ਲੈਕਮੇ ਫੈਸ਼ਨ ਵੀਕ

From Wikipedia, the free encyclopedia

ਲੈਕਮੇ ਫੈਸ਼ਨ ਵੀਕ
Remove ads

ਲੈਕਮੇ ਫੈਸ਼ਨ ਵੀਕ ਇਕ ਛਿਮਾਹੀ ਫੈਸ਼ਨ ਉਤਸਵ ਹੈ ਜੋ ਹਰ ਸਾਲ ਮੁੰਬਈ ਵਿਚ ਆਯੋਜਿਤ ਹੁੰਦਾ ਹੈ। ਗਰਮ ਰੁੱਤ ਦਾ ਸੈਸ਼ਨ ਅਪ੍ਰੈਲ ਵਿਚ ਅਤੇ ਸਰਦ ਰੁੱਤ ਵਾਲਾ ਸੈਸ਼ਨ ਅਗਸਤ ਵਿਚ ਹੁੰਦਾ ਹੈ।[1]

ਵਿਸ਼ੇਸ਼ ਤੱਥ ਲੈਕਮੇ ਫੈਸ਼ਨ ਵੀਕ, ਵਾਰਵਾਰਤਾ ...

ਉਤਸਵ ਬਾਰੇ

Thumb
ਲੈਕਮੇ ਫੈਸ਼ਨ ਵੀਕ 2010 ਵਿਚ ਇਕ ਮਾਡਲ ਦਿਲਕਸ਼ ਅੰਦਾਜ਼ ਵਿਚ

ਇਸਨੂੰ ਭਾਰਤ ਦਾ ਸਭ ਤੋਂ ਵੱਡਾ ਫੈਸ਼ਨ ਉਤਸਵ ਮੰਨਿਆ ਜਾਂਦਾ ਹੈ।[2] ਇਹ ਆਈਐਮਜੀ ਰਿਲਾਇੰਸ ਦੁਆਰਾ ਆਯੋਜਿਤ ਕੀਤਾ ਜਾਂਦਾ ਹੈ ਅਤੇ ਲੈਕਮੇ ਇਸਦਾ ਅਧਿਕਾਰਤ ਸਪੌਂਸਰ ਹੈ।[3]

ਇਹ ਉਤਸਵ ਪਹਿਲੀ ਵਾਰ 1999 ਵਿਚ ਹੋਇਆ ਸੀ ਅਤੇ ਕਈ ਅੰਤਰਰਾਸ਼ਟਰੀ ਮਾਡਲਾਂ ਜਿਵੇਂ ਨਾਓਮੀ ਕੈਂਪਬੈੱਲ ਅਤੇ ਕਈ ਭਾਰਤੀ ਫਿਲਮ ਸਿਤਾਰਿਆਂ ਜਿਵੇਂ ਦੀਪਿਕਾ ਪਾਦੂਕੋਣ, ਮਲਾਇਕਾ ਅਰੋੜਾ ਖਾਨ ਅਤੇ ਅਰਜੁਨ ਰਾਮਪਾਲ ਨੇ ਇਸ ਵਿਚ ਭਾਗ ਲਿਆ ਸੀ। ਕਈ ਅੰਤਰਰਾਸ਼ਟਰੀ ਫੈਸ਼ਨ ਬਰਾਂਡ ਜਿਵੇਂ ਲੁਈਸ ਵਿੱਟਨ, ਦੋਇਸ ਐਂਡ ਗਬਾਨਾ ਅਤੇ ਰੌਬਰਟੋ ਕਵੇਲੀ ਇਸੇ ਉਤਸਵ ਰਾਹੀਂ ਬਜ਼ਾਰ ਦਾ ਹਿੱਸਾ ਬਣੇ ਹਨ। ਕਈ ਭਾਰਤੀ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ, ਰੋਹਿਤ ਬਲ, ਤਰੁਨ ਤਾਹਿਲਾਨੀ ਅਤੇ ਰਿਤੂ ਬੇਰੀ ਵੀ ਇਸ ਉਤਸਵ ਵਿਚ ਭਾਗ ਲੈ ਚੁੱਕੇ ਹਨ।[4][5] ਇਸ ਉਤਸਵ ਰਾਹੀਂ ਹਰ ਸਾਲ ਕਈ ਮਾਡਲ, ਡਿਜ਼ਾਈਨਰ ਜਿਵੇਂ ਸਬਿਆਸਾਚੀ ਮੁਖਰਜੀ ਆਦਿ ਅਤੇ ਕਈ ਫੈਸ਼ਨ ਬ੍ਰਾਂਡ ਪਹਿਲੀ ਵਾਰ ਲੋਕਾਂ ਦੇ ਸਾਹਮਣੇ ਪੇਸ਼ ਹੁੰਦੇ ਹਨ।[6]

Remove ads

ਹੋਰ ਵੇਖੋ

  • ਇੰਡੀਆ ਫੈਸ਼ਨ ਵੀਕ
  • ਕੇਰਲਾ ਫੈਸ਼ਨ ਲੀਗ
  • ਬੰਗਲੁਰੂ ਫੈਸ਼ਨ ਵੀਕ

ਹਵਾਲੇ

ਬਾਹਰੀ ਕੜੀਆਂ

Loading related searches...

Wikiwand - on

Seamless Wikipedia browsing. On steroids.

Remove ads