ਲੂਈ ਦਾਗੁਏਰ
From Wikipedia, the free encyclopedia
Remove ads
ਲੂਈ ਦਾਗੁਏਰ (ਫ਼ਰਾਂਸੀਸੀ: [dagɛʁ]; 18 ਨਵੰਬਰ 1787 – 10 ਜੁਲਾਈ 1851) ਇੱਕ ਫ਼ਰਾਂਸੀਸੀ ਕਲਾਕਾਰ ਅਤੇ ਫ਼ੋਟੋਗਰਾਫ਼ਰ ਸੀ, ਉਸਨੇ ਫ਼ੋਟੋਗਰਾਫ਼ੀ ਦੀ ਦਾਗੁਏਰ ਪ੍ਰਣਾਲੀ ਦੀ ਪਿਰਤ ਪਾਈ। ਉਹ ਇੱਕ ਨਿਪੁਣ ਚਿੱਤਰਕਾਰ ਸੀ ਅਤੇ ਉਸਨੇ ਡਾਇਓਰਾਮਾ ਥਿਏਟਰ ਦਾ ਵਿਕਾਸ ਵੀ ਕੀਤਾ।
ਇਸ ਵਿੱਚ ਕਿਸੇ ਸਰੋਤ ਦਾ ਹਵਾਲਾ ਨਹੀਂ ਦਿੱਤਾ ਗਿਆ। |
Remove ads
ਕੰਮ
12 ਸਾਲ ਦੀ ਸਖ਼ਤ ਮਿਹਨਤ ਤੋਂ ਬਾਅਦ ਉਸਨੇ ਦਾਗੁਇਰ ਪ੍ਰਣਾਲੀ ਨੂੰ ਵਿਕਸਿਤ ਕੀਤਾ ਅਤੇ ਇਸਨੂੰ ਫ਼ਰਾਂਸ ਦੀ ਸਰਕਾਰ ਨੂੰ ਵੇਚ ਦਿੱਤਾ, ਜਿਸਤੋਂ ਬਾਅਦ ਇਹ ਤਕਨੀਕ ਬਹੁਤ ਮਸ਼ਹੂਰ ਹੋ ਗਈ। ਦਾਗੁਇਰ ਆਪਣੀ ਇਜਾਦ ਨੂੰ ਦਾਗੁਇਰੋਟਾਈਪ ਕਹਿੰਦਾ ਸੀ।
10 ਜੁਲਾਈ 1851 ਨੂੰ ਪੈਰਿਸ ਤੋਂ 12 ਕਿਲੋਮੀਟਰ ਦੂਰ ਬ੍ਰਾਈ-ਸਰ-ਮਰਨੇ ਵਿਖੇ ਉਸਦੀ ਮੌਤ ਹੋ ਗਈ। ਉਸ ਸਥਾਨ ਉੱਤੇ ਉਸਦਾ ਮਕਬਰਾ ਖੜ੍ਹਾ ਹੈ।
ਦਾਗੁਇਰ ਦਾ ਨਾਂਅ ਆਈਫ਼ਲ ਟਾਵਰ ਉੱਤੇ ਉੱਕਰੇ 72 ਨਾਵਾਂ ਵਿੱਚੋਂ ਇੱਕ ਹੈ।
ਹਵਾਲੇ
Wikiwand - on
Seamless Wikipedia browsing. On steroids.
Remove ads