ਰੁਡੋਲਫ਼ ਕ੍ਰਿਸਟੋਫ਼ ਯੂਕੇਨ

From Wikipedia, the free encyclopedia

ਰੁਡੋਲਫ਼ ਕ੍ਰਿਸਟੋਫ਼ ਯੂਕੇਨ
Remove ads

ਰੁਡੋਲਫ਼ ਕ੍ਰਿਸਟੋਫ਼ ਯੂਕੇਨ (ਜਰਮਨ: [ˈɔʏkn̩]; 5 ਜਨਵਰੀ 1846 – 15 ਸਤੰਬਰ 1926)  ਇੱਕ ਜਰਮਨ ਫ਼ਿਲਾਸਫ਼ਰ ਸੀ। ਉਸ ਨੇ ਸਵੀਡਿਸ਼ ਅਕੈਡਮੀ ਦੇ ਮੈਂਬਰ ਦੁਆਰਾ ਨਾਮਜ਼ਦ ਕੀਤੇ ਜਾਣ ਤੋਂ ਬਾਅਦ ਉਸ ਨੂੰ 1908 ਵਿੱਚ "ਸੱਚ ਲਈ ਉਸਦੀ ਸੁਹਿਰਦ ਖੋਜ, ਉਸ ਦੀ ਵਿੰਨ ਦੇਣ ਵਾਲੀ ਸੋਚ ਦੀ ਸ਼ਕਤੀ, ਉਸ ਦੀ ਦ੍ਰਿਸ਼ਟੀ ਦੀ ਵਿਸ਼ਾਲ ਰੇਂਜ ਅਤੇ ਪ੍ਰਸਤੁਤੀ ਵਿੱਚ ਨਿੱਘ ਅਤੇ ਤਾਕਤ ਜਿਸ ਨੂੰ ਉਸ ਨੇ ਆਪਣੇ ਅਨੇਕ ਕਾਰਜਾਂ ਵਿੱਚ ਸਾਬਤ ਕੀਤਾ ਹੈ ਅਤੇ ਇੱਕ ਆਦਰਸ਼ਵਾਦੀ ਜੀਵਨ ਫ਼ਲਸਫ਼ਾ ਵਿਕਸਿਤ ਕਰਨ ਲਈ,"  ਸਾਹਿਤ ਦੇ ਲਈ ਨੋਬਲ ਪੁਰਸਕਾਰ ਪ੍ਰਾਪਤ ਕੀਤਾ।[3]

ਵਿਸ਼ੇਸ਼ ਤੱਥ ਰੁਡੋਲਫ਼ ਕ੍ਰਿਸਟੋਫ਼ ਯੂਕੇਨ, ਜਨਮ ...
Remove ads

ਸ਼ੁਰੂ ਦਾ ਜੀਵਨ

ਯੂਕੇਨ ਦਾ ਜਨਮ 5 ਜਨਵਰੀ 1846 ਨੂੰ ਔਰਿਚ, ਉਦੋਂ ਹਾਨੋਵਰ ਬਾਦਸ਼ਾਹੀ ਵਿਚ (ਹੁਣ ਲੋਅਰ ਸੈਕਸਨੀ) ਵਿੱਚ ਹੋਇਆ ਸੀ।  ਉਸ ਦਾ ਪਿਤਾ ਐਮੋ ਬੇਕਰ ਯੂਕੇਨ(1792-1851) ਦੀ ਮੌਤ ਉਦੋਂ ਹੋਈ ਜਦੋਂ ਉਹ ਇਕ ਬੱਚਾ ਸੀ, ਅਤੇ ਉਸ ਨੂੰ ਉਸਦੀ ਮਾਤਾ ਇਦਾ ਮਾਰੀਆ (1814-1872, ਪਹਿਲਾ ਨਾਂ  ਗਿਟਰਮਨ) ਨੇ ਪਾਲਿਆ।  ਉਸ ਨੇ ਔਰਿਚ ਵਿਚ ਸਿੱਖਿਆ ਪ੍ਰਾਪਤ ਕੀਤੀ ਸੀ, ਜਿੱਥੇ ਉਸ ਦਾ ਇਕ ਅਧਿਆਪਕ ਕਲਾਸੀਕਲ ਫਿਲਲੋਜਿਸਟ ਅਤੇ ਫਿਲਾਸਫ਼ਰ ਲੂਡਵਿਗ ਵਿਲਹੈਲਮ ਮੈਕਸਿਮਲੀਅਨ ਰੀਊਟਰ (1803-1881) ਸੀ।[4] ਉਸ ਨੇ ਗੌਟਿੰਗਨ ਯੂਨੀਵਰਸਿਟੀ (1863-66), ਜਿੱਥੇ ਹਰਮਨ ਲੌਸੇ ਉਸਦੇ ਅਧਿਆਪਕਾਂ ਵਿੱਚੋਂ ਇੱਕ ਸੀ ਅਤੇ ਬਰਲਿਨ ਯੂਨੀਵਰਸਿਟੀ ਵਿੱਚ ਪੜ੍ਹਾਈ ਕੀਤੀ।[5]  ਬਾਅਦ ਵਾਲੀ ਵਿੱਚ, ਫਰੀਡ੍ਰਿਕ ਐਡੋਲਫ ਟਰੈਂਡੇਲਿਨਬਰਗ ਉਸਦਾ ਇੱਕ ਪ੍ਰੋਫੈਸਰ ਸੀ ਜਿਸਦੇ ਨੈਤਿਕ ਵਤੀਰੇ ਅਤੇ ਫ਼ਲਸਫ਼ੇ ਦੀ ਇਤਿਹਾਸਕ ਦ੍ਰਿਸ਼ਟੀ ਨੇ ਉਸਨੂੰ ਬਹੁਤ ਪ੍ਰਭਾਵਿਤ ਕੀਤਾ। 

Remove ads

ਕੈਰੀਅਰ

ਈਕੈਨ ਨੇ1866 ਵਿਚ ਗੌਟਿੰਗਨ ਯੂਨੀਵਰਸਿਟੀ ਵਿਚ ਕਲਾਸੀਕਲ ਫ਼ਿਲਾਸਫ਼ੀ ਅਤੇ ਪ੍ਰਾਚੀਨ ਇਤਿਹਾਸ ਵਿਚ 'ਦੇ ਅਰਿਸਟੋਲੀਸ ਦਿਸੇਂਡੀ ਰਤੀਓਲੇ (De Aristotelis dicendi ratione) ਦੇ ਸਿਰਲੇਖ ਅਧੀਨ ਇਕ ਖੋਜ ਦੇ ਨਾਲ ਆਪਣੀ ਪੀਐਚ.ਡੀ. ਕੀਤੀ। [6] ਹਾਲਾਂਕਿ, ਉਸ ਦੇ ਦਿਮਾਗ ਦਾ ਝੁਕਾਅ ਧਰਮ ਸ਼ਾਸਤਰ ਦੇ ਦਾਰਸ਼ਨਕ ਪੱਖ ਵੱਲ ਸੀ। 1871 ਵਿਚ, ਪੰਜ ਸਾਲ ਹੁਸੂਮ, ਬਰਲਿਨ ਅਤੇ ਫ੍ਰੈਂਕਫਰਟ ਵਿਚ ਇਕ ਸਕੂਲ ਅਧਿਆਪਕ ਦੇ ਤੌਰ ਤੇ ਕੰਮ ਕਰਨ ਤੋਂ ਬਾਅਦ, ਉਸ ਨੂੰ ਸਵਿਟਜ਼ਰਲੈਂਡ ਦੇ ਬਾਸਲ ਯੂਨੀਵਰਸਿਟੀ ਵਿਖੇ ਫਿਲਾਸਫੀ ਦੇ ਪ੍ਰੋਫ਼ੈਸਰ ਨਿਯੁਕਤ ਕੀਤਾ ਗਿਆ, ਜਿਥੇ ਉਸਨੇ ਗੋਟਿੰਗਨ ਦੇ ਆਪਣੇ ਇਕ ਹੋਰ ਸਾਬਕਾ ਅਧਿਆਪਕ, ਗੁਸਤਾਵ ਟੀਚਮੂਲਰ ਦੀ ਥਾਂ ਪੁਰ ਕੀਤੀ । ਉਹ 1874 ਤਕ ਉੱਥੇ ਹੀ ਰਿਹਾ ਜਦੋਂ ਉਹ ਜੇਨਾ ਯੂਨੀਵਰਸਿਟੀ ਵਿਚ ਉਸੇ ਅਹੁਦੇ ਤੇ ਜਾ ਲੱਗਿਆ। ਉਹ 1920 ਵਿੱਚ ਆਪਣੀ  ਸੇਵਾਮੁਕਤੀ ਤੱਕ ਉਥੇ ਹੀ ਰਿਹਾ। ਯੁਕੇਨ ਨੇ ਹਾਰਵਰਡ ਯੂਨੀਵਰਸਿਟੀ ਦੇ ਇੱਕ ਐਕਸਚੇਂਜ ਪ੍ਰੋਫੈਸਰ ਦੇ ਤੌਰ ਤੇ ਅੱਧਾ ਸਾਲ ਬਿਤਾਇਆ ਅਤੇ 1913 ਵਿੱਚ ਉਸਨੇ ਨਿਊਯਾਰਕ ਯੂਨੀਵਰਸਿਟੀ ਵਿੱਚ ਇੱਕ ਡੀਮ ਲੈਕਚਰਾਰ ਦੇ ਤੌਰ ਤੇ ਕੰਮ ਕੀਤਾ। [7][8] ਪਹਿਲੇ ਵਿਸ਼ਵ ਯੁੱਧ ਦੌਰਾਨ ਯੁਕੇਨ ਨੇ ਆਪਣੇ ਹੋਰਨਾਂ ਬਹੁਤ ਸਾਰੇ ਅਕਾਦਮਿਕ ਸਹਿਯੋਗੀਆਂ ਦੀ ਤਰਾਂ, ਉਹਨਾਂ ਕਾਜਾਂ ਦੇ ਪੱਖ ਵਿੱਚ ਇੱਕ ਦ੍ਰਿੜ ਲਾਈਨ ਫੜੀ, ਜਿਸ ਨਾਲ ਉਨ੍ਹਾਂ ਦੇ ਦੇਸ਼ ਨੇ ਆਪਣੇ ਆਪ ਨੂੰ ਜੋੜ ਲਿਆ ਹੋਇਆ ਸੀ।[9]

Thumb
ਔਰਿਚ ਵਿਚ ਰੂਡੋਲਫ ਯੁਕੇਨ ਦਾ ਜਨਮ ਸਥਾਨ, ਓਸਟਰਸਟਰੱਸ ( 27 ਸਤੰਬਰ 2015)
Remove ads

ਬਾਅਦ ਵਾਲੀ ਜ਼ਿੰਦਗੀ ਅਤੇ ਮੌਤ 

ਉਸ ਨੇ 1882 ਵਿਚ ਆਇਰੀਨ ਪਾਸੋ (1863-1941) ਨਾਲ ਵਿਆਹਕੀਤਾ ਅਤੇ ਉਨ੍ਹਾਂ ਦੇ ਇੱਕ ਧੀ ਅਤੇ ਦੋ ਪੁੱਤਰ ਸਨ। ਉਸ ਦਾ ਪੁੱਤਰ ਵਾਲਟਰ ਯੁਕੇਨ ਅਰਥਸ਼ਾਸਤਰ ਵਿਚ ਓਰਡੋਲਿਬਰਲ ਵਿਚਾਰ ਦਾ ਇੱਕ ਮਸ਼ਹੂਰ ਬਾਨੀ ਬਣ ਗਿਆ। ਉਸ ਦਾ ਪੁੱਤਰ ਆਰਨੋਲਡ ਯੁਕੇਨ ਦਾ ਇੱਕ ਕੈਮਿਸਟ/ਭੌਤਿਕ ਵਿਗਿਆਨੀ ਸੀ।

ਰੁਡੋਲਫ਼ ਯੂਕੇਨ ਦੀ 80 ਸਾਲ ਦੀ ਉਮਰ ਵਿੱਚ ਜੇਨਾ ਵਿਖੇ 15 ਸਤੰਬਰ 1926 ਨੂੰ ਮੌਤ ਹੋ ਗਈ।

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads