ਲਕਸ਼ਮੀ ਸਹਿਗਲ

ਭਾਰਤੀ ਸੁਤੰਤਰਤਾ ਸੰਗਰਾਮ ਦੀ ਸੈਨਾਨੀ From Wikipedia, the free encyclopedia

Remove ads

ਲਕਸ਼ਮੀ ਸਹਿਗਲ (24 ਅਕਤੂਬਰ 1914 - 23 ਜੁਲਾਈ 2012) ਭਾਰਤ ਦੀ ਸੁਤੰਤਰਤਾ ਸੰਗਰਾਮ ਦੀ ਸੈਨਾਨੀ ਸੀ। ਉਹ ਅਜ਼ਾਦ ਹਿੰਦ ਫੌਜ ਦੀ ਅਧਿਕਾਰੀ ਅਤੇ ਅਜਾਦ ਹਿੰਦ ਸਰਕਾਰ ਵਿੱਚ ਮਹਿਲਾ ਮਾਮਲਿਆਂ ਦੀ ਮੰਤਰੀ ਸੀ। ਉਹ ਇੱਕ ਡਾਕਟਰ ਸੀ ਜੋ ਦੂਜਾ ਵਿਸ਼ਵ ਯੁੱਧ ਸਮੇਂ ਪ੍ਰਕਾਸ਼ ’ਚ ਆਈ। ਉਹ ਅਜਾਦ ਹਿੰਦ ਫੌਜ ਦੀ "ਰਾਣੀ ਲਕਸ਼ਮੀ ਰੈਜਮੰਟ" ਦੀ ਕੌਮਾਂਡਰ ਸੀ।

ਵਿਸ਼ੇਸ਼ ਤੱਥ ਲਕਸ਼ਮੀ ਸਹਿਗਲ ...

ਜੀਵਨ

ਡਾਕਟਰ ਲਕਸ਼ਮੀ ਸਹਿਗਲ ਦਾ ਜਨਮ 1914 ਵਿੱਚ ਇੱਕ ਪਰੰਪਰਾਵਾਦੀ ਤਮਿਲ ਪਰਿਵਾਰ ’ਚ ਹੋਇਆ ਅਤੇ ਉਹਨਾਂ ਨੇ ਮਦ੍ਰਾਸ ਮੈਡਿਕਲ ਕਾਲਜ ਵੱਲੋਂ ਮੈਡਿਕਲ ਦੀ ਸਿੱਖਿਆ ਲਈ, ਫਿਰ ਉਹ ਸਿੰਘਾਪੁਰ ਚਲੀ ਗਈ। ਦੂਜੇ ਵਿਸ਼ਵ ਯੁੱਧ ਦੌਰਾਨ ਜਦੋਂ ਜਾਪਾਨੀ ਸੈਨਾ ਨੇ ਸਿੰਘਾਪੁਰ ਵਿੱਚ ਬ੍ਰਿਟਿਸ਼ ਸੈਨਾ ’ਤੇ ਹਮਲਾ ਕੀਤਾ ਤਾਂ ਲਕਸ਼ਮੀ ਸਹਿਗਲ ਸੁਭਾਸ਼ ਚੰਦਰ ਬੋਸ ਦੀ ਅਜਾਦ ਹਿੰਦ ਫੌਜ ’ਚ ਸ਼ਾਮਲ ਹੋ ਗਈ ਸੀ।

ਉਹ ਬਚਪਨ ਤੋਂ ਹੀ ਰਾਸ਼ਟਰਵਾਦੀ ਅੰਦੋਲਨ ਤੋਂ ਪ੍ਰਭਾਵਤ ਹੋ ਗਈ ਸੀ ਅਤੇ ਜਦੋਂ ਮਹਾਤਮਾ ਗਾਂਧੀ ਨੇ ਵਿਦੇਸ਼ੀ ਵਸਤੂਆਂ ਦੇ ਬਹਿਸ਼ਕਾਰ ਦਾ ਅੰਦੋਲਨ ਛੇੜਿਆ ਤਾਂ ਲਕਸ਼ਮੀ ਸਹਿਗਲ ਨੇ ਉਸ ਦੇ ਵਿੱਚ ਹਿੱਸਾ ਲਿਆ। ਉਹ 1943 ਵਿੱਚ ਅਸਥਾਈ ਆਜਾਦ ਹਿੰਦ ਸਰਕਾਰ ਦੀ ਕੈਬੀਨਟ ਵਿੱਚ ਪਹਿਲੀ ਮਹਿਲਾ ਸਦੱਸ ਬਣੀ। ਇੱਕ ਡਾਕਟਰ ਦੀ ਹੈਸੀਅਤ ਨਾਲ ਉਹ ਸਿੰਘਾਪੁਰ ਗਈ ਸੀ ਪਰੰਤੂ 98 ਸਾਲ ਦੀ ਉਮਰ ਵਿੱਚ ਉਹ ਹੁਣੇ ਵੀ ਕਾਨਪੁਰ ਦੇ ਆਪਣੇ ਘਰ ਵਿੱਚ ਬੀਮਾਰਾਂ ਦਾ ਇਲਾਜ ਕਰਦੀ ਸੀ। ਆਜਾਦ ਹਿੰਦ ਫੌਜ ਦੀ ਰਾਣੀ ਝਾਂਸੀ ਰੈਜਮੰਟ ਵਿੱਚ ਲਕਸ਼ਮੀ ਸਹਿਗਲ ਬਹੁਤ ਸਰਗਰਮ ਰਹੀ। ਬਾਅਦ ਵਿੱਚ ਉਹਨਾਂ ਨੂੰ ਕਰਨਲ ਦਾ ਪਦ ਦਿੱਤਾ ਗਿਆ ਪਰ ਲੋਕਾਂ ਨੇ ਉਹਨਾਂ ਨੂੰ ਕੈਪਟਨ ਲਕਸ਼ਮੀ ਦੇ ਰੂਪ ਵਿੱਚ ਹੀ ਯਾਦ ਰੱਖਿਆ।

Remove ads

ਸੰਘਰਸ਼

ਆਜਾਦ ਹਿੰਦ ਫੌਜ ਦੀ ਹਾਰ ਤੋਂ ਬਾਅਦ ਬ੍ਰਿਟਿਸ਼ ਸੈਨਾਵਾਂ ਨੇ ਅਜਾਦੀ ਸੈਨਿਕਾਂ ਦੀ ਧਰਪਕੜ ਕੀਤੀ ਅਤੇ 4 ਮਾਰਚ 1946 ਨੂੰ ਉਹ ਫੜੀ ਗਈ ਪਰ ਬਾਅਦ ਵਿੱਚ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ। ਲਕਸ਼ਮੀ ਸਹਿਗਲ ਨੇ 1947 ਵਿੱਚ ਕਰਨੈਲ ਪ੍ਰੇਮ ਕੁਮਾਰ ਸਹਿਗਲ ਦੇ ਨਾਲ ਵਿਆਹ ਕੀਤਾ ਅਤੇ ਕਾਨਪੁਰ ਆ ਕੇ ਬਸ ਗਈ। ਪਰ ਉਹਨਾਂ ਦਾ ਸੰਘਰਸ਼ ਖਤਮ ਨਹੀਂ ਹੋਇਆ ਅਤੇ ਉਹ ਵੰਚਿੱਤਾਂ ਦੀ ਸੇਵਾ ਵਿੱਚ ਲੱਗ ਗਈ। ਉਹ ਭਾਰਤ ਦਾ ਵਿਭਾਜਨ ਨੂੰ ਕਦੇ ਸਵੀਕਾਰ ਨਹੀਂ ਕਰ ਪਾਈ ਅਤੇ ਅਮੀਰਾਂ ਅਤੇ ਗਰੀਬਾਂ ਦੇ ਵਿੱਚ ਵੱਧਦੀ ਖਾਈ ਦਾ ਹਮੇਸ਼ਾ ਵਿਰੋਧ ਕਰਦੀ ਸੀ।

Remove ads

ਮੌਤ

ਅਜਾਦ ਹਿੰਦ ਫੌਜ ਦੀ ਮਹਿਲਾ ਇਕਾਈ ਦੀ ਪਹਿਲੀ ਕੈਪਟਨ ਰਹੀ ਸੁਤੰਤਰਤਾ ਸੰਗਰਾਮ ਸੈਨਾਨੀ ਲਕਸ਼ਮੀ ਸਹਿਗਲ ਦਾ ਕਾਨਪੁਰ ਦੇ ਇੱਕ ਹਸਪਤਾਲ ਵਿੱਚ 23 ਜੁਲਾਈ 2012 ਨੂੰ ਨਿਧਨ ਹੋ ਗਿਆ। ਲਕਸ਼ਮੀ ਸਹਿਗਲ ਦੀ ਹਾਲਤ ਦਿਲ ਦਾ ਦੌਰਾ ਪੈਣ ਤੋਂ ਬਾਅਦ ਗੰਭੀਰ ਹੋਈ ਸੀ।

ਨਿੱਜੀ ਜੀਵਨ

ਲਕਸ਼ਮੀ ਦਾ ਵਿਆਹ ਮਾਰਚ 1947 ਵਿੱਚ ਪ੍ਰੇਮ ਕੁਮਾਰ ਸਹਿਗਲ ਨਾਲ ਲਾਹੌਰ ਵਿੱਚ ਹੋਇਆ। ਆਪਣੇ ਵਿਆਹ ਤੋਂ ਬਾਅਦ, ਉਹ ਕਾਨਪੁਰ ਵਿੱਚ ਸੈਟਲ ਹੋ ਗਏ, ਜਿੱਥੇ ਉਸਨੇ ਆਪਣੀ ਡਾਕਟਰੀ ਪ੍ਰੈਕਟਿਸ ਜਾਰੀ ਰੱਖੀ ਅਤੇ ਭਾਰਤ ਦੀ ਵੰਡ ਤੋਂ ਬਾਅਦ ਵੱਡੀ ਗਿਣਤੀ ਵਿੱਚ ਆ ਰਹੇ ਸ਼ਰਨਾਰਥੀਆਂ ਦੀ ਸਹਾਇਤਾ ਕੀਤੀ। ਉਨ੍ਹਾਂ ਦੀਆਂ ਦੋ ਬੇਟੀਆਂ: ਸੁਭਾਸ਼ਿਨੀ ਅਲੀ ਅਤੇ ਅਨੀਸਾ ਪੁਰੀ ਹਨ। ਸੁਭਾਸ਼ਿਨੀ ਇੱਕ ਪ੍ਰਮੁੱਖ ਕਮਿਊਨਿਸਟ ਸਿਆਸਤਦਾਨ ਅਤੇ ਮਜ਼ਦੂਰ ਕਾਰਕੁਨ ਹੈ। ਅਲੀ ਮੁਤਾਬਕ ਲਕਸ਼ਮੀ ਨਾਸਤਿਕ ਸੀ। ਫਿਲਮ ਨਿਰਮਾਤਾ ਸ਼ਾਦ ਅਲੀ ਉਸਦਾ ਪੋਤਾ ਹੈ।

Remove ads

ਸਨਮਾਨ

ਭਾਰਤ ਸਰਕਾਰ ਨੇ ਉਹਨਾਂ ਨੂੰ 1998 ਵਿੱਚ ਪਦਮ ਵਿਭੂਸ਼ਨ ਪੁਰਸਕਾਰ ਨਾਲ ਸਨਮਾਨਿਤ ਕੀਤਾ।

ਸੰਦਰਭ

ਹੋਰ ਪੜ੍ਹੋ

Loading content...
Loading related searches...

Wikiwand - on

Seamless Wikipedia browsing. On steroids.

Remove ads