ਰੌਬਰਟ ਵਾਈਜ਼
From Wikipedia, the free encyclopedia
Remove ads
ਰੌਬਰਟ ਅਰਲ ਵਾਈਜ਼ (10 ਸਤੰਬਰ 1914 - 14 ਸਤੰਬਰ 2005) ਇੱਕ ਅਮਰੀਕੀ ਫਿਲਮ ਨਿਰਦੇਸ਼ਕ, ਨਿਰਮਾਤਾ, ਅਤੇ ਐਡੀਟਰ ਸੀ। ਉਸਨੂੰ ਵੈਸਟ ਸਾਈਡ ਸਟੋਰੀ (1961) ਅਤੇ ਦਿ ਸਾਊਂਡ ਔਫ਼ ਮਿਊਜ਼ਿਕ (1965) ਦੋਵਾਂ ਲਈ ਸਰਵੋਤਮ ਨਿਰਦੇਸ਼ਕ ਅਤੇ ਸਰਵੋਤਮ ਫ਼ਿਲਮ ਲਈ ਅਕਾਡਮੀ ਅਵਾਰਡ ਮਿਲੇ ਹਨ। ਉਸਨੂੰ ਸਿਟੀਜ਼ਨ ਕੇਨ (1941) ਲਈ ਸਰਵੋਤਮ ਫ਼ਿਲਮ ਐਡੀਟਿੰਗ ਲਈ ਵੀ ਨਾਮਜ਼ਦ ਕੀਤਾ ਗਿਆ ਅਤੇ ਉਹ ਦਿ ਸੈਂਡ ਪੈਬਲਜ਼ (1966) ਦੇ ਨਿਰਮਾਤਾ ਅਤੇ ਨਿਰਦੇਸ਼ਕ, ਜਿਸਨੂੰ ਵੀ ਸਰਵੋਤਮ ਫ਼ਿਲਮ ਲਈ ਨਾਮਜ਼ਦ ਕੀਤਾ ਗਿਆ ਸੀ।
ਉਸ ਦੀਆਂ ਹੋਰ ਫਿਲਮਾਂ ਵਿੱਚ ਦਿ ਬੌਡੀ ਸਨੈਚਰ (1945), ਬਰਨ ਟੂ ਕਿੱਲ (1947), ਦਿ ਸੈੱਟ-ਅਪ (1949), ਦਿ ਡੇਅ ਦਿ ਅਰਥ ਸਟੂਡ ਸਟਿੱਲ (1951), ਡੈਸਟੀਨੇਸ਼ਨ ਗੋਬੀ (1953), ਦਿਸ ਕੁਡ ਬੀ ਦਿ ਨਾਈਟ (1957) ਸ਼ਾਮਲ ਹਨ।ਰਨ ਸਾਈਲੰਟ, ਰਨ ਡੀਪ (1958), ਆਈ ਵਾਂਟ ਟੂ ਲਿਵ! (1958), ਦਿ ਹੌਂਟਿੰਗ (1963), ਦਿ ਐਂਡਰੋਮੈਡਾ ਸਟ੍ਰੇਨ (1971), ਦਿ ਹਿੰਡਨਬਰਗ (1975) ਅਤੇ ਸਟਾਰ ਟ੍ਰੈਕ: ਦਿ ਮੋਸ਼ਨ ਪਿਕਚਰ (1979) ਜਿਹੀਆਂ ਫ਼ਿਲਮਾਂ ਸ਼ਾਮਿਲ ਹਨ।
ਵਾਈਜ਼ 1971 ਤੋਂ 1975 ਤੱਕ ਡਾਇਰੈਕਟਰਜ਼ ਗਿਲਡ ਆਫ ਅਮਰੀਕਾ ਦਾ ਪ੍ਰਧਾਨ ਅਤੇ 1984 ਤੋਂ 1987 ਤੱਕ ਅਕੈਡਮੀ ਆਫ ਮੋਸ਼ਨ ਪਿਕਚਰ ਆਰਟਸ ਐਂਡ ਸਾਇੰਸਿਜ਼ ਦਾ ਪ੍ਰਧਾਨ ਰਿਹਾ ਹੈ।
ਰੌਬਰਟ ਵਾਈਜ਼ ਨੂੰ ਇੱਕ ਕਾਰੀਗਰ ਵਜੋਂ ਵੇਖਿਆ ਜਾਂਦਾ ਹੈ। ਉਸਦਾ ਝੁਕਾਅ ਕਹਾਣੀ ਦੀ ਧਾਰਣਾ (ਕਦੇ-ਕਦੇ ਸਟੂਡੀਓ-ਨਿਰਧਾਰਤ) ਨੂੰ ਸ਼ੈਲੀ ਦੇ ਹਿਸਾਬ ਨਾਲ ਢਾਲਣ ਵੱਲ ਸੀ। ਮਗਰੋਂ ਫ਼ਿਲਮਸਾਜ਼, ਜਿਵੇਂ ਕਿ ਮਾਰਟਿਨ ਸਕੌਰਸੀਜ਼ੇ, ਜ਼ੋਰ ਦਿੰਦੇ ਹਨ ਕਿ ਵਾਈਜ਼ ਦੀ ਸ਼ੈਲੀ ਅਤੇ ਬਜਟ ਦੀਆਂ ਸੀਮਾਵਾਂ ਵਿੱਚ ਸ਼ੈਲੀਵਾਦੀ ਸੰਪੂਰਨਤਾ ਉੱਤੇ ਧਿਆਨ ਕੇਂਦਰਿਤ ਕਰਨ ਦੇ ਬਾਵਜੂਦ, ਉਸਦਾ ਵਿਸ਼ਾ-ਵਸਤੂ ਅਤੇ ਪਹੁੰਚ ਉਸਨੂੰ ਅਜੇ ਵੀ ਇੱਕ ਦਸਤਕਾਰ ਵਜੋਂ ਨਹੀਂ, ਬਲਕਿ ਇੱਕ ਕਲਾਕਾਰ ਵਜੋਂ ਪਛਾਣਨ ਲਈ ਕੰਮ ਕਰਦੀ ਹੈ। ਵਾਈਜ਼ ਨੇ ਬਹੁਤ ਸਾਰੀਆਂ ਵੱਖ-ਵੱਖ ਫ਼ਿਲਮ ਸ਼ੈਲੀਆਂ ਵਿੱਚ ਨਿਰਦੇਸ਼ਕ ਦੇ ਤੌਰ 'ਤੇ ਬਹੁਤ ਸਫਲਤਾ ਪ੍ਰਾਪਤ ਕੀਤੀ ਜਿਵੇਂ ਕਿ ਡਰਾਉਣੀ, ਨੌਇਰ, ਪੱਛਮੀ, ਯੁੱਧ, ਵਿਗਿਆਨਕ ਕਲਪਨਾ, ਸੰਗੀਤਕ ਅਤੇ ਨਾਟਕ ਆਦਿ ਅਤੇ ਹਰੇਕ ਸ਼੍ਰੇਣੀ ਦੇ ਅੰਦਰ ਕਈ ਵਾਰ ਉਸਨੇ ਵਾਰ-ਵਾਰ ਸਫਲਤਾ ਪ੍ਰਾਪਤ ਕੀਤੀ ਹੈ। ਵਾਈਜ਼ ਦੀ ਬਾਰੀਕੀ ਨਾਲ ਕੀਤੀ ਤਿਆਰੀ ਵੱਡੇ ਪੱਧਰ 'ਤੇ ਸਟੂਡੀਓ ਬਜਟ ਦੀਆਂ ਕਮੀਆਂ ਦੁਆਰਾ ਪ੍ਰੇਰਿਤ ਕੀਤੀ ਗਈ ਹੋ ਸਕਦੀ ਹੈ, ਪਰ ਇਸਨੇ ਫਿਲਮ ਨਿਰਮਾਣ ਕਲਾ ਨੂੰ ਉੱਨਤ ਕੀਤਾ ਹੈ। ਰੌਬਰਟ ਵਾਈਜ਼ ਨੂੰ 1998 ਵਿੱਚ ਏਐਫਆਈ ਲਾਈਫ਼ ਅਚੀਵਮੈਂਟ ਅਵਾਰਡ ਨਾਲ ਨਵਾਜ਼ਿਆ ਗਿਆ ਸੀ।
Remove ads
ਮੁੱਢਲਾ ਜੀਵਨ
ਵਾਈਜ਼ ਦਾ ਜਨਮ ਵਿੰਚੈਸਟਰ, ਇੰਡੀਆਨਾ ਵਿੱਚ ਹੋਇਆ ਸੀ, ਉਹ ਓਲਿਵ ਆਰ. ਅਤੇ ਅਰਲ ਡਬਲਿਊ. ਵਾਈਜ਼ ਦਾ ਸਭ ਤੋਂ ਛੋਟਾ ਪੁੱਤਰ ਸੀ।[1][2] ਇਹ ਪਰਿਵਾਰ ਕੌਨਰਸਵਿਲਾ, ਫਾਯੇਟ ਕਾਊਂਟੀ, ਇੰਡੀਆਨਾ ਜਾ ਕੇ ਰਹਿਣ ਲੱਗਾ ਸੀ, ਜਿੱਥੇ ਵਾਈਜ਼ ਨੇ ਪਬਲਿਕ ਸਕੂਲ ਸਕੂਲ ਵਿੱਚ ਪੜ੍ਹਾਈ ਕੀਤੀ। ਛੋਟੇ ਹੁੰਦੇ ਦਾ ਵਾਈਜ਼ ਦਾ ਮਨਪਸੰਦ ਸ਼ੌਕ ਫ਼ਿਲਮਾਂ ਵੇਖਣਾ ਸੀ।[3] ਕੌਨਰਸਵਿੱਲਾ ਹਾਈ ਸਕੂਲ ਵਿੱਚ ਇੱਕ ਵਿਦਿਆਰਥੀ ਦੇ ਤੌਰ 'ਤੇ ਵਾਈਜ਼ ਨੇ ਸਕੂਲ ਦੇ ਅਖਬਾਰ ਲਈ ਹਾਸੇ ਅਤੇ ਖੇਡਾਂ ਦੇ ਵਿਸ਼ਿਆਂ ਵਿੱਚ ਕਾਲਮ ਲਿਖੇ ਅਤੇ ਉਹ ਯੀਅਰਬੁੱਕ ਸਟਾਫ਼ ਅਤੇ ਕਵਿਤਾ ਕਲੱਬ ਦਾ ਮੈਂਬਰ ਸੀ ਵੀ ਸੀ।[4][5] ਵਾਈਜ਼ ਦਾ ਸ਼ੁਰੂ ਵਿੱਚ ਪੱਤਰਕਾਰੀ ਦੇ ਕੈਰੀਅਰ ਵੱਲ ਝੁਕਾਅ ਸੀ ਅਤੇ ਹਾਈ ਸਕੂਲ ਤੋਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਉਸਨੇ ਇੰਡੀਆਨਾਪੋਲਿਸ ਦੇ ਦੱਖਣ ਵਿੱਚ ਇੱਕ ਛੋਟੇ ਜਿਹੇ ਲਿਬਰਲ ਆਰਟਸ ਕਾਲਜ ਫ੍ਰੈਂਕਲਿਨ ਕਾਲਜ ਵਿੱਚ ਸਕਾਲਰਸ਼ਿਪ ਤੇ ਦਾਖ਼ਲਾ ਲਿਆ।[6] ਸੰਨ 1933 ਵਿੱਚ ਮੰਦਵਾੜੀ ਦੇ ਦੌਰਾਨ ਪਰਿਵਾਰ ਦੀ ਮਾੜੀ ਵਿੱਤੀ ਸਥਿਤੀ ਕਾਰਨ ਵਾਈਜ਼ ਆਪਣੇ ਦੂਜੇ ਸਾਲ ਕਾਲਜ ਵਾਪਸ ਨਹੀਂ ਜਾ ਸਕਿਆ ਅਤੇ ਫ਼ਿਲਮ ਇੰਡਸਟਰੀ ਵਿੱਚ ਉਮਰ ਭਰ ਕੰਮ ਕਰਨ ਲਈ ਹਾਲੀਵੁੱਡ ਆ ਗਿਆ।[7] ਵਾਈਜ਼ ਦਾ ਵੱਡਾ ਭਰਾ ਡੇਵਿਡ, ਜੋ ਕਈ ਸਾਲ ਪਹਿਲਾਂ ਹਾਲੀਵੁੱਡ ਆ ਗਿਆ ਸੀ ਅਤੇ ਆਰਕੇਓ ਪਿਕਚਰਜ਼ ਵਿੱਚ ਕੰਮ ਕਰਦਾ ਸੀ, ਨੇ ਆਪਣੇ ਛੋਟੇ ਭਰਾ ਨੂੰ ਆਰਕੇਓ ਵਿਖੇ ਸ਼ਿਪਿੰਗ ਵਿਭਾਗ ਵਿੱਚ ਨੌਕਰੀ ਦਵਾ ਦਿੱਤੀ।[8] ਵਾਈਜ਼ ਨੇ ਐਡੀਟਿੰਗ ਵਿੱਚ ਜਾਣ ਤੋਂ ਪਹਿਲਾਂ ਸਟੂਡੀਓ ਵਿੱਚ ਵੱਖ-ਵੱਖ ਛੋਟੀਆਂ ਨੌਕਰੀਆਂ ਕੀਤੀਆਂ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads