ਲਾਰੀਸਾ ਲਾਤਿਯਾਨੀਨਾ

From Wikipedia, the free encyclopedia

ਲਾਰੀਸਾ ਲਾਤਿਯਾਨੀਨਾ
Remove ads

ਲਾਰੀਸਾ ਲਾਤਿਯਾਨੀਨਾ ਰੂਸ ਦੀ ਸਾਬਕਾ ਸੋਵੀਅਤ ਸੰਘ ਦੀ ਜਿਸਨਾਸਟਿਕ ਖਿਡਾਰਨ ਹੈ ਜਿਸ ਨੇ 1956 ਅਤੇ 1964 ਵਿੱਚ 14 ਵਿਅਕਤੀਗਤ ਤਗਮੇ ਅਤੇ ਚਾਰ ਟੀਮ ਤਗਮੇ ਜਿੱਤੇ। ਇਸ ਨੇ ਦੁਨੀਆਂ ਦੇ ਸਭ ਤੋਂ ਵੱਡੇ ਖੇਡ ਮੇਲੇ ਓਲੰਪਿਕ ’ਚ 18 ਤਗਮੇ ਜਿੱਤ ਕੇ ਰਿਕਾਰਡ ਮੈਡਲ ਜਿੱਤਣ ਦਾ ਪਟਾ ਕਰੀਬ 48 ਸਾਲ ਆਪਣੇ ਨਾਮ ਲਿਖਵਾਈ ਰੱਖਿਆ। ਲਾਰੀਸਾ ਵੱਲੋਂ ਓਲੰਪਿਕ ’ਚ 18 ਤਗਮੇ ਜਿੱਤਣ ਦੇ ਬਣਾਏ ਓਲੰਪਿਕ ਰਿਕਾਰਡ [1] ਨੂੰ ਤੋੜਨ ’ਚ ਆਖਰ ਕਾਮਯਾਬੀ ਨਸੀਬ ਹੋਈ ਅਮਰੀਕੀ ਤੈਰਾਕ ਮਾਈਕਲ ਫੈਲਪਸ ਨੂੰ, ਜਦੋਂ ਉਸ ਨੇ ਲੰਡਨ ਓਲੰਪਿਕ-2012 ਦੇ ਅਡੀਸ਼ਨ ’ਚ 22 ਤਗਮੇ ਜਿੱਤ ਕੇ ਖੇਡ ਹਲਕਿਆਂ ’ਚ ਤਹਿਲਕਾ ਮਚਾ ਦਿੱਤਾ।

ਵਿਸ਼ੇਸ਼ ਤੱਥ ਲਾਰੀਸਾ ਲਾਤਿਯਾਨੀਨਾ, ਨਿਜੀ ਜਾਣਕਾਰੀ ...
Remove ads

ਜੀਵਨ

ਉਸ ਦਾ ਜਨਮ 27 ਦਸੰਬਰ, 1934 ਨੂੰ ਖੇਰਸਨ ਵਿੱਚ ਹੋਇਆ। ਲਾਰੀਸਾ ਲਾਤਿਯਾਨੀਨਾ[2] ਨੇ ਤਿੰਨ ਸ਼ਾਦੀਆਂ ਕੀਤੀਆਂ ਅਤੇ ਉਸਦੀ ਪਹਿਲੀ ਸ਼ਾਦੀ ਤੋਂ ਇਕ ਲੜਕੀ ਜਿਸ ਦਾ ਨਾਮ ਇਵਾਨੋਵਲਾ ਤਾਤਿਆਨਾ ਹੈ। ਦੂਜਾ ਪਤੀ ਲਾਰੀਸਾ ਦਾ ਨਿੱਜੀ ਜਿਮਨਾਸਟਿਕ ਕੋਚ ਹੀ ਸੀ, ਤੀਜਾ ਪਤੀ ਰੂਸ ਦਾ ਸਾਬਕਾ ਸਾਈਕਲਿਸਟ ਚੈਂਪੀਅਨ ਹੈ, ਜਿਸ ਦਾ ਨਾਮ ਯੂਰੀ ਇਜ਼ਰੇਲਵਿਚ ਫੈਲਡਮੈਨ ਹੈ।

ਰਿਕਾਰਡ

ਲਾਰੀਸਾ ਲਾਤਿਯਾਨੀਨਾ ਨੇ 18 ਮੈਡਲ ਜਿੱਤਣ ਲਈ ਤਿੰਨ ਓਲੰਪਿਕ ਅਡੀਸ਼ਨਾਂ ’ਚ ਭਾਗ ਲਿਆ। ਲਾਰੀਸਾ ਲਾਤਿਯਾਨੀਨਾ ਨੇ ਜਿਥੇ ਮੈਲਬਰਨ-1956, ਰੋਮ-1960 ਤੇ ਟੋਕੀਓ-1964 ਦੇ ਤਿੰਨ ਓਲੰਪਿਕਸ ਖੇਡ ਕੇ 18 ਮੈਡਲ ਜਿੱਤੇ। ਦਸੰਬਰ 27, 1934 ’ਚ ਜਨਮੀ ਲਾਰੀਸਾ ਲਾਤਿਯਾਨੀਨਾ ਨੇ ਆਪਣੇ ਪਹਿਲੇ ਮੈੈਲਬਰਨ-1956 ਓਲੰਪਿਕ ਅਡੀਸ਼ਨ ’ਚ ਤਹਿਲਕਾ ਮਚਾਉਂਦਿਆਂ 4 ਸੋਨੇ ਦੇ, ਇਕ ਚਾਂਦੀ ਅਤੇ ਇਕ ਤਾਂਬੇ ਦਾ ਤਗਮਾ ਜਿੱਤ ਕੇ ਓਲੰਪਿਕ ਖੇਡ ਮੇਲਾ ਹੀ ਆਪਣੇ ਨਾਮ ਕਰਵਾ ਲਿਆ। ਇਥੇ ਹੀ ਬਸ ਨਹੀਂ, 1957 ’ਚ ਉਸ ਨੇ ਯੂਰਪੀਅਨ ਚੈਂਪੀਅਨਸ਼ਿਪ ’ਚ ਪੰਜ ਸੋਨ ਤਗਮੇ ਜਿੱਤ ਕੇ ਇਤਿਹਾਸਕ ਖੇਡ ਪ੍ਰਾਪਤੀ ਦਰਜ ਕੀਤੀ। ਇਸ ਤੋਂ ਬਾਅਦ 1958 ਵਿਸ਼ਵ ਚੈਂਪੀਅਨਸ਼ਿਪ ’ਚ ਉਸ ਆਪਣੀਆਂ ਸਾਥਣਾਂ ਨੂੰ ਹਰ ਵਰਗ ’ਚ ਪਛਾੜਦਿਆਂ 5 ਸੋਨ ਦੇ ਅਤੇ ਇਕ ਸਿਲਵਰ ਮੈਡਲ ਜਿੱਤ ਕੇ ਕਮਾਲ ਹੀ ਕਰ ਦਿੱਤਾ। ਇਸ ਸੰਸਾਰ ਚੈਂਪੀਅਨਸ਼ਿਪ ’ਚ 6 ਤਗਮੇ ਜਿੱਤਣ ਵਾਲੀ ਲਾਰੀਸਾ ਦਾ ਗੁੱਝਾ ਭੇਦ ਇਹ ਰਿਹਾ ਕਿ ਜਿਮਨਾਸਟਿਕ ਜਿਮ ’ਚ ਐਕਸਰਸਾਈਜ਼ ਲਈ ਉਤਰਨ ਵੇਲੇ ਉਹ 4 ਮਹੀਨੇ ਦੀ ਗਰਭਵਤੀ ਸੀ। ਇਕ ਬੱਚੀ ਦੀ ਮਾਂ ਬਣ ਚੁੱਕੀ ਲਾਰੀਸਾ ਨੇ ਰੋਮ-1960 ਦੀਆਂ ਓਲੰਪਿਕ ਖੇਡਾਂ ’ਚ 3 ਸੋਨ, ਦੋ ਚਾਂਦੀ ਤੇ ਇਕ ਤਾਂਬੇ ਦਾ ਤਗਮਾ ਜਿੱਤ ਕੇ ਆਪਣੀ ਸ਼ਕਤੀ ਦਾ ਲੋਹਾ ਮਨਵਾਇਆ। ਵਿਸ਼ਵ ਚੈਂਪੀਅਨਸ਼ਿਪ-1962 ’ਚ ਲਾਰੀਸਾ ਨੇ ਰੋਮ ਓਲੰਪਿਕ ਜਿੰਨੇ ਹੀ 6 ਮੈਡਲ ਹਾਸਲ ਕੀਤੀ। ਟੋਕੀਓ-1964 ਓਲੰਪਿਕ ’ਚ ਲਾਰੀਸਾ ਨੇ ਆਪਣਾ ਮੈਡਲ ਜਿੱਤਣ ਦਾ ਸਿਲਸਿਲਾ ਜਾਰੀ ਰੱਖਦਿਆਂ ਕਰਮਵਾਰ ਸੋਨੇ, ਚਾਂਦੀ ਅਤੇ ਤਾਂਬੇ ਦੋ-ਦੋ ਤਗਮੇ ਜਿੱਤ ਕੇ ਆਪਣੇ ਓਲੰਪਿਕ ਕਰੀਅਰ ’ਚ 18 ਮੈਡਲ ਜਿੱਤਣ ਦਾ ਓਲੰਪਿਕ ਰਿਕਾਰਡ ’ਤੇ ਆਪਣੇ ਨਾਮ ਕੀਤਾ। ਇਹ ਓਲੰਪਿਕ ਰਿਕਾਰਡ ਪੂਰੇ 48 ਸਾਲ ਰੂਸ ਦੀ ਲਾਰੀਸਾ ਲਾਤਿਯਾਨੀਨਾ ਦੇ ਨਾਮ ਬੋਲਦਾ ਰਿਹਾ। 1965 ਦੀ ਯੂਰਪੀਅਨ ਚੈਂਪੀਅਨਸ਼ਿਪ ਸਮੇਂ ਉਹ 4 ਚਾਂਦੀ ਦੇ ਤੇ ਇਕ ਤਾਂਬੇ ਦਾ ਤਗਮਾ ਜਿੱਤ ਸਕੀ। ਵਿਸ਼ਵ ਚੈਂਪੀਅਨ-1966 ’ਚ ਉਹ ਸਿਰਫ ਚਾਂਦੀ ਦਾ ਇਕ ਤਗਮਾ ਹੀ ਜਿੱਤ ਸਕੀ। ਓਲੰਪਿਕ ’ਚ 9 ਸੋਨੇ ਦੇ, 5 ਚਾਂਦੀ ਦੇ, 4 ਤਾਂਬੇ ਦੇ ਤਗਮੇ ਜਿੱਤਣ ਵਾਲੀ ਲਾਰੀਸਾ ਨੇ ਵਿਸ਼ਵ ਚੈਂਪੀਅਨਸ਼ਿਪਾਂ ’ਚ 9 ਸੋਨ, 4 ਚਾਂਦੀ, 1 ਤਾਂਬੇ ਦਾ ਤਗਮਾ ਹੀ ਨਹੀਂ ਜਿੱਤਿਆ ਸਗੋਂ ਯੂਰਪੀਅਨ ਚੈਂਪੀਅਨਾਂ ’ਚ ਵੀ 7 ਸੋਨੇ ਦੇ, 6 ਚਾਂਦੀ ਦੇ ਅਤੇ ਇਕ ਤਾਂਬੇ ਦਾ ਤਗਮਾ ਜਿੱਤ ਕੇ ਆਲਮੀ ਖੇਡ ਖੇਤਰ ’ਚ ਤਹਿਲਕਾ ਮਚਾਈ ਰੱਖਿਆ। 52 ਕਿਲੋ ਵਜ਼ਨੀ ਲਾਰੀਸਾ ਲਾਤਿਯਾਨੀਨਾ ਨੇ ਜਿਹੜੇ ਜਿਮ ’ਚ ਤਿਆਰੀ ਕਰਕੇ ਆਪਣਾ ਨਾਮ ਖੇਡਾਂ ਦੀ ਦੁਨੀਆਂ ’ਚ ਰੌਸ਼ਨ ਕੀਤਾ ਉਹ ਜਿਮ ਰਾਊੁਂਡ ਏਕ ਨੈਸ਼ਨਲ ਟਰੇਨਿੰਗ ਸੈਂਟਰ ਬਰੇਵਸਟਨਿਕ ਕੇਯੀਵ ਨਾਂ ਨਾਲ ਪ੍ਰਸਿੱਧ ਹੈ। 5 ਫੁੱਟ 3 ਇੰਚ ਲੰਮੀ ਲਾਰੀਸਾ 1968, 1972 ਅਤੇ 1976 ਦੀਆਂ ਓਲੰਪਿਕ ਖੇਡਾਂ ’ਚ ਹਿੱਸਾ ਲੈਣ ਵਾਲੀ ’ਚ ਰੂਸ ਦੀ ਜਿਮਨਾਸਟਿਕ ਟੀਮ ਦੀ ਮੁੱਖ ਕੋਚ ਸੀ, ਜਿਸ ਦੀ ਕੋਚਿੰਗ ’ਚ ਰੂਸ ਦੀਆਂ ਜਿਮਨਾਸਟਿਕ ਖਿਡਾਰਨਾਂ ਨੇ ਓਲੰਪਿਕ ’ਚ ਸੋਨ, ਚਾਂਦੀ ਤੇ ਤਾਂਬੇ ਦੇ ਮੈਡਲ ਜਿੱਤ ਕੇ ਦੇਸ਼ ਦਾ ਨਾਮ ਖੇਡ ਖੇਤਰ ’ਚ ਚਮਕਾਉਣ ਦਾ ਵੱਡਾ ਪੁੰਨ ਖੱਟਿਆ। ਰੂਸ ਦੀ ਮੇਜ਼ਬਾਨੀ ’ਚ ਮਾਸਕੋ-1980 ਦੇ ਓਲੰਪਿਕ ਅਡੀਸ਼ਨ ’ਚ ਲਾਰੀਸਾ ਜਿਮਨਾਸਟਿਕ ਦੇ ਮੁਕਾਬਲਿਆਂ ਦੀ ਮੁੱਖ ਆਰਗੇਨਾਈਜ਼ਰ ਸੀ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads