ਲੈਂਗਸਟਨ ਹਿਊਜ

From Wikipedia, the free encyclopedia

ਲੈਂਗਸਟਨ ਹਿਊਜ
Remove ads

ਜੇਮਸ ਮਰਸਰ ਲੈਂਗਸਟਨ ਹਿਊਜ (1 ਫਰਵਰੀ 1902 – 22 ਮਈ 1967) ਜੋਪਲਿਨ ਮਿਸੂਰੀ ਤੋਂ ਇੱਕ ਅਮਰੀਕੀ ਕਵੀ, ਸਮਾਜਿਕ ਕਾਰਕੁਨ, ਨਾਵਲਕਾਰ, ਨਾਟਕਕਾਰ, ਅਤੇ ਕਾਲਮਨਵੀਸ ਸੀ।  

ਵਿਸ਼ੇਸ਼ ਤੱਥ ਲੈਂਗਸਟਨ ਹਿਊਜ, ਜਨਮ ...

ਉਹ ਉਸ ਵੇਲੇ ਦੇ ਨਵੇਂ ਸਾਹਿਤਕ ਕਲਾ ਰੂਪ ਦੇ ਪਹਿਲੇ ਖੋਜਕਾਰਾਂ ਵਿੱਚੋਂ ਇੱਕ ਸੀ ਜਿਸਨੂੰ ਜੈਜ਼ ਕਵਿਤਾ ਕਿਹਾ ਜਾਂਦਾ ਹੈ। ਹਿਊਜ ਨੂੰ ਨਿਊਯਾਰਕ ਸਿਟੀ ਵਿੱਚ ਹਾਰਲੈਮ ਰੈਨਾਸੈਂਸ ਦੇ ਨੇਤਾ ਵਜੋਂ ਜਾਣਿਆ ਜਾਂਦਾ ਹੈ ਉਸਨੇ ਸਮੇਂ ਬਾਰੇ ਲਿਖਿਆ ਕਿ "ਨੀਗਰੋ ਖ਼ੂਬ ਚਲਦਾ ਸੀ", ਜਿਸ ਨੂੰ ਬਾਅਦ ਵਿੱਚ "ਜਦੋਂ ਹਾਰਲੇਮ ਖ਼ੂਬ ਚਲਦਾ ਸੀ" ਦੇ ਰੂਪ ਵਿੱਚ ਸਪੱਸ਼ਟ ਕੀਤਾ ਗਿਆ ਸੀ।[1]

Remove ads

ਜੀਵਨੀ

ਵੰਸ਼ ਅਤੇ ਬਚਪਨ

ਅਨੇਕਾਂ ਅਫਰੀਕਨ ਅਮਰੀਕੀਆਂ ਵਾਂਗ, ਹਿਊਜ ਦੀ ਇੱਕ ਜਟਿਲ ਵੰਸ਼ ਸੀ। ਹਿਊਜ ਦੀਆਂ ਦੋਨੋਂ ਪੜਦਾਦੀ ਗ਼ੁਲਾਮ ਬਣਾਈਆਂ ਗਈਆਂ ਅਫਰੀਕੀ ਅਮਰੀਕਨ ਸਨ ਅਤੇ ਦੋਵੇਂ ਆਪਣੇ ਪੜਦਾਦੇ, ਕੇਨਟਕੀ ਵਿਚ ਗੋਰੇ ਗ਼ੁਲਾਮ ਮਾਲਕ ਸਨ। ਹਿਊਜ ਦੇ ਅਨੁਸਾਰ, ਇਹਨਾਂ ਵਿੱਚੋਂ ਇੱਕ ਵਿਅਕਤੀ ਸੀ ਸੈਮ ਕਲੇ, ਹੈਨਰੀ ਕਾਉਂਟੀ ਦਾ ਇੱਕ ਸਕੌਟਿਸ਼ ਅਮਰੀਕੀ ਵਿਸ਼ਕੀ ਡਿਸਟਿਲਰ ਅਤੇ ਰਾਜਨੇਤਾ ਹੈਨਰੀ ਕਲੇ ਦਾ ਇੱਕ ਰਿਸ਼ਤੇਦਾਰ ਸੀ ਸ਼ਾਇਦ, ਦੂਸਰਾ ਸੀ ਕਲਾਰਕ ਕਾਉਂਟੀ ਦਾ ਇਕ ਯਹੂਦੀ-ਅਮਰੀਕੀ ਗ਼ੁਲਾਮਾਂ ਦਾ ਵਪਾਰੀ ਸੀਲਾਸ ਕੁਸ਼ੇਨੇਬੇਰੀ। [2][3] ਹਿਊਜ ਦੀ ਨਾਨੀ ਮੇਰੀ ਪੈਟਰਸਨ ਅਫ੍ਰੀਕਨ-ਅਮਰੀਕਨ, ਫਰਾਂਸੀਸੀ, ਅੰਗਰੇਜ਼ੀ ਅਤੇ ਮੂਲ ਅਮਰੀਕੀ ਵੰਸ਼ ਦੀ ਸੀ। ਓਬ੍ਰਲੀਨ ਕਾਲਜ ਵਿੱਚ ਦਾਖ਼ਲ ਹੋਣ ਵਾਲੀਆਂ ਪਹਿਲੀਆਂ ਮਹਿਲਾਵਾਂ ਵਿੱਚੋਂ ਇੱਕ, ਉਸਨੇ ਮਿਸ਼ਰਿਤ ਨਸਲ ਦੇ ਹੀ ਲੇਵਿਸ ਸ਼ਰੀਡਨ ਲੀਰੀ ਨਾਲ ਵਿਆਹ ਕਰਵਾਇਆ ਸੀ। ਲੀਰੀ ਬਾਅਦ ਵਿਚ 1859 ਵਿਚ ਹਾਰਪਰ ਦੀ ਫੇਰੀ ਤੇ ਜੌਨ ਬ੍ਰਾਊਨ ਦੇ ਛਾਪੇ ਵਿਚ ਸ਼ਾਮਲ ਹੋ ਗਿਆ ਅਤੇ ਉਸ ਸਮੇਂ ਹੋਏ ਜ਼ਖ਼ਮਾਂ ਨਾਲ ਉਸਦੀ ਮੌਤ ਹੋ ਗਈ।

1869 ਵਿਚ ਵਿਧਵਾ ਮੈਰੀ ਪੈਟਰਸਨ ਲੀਰੀ ਨੇ ਦੁਬਾਰਾ ਵਿਆਹ ਕਰਵਾ ਲਿਆ, ਇਲੀਟ ਵਿੱਚ, ਅਤੇ ਉਸਦਾ ਨਵਾਂ ਪਤੀ ਰਾਜਨੀਤਿਕ ਤੌਰ ਤੇ ਸਰਗਰਮ ਲੋਂਗਸਟਨ ਪਰਵਾਰ ਵਿੱਚੋਂ ਸੀ। ਉਸ ਦਾ ਇਹ ਦੂਜਾ ਪਤੀ ਅਫ਼ਰੀਕੀ-ਅਮਰੀਕਨ, ਯੂਰੋ-ਅਮਰੀਕਨ ਅਤੇ ਮੂਲ ਅਮਰੀਕੀ ਵੰਸ਼ ਦਾ ਚਾਰਲਸ ਹੇਨਰੀ ਲੈਂਗਸਟਨ ਸੀ। [4][5] ਉਹ ਅਤੇ ਉਸ ਦੇ ਛੋਟੇ ਭਰਾ ਜੌਹਨ ਮਰਸਰ ਲੈਂਗਨਟਨ ਨੇ ਖ਼ਾਤਮਾਵਾਦ ਦੇ ਕਾਜ ਲਈ ਕੰਮ ਕੀਤਾ ਅਤੇ 1858 ਵਿੱਚ ਓਹੀਓ ਦੇ ਗ਼ੁਲਾਮੀ ਵਿਰੋਧੀ ਸਮਾਜ ਦੀ ਅਗਵਾਈ ਕਰਨ ਵਿੱਚ ਸਹਾਇਤਾ ਕੀਤੀ।  [6] ਬਾਅਦ ਵਿੱਚ ਚਾਰਲਸ ਲੈਂਗਸਟਨ ਕੈਨਸਸ ਚਲੇ ਗਏ, ਜਿੱਥੇ ਉਹ ਅਫ਼ਰੀਕੀ ਅਮਰੀਕੀਆਂ ਲਈ ਵੋਟਿੰਗ ਦੇ ਅਤੇ ਹੋਰਨਾਂ ਹੱਕ ਲਈ ਅਤੇ ਸਿੱਖਿਅਕ ਅਤੇ ਕਾਰਕੁੰਨ ਦੇ ਤੌਰ ਤੇ ਸਰਗਰਮ ਸੀ।  ਚਾਰਲਸ ਅਤੇ ਮੈਰੀ ਦੀ ਧੀ ਕੈਰੋਲੀਨ ਲੈਂਗਨਟਨ ਹਿਊਜ ਦੀ ਮਾਂ ਸੀ.[7]

Thumb
ਹਿਊਜ 1902 ਵਿੱਚ 

ਲੈਂਗਸਟਨ ਹਿਊਜ ਦਾ ਜਨਮ ਜੋਪਲਿਨ, ਮਿਸੂਰੀ ਵਿੱਚ ਹੋਇਆ ਸੀ, ਜੋ ਸਕੂਲੀ ਅਧਿਆਪਕ ਕੈਰੀ (ਕੈਰੋਲੀਨ) ਮਰਸਰ ਲੈਂਗਸਟਨ ਅਤੇ ਜੇਮਸ ਨਾਥਨੀਏਲ ਹਿਊਜ (1871-1934) ਦਾ ਦੂਜਾ ਬੱਚਾ ਸੀ।[8] ਲੈਂਗਸਟਨ ਹਿਊਜ ਮੱਧ ਪੱਛਮੀ ਛੋਟੇ ਕਸਬਿਆਂ ਦੀ ਇੱਕ ਲੜੀ ਵਿੱਚ ਵੱਡਾ ਹੋਇਆ। ਹਿਊਜ ਦੇ ਪਿਤਾ ਨੇ ਆਪਣੇ ਪਰਿਵਾਰ ਨੂੰ ਛੱਡ ਦਿੱਤਾ ਅਤੇ ਬਾਅਦ ਵਿੱਚ ਕੈਰੀ ਨੂੰ ਤਲਾਕ ਦੇ ਦਿੱਤਾ। ਉਹ ਸੰਯੁਕਤ ਰਾਜ ਅਮਰੀਕਾ ਵਿੱਚ ਸਥਾਈ ਨਸਲਵਾਦ ਤੋਂ ਬਚਣ ਲਈ ਕਿਊਬਾ ਅਤੇ ਫਿਰ ਮੈਕਸੀਕੋ ਗਿਆ। [9]

ਆਪਣੇ ਮਾਤਾ-ਪਿਤਾ ਦੇ ਵੱਖ ਹੋਣ ਤੋਂ ਬਾਅਦ ਉਸਦੀ ਮਾਂ ਨੇ ਰੁਜ਼ਗਾਰ ਦੀ ਭਾਲ ਵਿੱਚ ਯਾਤਰਾ ਕੀਤੀ ਅਤੇ ਨੌਜਵਾਨ ਲੈਂਗਸਟੋਨ ਹਿਊਜ ਮੁੱਖ ਤੌਰ ਤੇ ਲਾਰੈਂਸ, ਕਨਸਾਸ ਵਿੱਚ ਆਪਣੀ ਨਾਨੀ ਮੈਰੀ ਪੈਟਰਸਨ ਲੈਂਗਸਟਨ ਕੋਲ ਵੱਡਾ ਹੋਇਆ। ਕਾਲਾ ਅਮਰੀਕਨ ਮੌਖਿਕ ਪਰੰਪਰਾ ਦੁਆਰਾ ਅਤੇ ਆਪਣੀ ਪੀੜ੍ਹੀ ਦੇ ਸੰਘਰਸ਼ ਦੀ ਅਨੁਭਵਾਂ ਦੇ ਅਧਾਰ ਤੇ, ਮੈਰੀ ਲੈਂਗਨਸਨ ਨੇ ਆਪਣੇ ਪੋਤੇ ਵਿਚ ਨਸਲੀ ਮਾਣ ਦੀ ਇਕ ਮਜਬੂਤ ਭਾਵਨਾ ਭਰ ਦਿੱਤੀ।[10][11][12] ਉਸ ਨੇ ਆਪਣੇ ਜ਼ਿਆਦਾਤਰ ਬਚਪਨਲਾਰੈਂਸ ਵਿਚ ਬਿਤਾਇਆ। ਆਪਣੀ 1940 ਦੀ ਆਤਮਕਥਾ 'ਦਿ ਬਿਗ ਸੀ' ਵਿਚ ਉਸਨੇ ਲਿਖਿਆ: "ਮੈਂ ਲੰਬੇ ਸਮੇਂ ਤੋਂ ਨਾਖੁਸ਼ ਸੀ ਅਤੇ ਬਹੁਤ ਇਕੱਲਾ ਸੀ, ਆਪਣੀ ਨਾਨੀ ਨਾਲ ਰਹਿੰਦਾ ਸੀ। ਫਿਰ ਇਹ ਸੀ ਕਿ ਕਿਤਾਬਾਂ ਮੇਰੇ ਨਾਲ ਵਾਪਰਨੀਆਂ ਸ਼ੁਰੂ ਹੋ ਗਈਆਂ, ਅਤੇ ਮੈਂ ਕਿਤਾਬਾਂ ਅਤੇ ਬੱਸ ਕਿਤਾਬਾਂ ਤੇ ਵਿਸ਼ਵਾਸ ਕਰਨ ਲੱਗਾ ਅਤੇ ਕਿਤਾਬਾਂ ਦੀ ਅਦਭੁੱਤ ਦੁਨੀਆਂ ਵਿੱਚ ਜਿੱਥੇ ਲੋਕਾਂ ਨੂੰ ਅਗਰ ਦੁੱਖ ਝੱਲਣਾ ਪਿਆ ਸੀ, ਤਾਂ ਉਹ ਸੋਹਣੀ ਭਾਸ਼ਾ ਵਿੱਚ ਝਲਿਆ, ਨਾ ਕਿ ਇਕਹਿਰੇ ਹਿੱਜਿਆਂ ਵਿੱਚ, ਜਿਵੇਂ ਕਿ ਅਸੀਂ ਕੈਨਸਸ ਵਿੱਚ ਕਰਦੇ ਸੀ।"[13]

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads