ਰੂਬਿਆ ਚੌਧਰੀ
From Wikipedia, the free encyclopedia
Remove ads
ਰੂਬਿਆ ਚੌਧਰੀ ਇੱਕ ਪਾਕਿਸਤਾਨੀ ਫੈਸ਼ਨ ਮਾਡਲ ਅਤੇ ਅਦਾਕਾਰਾ ਹੈ।
ਮੁੱਢਲਾ ਜੀਵਨ ਅਤੇ ਸ਼ੁਰੂਆਤੀ ਕੈਰੀਅਰ
ਰੂਬੀਆ ਚੌਧਰੀ ਦਾ ਪਾਲਣ-ਪੋਸ਼ਣ ਇੱਕ ਅਮੀਰ ਪਰਿਵਾਰ ਵਿੱਚ ਹੋਇਆ ਸੀ। ਉਹ ਆਪਣੀ ਸੈਕੰਡਰੀ ਸਿੱਖਿਆ ਪੂਰੀ ਕਰਨ ਤੋਂ ਬਾਅਦ ਫੈਸ਼ਨ ਉਦਯੋਗ ਵਿੱਚ ਚਲੀ ਗਈ। ਆਪਣੇ ਲੰਬੇ ਤੇ ਪਤਲੇ ਸਰੀਰ ਅਤੇ ਆਕਰਸ਼ਿਤ ਚਿਹਰੇ ਨਾਲ, ਉਹ ਜਲਦੀ ਸਫਲ ਹੋ ਗਈ। ਉਸ ਨੇ ਵਪਾਰਕ ਮੈਗਜ਼ੀਨਾਂ[1] ਲਈ ਫੋਟੋਸ਼ੂਟ ਅਤੇ ਵੱਡੇ ਪਾਕਿਸਤਾਨੀ ਡਿਜ਼ਾਈਨਰਾਂ ਲਈ ਰਨਵੇਅ 'ਤੇ ਕੰਮ ਕੀਤਾ ਹੈ। ਉਸ ਨੇ ਆਰਿਫ਼ ਮਹਿਮੂਦ[2] ਅਤੇ ਆਇਸ਼ਾ ਹਸਨ ਤੇ ਫੈਸ਼ਨ ਪਾਕਿਸਤਾਨ[3] ਅਤੇ ਕਰਾਚੀ ਫੈਸ਼ਨ[4] ਵਰਗੇ ਸ਼ੋਅਜ਼ ਵਿੱਚ ਡਿਜ਼ਾਈਨਰਾਂ ਲਈ ਮਾਡਲਿੰਗ ਕੀਤੀ ਹੈ। ਇੱਕ ਇੰਟਰਵਿਊ ਵਿੱਚ, ਉਸ ਨੇ ਕਿਹਾ ਹੈ ਕਿ ਫੈਸ਼ਨ ਵੀ ਅਦਾਕਾਰੀ ਦੀ ਤਰ੍ਹਾਂ ਹੀ ਮੰਗ ਕਰਦਾ ਹੈ। ਕਹਿੰਦੀ ਹੈ "ਫੈਸ਼ਨ ਉਹ ਹੈ ਜੋ ਤੁਹਾਡੇ ਕੋਲ ਪਹਿਲਾਂ ਹੀ ਹੈ ਅਤੇ ਤੁਸੀਂ ਜਿਸ ਨਾਲ ਕੰਮ ਕਰਨਾ ਹੈ। ਅਦਾਕਾਰੀ ਵਿੱਚ, ਅਜਿਹਾ ਨਹੀਂ ਹੈ।"[5]
Remove ads
ਅਦਾਕਾਰੀ
ਰੂਬੀਆ ਚੌਧਰੀ ਨੇ ਟੈਲੀਵੀਜ਼ਨ ਨਾਟਕ ਅਤੇ ਸੀਰੀਅਲਾਂ ਵਿੱਚ ਅਭਿਨੇਤਰੀ ਵਜੋਂ ਆਪਣੀ ਮਤਰੇਈ ਮਾਂ ਦੇ ਨਕਸ਼ੇ-ਕਦਮ 'ਤੇ ਚਲੀ ਜਿਸ ਵਿੱਚ "6 ਡਿਗਰੀਸ" (ਹਮ ਟੀਵੀ), "ਕਰਾਚੀ-ਆਜ" (ਆਰਸੀ ਟੀਵੀ 3), "ਮਿਸ਼ਨ ਕਰਾਚੀ" (ਹਮ ਟੀਵੀ) ਅਤੇ "ਲਵ ਮੈਰਿਜ" (ਜੀ.ਓ. ਟੀ.ਵੀ.) ਸ਼ਾਮਲ ਹਨ।[1] ਉਸ ਨੇ "ਮਨਚਲੇ", ਇੱਕ ਕਾਮੇਡੀ ਟੀ.ਵੀ. ਡਰਾਮਾ ਸੀਰੀਅਲ, ਜਿਸ ਨੂੰ ਹਮ ਟੀਵੀ 'ਤੇ ਪ੍ਰਸਾਰਿਤ ਕੀਤਾ ਸੀ, ਵਿੱਚ "ਇਨਾਮ-ਉਲ-ਹੱਕ" ਨਿਭਾਇਆ ਸੀ।[ਹਵਾਲਾ ਲੋੜੀਂਦਾ] ਉਸ ਨੇ 2010 ਦੇ ਹਮ ਟੈਲੀਡਰਾਮਾ "ਜਿੰਦਗੀ ਮੈਂ ਕੁਛ ਲਾਈਫ" ਵਿੱਚ ਵੀ ਅਭਿਨੈ ਕੀਤਾ ਸੀ। ਰੂਬੀਆ ਚੌਧਰੀ ਨੇ 2007 ਵਿੱਚ ਆਈ ਫ਼ਿਲਮ "ਜ਼ਿਬਾਹਖਾਨਾ ("ਨਰਕ ਦਾ ਮੈਦਾਨ") ਵਿੱਚ “ਰੌਕੀ” ਵਜੋਂ ਅਭਿਨੈ ਕੀਤਾ ਸੀ, ਜਿਸ ਨੂੰ ਪਾਕਿਸਤਾਨ ਦੀ ਪਹਿਲੀ ਸਪਲੈਟਰ ਫ਼ਿਲਮ ਕਿਹਾ ਜਾਂਦਾ ਹੈ, ਜਿਸ ਵਿੱਚ ਕਿਸ਼ੋਰਾਂ ਦਾ ਸਮੂਹ ਕਈ ਤਰ੍ਹਾਂ ਦੇ ਖੂਨੀ ਪ੍ਰੇਤ ਅਤੇ ਜੋਂਬੀਆਂ ਨੂੰ ਮਿਲਦਾ ਹੈ। ਫ਼ਿਲਮ ਨੂੰ "ਗੋਰ-ਲਵਰ'ਸ ਪੈਰਾਡਾਇਜ਼" ਵਜੋਂ ਦਰਸਾਇਆ ਗਿਆ ਹੈ।[6] ਹਾਲਾਂਕਿ, ਮੂਲ ਰੂਪ ਵਿੱਚ "ਟੈਕਸਾਸ ਚੇਨ ਸਾਅ ਮਾਸੈਕਰ" ਦਾ ਰੀਮੇਕ ਬਣਾਉਣ ਦੇ ਪਲਾਟ ਦੇ ਬਾਵਜੂਦ, ਫ਼ਿਲਮ ਇਸ ਦੀ ਸੈਟਿੰਗ, ਸੰਗੀਤ ਅਤੇ ਕਈ ਵੇਰਵਿਆਂ ਵਿੱਚ ਅਸਲ ਹੈ, ਅਤੇ ਅੰਤਰਰਾਸ਼ਟਰੀ ਪੁਰਸਕਾਰ ਜਿੱਤੇ ਹਨ।[7] ਰੁਬੀਆ ਚੌਧਰੀ ਸਾਲ 2013 ਵਿੱਚ ਰਿਲੀਜ਼ ਹੋਈ ਇੱਕ ਪਾਕਿਸਤਾਨੀ ਹੋਰਰ ਫ਼ਿਲਮ "ਸੀਆਹ" ਦੀ ਕਾਸਟ ਵਿੱਚ ਵੀ ਸੀ।[5] ਚੌਧਰੀ ਨੇ ਐਰੀ ਡਿਜੀਟਲ ਟੈਲੀਨੋਵਲਾ "ਪਰਚੀਆਂ" ਵਿੱਚ ਇੱਕ ਲਾਲਚੀ ਔਰਤ ਦਾ ਕਿਰਦਾਰ ਨਿਭਾਇਆ। ਉਹ ਬੋਲ ਐਂਟਰਟੇਨਮੈਂਟ 'ਤੇ "ਮੋਹਿਨੀ ਮੈਂਸ਼ਨ ਕੀ ਸਿੰਡਰੇਲੀਅਨ" ਵਿੱਚ ਵੀ ਪ੍ਰਮੁੱਖ ਭੂਮਿਕਾ ਨਿਭਾਉਂਦੀ ਨਜ਼ਰ ਆਈ।
Remove ads
ਫਿਲਮੋਗਰਾਫੀ
- 6 ਡਿਗਰੀਸ
- ਕਰਾਚੀ ਆਜ
- ਮਿਸ਼ਨ ਕਰਾਚੀ
- ਲਵ ਮੈਰਿਜ
- ਜ਼ਿਬਾਹਖਾਨਾ
- ਸਿਆਹ
ਹਵਾਲੇ
Wikiwand - on
Seamless Wikipedia browsing. On steroids.
Remove ads