ਲੈੱਨਜ਼
From Wikipedia, the free encyclopedia
Remove ads
ਲੈੱਨਜ਼ ਦੋ ਗੋਲਾਕਾਰ ਸਤ੍ਹਾਵਾਂ ਦੁਆਰਾ ਘੇਰਿਆ ਗਿਆ ਪਾਰਦਰਸ਼ੀ ਕੱਚ ਦਾ ਬਣਿਆ ਹੁੰਦਾ ਹੈ। ਇਹ ਦੋ ਕਿਸਮਾ ਦਾ ਹੁੰਦੇ ਹਨ: ਉੱਤਲ ਲੈੱਨਜ਼ ੳਤੇ ਅਵਤਲ ਲੈੱਨਜ਼। ਡਬਲ ਉੱਤਲ ਲੈੱਨਜ਼ ਦੀਆਂ ਦੋਨੋ ਸਤ੍ਹਾਵਾਂ ਉੱਤਲ ਹੁੰਦੀਆਂ ਹਨ ਅਤੇ ਡਬਲ ਅਵਤਲ ਲੈੱਨਜ਼ ਦੀਆਂ ਦੋਨੋ ਸਤ੍ਹਾਵਾਂ ਅਵਤਲ ਹੁੰਦੀਆਂ ਹਨ।[1]

ਉੱਤਲ ਲੈੱਨਜ਼ ਮੱਧ ਵਿੱਚ ਮੋਟਾ ਅਤੇ ਵਿਚਕਾਰੋਂ ਪਤਲਾ ਹੁੰਦਾ ਹੈ। ਉੱਤਲ ਲੈੱਨਜ਼ ਪ੍ਰਕਾਸ਼ ਦੀਆਂ ਕਿਰਨਾਂ ਦੇ ਸਮਾਨੰਤਰ ਕਿਰਨ-ਪੁੰਜ ਨੂੰ ਇੱਕ ਬਿੰਦੂ ਤੇ ਅਭਿਸਰਿਤ ਕਰਦਾ ਹੈ ਇਸ ਲਈ ਇਸ ਨੂੰ ਅਭਿਸਾਰੀ ਲੈੱਨਜ਼ ਵੀ ਕਿਹਾ ਜਾਂਦਾ ਹੈ। ਲੈੱਨਜ਼ ਸਾਰੀਆਂ ਕਿਰਨਾ ਨੂੰ ਅਪਵਰਤਨ ਤੋਂ ਬਾਅਦ ਇੱਕ ਬਿੰਦੂ (ਫੋਕਸ ਬਿੰਦੂ) ਵਿਚੋਂ ਨਿਕਲਦੀਆਂ ਹਨ। ਉੱਤਲ ਲੈੱਨਜ਼ ਵਿੱਚੋਂ ਦੀ ਵੇਖਣ ਤੇ ਪੁਸਤਕ ਦੇ ਅੱਖਰ ਵੱਡੇ ਨਜ਼ਰ ਆਉਂਦੇ ਹਨ।
![]() |
![]() |
ਅਵਤਲ ਲੈੱਨਜ਼ ਮੱਧ ਤੋਂ ਪਲਤਾ ਅਤੇ ਸਿਰਿਆਂ ਤੋਂ ਮੋਟਾ ਹੁੰਦਾ ਹੈ। ਅਵਤਲ ਲੈੱਨਜ਼ ਕਿਰਨਾਂ ਦੇ ਸਮਾਨੰਤਰ ਕਿਰਨ-ਪੁੰਜ ਨੂੰ ਅਪਸਰਿਤ ਕਰਦਾ ਹੈ ਇਸਲਈ ਇਸ ਨੂੰ ਅਪਸਾਰੀ ਲੈੱਨਜ਼ ਕਿਹਾ ਜਾਂਦਾ ਹੈ। ਅਸਲ ਵਿੱਚ ਇੱਕ ਬਿੰਦੂ ਤੇ ਨਹੀਂ ਮਿਲਦੀਆ ਸਗੋਂ ਇਹਨਾਂ ਨੂੰ ਪਿਛਾਂਹ ਵਲ ਵਧਾਉਣ ਤੇ ਇਹ ਇੱਕ ਬਿੰਦੂ ਤੇ ਮਿਲਦੀਆਂ ਜਾਪਦੀਆਂ ਹਨ। ਅਵਤਲ ਲੈੱਨਜ਼ ਵਿੱਚੋਂ ਦੀ ਵੇਖਣ ਤੇ ਪੁਸਤਕ ਦੇ ਅੱਖਰ ਛੋਟੇ ਨਜ਼ਰ ਆਉਂਦੇ ਹਨ।
![]() |
![]() |
Remove ads
ਹਵਾਲੇ
Wikiwand - on
Seamless Wikipedia browsing. On steroids.
Remove ads