ਰੂਥ ਫ਼ਾਓ
From Wikipedia, the free encyclopedia
Remove ads
ਡਾ. ਰੂਥ ਕੈਥਰੀਨ ਮਾਰਥਾ ਫ਼ਾਓ[1](ਜਨਮ 9 ਸਤੰਬਰ 1929) ਇਕ ਜਰਮਨ-ਪਾਕਿਸਤਾਨੀ[2] ਨਨ ਡਾਕਟਰ ਹੈ ਜਿਹੜੀ ਪਾਕਿਸਤਾਨ ਵਿੱਚ ਕੋੜ੍ਹ ਦੇ ਰੋਗੀਆਂ ਨੂੰ ਠੀਕ ਕਰਨ ਲਈ ਜ਼ਿੰਦਗੀ ਕੰਮ ਕਰਦੀ ਰਹੀ।

Remove ads
ਮੁਢਲਾ ਜੀਵਨ
9 ਸਤੰਬਰ 1929 ਨੂੰ ਜਰਮਨੀ ਦੇ ਸ਼ਹਿਰ ਲੀਪਜਿਗ ਵਿੱਚ ਜਨਮੀ ਰੂਥ ਫ਼ਾਓ ਦੇ ਪਰਵਾਰ ਨੂੰ ਦੂਸਰੀ ਸੰਸਾਰ ਜੰਗ ਦੇ ਬਾਅਦ ਰੂਸੀ ਸਰਦਾਰੀ ਵਾਲੇ ਪੂਰਬੀ ਜਰਮਨੀ ਤੋਂ ਭੱਜਣ ਉੱਤੇ ਮਜਬੂਰ ਹੋਣਾ ਪਿਆ। ਪੱਛਮ ਜਰਮਨੀ ਆਕੇ ਰੂਥ ਫ਼ਾਓ ਨੇ ਮੈਡੀਕਲ ਦੀ ਪੜ੍ਹਾਈ ਸ਼ੁਰੂ ਕੀਤੀ ਅਤੇ 1949 ਵਿੱਚ ਮੈਨਜ਼ ਤੋਂ ਡਾਕਟਰੀ ਦੀ ਡਿਗਰੀ ਹਾਸਲ ਕੀਤੀ। ਡਾਕਟਰ ਬਣਨ ਤੋਂ ਮਗ਼ਰੋਂ ਉਸਨੇ ਸੋਚਿਆ ਕਿ ਜੀਵਨ ਦਾ ਕੋਈ ਵੱਡਾ ਮਕਸਦ ਹੋਣਾ ਚਾਹੀਦਾ ਹੈ। ਇਹ ਫ਼ਿਰ ਚਰਚ ਵਿਚ ਆ ਗਈ ਤੇ ਕਮਜ਼ੋਰ ਲੋਕਾਂ ਲਈ ਆਪਣੇ ਜੀਵਨ ਨੂੰ ਖ਼ਰਚ ਕਰਨ ਦਾ ਸੋਚ ਲਿਆ। ਜਾ ਤਾਂ ਉਹ ਹਿੰਦੁਸਤਾਨ ਰਹੀ ਸੀ ਪਰ ਕਿਸਮਤ ਉਸ ਨੂੰ ਪਾਕਿਸਤਾਨ ਲੈ ਆਈ। ਪਾਕਿਸਤਾਨ ਵਿੱਚ ਇਸ ਨੇ ਕੋੜ੍ਹੀਆਂ ਲਈ ਅਪਣਾ ਜੀਵਨ ਲਾ ਦਿੱਤਾ, ਉਨ੍ਹਾਂ ਲਈ ਕਰਾਚੀ ਤੇ ਰਾਵਲਪਿੰਡੀ ਚ ਹਸਪਤਾਲ ਬਣਾਏ।
Remove ads
ਪਾਕਿਸਤਾਨ ਲਈ ਖ਼ਿਦਮਤਾਂ
ਸੰਨ 1958 ਵਿੱਚ ਡਾਕਟਰ ਰੂਥ ਫ਼ਾਓ ਨੇ ਪਾਕਿਸਤਾਨ ਵਿੱਚ ਕੋੜ੍ਹ (ਜਜ਼ਾਮ ਦੇ ਮਰੀਜਾਂ ਦੇ ਬਾਰੇ ਵਿੱਚ ਇੱਕ ਫਿਲਮ ਵੇਖੀ। ਕੋੜ੍ਹ ਅਛੂਤ ਮਰਜ਼ ਹੈ ਜਿਸ ਵਿੱਚ ਮਰੀਜ਼ ਦਾ ਜਿਸਮ ਗਲਣਾ ਸ਼ੁਰੂ ਹੋ ਜਾਂਦਾ ਹੈ, ਜਿਸਮ ਵਿੱਚ ਮਵਾਦ ਪੈ ਜਾਂਦੀ ਹੈ ਅਤੇ ਇਸ ਦੇ ਨਾਲ ਹੀ ਇਨਸਾਨ ਦਾ ਗੋਸ਼ਤ ਟੁੱਟ ਟੁੱਟ ਕੇ ਹੇਠਾਂ ਡਿੱਗਣ ਲੱਗਦਾ ਹੈ। ਕੋੜ੍ਹੀ ਦੇ ਜਿਸਮ ਤੋਂ ਸ਼ਦੀਦ ਬਦਬੂ ਵੀ ਆਉਂਦੀ ਹੈ ਕੋੜ੍ਹੀ ਆਪਣੇ ਅੰਗਾਂ ਨੂੰ ਬਚਾਉਣ ਲਈ ਹੱਥਾਂ ਲੱਤਾਂ ਅਤੇ ਮੂੰਹ ਨੂੰ ਕੱਪੜੇ ਦੀਆਂ ਵੱਡੀਆਂ ਵੱਡੀਆਂ ਪੱਟੀਆਂ ਵਿੱਚ ਲਪੇਟ ਕੇ ਰੱਖਦੇ ਹਨ। ਇਹ ਮਰਜ਼ ਲਾ-ਇਲਾਜ ਸਮਝਿਆ ਜਾਂਦਾ ਸੀ ਕਿਉਂਕਿ ਜਿਸ ਇਨਸਾਨ ਨੂੰ ਕੋੜ੍ਹ ਲਾਹਕ ਹੋ ਜਾਂਦਾ ਸੀ ਉਸਨੂੰ ਸ਼ਹਿਰ ਤੋਂ ਬਾਹਰ ਸੁੱਟ ਦਿੱਤਾ ਜਾਂਦਾ ਸੀ ਅਤੇ ਉਹ ਵਿਰਾਨਿਆਂ ਵਿੱਚ ਸਿਸਕ ਸਿਸਕ ਕੇ ਦਮ ਤੋੜ ਦਿੰਦਾ ਸੀ।
ਪਾਕਿਸਤਾਨ ਵਿੱਚ 1960 ਤੱਕ ਕੋੜ੍ਹ ਦੇ ਹਜਾਰਾਂ ਮਰੀਜ਼ ਮੌਜੂਦ ਸਨ ਇਹ ਮਰਜ਼ ਤੇਜ਼ੀ ਨਾਲ ਫੈਲ ਵੀ ਰਿਹਾ ਸੀ। ਦੇਸ਼ ਦੇ ਆਗੂਆਂ ਨੇ ਕੋੜ੍ਹੀਆਂ ਲਈ ਸ਼ਹਿਰਾਂ ਤੋਂ ਬਾਹਰ ਰਿਹਾਇਸ਼ ਗਾਹਾਂ ਦੀ ਉਸਾਰੀ ਕਰਾ ਦਿੱਤੀ ਸੀ। ਇਹ ਰਿਹਾਇਸ਼ ਗਾਹਾਂ ਕੋੜ੍ਹੀ ਅਹਾਤੇ ਕਹਿਲਾਉਂਦੀਆਂ ਸਨ। ਲੋਕ ਅੱਖਾਂ, ਮੂੰਹ ਅਤੇ ਨੱਕ ਲਪੇਟ ਕੇ ਉਨ੍ਹਾਂ ਅਹਾਤਿਆਂ ਦੇ ਕੋਲੋਂ ਲੰਘਦੇ ਸਨ। ਲੋਕ ਮਰੀਜ਼ਾਂ ਲਈ ਖਾਨਾ ਦੀਵਾਰਾਂ ਦੇ ਬਾਹਰ ਤੋਂ ਅੰਦਰ ਸੁੱਟ ਦਿੰਦੇ ਸਨ ਅਤੇ ਇਹ ਬੇਚਾਰੇ ਮਿੱਟੀ ਅਤੇ ਚਿੱਕੜ ਵਿੱਚ ਲਿਬੜੀਆਂ ਹੋਈਆਂ ਰੋਟੀਆਂ ਝਾੜ ਕੇ ਖਾ ਲੈਂਦੇ ਸੀ। ਦੇਸ਼ ਦੇ ਤਕਰੀਬਨ ਤਮਾਮ ਸ਼ਹਿਰਾਂ ਵਿੱਚ ਕੋੜ੍ਹੀ ਅਹਾਤੇ ਸਨ। ਪਾਕਿਸਤਾਨ ਵਿੱਚ ਕੋੜ੍ਹ ਨੂੰ ਨਾਕਾਬਿਲ ਇਲਾਜ ਸਮਝਿਆ ਜਾਂਦਾ ਸੀ ਕਿਉਂਕਿ ਕੋੜ੍ਹ ਜਾਂ ਜਜ਼ਾਮ ਦੇ ਸ਼ਿਕਾਰ ਮਰੀਜ਼ ਦੇ ਕੋਲ ਦੋ ਆਪਸ਼ਨ ਹੁੰਦੇ ਸਨ: ਸਿਸਕ ਸਿਸਕ ਕੇ ਜਾਨ ਦੇ ਦੇਣ ਜਾਂ ਖੁਦਕੁਸ਼ੀ ਕਰ ਲੈਣ। 1960 ਦੇ ਦੌਰਾਨ ਇੱਕ ਮਿਸ਼ਨਰੀ ਅਦਾਰੇ ਨੇ ਡਾਕਟਰ ਰੂਥ ਫ਼ਾਓ ਨੂੰ ਪਾਕਿਸਤਾਨ ਭੇਜਿਆ। ਇੱਥੇ ਆਕੇ ਉਨ੍ਹਾਂ ਨੇ ਜਜ਼ਾਮ ਦੇ ਮਰੀਜ਼ਾਂ ਦੀ ਬੁਰੀ ਹਾਲਤ ਵੇਖੀ ਤਾਂ ਵਾਪਸ ਨਾ ਜਾਣ ਦਾ ਫੈਸਲਾ ਕਰ ਲਿਆ।
ਉਨ੍ਹਾਂ ਨੇ ਕਰਾਚੀ ਰੇਲਵੇ ਸਟੇਸ਼ਨ ਦੇ ਪਿੱਛੇ ਮੈਕਲੋਡ ਰੋਡ ਕੋੜ੍ਹੀਆਂ ਦੀ ਬਸਤੀ ਵਿੱਚ ਛੋਟਾ ਜਿਹਾ ਫਰੀ ਕਲੀਨਿਕ ਖੋਲ੍ਹਿਆ ਜੋ ਇੱਕ ਝੁੱਗੀ ਵਿੱਚ ਕਾਇਮ ਕੀਤਾ ਗਿਆ ਸੀ।[3] ਮੇਰੀ ਏਡੀਲੇਡ ਲੇਪਰਸੀ ਸੈਂਟਰ ਦੇ ਨਾਮ ਨਾਲ ਕਾਇਮ ਹੋਣ ਵਾਲਾ ਇਹ ਸ਼ਫ਼ਾਖ਼ਾਨਾ ਜਜ਼ਾਮ ਦੇ ਮਰੀਜ਼ਾਂ ਦੇ ਇਲਾਜ ਦੇ ਨਾਲ ਨਾਲ ਉਨ੍ਹਾਂ ਦੇ ਪਰਿਵਾਰਾਂ ਦੀ ਮਦਦ ਵੀ ਕਰਦਾ ਸੀ। ਇਸ ਦੌਰਾਨ ਡਾਕਟਰ ਆਈ ਕੇ ਗਿਲ ਵੀ ਉਨ੍ਹਾਂ ਨਾਲ ਲੱਗ ਗਏ। ਮਰੀਜ਼ਾਂ ਦੀ ਵੱਧਦੀ ਹੋਈ ਤਾਦਾਦ ਦੇ ਨੂੰ ਦੇਖਦੇ ਹੋਏ 1963 ਵਿੱਚ ਇੱਕ ਬਾਕਾਇਦਾ ਕਲੀਨਿਕ ਖ਼ਰੀਦਿਆ ਗਿਆ ਜਿੱਥੇ ਕਰਾਚੀ ਹੀ ਨਹੀਂ, ਪੂਰੇ ਪਾਕਿਸਤਾਨ ਸਗੋਂ ਅਫ਼ਗਾਨਿਸਤਾਨ ਤੋਂ ਆਉਣ ਵਾਲੇ ਜਜ਼ਾਮੀਆਂ ਦਾ ਇਲਾਜ ਕੀਤਾ ਜਾਣ ਲਗਾ। [4] ਕੰਮ ਵਿੱਚ ਇਜ਼ਾਫੇ ਦੇ ਬਾਅਦ ਕਰਾਚੀ ਦੇ ਦੂਜੇ ਇਲਾਕਿਆਂ ਵਿੱਚ ਵੀ ਛੋਟੇ ਛੋਟੇ ਕਲੀਨਿਕ ਕਾਇਮ ਕੀਤੇ ਗਏ ਅਤੇ ਉਨ੍ਹਾਂ ਦੇ ਲਈ ਅਮਲੇ ਨੂੰ ਸਿਖਲਾਈ ਡਾਕਟਰ ਰੂਥ ਫ਼ਾਓ ਹੀ ਨੇ ਦਿੱਤੀ। ਜਜ਼ਾਮ ਦੀ ਮਰਜ਼ ਉੱਤੇ ਕਾਬੂ ਪਾਉਣ ਲਈ ਡਾਕਟਰ ਰੂਥ ਨੇ ਪਾਕਿਸਤਾਨ ਦੇ ਦੂਰ ਦੁਰਾਡੇ ਦੇ ਇਲਾਕਿਆਂ ਦੇ ਦੌਰੇ ਵੀ ਕੀਤੇ ਅਤੇ ਉੱਥੇ ਵੀ ਡਾਕਟਰੀਅਮਲੇ ਨੂੰ ਸਿਖਲਾਈ ਦਿੱਤੀ। ਪਾਕਿਸਤਾਨ ਵਿੱਚ ਜਜ਼ਾਮ ਦੀ ਮਰਜ਼ ਉੱਤੇ ਕਾਬੂ ਪਾਉਣ ਲਈ ਉਸ ਨੇ ਪਾਕਿਸਤਾਨ ਦੇ ਇਲਾਵਾ ਜਰਮਨੀ ਤੋਂ ਵੀ ਦਾਨ-ਰਾਸ਼ੀ ਜਮ੍ਹਾਂ ਕੀਤੀ ਅਤੇ ਕਰਾਚੀ ਦੇ ਇਲਾਵਾ ਰਾਵਲਪਿੰਡੀ ਵਿੱਚ ਵੀ ਕਈ ਹਸਪਤਾਲਾਂ ਵਿੱਚ ਲੇਪਰਸੀ ਟਰੀਟਮੈਂਟ ਸੈਂਟਰ ਕਾਇਮ ਕੀਤੇ। ਇਸ ਦੇ ਇਲਾਵਾ ਉਨ੍ਹਾਂ ਨੇ ਨੈਸ਼ਨਲ ਲੇਪਰਸੀ ਕੰਟਰੋਲ ਪ੍ਰੋਗਰਾਮ ਤਰਤੀਬ ਦੇਣ ਵਿੱਚ ਵੀ ਅਹਿਮ ਕਿਰਦਾਰ ਅਦਾ ਕੀਤਾ। ਡਾਕਟਰ ਰੂਥ ਫਾਉ, ਉਨ੍ਹਾਂ ਦੀ ਸਾਥੀ ਸਿਸਟਰ ਬੈਰਨਸ ਅਤੇ ਡਾਕਟਰ ਆਈ ਕੇ ਗੁੱਲ ਦੀਆਂ ਸੁਹਿਰਦ ਯਤਨਾਂ ਦੇ ਸਬੱਬ ਪਾਕਿਸਤਾਨ ਵਲੋਂ ਇਸ ਮੂਜ਼ੀ ਮਰਜ਼ ਦਾ ਖ਼ਾਤਮਾ ਮੁਮਕਿਨ ਹੋਇਆ ਅਤੇ ਯੂ ਐਨ ਓ ਦੇ ਅਦਾਰੇ ਵਰਲਡ ਹੈਲਥ ਆਰਗੇਨਾਈਜ਼ੇਸ਼ਨ ਨੇ 1996 ਵਿੱਚ ਪਾਕਿਸਤਾਨ ਨੂੰ ਏਸ਼ੀਆ ਦੇ ਉਨ੍ਹਾਂ ਪਹਿਲੇ ਦੇਸ਼ਾਂ ਵਿੱਚ ਸ਼ਾਮਿਲ ਕੀਤਾ ਜਿੱਥੇ ਜਜ਼ਾਮ ਦੀ ਮਰਜ਼ ਉੱਤੇ ਕਾਮਯਾਬੀ ਦੇ ਨਾਲ ਕਾਬੂ ਪਾਇਆ ਗਿਆ।[5]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads