ਲੀਨਸ ਤੂਰਵਲਦਸ

From Wikipedia, the free encyclopedia

ਲੀਨਸ ਤੂਰਵਲਦਸ
Remove ads

ਲੀਨਸ ਬੈਨੇਡਿਕਟ ਤੂਰਵਲਦਸ (ਸਵੀਡਨੀ: [ˈliːn.ɵs ˈtuːr.valds] ( ਸੁਣੋ); ਜਨਮ 28 ਦਿਸੰਬਰ 1969) ਇੱਕ ਫ਼ਿਨਿਸ਼-ਅਮਰੀਕੀ[1][4] ਸਾਫ਼ਟਵੇਅਰ ਇੰਜੀਨੀਅਰ ਹੈ। ਇਹ ਲਿਨਅਕਸ ਕਰਨਲ ਦੀ ਹੋਂਦ ਅਤੇ ਉੱਨਤੀ ਪਿੱਛੇ ਮੁੱਖ ਇਨਸਾਨ ਹੈ ਜੋ ਕਿ ਆਪਰੇਟਿੰਗ ਸਿਸਟਮਾਂ ਲਈ ਸਭ ਤੋਂ ਮਸ਼ਹੂਰ ਕਰਨਲ ਹੈ। ਬਾਅਦ ਵਿੱਚ ਇਹ ਲਿਨਅਕਸ ਕਰਨਲ ਦੇ ਚੀਫ਼ ਰਚਨਾਕਾਰ ਬਣ ਗਏ ਅਤੇ ਹੁਣ ਇਸ ਪ੍ਰਾਜੈਕਟ ਦੀ ਦੇਖ-ਰੇਖ ਕਰਦੇ ਹਨ। ਇਹਨਾਂ ਨੇ ਰਿਵਿਜਨ ਕੰਟਰੋਲ ਸਿਸਟਮ Git ਵੀ ਬਣਾਇਆ। 2012 ਵਿੱਚ ਟੈਕਨਾਲਜੀ ਅਕੈਡਮੀ ਫ਼ਿਨਲੈਂਡ ਨੇ ਇਹਨਾਂ ਨੂੰ "ਇਕ ਨਵਾਂ ਖੁੱਲ੍ਹਾ-ਸਰੋਤ ਆਪਰੇਟਿੰਗ ਸਿਸਟਮ ਬਣਾਉਣ ਲਈ" ਮਿਲੇਨੀਅਮ ਟੈਕਨਾਲਜੀ ਇਨਾਮ ਨਾਲ਼ ਸਨਮਾਨਿਤ ਕੀਤਾ।[5] ਇਹਨਾਂ ਨੂੰ ਸਾਲ 2014 ਦਾ IEEE ਕੰਪਿਊਟਰ ਪਾਇਅਨੀਰ ਇਨਾਮ ਵੀ ਮਿਲਿਆ ਹੋਇਆ ਹੈ।[6]

ਵਿਸ਼ੇਸ਼ ਤੱਥ ਲੀਨਸ ਤੂਰਵਲਦਸ, ਜਨਮ ...
Remove ads

ਜੀਵਨੀ

ਮੁੱਢਲੇ ਸਾਲ

ਤੂਰਵਲਦਸ ਦਾ ਜਨਮ ਹੈਲਸਿੰਕੀ, ਫ਼ਿਨਲੈਂਡ ਵਿੱਚ ਹੋਇਆ। ਇਹ ਪੱਤਰਕਾਰਾਂ ਐਨਾ ਅਤੇ ਨਿਲਸ ਤੂਰਵਲਦਸ ਦੇ ਪੁੱਤਰ ਅਤੇ ਕਵੀ ਓਲੇ ਤੂਰਵਲਦਸ ਦੇ ਪੋਤੇ ਹਨ। ਇਹਨਾਂ ਦੇ ਮਾਂ ਅਤੇ ਬਾਪ ਦੋਵੇਂ 1960ਵਿਆਂ ਵਿੱਚ ਯੂਨੀਵਰਸਿਟੀ ਆਫ਼ ਹੈਲਸਿੰਕੀ ਦੇ ਇੰਤਹਾਪਸੰਦਾਂ ਵਿੱਚੋਂ ਸਨ। ਇਹਨਾਂ ਦਾ ਟੱਬਰ ਫ਼ਿਨਲੈਂਡ ਦੀ ਸਵੀਡਿਸ਼ ਬੋਲਦੀ ਘੱਟ-ਗਿਣਤੀ (ਫ਼ਿਨਲੈਂਡ ਦੀ ਅਬਾਦੀ ਦਾ 5.5%) ਨਾਲ਼ ਸਬੰਧ ਰੱਖਦਾ ਹੈ।

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads