ਰੇਡੀਓ ਛੱਲ

From Wikipedia, the free encyclopedia

ਰੇਡੀਓ ਛੱਲ
Remove ads

ਰੇਡੀਓ ਛੱਲਾਂ ਜਾਂ ਰੇਡੀਓ ਤਰੰਗਾਂ ਉਹ ਬਿਜਲਈ ਚੁੰਬਕੀ ਤਰੰਗਾਂ ਹੁੰਦੀਆਂ ਹਨ, ਜੋ ਬਿਜਲਈ ਚੁੰਬਕੀ ਰੰਗ-ਤਰਤੀਬ ਦੇ ਰੇਡੀਓ ਵਾਰਵਾਰਤਾ ਹਿੱਸੇ ਵਿੱਚ ਆਉਂਦੀਆਂ ਹਨ। ਇਨ੍ਹਾਂ ਦੀ ਵਰਤੋਂ ਮੁੱਖ ਤੌਰ ਤੇ ਬੇਤਾਰ, ਵਾਤਾਵਰਨ ਜਾਂ ਬਾਹਰੀ ਬੱਦਲ ਰਾਹੀਂ ਸੂਚਨਾ ਦੇ ਲੈਣ-ਦੇਣ ਜਾਂ ਢੋਆ-ਢੁਆਈ ਵਿੱਚ ਹੁੰਦੀ ਹੈ। ਇਨ੍ਹਾਂ ਨੂੰ ਹੋਰ ਬਿਜਲਚੁੰਬਕੀ ਕਿਰਨਾਂ ਤੋਂ ਇਨ੍ਹਾਂ ਦੀ ਛੱਲ ਲੰਬਾਈ ਦੇ ਅਧਾਰ ਉੱਤੇ ਅੱਡਰਾ ਕੀਤਾ ਜਾਂਦਾ ਹੈ, ਜੋ ਟਾਕਰੇ ਤੇ ਵਧੇਰੇ ਲੰਬੀ ਹੁੰਦੀ ਹੈ।

Thumb
Rough plot of Earth's atmospheric transmittance (or opacity) to various wavelengths of electromagnetic radiation, including radio waves.

ਰੇਡੀਓ ਛੱਲਾਂ ਬਿਜਲਈ ਧਾਰਾ ਨੂੰ ਰੇਡੀਓ ਵਾਰਵਾਰਤਾ ਉੱਤੇ ਬਦਲਣ ਉੱਤੇ ਬਣਦੀਆਂ ਹਨ। ਇਹ ਧਾਰਾ ਇੱਕ ਵਿਸ਼ੇਸ਼ ਚਾਲਕ ਜਿਸ ਨੂੰ ਐਂਟੀਨਾ ਕਹਿੰਦੇ ਹਨ ਤੋਂ ਲੰਘਾਈ ਜਾਂਦੀ ਹੈ। ਇਸ ਦੀ ਲੰਬਾਈ ਤਰੰਗ ਲੰਬਾਈ ਦੇ ਬਰਾਬਰ ਹੀ ਹੋਣੀ ਚਾਹੀਦੀ ਹੈ, ਜਿਸਦੇ ਨਾਲ ਕਿ ਯੋਗਤਾ ਨਾਲ ਕਾਰਜ ਹੋ ਪਾਏ। ਬਹੁਤ ਜ਼ਿਆਦਾ ਲੰਬੀਆਂ ਤਰੰਗਾਂ ਪ੍ਰਸੰਗਿਕ ਨਹੀਂ ਹਨ, ਕਿਉਂਕਿ ਉਨ੍ਹਾਂ ਦੇ ਹੇਤੁ ਬਹੁਤ ਜ਼ਿਆਦਾ ਲੰਬਾ ਐਂਟੀਨਾ ਚਾਹੀਦਾ ਹੋਵੇਗਾ, ਜੋ ਸੰਭਵ ਨਹੀਂ ਹੈ। ਹਾਲਾਂਕਿ ਉਹ ਵੀ ਕਦੇ ਕਦੇ ਬਿਜਲੀ ਡਿੱਗਦੇ ਸਮੇਂ ਬਣਦੀਆਂ ਹਨ। ਰੇਡੀਓ ਤਰੰਗਾਂ ਪੁਲਾੜੀ ਅਮਲਾਂ ਨਾਲ ਵੀ ਬਣਦੀਆਂ ਹਨ, ਪਰ ਉਹ ਬਹੁਤ ਦੂਰ ਆਕਾਸ਼ ਵਿੱਚ ਹੀ ਬਣਦੀਆਂ ਹਨ।

Remove ads

ਖੋਜੀ

  • 1887 ਵਿੱਚ ਜਰਮਨ ਭੌਤਿਕ ਵਿਗਿਆਨੀ ਹੇਨਰਿਚ ਹਰਟਜੇ ਨੇ ਪਹਿਲੀ ਵਾਰੀ ਬਨਾਉਟੀ ਰੇਡੀਓ ਕਿਰਨਾਂ ਪੈਦਾ ਕੀਤੀਆਂ
  • 1901 ਵਿੱਚ ਇਟਲੀ ਖੋਜੀ ਮਾਰਕੋਨੀ ਨੇ ਐਟਲਾਂਟਿਕਾ ਵੱਲ ਰੇਡੀਓ ਸਿਗਨਲ ਭੇਜੇ |
  • ਘੱਟ ਊਰਜਾ ਵਾਲੀਆਂ ਇਨ੍ਹਾਂ ਕਿਰਨਾਂ ਨੂੰ ਅਸਾਨੀ ਨਾਲ ਇੱਕ ਯੰਤਰ 'ਔਸਕੀਲੇਟਰ' ਨਾਲ ਪੈਦਾ ਕੀਤਾ ਜਾ ਸਕਦਾ ਹੈ।
  • ਇਨ੍ਹਾਂ ਦੀ ਮਦਦ ਨਾਲ ਰੇਡੀਓ ਅਤੇ ਟੀ. ਵੀ. ਪ੍ਰੋਗਰਾਮ ਨਸ਼ਰ ਕੀਤੇ ਜਾਂਦੇ ਹਨ |
ਹੋਰ ਜਾਣਕਾਰੀ ਨਾਮ, ਛੱਲ ਲੰਬਾਈ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads