤਾਂ ਬਾਰੇ ਚਰਚਾ ਕੀਤੀ ਹੈ। ਆਨੰਦ ਵਰਧਨ, ਰਸ ਨੂੰ ਰੀਤੀ ਦਾ ਪ੍ਰਮੁੱਖ ਨਿਯਾਮਕ ਹੇਤੂ ਮੰਨਦੇ ਹਨ; ਇਸ ਤੋਂ ਇਲਾਵਾ ਤਿੰਨ ਹੋਰ ਹੇਤੂ ਹਨ :
         (1)     ਵਕਤ੍ਰਿ ਔਚਿਤੑਯ : ਇਸ ਵਿਚ ਵਕਤਾ ਜਾਂ ਲੇਖਕ ਦੇ ਸੁਭਾ ਅਤੇ ਮਨੋ–ਸਥਿਤੀ ਅਨੁਕੂਲ ਰੀਤੀ ਜਨਮ ਲੈਂਦੀ ਹੈ।
         (2)     ਵਾਚੑਯ ਔਚਿਤੑਯ : ਇਸ ਵਿਚ ਵਿਸ਼ੈ–ਵਸਤੂ ਹੀ ਰੀਤੀ ਦਾ ਨਿਯਾਮਕ ਹੇਤੂ ਹੈ। ਕੋਮਲ ਵਿਸ਼ੈ ਵਿਚੋਂ ਨੋਮਲ ਅਤੇ ਕਠੋਰ ਰੰਗ  ਦੀ ਰੀਤੀ ਦਾ ਨਿਰਮਾਣ ਹੁੰਦਾ ਹੈ।
         (3)     ਵਿਸ਼ੈ ਔਚਿਤੑਯ : ਆਨੰਦ ਵਰਧਨ ਨੇ ਇਸ ਰੀਤੀ ਨੂੰ ਵਿਸ਼ੈ ਦੇ ਅੰਤਰਗਤ ਨਹੀਂ ਸਗੋਂ ਕਾਵਿ–ਰੂਪ ਦੇ ਅਨੁਕੂਲ ਮੰਨਿਆ ਹੈ।
         ਇਨ੍ਹਾਂ ਤਿੰਨਾਂ ਨਿਯਾਮਕ ਹੇਤੂਆਂ ਵਿਚੋਂ ਪਹਿਲੇ ਦੋ ਯੁਕਤੀਪੂਰਣ ਹਨ ਪਰ ਤੀਜੇ, ਅਰਥਾਤ ਕਾਵਿ ਰੂਪ ਆਧਾਰ ਨੂੰ ਰੀਤੀ ਦਾ ਹੇਤੂ ਮੰਨਣਾ ਅਨੁਚਿਤ ਹੈ। ਕਾਵਿ–ਰੂਪ ਕਦੀ ਵੀ ਰੀਤੀ ਦਾ ਰੂਪ ਧਾਰਣ ਨਹੀਂ ਕਰ ਸਕਦੇ, ਪਹਿਲੇ ਦੋ ਵੀ ਤਾਂ ਹੀ ਰੀਤੀ ਦੇ ਨਿਯਾਮਕ ਹੇਤੂ ਹਨ ਜੇ ਉਹ ਰਸ–ਅਧੀਨ ਹੋਣ। ਰੀਤੀ ਵਿਚ ਰਸ ਦੀ ਹੋਂਦ ਬਾਰੇ ਸਾਰੇ ਹੀ ਸਾਹਿੱਤਾ ਆਚਾਰਯ ਸਹਿਮਤ ਹਨ। ਰਸ, ਭਾਵ ਤੋਂ ਉਤਪੰਨ ਹੁੰਦਾ ਹੈ ਅਤੇ ਭਾਸ਼ਾ ਵਿਚੋਂ ਓਜ ਤੇ ਪ੍ਰਸਾਦ ਗੁਣ ਦੀ ਉਤਪੱਤੀ ਹੁੰਦੀ ਹੈ।
         ਵਾਮਨ ਤੋਂ ਪਹਿਲਾਂ ਰੀਤੀ ਦੀ ਸਥਿਤੀ : ਰੀਤੀ ਸਿਧਾਂਤ ਦਾ ਮੂਲ ਰੂਪ ਵਾਮਨ ਤੋਂ ਪਹਿਲਾਂ ਵੀ ਸੰਸਕ੍ਰਿਤ ਸਮੀਖਿਆ ਸ਼ਾਸਤ੍ਰ ਵਿਚ ਮਿਲਦਾ ਹੈ। ਭਾਰਤ ਦੇ ‘ਨਾਟੑਯ ਸ਼ਾਸਤ੍ਰ’ ਵਿਚ ਰੀਤੀ ਦੇ ਸਰਵ–ਪ੍ਰਥਮ ਬੀਜ ਮਿਲਦੇ ਹਨ, ਭਾਵੇਂ ਭਰਤ ਨੇ ਰੀਤੀ ਦਾ ਵਿਵੇਚਨ ਨਹੀਂ ਕੀਤਾ, ਪਰ ਉਸ ਨੇ ਭਾਰਤ ਦੇ ਵੱਖ ਵੱਖ ਪ੍ਰਦੇਸ਼ਾਂ ਵਿਚ ਪ੍ਰਚੱਲਿਤ ਪ੍ਰਵ੍ਰਿਤੀਆਂ ਦਾ ਵਰਣਨ ਜ਼ਰੂਰ ਕੀਤਾ ਹੈ।
         ਪੱਛਮੀ ਭਾਗ ਦੀ ਪ੍ਰਵ੍ਰਿਤੀ ‘ਆਵੰਤੀ’, ਦੱਖਣ ਦੀ ‘ਦਾਖਸ਼ਿਣਾਤੑਯ’, ਪੂਰਬ ਦੀ ‘ਉਤ੍ਰਮਾਗਧੀ’ ਅਤੇ ਮਗਧ ਦੇਸ਼ ਦੀ ‘ਮਾਗਧੀ’ ਚਾਰ ਪ੍ਰਵ੍ਰਿਤੀਆਂ ਹਨ। ਇਹ ਵੰਡ ਵੱਖ ਵੱਖ ਪ੍ਰਦੇਸ਼ਾਂ ਦੀ ਵੇਸ਼–ਭੂਸ਼ਾ, ਭਾਸ਼ਾ ਅਤੇ ਆਚਾਰ–ਵਿਹਾਰ ਅਨੁਸਾਰ ਕੀਤੀ ਗਈ ਹੈ। ਵਾਮਨ ਨੇ ਇੱਥੋਂ ਹੀ ਰੀਤੀ ਦਾ ਸੰਕੇਤ ਪ੍ਰਾਪਤ ਕੀਤਾ ਜਾਪਦਾ ਹੈ। ਇਸ ਤੋਂ ਸਿੱਧ ਹੁੰਦਾ ਹੈ ਕਿ ਉਸ ਤੋਂ ਪਹਿਲਾਂ ਰੀਤੀ ਬਾਰੇ ਚਰਚਾ ਜ਼ਰੂਰ ਸੀ, ਉਸ ਨੇ ਇਸ ਨੂੰ ਸਿਧਾਂਤ–ਰੂਪ ਦੇ ਕੇ ਸਾਹਿੱਤ ਦਾ ਇਕ ਸੰਪੂਰਣ ਮਾਪਦੰਢ ਬਣਾਉਣ ਦਾ ਯਤਨ ਕੀਤਾ। ਉਸ ਨੇ ਸਿੱਧ ਕੀਤਾ ਕਿ ਰੀਤੀ ਹੀ ਕਾਵਿ ਦੀ ਆਤਮਾ ਹੈ ਪਰ ਬਾਅਦ ਵਿਚ ਇਹ ਸਥਾਨ ਰਸ ਨੇ ਪ੍ਰਾਪਤ ਕਰ ਲਿਆ।
         ਰੀਤੀ ਅਸਲ ਵਿਚ ਆਤਮਿਕ ਨਹੀਂ ਸਗੋਂ ਕਾਵਿ ਦਾ ਦੇਹਵਾਦੀ ਸਿਧਾਂਤ ਹੈ ਪਰ ਉਸ ਦੀ ਕਾਵਿ–ਗੁਣ–ਯੁਕਤ ਮਹੱਤਾ ਤੋਂ ਮੁਨਕਰ ਹੋਣਾ ਵੀ ਬੜੀ ਵੱਡੀ ਭੁੱਲ ਹੈ। ਆਧੁਨਿਕ ਯੁੱਗ ਵਿਚ ਵੀ ਕ੍ਰੋਚੇ ਵਰਗੇ ਵਿਦਵਾਨਾਂ ਨੇ ਅਭਿਵਿਅੰਜਨਾਵਾਦ ਨੂੰ ਕਾਵਿ ਦਾ ਇਕ ਪ੍ਰਮੁੱਖ ਸਿਧਾਂਤ ਮਨਾਉਣ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ, ਕਿ ਵਾਣੀ ਦੇ ਅਨੇਕਾਂ ਦੁਆਰ (ਮਾਰਗ) ਹਨ ਜਿਨ੍ਹਾਂ ਵਿਚ ਬੜਾ ਹੀ ਸੂਖ਼ਮ ਭੇਦ ਹੈ। ਇਨ੍ਹਾਂ ਵਿਚੋਂ ਗੌੜੀ ਤੇ ਵੈਦਰਭੀ ਦਾ ਭੇਦ ਸਪਸ਼ਟ ਹੈ। ਸ਼ਲੇਸ਼, ਪ੍ਰਸਾਦ, ਸਮਤਾ, ਮਾਧੁਰਯ, ਸੁਕੁਮਾਰਤਾ, ਅਭਿਵਿਅਕਤੀ, ਉਦਾਰਤਾ, ਓਜ, ਕਾਂਤੀ ਤੇ ਸਮਾਧੀ ਆਦਿਕ ਇਹ ਦਸ ਗੁਣ ਵੈਦਰਭੀ ਮਾਰਗ ਦੇ ਹਨ। ਗੌੜ ਮਾਰਗ ਵਿਚ ਉਨ੍ਹਾਂ ਦਾ ਵਿਪਰੀਤ ਰੂਪ ਦਿੱਸਦਾ ਹੈ, ਇਸ ਪ੍ਰਕਾਰ ਹਰ ਇਕ ਦੇ ਸਰੂਪ ਦਾ ਨਿਰੂਪਣ ਕਰਕੇ ਦੋਹਾਂ ਮਾਰਗਾਂ ਦਾ ਫ਼ਰਕ ਸਪਸ਼ਟ ਕਰ ਦਿੱਤਾ ਗਿਆ ਏ। ਦੰਡੀ ਦੇ ਵਿਵੇਚਨ ਤੋਂ ਸਪਸ਼ਟ ਹੈ ਕਿ ਵਾਮਨ ਤੋਂ ਪਹਿਲਾਂ ਰੀਤੀ ਮਾਰਗ ਇਕ ਸਪਸ਼ਟ ਰੂਪ ਧਾਰਣ ਕਰ ਗਿਆ ਸੀ; ਹੁਣ ਇਹ ਮਾਰਗ ਪ੍ਰਵ੍ਰਿਤੀ ਵਿਚੋਂ ਭਾਸ਼ਾ ਰੀਤੀ ਦਾ ਸਪਸ਼ਟ ਰੂਪ ਪ੍ਰਾਪਤ ਕਰ ਚੁੱਕਾ ਸੀ। ਦੰਡੀ ਤੋਂ ਬਾਅਦ ਵੈਦਰਭ ਮਾਰਗ ਹੀ ਉੱਤਮ ਮਾਰਗ ਮੰਨਿਆ ਜਾਂਦਾ ਸੀ। ਭਾਮਹ ਨੇ ਕਿਸੇ ਮਾਰਗ ਨੂੰ ਉੱਤਮ ਨਹੀਂ ਮੰਨਿਆ ਅਤੇ ਰੀਤੀ ਦੇ ਕਾਵਿ ਗੁਣਾਂ ਨੂੰ ਹੀ ਮਹੱਤਾ ਦਿੱਤੀ ਹੈ। ਉਨ੍ਹਾਂ ਨੇ ਸੰਤ–ਕਵਿ, ਭਾਵੇਂ  ਉਹ ਵੈਦਰਭੀ ਹੈ ਜਾਂ ਗੌੜੀ, ਨੂੰ ਹੀ ਉੱਤਮ ਰੀਤੀ ਮੰਨਿਆ ਹੈ।
         ਭਾਰਤ ਤੋਂ ਪਿੱਛੋਂ ਵਾਣਭੱਟ ਨੇ ਵੀ ਇਸ ਮਾਰਗ ਦਾ ਵਿਵੇਚਨ ਕੀਤਾ ਹੈ, ਉਸ ਨੇ ਵੀ ਇਸ ਮਾਰਗ ਨੂੰ ਪ੍ਰਵ੍ਰਿਤੀ ਨਾਲ ਹੀ ਜੋੜਿਆ ਹੈ। ਫਿਰ ਵੀ ਉਸ ਦੀ ਪਰਿਭਾਸ਼ਾ ਵਿਚ ਭਾਸ਼ਾ, ਸਰੂਪ ਅਤੇ ਸ਼ੈਲੀ ਭੇਦ ਦਹ ਸਪਸ਼ਟ ਸੰਕੇਤ ਮਿਲਦਾ ਹੈ। ਭਾਰਤ ਨੇ ਰੀਤੀ ਨੂੰ ਮਾਰਗ ਜਾਂ ਪ੍ਰਵ੍ਰਿਤੀ ਦਾ ਨਾਂ ਦਿੱਤਾ ਹੈ। ਭਾਮਹ ਨੇ ਰੀਤੀ ਦਾ ਸਿਧਾਂਤ ਸਰਵਪ੍ਰਥਮ ਨਿਰਧਾਰਤ ਕਰਦੇ ਹੋਏ ਇਸ ਲਈ ‘ਕਾਵਿ’ ਸ਼ਬਦ ਦੀ ਵਰਤੋਂ ਕੀਤੀ ਹੈ। ਉਸ ਦੇ ਸਮੇਂ ਵਿਚ ਵੈਦਰਭ ਅਤੇ ਗੌੜ ਦੋ ਮਾਰਗ ਪ੍ਰਚੱਲਿਤ ਸਨ; ਉਸ ਨੇ ਇਨ੍ਹਾਂ ਦਾ ਹੀ ਵਿਵੇਚਨ ਕੀਤਾ। ਉਦੋਂ ਤਕ ਵਾਣਭੱਟ ਦੀ ਉਦੀਚਯ ਅਤੇ ਪ੍ਰਤੀਚਯ ਅਤੇ ਭਾਰਤ ਦੀ ਆਵੰਤੀ ਅਤੇ ਪਾਂਚਾਲੀ, ਮਾਰਗ ਕਾਵਿ ਵਿਚ ਪ੍ਰਸਿੱਧ ਨਹੀਂ ਸਨ।
Remove ads

ਰੀਤੀ ਅਤੇ ਵ੍ਰਿਤੀ

ਕੁੱਝ ਵਿਦਵਾਨਾਂ ਨੇ ਰੀਤੀ ਦੀ ਥਾਂ 'ਤੇ ਵ੍ਰਿਤੀ ਸ਼ਬਦ ਦੀ ਵਰਤੋ ਕੀਤੀ ਹੈ। ਅਨੁਕੂਲ ਸ਼ਬਦ ਯੋਜਨਾ ਦੀ ਉਚਿਤਤਾ ਹੀ ਕਾਵਿ ਸਾਮਤ੍ਰ ਅਨੁਸਾਰ ਵ੍ਰਿਤੀ ਹੈ। ਇਸ ਤਰ੍ਹਾ ਵਿੱਤੀ ਦਾ ਸਬੰਧ ਕਾਵਿ ਗੂਣਾ ਨਾਲ ਜੁੜਿਆ ਹੋਇਆ ਹੈ ਅਤੇ ਇਨ੍ਹਾਂ ਦੇ ਸਰੂਪ ਅਤੇ ਭੇਦਾ ਦਾ ਸਿਰਮਲਾ ਵੀ ਕਾਵਿ ਗੁਣ ਅਨੁਸਾਰ ਹੋਇਆ ਹੈ। ਵ੍ਰਿਤੀ ਦਾ ਭਰਤ ਮੁਨੀ ਦੀਆ ਨਾਟਯ ਵਿੱ੍ਰਤੀਆ ਤੋ ਅੰਤਰ ਹੈ। ਉਨ੍ਹਾਂ ਦਾ ਸਬੰਧ ਕਾਵਿਕ ਅਤੇ ਮਾਨਸਿਕ ਚੇਸਟਾਵਾ ਨਾਲ ਹੈ। ਆਨੰਦ ਵਰਧਨ ਅਤੇ ਅਭਿਨਵ ਗੁਪਤ ਨੇ ਨਾਟਯ ਵ੍ਰਿਤੀਆ ਨੂੰ ੰਅਰਥ ਕਾਵਿ ਵ੍ਰਿੱਤੀਆ ਕਿਹਾ ਹੈ। ਪ੍ਰਸਤੁਤ ਪ੍ਰਸੰਗ ਵਿੱਚ ਵਿੱਤੀ ਤੋਂ ਭਾਵ ਕਾਵਿ ਵ੍ਰਿੱਤੀ ਤੋਂ ਹੈ। ਸੰਮਟ ਨੇ ਵ੍ਰਿੱਤੀ ਅਤੇ ਰੀਤੀ ਨੂੰ ਇੱਕ ਮੰਨ ਕੇ ਤਿੰਨ ਰੀਤੀ ਭੇਦਾ ਨੂੰ ਮਧੁਰਾ, ਪੁਰਸ਼ਾ ਅਤੇ ਕੋਮਲਾ ਦਾ ਨਾਮਾਤਰ ਦੱਸਿਆ ਹੈ।

  • ਰੀਤੀ ਦੀ ਬਨਾਮ ਸ਼ੈਲੀ : ਰੀਤੀ ਦੀ ਪਰਿਭਾਸ਼ਾ ਕਰਦੇ ਸਮੇਂ ਇਸ ਦੇ ਕੁਝ ਕੁ ਪਰਿਆਇਵਾਚੀ ਸ਼ਬਦ ਸ਼ੈਲੀ (style) ਦਾ ਜ਼ਿਕਰ ਆ ਜਾਂਦਾ ਹੈ, ਦੋਹਾਂ ਦੀ ਅਰਥਾਂ ਵਿਚ ਪੱਧਤੀ ਜਾਂ ਪ੍ਰਣਾਲੀ ਦਾ ਸਮਾਵੇਸ਼ ਹੈ ਅਤੇ ਦੋਹਾਂ ਦਾ ਸੰਬੰਧ ਰਚਨਾ–ਪੱਧਤੀ ਨਾਲ ਹੁੰਦਾ ਹੈ, ਇਕ ਸਾਧਾਰਣ ਅਤੇ ਨਿਰਵਿਸ਼ੇਸ਼ ਹੁੰਦੀ ਹੈ ਅਤੇ ਦੂਜੀ ਵਿਸ਼ਿਸ਼ਟ; ਦੋਹਾਂ ਵਿਚ ਇਹੀ ਪਰਸਪਰ ਭੇਦ ਹੈ।
         ਹਰ ਇਕ ਕੰਮ ਵਿਚ ਦੋ ਤੱਤ ਹੁੰਦੇ ਹਨ, ਇਕ ਉਸ ਦੇ ਕਰਨ ਦਾ ਮਾਰਗ ਅਤੇ ਦੂਜਾ ਕਰਤਾ। ਇਕ ਦਾ ਸੰਬੰਧ ਕਾਰਜ–ਪੱਧਤੀ ਨਾਲ, ਅਤੇ ਦੂਜੇ ਦਾ ਸੰਬੰਧ ਕਰਤਾ ਨਾਲ ਹੈ। ਜਦੋਂ ਦੋ ਆਦਮੀ ਕਿਸੇ ਇਕ ਟਿਕਾਣੇ ਵੱਲ ਟੁਰਨ ਤਾਂ ਉਹ ਇਕੋ ਮਾਰਗ ’ਤੇ ਟੁਰਦੇ ਹੋਏ ਵੀ ਵਿਭਿੰਨ ਵਿਧੀਆਂ ਅਖ਼ਤਿਆਰ ਕਰਦੇ ਹਨ, ਇਹ ਰੀਤੀ ਹੈ, ਅਤੇ ਇਸੇ ਤਰ੍ਹਾਂ ਦੋ ਵਿਅਕਤੀ ਉਸੇ ਮਾਰਗ ’ਤੇ ਟੁਰਦੇ ਹੋਏ ਆਪਣੀਆਂ ਨਿੱਜੀ ਰੁਚੀਆਂ, ਪ੍ਰਵ੍ਰਿਤੀਆਂ ਅਤੇ ਸ਼ਕਤੀਆਂ ਦੀ ਵਰਤੋਂ ਕਰਦੇ ਹਨ, ਇਸ ਦਾ ਸੰਬੰਧ ਸ਼ੈਲੀ ਨਾਲ ਹੈ।
         ਰੀਤੀ ਵਿਚ ‘ਪੂਰਵ–ਨਿਸ਼ਚਿਤਤਾ’ ਹੁੰਦੀ ਹੈ ਪਰ ਸ਼ੈਲੀ ਵਿਚ ਅਜਿਹਾ ਨਹੀਂ ਹੁੰਦਾ। ਜਦੋਂ ਕੋਈ ਅਭਿਵਿਅਕਤੀ ਪੂਰਵ–ਨਿਰਧਾਰਤ ਮਾਰਗ ਅਖ਼ਤਿਆਰ ਕਰ ਲੈਂਦੀ ਹੈ ਤਾਂ ਇਹ ਵੀ ਰੀਤੀ ਬਣ ਜਾਂਦੀ ਹੈ। ਮਿਸਾਲ ਵਜੋਂ ਪਿਟਮੈਨ ਦੀ ਸ਼ਾਰਟ–ਹੈਂਡ ਪਹਿਲਾਂ ਸ਼ੈਲੀ ਸੀ ਪਰ ਬਾਅਦ ਵਿਚ ਸਰਵ–ਸਾਧਾਰਣ ਦੀ ਚੀਜ਼ ਬਣ ਜਾਣ ਕਰਕੇ ਰੀਤੀ ਬਣ ਗਈ। ਰੀਤੀ ਪੂਰਣ ਵਿਧੀ ਦੀ ਸ਼ੁੱਧਤਾ ਨੂੰ ਨਿਭਾਉਂਦੀ ਹੈ, ਸ਼ੈਲੀ ਵਿਚ ਨਵੀਨਤਾ ਅਤੇ ਚਮਤਕਾਰ ਪੈਦਾ ਕੀਤਾ ਜਾਂਦਾ ਹੈ। ਰੀਤੀ ਦੀ ਪ੍ਰਕ੍ਰਿਤੀ ਆਦਰਸ਼ਵਾਦੀ ਅਤੇ ਮਰਯਾਦਾ–ਅਨੁਕੂਲ ਹੁੰਦੀ ਹੈ ਪਰ ਸ਼ੈਲੀ ਵਿਅਕਤੀ ਦੀ ਸਵੈ–ਇੱਛਾ ਨੂੰ ਰੂਪਮਾਨ ਕਰਦੀ ਹੈ। ਰੀਤੀ ਦੀ ਪ੍ਰਵ੍ਰਿਤੀ ਸਥਾਈ ਤੱਤਾਂ ਨੂੰ ਮੁੱਖ ਰੱਖਦੀ ਹੈ ਪਰ ਸ਼ੈਲੀ ਵਿਚ ਛਿਣ–ਭੰਗਰ ਅਤੇ ਸਾਮਿਅਕ ਤੱਤਾਂ ਵੱਲ ਧਿਆਨ ਦਿੱਤਾ ਜਾਂਦਾ ਹੈ। ਰੀਤੀ ਦਾ ਖੇਤਰ ਸ਼ਾਸਤ੍ਰ ਅਤੇ ਵਿਗਿਆਨ ਵਰਗਾ ਹੁੰਦਾ ਹੈ ਜਦ ਕਿ ਸ਼ੈਲੀ ਸੌਂਦਰਜ ਚੇਤਨਾ ਨਾਲ ਸੰਬੰਧਿਤ ਮਜ਼ਮੂਨਾਂ ਵਿਚ ਕੇਂਦਰਿਤ ਹੁੰਦੀ ਹੈ।
         ਇਨ੍ਹਾਂ ਦੋਹਾਂ ਵਿਚ ਇਹ ਅੰਤਰ ਹੁੰਦੇ ਹੋਏ ਵੀ ਇਹ ਪਰਸਪਰ ਸਹਿਯੋਗੀ ਵੀ ਹਨ। ਕਈ ਵਾਰ ਰੀਤੀ ਵਿਚੋਂ ਹੀ ਕੋਈ ਲੇਖਕ ਜਾਂ ਕਵੀ ਸ਼ੈਲੀ ਨੂੰ ਜਨਮ ਦੇ ਦਿੰਦਾ ਹੈ ਅਤੇ ਸ਼ੈਲੀ ਤਾਂ ਰੀਤੀ ਦੀ ਰੂੜ੍ਹੀ ਦਾ ਕੰਮ ਕਰਦੀ ਹੀ ਆਈ ਹੈ। ਹਰ ਯੁੱਗ ਵਿਚ ਕੁਝ ਰੀਤੀਆਂ ਜਨਮ ਲੈਂਦੀਆਂ ਹਨ, ਨਵੀਂ ਪੀੜ੍ਹੀ ਇਸ ਤੋਂ ਵਿਦਰੋਹ ਕਰਦੀ ਹੋਈ ਨਵੀਂ ਸ਼ੈਲੀ ਨੂੰ ਅਪਣਾਉਂਦੀ ਹੈ, ਅਤੇ ਬਾਅਦ ਵਿਚ ਉਹ ਨਵੀਂ ਸ਼ੈਲੀ ਵੀ ਸਾਹਿੱਤ–ਸੌਂਦਰਯ ਪੱਧਤੀ ਦੀ ਰੀਤੀ ਬਣ ਜਾਂਦੀ ਹੈ।
         ਪੰਜਾਬੀ ਵਿਚ ਬਾਬਾ ਫ਼ਰੀਦ, ਗੁਰੂ ਨਾਨਕ ਅਤੇ ਗੁਰੂ ਅਰਜਨ ਸ਼ੈਲੀਕਾਰ ਸਨ, ਪਰ ਗੁਰੂ ਅੰਗਦ ਦੇਵ, ਅਮਰਦਾਸ ਅਤੇ ਰਾਮਦਾਸ ਜੀ ਨੇ ਰੀਤੀ ਦਾ ਵਿਸਤਾਰ ਕੀਤਾ ਹੈ। ਸੂਫ਼ੀ ਪ੍ਰਸੰਗ ਵਿਚ ਸ਼ਾਹ ਹੁਸੈਨ ਤੇ ਬੁੱਲ੍ਹੇ ਸ਼ਾਹ, ਈਰਾਨੀ ਪ੍ਰਭਾਵ ਕਬੂਲ ਕਰਦੇ ਹੋਏ ਵੀ ਸ਼ੈਲੀਕਾਰ ਸਨ, ਅਤੇ ਬਾਅਦ ਵਿਚ ਇਹ ਸੂਫ਼ੀ ਰੀਤੀ ਸਦੀਆਂ ਤਕ ਚਲਦੀ ਰਹੀ, ਇੱਥੋਂ ਤਕ ਕਿ ਆਧੁਨਿਕ ਯੁੱਗ ਦੇ ਪ੍ਰਤਿਭਾਸ਼ਾਲੀ ਲੇਖਕ ਡਾ. ਮੋਹਨ ਸਿੰਘ ਅਤੇ ਚਾਤ੍ਰਿਕ ਨੇ ਵੀ ਰੀਤੀ ਦੀ ਪਾਲਣਾ ਕੀਤੀ ਹੈ।
         ਭਾਈ ਵੀਰ ਸਿੰਘ ਦੀ ਸ਼ੈਲੀ ਪੁਰਾਣੀ ਗੁਰਮਤਿ ਰੀਤੀ ਦਾ ਪ੍ਰਭਾਵ ਕਬੂਲਦੀ ਹੋਈ ਵੀ ਸ਼ੈਲੀ ਹੈ, ਪਰ ਉਨ੍ਹਾਂ ਦੀ ਸ਼ੈਲੀ ਇਕ ਰੀਤੀ ਨਹੀਂ ਬਣ ਸਕੀ। ਇਸੇ ਤਰ੍ਹਾਂ ਗੁਰਬਖ਼ਸ਼ ਸਿੰਘ ਦੀ ਵਾਰਤਕ, ਰੀਤੀ ਦਾ ਰੂਪ ਨਹੀਂ ਧਾਰਣ ਕਰ ਸਕੀ। ਸਾਡੇ ਬੀਰ ਕਾਵਿ ਦਾ ਸਰੋਤ ਯੂਨਾਨੀ ਕਵਿਤਾ ਨਾਲ ਜਾ ਜੁੜਦਾ ਹੈ ਪਰ ਗੁਰੂ ਗੋਬਿੰਦ ਸਿੰਘ ਅਤੇ ਨਜਾਬਤ ਮਹਾਨ ਸ਼ੈਲੀਕਾਰ ਸਨ ਅਤੇ ਰੀਤੀ ਤੇ ਪਾਲਕ ਵੀ। ਗੁਰੂ ਨਾਨਕ ਸਾਹਿਬ ਨੇ ਵਾਰ ਦੀ ਆਤਮਾ ਨੂੰ ਸ਼ਾਂਤ ਰਸ ਨਾਲ ਓਤ–ਪ੍ਰੋਤ ਕਰਕੇ ਇਕ ਵੱਖਰੀ ਸ਼ੈਲੀ ਨੂੰ ਜਨਮ ਦਿੱਤਾ ਹੈ।
         ਨਵੀਂ ਕਵਿਤਾ ਵਿਚ ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ, ਬਾਬਾ ਬਲਵੰਤ ਤੇ ਸਫ਼ੀਰ ਸੁਚੱਜੀ ਕਵਿਤਾ ਲਿਖ ਕੇ ਵੀ ਕਿਸੇ ਸਥਾਈ ਰੀਤੀ ਨੂੰ ਜਨਮ ਨਹੀਂ ਦੇ ਸਕੇ, ਇਨ੍ਹਾਂ ਦੀਆਂ ਕਵਿਤਾਵਾਂ ਵਿਚ, ਸਿਵਾਏ ਬਾਵਾ ਬਲਵੰਤ ਦੀ ਕਵਿਤਾ ਦੇ, ਕਲਾਸੀਕਲ ਸਾਹਿੱਤ ਬਣਨ ਦੀ ਬਹੁਤ ਘੱਟ ਸੰਭਾਵਨਾ ਹੈ। ਨਵੇਂ ਸਾਹਿੱਤ ਵਿਚ ਕਿਸੇ ਰੀਤੀ ਦਾ ਪ੍ਰਚੱਲਿਤ ਹੋਣਾ ਬੜਾ ਕਠਿਨ ਹੈ, ਹਰ ਲੇਖਕ ਨਿਤ ਨਵੇਂ ਸੌਂਦਰਯ ਤਜ਼ਰਬੇ ਕਰ ਰਿਹਾ ਹੈ, ਆਪਣੇ ਹੀ ਉਲੀਕੇ ਹੋਏ ਖ਼ਾਕਿਆਂ ਦੀ ਸੀਮਾ ਪਾਰ ਕਰ ਰਿਹਾ ਹੈ।
Remove ads
Loading related searches...

Wikiwand - on

Seamless Wikipedia browsing. On steroids.

Remove ads