ਲੇਹਲ ਕਲਾਂ
ਭਾਰਤ ਦਾ ਇੱਕ ਪਿੰਡ From Wikipedia, the free encyclopedia
Remove ads
ਲੇਹਲ ਕਲਾਂ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੀ ਤਹਿਸੀਲ ਲਹਿਰਾਗਾਗਾ ਤੋਂ 10 ਕੁ ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ। ਇਸ ਪਿੰਡ ਨੂੰ ਨੌਵੇਂ ਗੁਰੂ ਤੇਗ ਬਹਾਦਰ ਜੀ ਦੀ ਚਰਨਛੋਹ ਅਤੇ ਸਿੱਖਾਂ ਦੇ ਮਹਾਨ ਜਰਨੈਲ ਅਕਾਲੀ ਫੂਲਾ ਸਿੰਘ ਦਾ ਪਾਲਣ ਸਥਾਨ ਹੋਣ ਦਾ ਮਾਣ ਹੈ। ਪਿੰਡ ਦੀ ਆਪਣੀ ਨਿਵੇਕਲੀ ਬੋਲੀ ਹੈ। ਇਸ ਪਿੰਡ ਦੇ ਗੁਆਢੀ ਪਿੰਡ ਕੋਟੜਾ ਲਹਿਲ, ਲੇਹਲ ਖੁਰਦ, ਦੇਹਲਾਂ ਸ਼ੀਹਾਂ, ਉਦੇਪੁਰ ਤੇ ਲਹਿਲ ਕਕਰਾਲਾ ਹਨ। ਜਨਗਨਣਾ 2011 ਦੇ ਅਨੁਸਾਰ ਪਿੰਡ ਦੀ ਅਬਾਦੀ ਲਗਪਗ 15 ਹਜ਼ਾਰ ਹੈ।ਪਿੰਡ ਨੂੰ ਆਸਰਾ ਪੱਤੀ, ਸਖਿਆਣਾ ਪੱਤੀ ਤੇ ਬਾਹਰਲਾ ਵਿਹੜਾ, ਪਰਵਾਣਾ ਪੱਤੀ, ਚੁਗੜੀਆ ਪੱਤੀ ਵਿੱਚ ਵੰਡਿਆ ਹੋਇਆ ਹੈ।
Remove ads
ਸਹੂਲਤਾਂ
ਪਿੰਡ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਤੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਸਟੇਟ ਬੈਂਕ ਆਫ ਇੰਡੀਆ, ਸਹਿਕਾਰੀ ਬੈਂਕ, ਕੋਆਪਰੇਟਿਵ ਬੈਂਕ, ਸ਼ਹੀਦ ਭਗਤ ਸਿੰਘ ਲਾਇਬ੍ਰੇਰੀ, ਸ਼ਹੀਦ ਬਾਬਾ ਅਕਾਲੀ ਫੂਲਾ ਸਿੰਘ ਸਪੋਰਟਸ ਕਲੱਬ, ਸ਼ਹੀਦ ਭਗਤ ਸਿੰਘ ਸਪੋਰਟਸ ਤੇ ਵੈਲਫੇਅਰ ਕਲੱਬ ਤੇ ਯੁਵਕ ਸੇਵਾਵਾਂ ਕਲੱਬ,ਲੋਕ ਭਲਾਈ ਬਾਬਾ ਅੜਕ ਦੇਵ ਜੀ ਕਲੱਬ ਤੇ ਡਾਕਘਰ ਦੀ ਸਹੂਲਤ ਵੀ ਹੈ।
ਧਾਰਮਿਕ ਸਥਾਨ
ਗੁਰਦੁਆਰਾ ਪਾਤਸ਼ਾਹੀ ਨੌਵੀਂ , ਡੇਰਾ ਬਾਬਾ ਅੜਕ ਦੇਵ ਜੀ, ਭਗਤ ਰਵਿਦਾਸ ਮੰਦਰ, ਗੁੱਗਾਮਾੜੀ, ਡੇਰਾ ਬਾਬਾ ਬਿਦਰ ਜੀ, ਡੇਰਾ ਬਾਬਾ ਸੁਰਸਤੀ ਗਿਰ ਜੀ, ਡੇਰਾ ਬਾਬਾ ਭਾਨ ਗਿਰ ਜੀ, ਸੁਲਤਾਨ ਪੀਰ ਤੇ ਸ਼ਿਵ ਮੰਦਰ ਵਿੱਚ ਲੋਕ ਆਪਣੀ ਧਾਰਮਿਕ ਸਮਾਗਮ ਕਰਦੇ ਹਨ।
ਇਲਾਕਾ ਨਿਵਾਸੀ
ਪਿੰਡ ਨੂੰ ਆਪਣੇ ਜਮਪਲ ਲਿਖਾਰੀ ਅਤੇ ਕਵੀਸ਼ਰ ਮੁਖਰਾਮ ਪੰਡਤ ਤੇ ਪੂਰਨ ਸਿੰਘ, ਪੂਰਨ ਸਿੰਘ ਕਿੱਸਾਕਾਰ ਤੇ ਮਾਣ ਹੈ।
ਹਵਾਲੇ
Wikiwand - on
Seamless Wikipedia browsing. On steroids.
Remove ads