ਲਸਣ
From Wikipedia, the free encyclopedia
Remove ads
ਲਸਣ [ਅੰਗਰੇਜੀ: ਐਲੀਅਮ ਸੈਟੀਵਮ; Garlic (Allium sativum)] ਐਲੀਅਮ ਜੀਨਸ ਵਿੱਚ ਬਲਬਸ ਫੁੱਲਾਂ ਵਾਲੇ ਪੌਦਿਆਂ ਦੀ ਇੱਕ ਪ੍ਰਜਾਤੀ ਹੈ। ਇਸਦੇ ਨਜ਼ਦੀਕੀ ਰਿਸ਼ਤੇਦਾਰਾਂ ਵਿੱਚ ਪਿਆਜ਼, ਸ਼ੈਲੋਟ, ਲੀਕ,[1] ਚਾਈਵਜ਼, ਵੈਲਸ਼ ਪਿਆਜ਼ ਅਤੇ ਚੀਨੀ ਪਿਆਜ਼[2] ਸ਼ਾਮਲ ਹਨ। ਲਸਣ ਮੱਧ ਅਤੇ ਦੱਖਣੀ ਏਸ਼ੀਆ ਦਾ ਮੂਲ ਨਿਵਾਸੀ ਹੈ, ਜੋ ਕਾਲੇ ਸਾਗਰ ਤੋਂ ਲੈ ਕੇ ਦੱਖਣੀ ਕਾਕੇਸ਼ਸ, ਉੱਤਰ-ਪੂਰਬੀ ਈਰਾਨ ਅਤੇ ਹਿੰਦੂ ਕੁਸ਼ ਤੱਕ ਫੈਲਿਆ ਹੋਇਆ ਹੈ;[3][4][5] ਇਹ ਮੈਡੀਟੇਰੀਅਨ ਯੂਰਪ ਦੇ ਕੁਝ ਹਿੱਸਿਆਂ ਵਿੱਚ ਵੀ ਜੰਗਲੀ ਤੌਰ 'ਤੇ ਉੱਗਦਾ ਹੈ।[6] ਲਸਣ ਦੀਆਂ ਦੋ ਉਪ-ਜਾਤੀਆਂ ਅਤੇ ਸੈਂਕੜੇ ਕਿਸਮਾਂ ਹਨ।


ਇਹ ਸਦੀਆਂ ਤੋਂ (7,000 ਸਾਲ ਤੋਂ) ਦੁਆਈ ਦੇ ਰੂਪ ਵਿੱਚ ਇਸਤੇਮਾਲ ਹੁੰਦਾ ਆਇਆ ਹੈ। ਇਹਦਾ ਮੂਲ ਸਥਾਨ ਮੱਧ ਏਸ਼ੀਆ ਹੈ।[7]। ਇਸ ਵਿੱਚ ਅਨੇਕਾਂ ਗੰਧ ਵਾਲੇ ਤੱਤ ਮੌਜੂਦ ਹੁੰਦੇ ਹਨ, ਜੋ ਬੈਕਟੀਰੀਆ ਮਾਰੂ ਹੁੰਦੇ ਹਨ, ਉਨ੍ਹਾਂ ਨੂੰ ਵਧਣ ਅਤੇ ਉਨ੍ਹਾਂ ਵਰਗੇ ਹੋਰ ਜੀਵਾਣੂਆਂ ਨੂੰ ਪੈਦਾ ਕਰਨ ਦੀ ਸ਼ਕਤੀ ਨੂੰ ਨਸ਼ਟ ਕਰ ਦਿੰਦੇ ਹਨ। ਲੱਸਣ ‘ਕਲੈਸਟਰੋਲ’ ਘਟਾਉਂਦਾ ਹੈ ਅਤੇ ਖੂਨ ਦੀਆਂ ਗੱਠਾਂ ਬਣਨ ਤੋਂ ਰੋਕਦਾ ਹੈ। ਇਸ ਤਰ੍ਹਾਂ ਇਹ ਦਿਲ ਦੀ ਰੱਖਿਆ ਲਈ ਬੇਹੱਦ ਸਹਾਈ ਸਿੱਧ ਹੁੰਦਾ ਹੈ। ਲੱਸਣ ਵਿੱਚ ਇੱਕ ਬਹੁ-ਉਪਯੋਗੀ ਤੱਤ ਥਰੋਮਥਾਕਸੀਨ ਹੁੰਦਾ ਹੈ, ਜੋ ਦਿਲ ਦੀਆਂ ਧਮਣੀਆਂ ਨੂੰ ਤੇਜ਼ ਕਰਦਾ ਹੈ। ਇਸ ਪ੍ਰਕਾਰ ਲੱਸਣ ਦੇ ਪ੍ਰਭਾਵ ਨਾਲ ਖੂਨ ਦਾ ਵਹਾਅ ਸਹਿਜ ਅਤੇ ਆਸਾਨ ਬਣਿਆ ਰਹਿੰਦਾ ਹੈ, ਜਿਸ ਕਰ ਕੇ ਦਿਲ ਦੇ ਦੌਰੇ ਅਤੇ ਤੇਜ਼ ਖੂਨ ਦੇ ਵਹਾਅ ਦਾ ਖਤਰਾ ਘੱਟ ਜਾਂਦਾ ਹੈ। ਲੱਸਣ ਸਰੀਰ ਦੀ ਰੋਗ ਪ੍ਰਤੀਰੋਧੀ ਸ਼ਕਤੀ ਵਿੱਚ ਵਾਧਾ ਕਰਦਾ ਹੈ, ਜਿਸ ਨਾਲ ਸਰੀਰ ਜ਼ਿਆਦਾ ਪ੍ਰਭਾਵੀ ਢੰਗ ਨਾਲ ਕੈਂਸਰ ਵਰਗੇ ਖਤਰਨਾਕ ਰੋਗਾਂ ਦਾ ਮੁਕਾਬਲਾ ਕਰ ਸਕਦਾ ਹੈ। ਇਸ ਦੇ ਲਗਾਤਾਰ ਇਸਤੇਮਾਲ ਨਾਲ ਵਡੇਰੀ ਉਮਰ ਵਿੱਚ ਹੋਣ ਵਾਲੇ ਜੋੜਾਂ ਦੇ ਦਰਦਾਂ ਤੋਂ ਰਾਹਤ ਮਿਲਦੀ ਹੈ। ਸਾਹ ਦੇ ਰੋਗੀਆਂ ਲਈ ਇਹ ਇੱਕ ਦੇਵਤੇ ਸਮਾਨ ਹੈ। ਲੱਸਣ ਵਿਚੋਂ ਆਉਣ ਵਾਲੀ ਗੰਧ ਹੀ ਇਸ ਦਾ ਇੱਕ ਮਾਤਰ ਔਗੁਣ ਜਾਂ ਬੁਰਾਈ ਹੈ। ਇਹ ਗੰਧ ਇਸ ਵਿਚਲੇ ਇੱਕ ਬਹੁ-ਮਹੱਤਵੀ ਤੱਤ ‘ਗੰਧਕ’ ਕਾਰਨ ਹੁੰਦੀ ਹੈ। ਇਹ ਤੱਤ ਇਸ ਦੇ ਉੱਡ ਜਾਣ ਵਾਲੇ ਇੱਕ ਤਰ੍ਹਾਂ ਦੇ ਤੇਲ ਵਿੱਚ ਵਧੇਰੇ ਮਾਤਰਾ ਵਿੱਚ ਪਾਇਆ ਜਾਂਦਾ ਹੈ, ਪ੍ਰੰਤੂ ਇਹੀ ਤੱਤ ਅਨੇਕਾਂ ਰੋਗਾਂ ’ਚ ਫਾਇਦੇਮੰਦ ਹੁੰਦਾ ਹੈ।
ਇਸ ਦੇ ਕੁਝ ਸਰਲ ਦੁਆਈਆਂ ਵਾਲੇ ਗੁਣਾਂ ਦੀ ਚਰਚਾ ਇੱਥੇ ਕੀਤੀ ਜਾ ਰਹੀ ਹੈ:
ਪਿਆਜ ਦੀ ਇਕ ਕਿਸਮ ਦੇ ਬੂਟੇ ਨੂੰ, ਜਿਸ ਦਾ ਫਲ ਤੁਰੀਆਂ ਵਾਲਾ ਹੁੰਦਾ ਹੈ, ਲਸਣ ਕਹਿੰਦੇ ਹਨ। ਤੁਰੀ ਫਾੜੀ ਨੂੰ ਕਹਿੰਦੇ ਹਨ। ਲਸਣ ਨੂੰ ਕਈ ਇਲਾਕਿਆਂ ਵਿਚ ਥੋਮ ਕਹਿੰਦੇ ਹਨ। ਇਸ ਵਿਚ ਖੁਰਾਕੀ ਤੱਤ ਬਹੁਤ ਹੁੰਦੇ ਹਨ। ਪਰ ਇਸ ਦੀ ਤਾਸੀਰ ਗਰਮ ਹੁੰਦੀ ਹੈ। ਲਸਣ ਬਹੁਤ ਸਾਰੀਆਂ ਦੁਆਈਆਂ ਵਿਚ ਬਿਮਾਰੀਆਂ ਦੇ ਇਲਾਜ ਲਈ ਵਰਤਿਆ ਜਾਂਦਾ ਹੈ। ਇਸ ਦਾ ਆਚਾਰ ਵੀ ਪਾਇਆ ਜਾਂਦਾ ਹੈ। ਸਬਜ਼ੀਆਂ ਵਿਚ ਅਤੇ ਦਾਲਾਂ ਵਿਚ ਵਰਤਿਆ ਜਾਂਦਾ ਹੈ। ਮਸਾਲੇ ਵਿਚ ਵਰਤਿਆ ਜਾਂਦਾ ਹੈ। ਚੱਟਣੀਆਂ ਵਿਚ ਵਰਤਿਆ ਜਾਂਦਾ ਹੈ। ਹੋਰ ਬਹੁਤ ਸਾਰੇ ਖਾਣ ਪਦਾਰਥਾਂ ਵਿਚ ਵਰਤਿਆ ਜਾਂਦਾ ਹੈ।
ਲਸਣ ਪੈਦਾ ਕਰਨ ਲਈ ਲਸਣ ਦੀ ਤੁਰੀ/ਫਾੜੀ ਨੂੰ ਬੀਜਿਆ ਜਾਂਦਾ ਹੈ। ਤੁਰੀ ਤੋਂ ਹੀ ਲਸਣ ਬਣਦਾ ਹੈ। ਅੱਜ ਤੋਂ ਕੋਈ 50 ਕੁ ਸਾਲ ਪਹਿਲਾਂ ਹਰ ਪਰਿਵਾਰ ਘਰ ਦੀ ਲੋੜ ਜਿੰਨਾ ਲਸਣ ਜ਼ਰੂਰ ਬੀਜਦਾ ਸੀ। ਹੁਣ ਕੋਈ ਵਿਰਲਾ ਜਿਮੀਂਦਾਰ ਹੀ ਲਸਣ ਬੀਜਦਾ ਹੈ। ਹੁਣ ਲਸਣ ਲੋਕੀ ਬਾਜ਼ਾਰ ਵਿਚੋਂ ਖਰੀਦ ਕਰਦੇ ਹਨ।[8]
Remove ads
ਖਤਰਨਾਕ ਰੋਗਾਂ ਵਿਚ
ਸਾਹ ਦੇ ਰੋਗਾਂ ’ਚ
ਲੱਸਣ ਦੀਆਂ 3/4 ਕਲੀਆਂ ਨੂੰ ਇੱਕ ਗਿਲਾਸ ਦੁੱਧ ਵਿੱਚ ਉਬਾਲ ਕੇ ਰੋਜ਼ ਰਾਤ ਨੂੰ ਸੌਂਦੇ ਵਕਤ ਪੀਣ ਨਾਲ ਸਾਹ ਦੇ ਰੋਗੀ ਨੂੰ ਆਰਾਮ ਮਿਲਦਾ ਹੈ। ਗੰਭੀਰ ਦੌਰੇ ਸਮੇਂ ਲੱਸਣ ਦੇ ਰਸ ਨੂੰ ਸ਼ਹਿਦ ਵਿੱਚ ਮਿਲਾ ਕੇ ਲੈਣ ਨਾਲ ਚਮਤਕਾਰੀ ਅਸਰ ਹੁੰਦਾ ਹੈ।
ਦਿਲ ਦੇ ਦੌਰੇ ਤੋਂ
ਜੇਕਰ ਦਿਲ ਦੇ ਦੌਰੇ ਤੋਂ ਬਾਅਦ ਰੋਗੀ ਲੱਸਣ ਖਾਣਾ ਸ਼ੁਰੂ ਕਰ ਦੇਵੇ ਤਾਂ ਉਸ ਨਾਲ ‘ਕਲੈਸਟਰੋਲ’ ਦਾ ਪੱਧਰ ਡਿੱਗਦਾ ਹੈ। ਪਹਿਲਾਂ ਹੋਇਆ ਨੁਕਸਾਨ ਤਾਂ ਪੂਰਿਆ ਨਹੀਂ ਜਾ ਸਕਦਾ, ਪਰ ਲੱਸਣ ਖਾਣ ਨਾਲ ਅੱਗੇ ਤੋਂ ਆਉਣ ਵਾਲੇ ਨਵੇਂ ਦੌਰਿਆਂ ਤੋਂ ਬਚਿਆ ਜਾ ਸਕਦਾ ਹੈ।
ਟੀ.ਬੀ. ਰੋਗ ਤੋਂ
ਲੱਸਣ ਅਤੇ ਅਦਰਕ ਨੂੰ ਦੁੱਧ ਵਿੱਚ ਉਬਾਲ ਕੇ ਲੈਣ ਨਾਲ ਟੀ.ਬੀ. ਰੋਗ ਨੂੰ ਰੋਕਿਆ ਜਾ ਸਕਦਾ ਹੈ। 500 ਗ੍ਰਾਮ ਦੁੱਧ ’ਚ 10/10 ਗ੍ਰਾਮ ਅਦਰਕ ਅਤੇ ਲੱਸਣ ਪਾ ਕੇ ਚੌਥਾਈ ਹਿੱਸਾ ਬਾਕੀ ਰਹਿ ਜਾਣ ਤੱਕ ਉਬਾਲੋ। ਇਸ ਤਰ੍ਹਾਂ ਤਿਆਰ ਕੀਤਾ ਮਿਸ਼ਰਣ ਦਿਨ ’ਚ ਦੋ ਵਾਰ ਲਓ।
ਹਾਈ ਬਲੱਡ ਪ੍ਰੈਸ਼ਰ
ਲੱਸਣ ਦੀਆਂ ਰੋਜ਼ਾਨਾ 2/3 ਕਲੀਆਂ ਖਾਲੀ ਪੇਟ ਲੈਣ ਨਾਲ ਛੋਟੀਆਂ-ਛੋਟੀਆਂ ਧਮਣੀਆਂ ਮੁਲਾਇਮ ਹੋ ਜਾਂਦੀਆਂ ਹਨ, ਜਿਸ ਨਾਲ ਖੂਨ ਦੀਆਂ ਨਾਲੀਆਂ ਦਾ ਦਬਾਅ ਸਹਿਜ ਹੋ ਜਾਂਦਾ ਹੈ, ਇਸ ਤਰ੍ਹਾਂ ਬਲੱਡ ਪੈ੍ਰਸ਼ਰ ਜ਼ਿਆਦਾ ਨਹੀਂ ਵਧਦਾ।
ਕੈਂਸਰ ਤੋਂ
ਜੋ ਵਿਅਕਤੀ ਰੋਜ਼ਾਨਾ ਕਿਸੇ ਨਾ ਕਿਸੇ ਰੂਪ ਵਿੱਚ ਲੱਸਣ ਦਾ ਉਪਯੋਗ ਕਰਦੇ ਹਨ, ਉਨ੍ਹਾਂ ਨੂੰ ਕੈਂਸਰ ਹੋਣ ਦੀਆਂ ਸੰਭਾਵਨਾਵਾਂ ਬਹੁਤ ਘੱਟ ਹੁੰਦੀਆਂ ਹਨ। ਚੂਹਿਆਂ ’ਤੇ ਕੀਤੇ ਗਏ ਇੱਕ ਤਾਜ਼ਾ ਅਧਿਐਨ ’ਚ ਕੁਝ ਚੂਹਿਆਂ ਨੂੰ ਲੱਸਣ ਦਿੱਤਾ ਗਿਆ ਅਤੇ ਕੁਝ ਨੂੰ ਨਹੀਂ। ਜਿਹਨਾਂ ਨੂੰ ਲੱਸਣ ਨਹੀਂ ਦਿੱਤਾ ਗਿਆ ਉਹ ਲੱਸਣ ਖਾਣ ਵਾਲੇ ਚੂਹਿਆਂ ਦੇ ਮੁਕਾਬਲੇ ਘੱਟ ਸਮੇਂ ਤੱਕ ਜੀਵਤ ਰਹੇ ਅਤੇ ਖਾਣ ਵਾਲੇ ਚੂਹੇ ਕਾਫੀ ਸਮਾਂ ਸਿਹਤਮੰਦ ਰਹੇ ਅਤੇ ਉਨ੍ਹਾਂ ਦੀ ਉਮਰ ਵਿੱਚ ਇੱਕ ਤੋਂ ਡੇਢ ਸਾਲ ਤੱਕ ਵਾਧਾ ਰਿਹਾ।
ਫੁੱਟਕਲ ਰੋਗਾਂ ’ਚ
ਉਲਟੀ ਤੋਂ: ਅਦਰਕ ਅਤੇ ਲੱਸਣ ਦਾ ਰਸ 10/10 ਗ੍ਰਾਮ ਮਾਤਰਾ ’ਚ ਤੁਲਸੀ ਦੇ ਪੱਤਿਆਂ ਦੇ ਚੂਰਨ ’ਚ ਮਿਲਾ ਕੇ ਗੋਲੀਆਂ ਆਦਿ ਬਣਾ ਲਓ। ਚੂਰਨ ਦੀ ਮਾਤਰਾ 25 ਗ੍ਰਾਮ ਤੋਂ ਵੱਧ ਨਹੀਂ ਹੋਣੀ ਚਾਹੀਦੀ। ਇਨ੍ਹਾਂ ਗੋਲੀਆਂ ਨੂੰ ਇੱਕ-ਇੱਕ ਕਰ ਕੇ 4 ਘੰਟੇ ਦੇ ਵਕਫੇ ਬਾਅਦ ਤਾਜ਼ੇ ਪਾਣੀ ਨਾਲ ਲਓ। ਉਲਟੀ ਤੋਂ ਬਚਾਅ ਲਈ ਇਹ ਇੱਕ ਵਧੀਆ ਸਾਧਨ ਹੈ।
ਪਾਚਣ ਪ੍ਰਣਾਲੀ ਦੀ ਗੜਬੜੀ ’ਚ
ਪੇਟ ਦੇ ਹਾਜ਼ਮੇ ਨੂੰ ਠੀਕ ਰੱਖਣ ਵਿੱਚ ਲੱਸਣ ਸਭ ਤੋਂ ਵੱਧ ਫਾਇਦੇਮੰਦ ਹੈ। ਲਾਰ ਗ੍ਰੰਥੀ ’ਤੇ ਇਸ ਦਾ ਗੁਣਕਾਰੀ ਪ੍ਰਭਾਵ ਪੈਂਦਾ ਹੈ ਅਤੇ ਸਰੀਰ ਵਿਚੋਂ ਹਾਨੀਕਾਰਕ ਪਦਾਰਥਾਂ ਨੂੰ ਬਾਹਰ ਨਿਕਲਣ ਵਿੱਚ ਮਦਦ ਮਿਲਦੀ ਹੈ। ਪਾਚਣ ਪ੍ਰਣਾਲੀ ਨਾਲ ਸਬੰਧਤ ਕੋਈ ਵੀ ਗੜਬੜ ਦੋ ਕਲੀਆਂ ਲੱਸਣ ਦੀਆਂ ਪੀਸ ਕੇ ਦੁੱਧ ਦੇ ਨਾਲ ਲੈਣ ’ਤੇ ਦੂਰ ਹੋ ਜਾਂਦੀ ਹੈ।
ਅੰਤੜੀ ਰੋਗ ਤੋਂ
ਅੰਤੜੀਆਂ ਦੇ ਰੋਗੀਆਂ ਲਈ ਲੱਸਣ ਵਰਦਾਨ ਸਿੱਧ ਹੋਇਆ ਹੈ। ਸੁੰਗੜਨ ਅਤੇ ਫੈਲਣ ਦੀ ਕਿਰਿਆ ਨੂੰ ਲੱਸਣ ਨਾਲ ਉੱਤੇਜਨਾ ਮਿਲਦੀ ਹੈ, ਜਿਸ ਨਾਲ ਅੰਤੜੀਆਂ ਵਿਚੋਂ ਗੰਦਗੀ ਬਾਹਰ ਨਿਕਲ ਜਾਂਦੀ ਹੈ।
ਕੰਨ ਦਰਦ ਤੋਂ
ਲੱਸਣ ਦਾ ਰਸ ਤਿਲਾਂ ਦੇ ਤੇਲ ਵਿੱਚ ਮਿਲਾ ਕੇ ਕੰਨਾਂ ਵਿੱਚ ਪਾਉਣ ਨਾਲ ਕੰਨ ਦਰਦ ਦੂਰ ਹੋ ਜਾਂਦਾ ਹੈ। ਮਲਣ ਨਾਲ ਹੋਰ ਦਰਦਾਂ ’ਚ ਵੀ ਲਾਭ ਮਿਲਦਾ ਹੈ।
Remove ads
ਖਾਣਾ
- ਲੱਸਣ ਦੀਆਂ 3/4 ਕਲੀਆਂ ਹਰ ਰੋਜ਼ ਕੱਚੀਆਂ ਜਾਂ ਕਿਸੇ ਖਾਧ ਪਦਾਰਥ ਵਿੱਚ ਮਿਲਾ ਕੇ ਖਾਣਾ ਠੀਕ ਮੰਨਿਆ ਜਾਂਦਾ ਹੈ।
- ਜਿੱਥੋਂ ਤੱਕ ਸੰਭਵ ਹੋ ਸਕੇ ਲੱਸਣ ਕੁਦਰਤੀ ਢੰਗ ਨਾਲ ਹੀ ਖਾਣਾ ਚਾਹੀਦਾ ਹੈ।
ਧਿਆਨ ਰੱਖਣਯੋਗ ਗੱਲਾਂ
- ਜਿੱਥੋਂ ਤੱਕ ਸੰਭਵ ਹੋ ਸਕੇ ਲੱਸਣ ਨੂੰ ਖਾਧ ਪਦਾਰਥ ’ਚ ਮਿਲਾ ਕੇ ਵਰਤੋ। ਇਸ ਤਰ੍ਹਾਂ ਕਰਨ ਨਾਲ ਸਰੀਰ ਨੂੰ ਇਸ ਦਾ ਕੋਈ ਨੁਕਸਾਨ ਨਹੀਂ ਹੁੰਦਾ, ਸਗੋਂ ਇਸ ਦੇ ਗੁਣਾਂ ਵਿੱਚ ਵਾਧਾ ਹੁੰਦਾ ਹੈ।
- ਲੱਸਣ ਦਾ ਖਾਲੀ ਪੇਟ ਉਪਯੋਗ ਲੰਮੇ ਸਮੇਂ ਤੱਕ ਨਹੀਂ ਕਰਨਾ ਚਾਹੀਦਾ। ਇਸ ਤਰ੍ਹਾਂ ਅੱਖਾਂ ਦੀ ਰੌਸ਼ਨੀ ਪ੍ਰਭਾਵਿਤ ਹੋ ਸਕਦੀ ਹੈ।
- ਲੱਸਣ ਪੀਲੀਏ ਦੇ ਰੋਗੀਆਂ ਲਈ ਇੱਕ ਘਾਤਕ ਪਦਾਰਥ ਹੈ।
- ਲੱਸਣ ਨੂੰ ਬੁਢਾਪਾ ਰੋਕਣ ਵਾਲਾ, ਸਰੀਰ ਨੂੰ ਦੁਬਾਰਾ ਜਵਾਨੀ ਦੇਣ ਵਾਲਾ ਮੰਨਿਆ ਗਿਆ ਹੈ, ਪਰ ਜੇਕਰ ਇਸ ਦਾ ਉਪਯੋਗ ਥੋੜ੍ਹੀ-ਥੋੜ੍ਹੀ ਮਾਤਰਾ ਵਿੱਚ ਖਾਧ-ਪਦਾਰਥਾਂ ’ਚ ਮਿਲਾ ਕੇ ਕੀਤਾ ਜਾਵੇ।
ਪੇਟ ਦਾ ਕੈਂਸਰ
ਲਸਣ ਦੀ ਵਰਤੋ ਕਰਨ ਨਾਲ ਪੇਟ ਦੇ ਕੈਂਸਰ ਦੀ ਘੱਟ ਸੰਭਾਵਨਾ ਹੁੰਦੀ ਹੈ |ਪੇਟ ਕੈਂਸਰ ਹੋਣ ਤੇ ਲਸਣ ਪੀਹ ਕੇ ਪਾਣੀ ਵਿੱਚ ਘੋਲ ਕੇ ਕੁਝ ਹਫਤੇ ਲਿਆ ਜਾ ਸਕਦਾ ਹੈ।
ਗੰਠੀਆ ਵਿੱਚ ਲਸਣ ਖਾਣ ਨਾਲ ਲਾਭ ਹੁੰਦਾ ਹੈ।
ਗੰਜੇਪਣ ਤੋ ਸਿਰ ਤੇ ਲਸਣ ਦਾ ਤੇਲ ਲਾਉਣਾ ਠੀਕ ਮੰਨਿਆ ਗਿਆ ਹੈ ਇਸ ਨੂੰ ਕੁਝ ਹਫਤੇ ਲਾਉਣ ਨਾਲ ਫਰਕ ਪੈ ਸਕਦਾ ਹੈ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads