ਰੁਬੀਨਾ ਅਸ਼ਰਫ
From Wikipedia, the free encyclopedia
Remove ads
ਰੁਬੀਨਾ ਅਸ਼ਰਫ ਇਕ ਪਾਕਿਸਤਾਨੀ ਅਦਾਕਾਰਾ ਅਤੇ ਫਿਲਮ ਨਿਰਮਾਤਾ ਹੈ। ਉਸਨੇ ਕਈ ਡਰਾਮਿਆਂ ਵਿਚ ਕੰਮ ਕੀਤਾ ਹੈ। [1]
ਮੁੱਢਲਾ ਜੀਵਨ
ਅਸ਼ਰਫ ਦਾ ਜਨਮ 9 ਨਵੰਬਰ 1959 ਨੂੰ ਲਾਹੌਰ ਵਿਚ ਹੋਇਆ। ਉਸ ਨੇ ਕਰਾਚੀ ਯੂਨੀਵਰਸਿਟੀ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ ਅਤੇ ਉਸ ਨੇ ਗ੍ਰਾਫਿਕ ਡਿਜ਼ਾਈਨਿੰਗ ਵਿੱਚ ਡਿਗਰੀ ਪ੍ਰਾਪਤ ਕੀਤੀ।[2]
ਕਰੀਅਰ
ਅਦਾਕਾਰੀ
ਰੁਬੀਨਾ ਨੇ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ 1980 ਵਿੱਚ ਕੀਤੀ ਸੀ ਜਦੋਂ ਉਹ ਦੋਸਤਾਂ ਨਾਲ ਪੀਟੀਵੀ ਕਰਾਚੀ ਸੈਂਟਰ ਦਾ ਦੌਰਾ ਕਰ ਰਹੀ ਸੀ ਅਤੇ ਉੱਥੇ ਅਦਾਕਾਰਾ ਸਾਹਿਰਾ ਕਾਜ਼ਮੀ ਨੇ ਉਸ ਨੂੰ ਇੱਕ ਡਰਾਮੇ ਵਿੱਚ ਕਾਸਟ ਕੀਤਾ ਸੀ। ਫਿਰ ਉਸ ਨੇ ਪੀਟੀਵੀ 'ਤੇ ਪਾਸ-ਏ-ਆਇਨਾ, ਤਾਪਿਸ਼, ਬਦਲਤੇ ਮੌਸਮ, ਕਸਕ ਅਤੇ ਸਿਰੀਆਂ ਸਮੇਤ ਕਈ ਨਾਟਕਾਂ ਵਿੱਚ ਕੰਮ ਕੀਤਾ।
ਡਰਾਮਾ ਨਿਰਦੇਸ਼ਨ
ਰੁਬੀਨਾ ਨੇ ਵਾਣੀ ਸਮੇਤ ਕਈ ਨਾਟਕਾਂ ਦਾ ਨਿਰਦੇਸ਼ਨ ਕੀਤਾ ਜਿਨ੍ਹਾਂ ਨੂੰ 2008 ਵਿੱਚ ਚੰਗੀ ਸਮੀਖਿਆ ਮਿਲੀ ਅਤੇ ਡਰਾਮੇ ਸੁਰਖ ਚਾਂਦਨੀ, ਏਕ ਅਧ ਹਫਤਾ, ਤਰਾਜੂ ਅਤੇ ਤੇਰੇ ਸਿਵਾ ਦਾ ਨਿਰਦੇਸ਼ਨ ਕੀਤਾ। ਫਿਰ ਰੁਬੀਨਾ ਨੇ 2014 ਵਿੱਚ ਨਾਟਕ ਸ਼ਿਕਵਾ ਦਾ ਨਿਰਦੇਸ਼ਨ ਕੀਤਾ। 2020 ਵਿੱਚ ਰੁਬੀਨਾ ਨੇ ਨਾਟਕ ਰੁਸਵਾਈ ਦਾ ਨਿਰਦੇਸ਼ਨ ਕੀਤਾ ਜੋ ਇੱਕ ਹਿੱਟ ਡਰਾਮਾ ਬਣ ਗਿਆ।
ਨਿੱਜੀ ਜੀਵਨ
ਰੁਬੀਨਾ ਨੇ ਤਾਰਿਕ ਮਿਰਜ਼ਾ ਨਾਲ ਵਿਆਹ ਕੀਤਾ ਅਤੇ ਉਸ ਦੇ ਦੋ ਬੱਚੇ ਹਨ ਇੱਕ ਪੁੱਤਰ ਅਤੇ ਅਦਾਕਾਰਾ ਮਿੰਨਾ ਤਾਰਿਕ ਉਸ ਦੀ ਧੀ ਹੈ। ਪਾਕਿਸਤਾਨ ਵਿੱਚ ਕੋਵਿਡ-19 ਮਹਾਂਮਾਰੀ ਦੇ ਦੌਰਾਨ ਉਸ ਨੂੰ ਕੋਵਿਡ-19 ਦਾ ਪਤਾ ਲੱਗਿਆ ਸੀ ਅਤੇ ਉਹ ਕੁਆਰੰਟੀਨ ਵਿੱਚ ਚਲੀ ਗਈ ਸੀ ਅਤੇ ਫਿਰ ਉਹ ਠੀਕ ਹੋ ਗਈ ਸੀ।
Remove ads
ਫ਼ਿਲਮੋਗ੍ਰਾਫੀ
ਟੈਲੇਫ਼ਿਲਮ
ਫ਼ਿਲਮ
ਨਿਰਦੇਸ਼ਨ
ਟੈਲੀਵਿਜਨ
- ਸਾਵਨ ਰੂਪ
- ਪਾਸ-ੲ-ਆਇਨਾ
- ਏਕ ਅਧ ਹਫਤਾ
- ਇਸ਼ਕ ਕੀ ਇੰਤਹਾ
- ਅਬਨ ਜ਼ਫਰ
- ਯਾਰੀਆਂ
- ਤਨਵੀਰ ਫਾਤਿਮਾ)
- ਵੂਮਨ'ਸ ਫਰੀਡਮ
- ਮੋੜ ਉਸ ਗਲੀ ਕਾ
- ਤੁਮਹੇ ਕੁਯ ਯਾਦ ਹੈ ਜਾਨਾ
- ਮਾਸੂਮ
- ਕਸਕ
- ਪਰਛਾਈਆਂ
- ਮਾਤਮ
- ਯੇਹ ਕੌਨ ਦਾ ਦਯਾਰ ਹੈ
- ਆਖਿਰੀ ਬਾਰਿਸ਼
- ਮੇਰਾ ਨਸੀਨ
- ਮੁਝੇ ਰੂਠਨੇ ਨਾ ਦੇਨਾ
- ਮਸੀਹਾ
- ਬੰਦ ਖਿੜਕੀਓਂ ਕੇ ਪੀਛੇ
- ਮੈਂ ਤੁਮ ਔ \ਰ ਇਮਰਾਨ ਹਾਸ਼ਮੀ
- ਤਲਾਫੀ
- ਰਾਜੂ ਰੌਕੇਟ
- ਹਿਸਾਰ-ਏ-ਇਸ਼ਕ
- ਹਲਕੀ ਸੀ ਖਵਾਹਿਸ਼
- ਕਿਸੇ ਅਪਨਾ ਕਹੇਂ
- ਦਿਲ ਨਹੀਂ ਮਾਨਤਾ
- ਡਰਾਮਾ ਹੀ ਡਰਾਮਾ
- ਕਿਤਨਾ ਸਤਾਤੇ ਹੋ
- ਗੁਲ-ਏ-ਰਾਣਾ
- ਹਥੇਲੀ
- ਮੰਝਧਾਰ
ਹਵਾਲੇ
Wikiwand - on
Seamless Wikipedia browsing. On steroids.
Remove ads