ਲੈਨਿਨ ਅਮਨ ਇਨਾਮ
From Wikipedia, the free encyclopedia
Remove ads
ਕੌਮਾਂਤਰੀ ਲੈਨਿਨ ਅਮਨ ਇਨਾਮ (ਰੂਸੀ: международная Ленинская премия мира) ਨੋਬੇਲ ਅਮਨ ਇਨਾਮ ਦੇ ਤੁੱਲ ਵਲਾਦੀਮੀਰ ਲੈਨਿਨ ਦੇ ਸਨਮਾਨ ਸਥਾਪਤ ਕੀਤਾ ਸੋਵੀਅਤ ਯੂਨੀਅਨ ਦਾ ਇਨਾਮ ਸੀ।

ਇਤਿਹਾਸ
21 ਦਸੰਬਰ 1949 ਨੂੰ ਜੋਸਿਫ਼ ਸਟਾਲਿਨ ਦੇ ਸੱਤਰਵੇਂ (ਹਾਲਾਂਕਿ ਇਹ ਉਸਦਾ ਇਕੱਤਰਵਾਂ ਸੀ) ਜਨਮਦਿਨ ਦੇ ਸਨਮਾਨ ਵਿਚ ਸੁਪੀਰਮ ਸੋਵੀਅਤ ਪ੍ਰਜੀਡੀਅਮ ਦੇ ਕਾਰਜਕਾਰੀ ਆਰਡਰ ਦੁਆਰਾ ਦੇਸ਼ਾਂ ਵਿਚ ਸ਼ਾਂਤੀ ਨੂੰ ਮਜ਼ਬੂਤ ਕਰਨ ਲਈ ਇਨਾਮ ਇੰਟਰਨੈਸ਼ਨਲ ਸਟਾਲਿਨ ਇਨਾਮ ਵਜੋਂ ਬਣਾਇਆ ਗਿਆ ਸੀ।
1956 ਵਿਚ ਸੀ.ਪੀ.ਐਸ.ਯੂ. ਦੀ 20 ਵੀਂ ਕਾਂਗਰਸ ਵਿਚ ਨਿਕੀਤਾ ਖਰੁਸ਼ਚੇਵ ਵਲੋਂ ਸਟਾਲਿਨ ਨੂੰ ਤੱਜ ਦੇਣ ਦੇ ਬਾਅਦ, 6 ਸਤੰਬਰ ਨੂੰ ਇਨਾਮ ਦੇ ਬਦਲੇ ਹੋਏ ਨਾਮ ਦੀ ਘੋਸ਼ਣਾ ਕੀਤੀ ਗਈ ਸੀ। ਹੁਣ ਇਹ ਦੇਸ਼ਾਂ ਵਿਚ ਸ਼ਾਂਤੀ ਬਹਾਲ ਕਰਨ ਲਈ ਅੰਤਰਰਾਸ਼ਟਰੀ ਲੈਨਿਨ ਪੁਰਸਕਾਰ ਕਰ ਦਿੱਤਾ ਗਿਆ। ਸਾਰੇ ਪਿਛਲੇ ਪ੍ਰਾਪਤ ਕਰਨ ਵਾਲਿਆਂ ਨੂੰ ਆਪਣੇ ਸਟਾਲਿਨ ਇਨਾਮ ਵਾਪਸ ਕਰਨ ਲਈ ਕਿਹਾ ਗਿਆ ਸੀ ਤਾਂ ਜੋ ਉਹਨਾਂ ਦਾ ਨਾਮ ਬਦਲ ਕੇ ਲੈਨਿਨ ਇਨਾਮ ਕੀਤਾ ਜਾ ਸਕੇ। 11 ਦਸੰਬਰ 1989 ਨੂੰ ਯੂਐਸਐਸਆਰ ਦੀ ਸੁਪਰੀਮ ਸੋਵੀਅਤ ਦੇ ਪ੍ਰਜੀਡੀਅਮ ਦੇ ਇੱਕ ਫੈਸਲੇ ਨਾਲ, ਇਨਾਮ ਨੂੰ ਅੰਤਰਰਾਸ਼ਟਰੀ ਲੈਨਿਨ ਅਮਨ ਪੁਰਸਕਾਰ ਦਾ ਨਾਮ ਦਿੱਤਾ ਗਿਆ ਸੀ।[1] ਦੋ ਸਾਲ ਬਾਅਦ, ਯੂਐਸਐਸਆਰ ਦੇ ਢਹਿ ਜਾਣ ਤੋਂ ਬਾਅਦ, ਸੋਵੀਅਤ ਯੂਨੀਅਨ ਦੇ ਉੱਤਰਾਧਿਕਾਰੀ ਰਾਜ ਦੇ ਤੌਰ ਤੇ ਰੂਸੀ ਸਰਕਾਰ ਨੇ ਇਹ ਪੁਰਸਕਾਰ ਪ੍ਰੋਗਰਾਮ ਨੂੰ ਸਮਾਪਤ ਕਰ ਦਿੱਤਾ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads