ਰੋਸ਼ਨਆਰਾ ਬਾਗ਼
ਮੁਗਲ-ਸ਼ੈਲੀ ਦਾ ਬਾਗ From Wikipedia, the free encyclopedia
Remove ads
ਰੋਸ਼ਨਆਰਾ ਬਾਗ ਇੱਕ ਮੁਗਲ-ਸ਼ੈਲੀ ਬਾਗ ਹੈ,ਜਿਸਨੂੰ ਮੁਗਲ ਸਮਰਾਟ ਸ਼ਾਹ ਜਹਾਨ ਦੀ ਦੂਜੀ ਧੀ, ਰੋਸ਼ਨਆਰਾ ਨੇ ਬਣਾਇਆ ਸੀ। ਇਹ ਸ਼ਕਤੀ ਨਗਰ ਵਿੱਚ ਕਮਲਾ ਨਗਰ ਘੜੀ ਟਾਵਰ ਅਤੇ ਦਿੱਲੀ ਯੂਨੀਵਰਸਿਟੀ ਦੇ ਉੱਤਰੀ ਕੈਂਪਸ ਦੇ ਨੇੜੇ ਸਥਿਤ ਹੈ। ਇਹ ਦਿੱਲੀ ਦੇ ਸਭ ਤੋਂ ਵੱਡੇ ਬਾਗਾਂ ਵਿੱਚੋਂ ਇੱਕ ਹੈ ਜਿਸ ਵਿੱਚ ਬਹੁਤ ਕਿਸਮਾਂ ਦੇ ਪੌਦੇ ਹਨ, ਕੁਝ ਜਪਾਨ ਤੋਂ ਆਯਾਤ ਕੀਤੇ ਗਏ ਹਨ। ਬਾਗ ਦੇ ਅੰਦਰ ਵਾਲੀ ਝੀਲ ਤੇ ਪਰਵਾਸੀ ਪੰਛੀ ਸਰਦੀਆਂ ਦੌਰਾਨ ਆਉਂਦੇ ਹਨ ਅਤੇ ਇਹ ਪੰਛੀ ਦੇਖਣ ਲਈ ਇੱਕ ਪ੍ਰਸਿੱਧ ਸਾਈਟ ਹੈ।




ਬਾਗ ਵਿੱਚ ਇੱਕ ਨਹਿਰ ਹੈ ਜਿਸਦੇ ਦੋਨੋ ਪਾਸੇ ਫੁੱਲਦਾਰ ਪੌਦੇ ਲੈ ਹੋਏ ਹਨ। ਅੱਜਕੱਲ ਬਾਗ ਵਿੱਚ ਇੱਕ ਚਿੱਟਾ ਸੰਗਮਰਮਰ ਦਾ ਮੰਡਪ ਹੈ ਜੋ ਰਾਜਕੁਮਾਰੀ ਰੋਸ਼ਨਆਰਾ ਦੀ ਯਾਦ ਵਿੱਚ ਬਣਾਇਆ ਹੈ। ਰਾਜਕੁਮਾਰੀ ਦੀ ਮੌਤ 1671 ਵਿਚ ਹੋ ਗਈ ਸੀ ਅਤੇ ਉਸਨੂੰ ਇਥੇ ਦਫ਼ਨਾਇਆ ਗਿਆ। ਇਲੀਟ ਰੋਸ਼ਨਆਰਾ ਕਲੱਬ, ਜੋ ਬ੍ਰਿਟਿਸ਼ ਨੇ 1922 ਵਿਚ ਇੱਥੇ ਸ਼ੁਰੂ ਕੀਤਾ ਸੀ, 22 ਏਕੜ ਵਿਚ ਫੈਲਿਆ ਹੋਇਆ ਹੈ।[1] 1927 ਤੋਂ ਰੋਸ਼ਨਆਰਾ ਕਲੱਬ ਗਰਾਊਂਡ ਵਿੱਚ ਫਸਟ ਕਲਾਸ ਕ੍ਰਿਕਟ ਖੇਡੀ ਜਾਂਦੀ ਹੈ।[2]ਇਸ ਨੂੰ ਹੁਣ ਫਲੱਡਲਾਈਟਾਂ ਵਾਲਾ ਮੈਦਾਨ ਹੋਣ ਦਾ ਮਾਣ ਪ੍ਰਾਪਤ ਹੈ। ਕਲੱਬ ਨੂੰ ਭਾਰਤ ਚ ਕ੍ਰਿਕਟ ਲਈ ਕੰਟਰੋਲ ਬੋਰਡ (ਬੀਸੀਸੀਆਈ) ਦਾ ਜਨਮ ਸਥਾਨ ਮੰਨਿਆ ਜਾਂਦਾ ਹੈ। ਸੁਤੰਤਰਤਾ ਬਾਅਦ ਕ੍ਰਿਕਟ ਪਰਬੰਧਕ ਇੱਕ ਪੁਰਾਣੇ ਚੁੱਲ੍ਹੇ ਦੇ ਸਾਹਮਣੇ ਇਕੱਠੇ ਹੋਏ ਅਤੇ ਭਾਰਤੀ ਕ੍ਰਿਕਟ ਬਾਡੀ ਦੇ ਬੀਜ ਬੀਜੇ।[1]
Remove ads
ਆਵਾਜਾਈ
ਇਹ ਵੀ ਵੇਖੋ
- ਦਿੱਲੀ ਵਿਚਲਾ ਲਾਲ ਬੰਗਲਾ, ਸ਼ਾਹ ਆਲਮ ਦੂਜਾ (1759-1806), ਦੀ ਮਾਤਾ ਲਾਲ ਕੁੰਵਰ ਅਤੇ ਉਸ ਦੀ ਧੀ ਬੇਗਮ ਜਾਨ ਦਾ ਮਕਬਰਾ
ਹਵਾਲੇ
Wikiwand - on
Seamless Wikipedia browsing. On steroids.
Remove ads