ਲੁਹਾਰ
From Wikipedia, the free encyclopedia
Remove ads
ਲੋਹਾਰ ਜਾਂ ਲੁਹਾਰ ਉਸ ਵਿਅਕਤੀ ਨੂੰ ਕਹਿੰਦੇ ਹਨ ਜੋ ਕਮਾਏ ਹੋਏ ਲੋਹੇ ਜਾਂ ਇਸਪਾਤ ਦੀ ਵਰਤੋਂ ਕਰਕੇ ਵੱਖ ਵੱਖ ਵਸਤੂਆਂ ਬਣਾਉਂਦਾ ਹੈ। ਹਥੌੜਾ, ਛੈਣੀ, ਧੌਂਕਣੀ (ਫੂਕਣੀ) ਆਦਿ ਸੰਦਾਂ ਦਾ ਪਯੋਗ ਕਰਕੇ ਲੁਹਾਰ ਫਾਟਕ, ਗਰਿਲਾਂ, ਰੇਲਿੰਗਾਂ, ਖੇਤੀ ਦੇ ਸੰਦ, ਸਜਾਵਟੀ ਵਸਤਾਂ ਅਤੇ ਧਾਰਮਿਕ ਅਦਾਰਿਆਂ ਵਿੱਚ ਵਰਤੀਆਂ ਜਾਣ ਵਾਲੀਆਂ ਕੁਝ ਵਸਤਾਂ ਅਤੇ ਰਸੋਈ ਲਈ ਬਰਤਨ ਅਤੇ ਹਥਿਆਰ ਆਦਿ ਬਣਾਉਂਦਾ ਹੈ। ਲੁਹਾਰ ਲਈ ਅੰਗਰੇਜ਼ੀ ਜ਼ਬਾਨ ਵਿੱਚ ਬਲੈਕ-ਸਮਿਥ ਦਾ ਲਫ਼ਜ਼ ਪ੍ਰਚਲਿਤ ਹੈ। ਇਹ ਹਕੀਕੀ ਸੇਵਾਦਾਰਾਂ ਵਿੱਚੋਂ ਇੱਕ ਹੈ ਜੋ ਪੈਦਾਵਰ ਵਿੱਚ ਰਿਵਾਜੀ ਹਿੱਸਾ (ਜਾਂ ਲਾਗ) ਵਸੂਲ ਕਰਦਾ ਸੀ ਅਤੇ ਇਸ ਦੇ ਬਦਲੇ ਖੇਤੀ ਵਿੱਚ ਇਸਤੇਮਾਲ ਹੋਣ ਵਾਲੇ ਔਜ਼ਾਰ ਬਣਾਉਂਦਾ ਅਤੇ ਉਨ੍ਹਾਂ ਦੀ ਮੁਰੰਮਤ ਕਰਦਾ ਸੀ।
ਬਹੁਤ ਸਾਰੇ ਲੋਕ ਹਨ ਜੋ ਧਾਤਾਂ ਦੇ ਨਾਲ ਕੰਮ ਕਰਦੇ ਹਨ, ਜਿਵੇਂ ਘੋੜਿਆਂ ਦੇ ਖੁਰੀਆਂ ਲਾਉਣ ਵਾਲੇ, ਲੱਕੜ ਦੇ ਪਹੀਏ ਬਣਾਉਣ ਜਾਂ ਮੁਰੰਮਤ ਕਰਨ ਵਾਲੇ, ਅਤੇ ਹਥਿਆਰ ਬਣਾਉਣ ਵਾਲੇ, ਪਰ ਲੁਹਾਰ ਕੋਲ ਆਮ ਗਿਆਨ ਹੁੰਦਾ ਹੈ ਕਿ ਸਰਲ ਤੋਂ ਸਰਲ ਮੇਖਾਂ/ਕਿਲ ਤੋਂ ਲੈਕੇ ਜਟਿਲ ਤੋਂ ਜਟਿਲ ਹਥਿਆਰ ਤੱਕ ਵੱਖ ਵੱਖ ਚੀਜ਼ਾਂ ਕਿਵੇਂ ਬਣਾਉਣੀਆਂ ਹਨ ਅਤੇ ਉਨ੍ਹਾਂ ਦੀ ਮੁਰੰਮਤ ਕਿਵੇਂ ਕਰਨੀ ਹੈ।
Remove ads
ਪਦ ਦੀ ਸ਼ੁਰੂਆਤ
ਲੁਹਾਰ ਲਈ ਅੰਗਰੇਜ਼ੀ ਜ਼ਬਾਨ ਵਿੱਚ ਬਲੈਕ-ਸਮਿਥ ਦਾ ਲਫ਼ਜ਼ ਵਿੱਚ "ਬਲੈਕ" ਆਕਸਾਈਡਾਂ ਦੀ ਉਸ ਪਰਤ ਵੱਲ ਸੰਕੇਤ ਹੈ [ਹਵਾਲਾ ਲੋੜੀਂਦਾ] , ਜੋ ਗਰਮ ਕਰਨ ਦੇ ਦੌਰਾਨ ਧਾਤ ਦੀ ਸਤਹ 'ਤੇ ਬਣਦੀ ਹੈ। "ਸਮਿਥ" ਦੀ ਸ਼ੁਰੂਆਤ ਬਾਰੇ ਮੱਤਭੇਦ ਹੈ, ਇਹ ਸ਼ਾਇਦ ਪੁਰਾਣੇ ਅੰਗਰੇਜ਼ੀ ਸ਼ਬਦ "ਸਮਾਈਥ " ਤੋਂ ਆਇਆ ਹੈ ਜਿਸਦਾ ਅਰਥ ਹੈ "ਸੱਟ ਮਾਰਨਾ" [ਹਵਾਲਾ ਲੋੜੀਂਦਾ] ਜਾਂ ਇਹ ਪ੍ਰੋਟੋ-ਜਰਮਨ "ਸਮਿੱਥਜ਼" ਤੋਂ ਆਇਆ ਹੈ ਜਿਸਦਾ ਅਰਥ ਹੈ "ਕੁਸ਼ਲ ਕਾਮਾ।" [1]
ਲੁਹਾਰੀ ਪ੍ਰਕਿਰਿਆ

ਲੋਹਾਰ ਲੋਹੇ ਜਾਂ ਸਟੀਲ ਦੇ ਟੁਕੜਿਆਂ ਨੂੰ ਗਰਮ ਕਰ ਕੇ ਕੰਮ ਕਰਦੇ ਹਨ ਜਦੋਂ ਤਕ ਧਾਤ ਹੱਥਾਂ ਦੇ ਔਜ਼ਾਰਾਂ, ਜਿਵੇਂ ਇਕ ਹਥੌੜਾ, ਇਕ ਐਨਵਿਲ ਅਤੇ ਇਕ ਛੰਨੀ। ਹੀਟਿੰਗ ਆਮ ਕਰਕੇ ਭੱਠੀ ਵਿੱਚ ਹੁੰਦੀ ਹੈ ਜਿਸ ਵਿੱਚ ਪ੍ਰੋਪੇਨ, ਕੁਦਰਤੀ ਗੈਸ, ਕੋਲਾ, ਲੱਕੜੀ ਦਾ ਕੋਲਾ, ਬਾਲਣ ਵਾਲਾ ਕੋਕ, ਜਾਂ ਤੇਲ ਆਦਿ ਬਾਲਣ ਵਜੋਂ ਵਰਤੇ ਜਾਂਦੇ ਹਨ।
ਕੁਝ ਆਧੁਨਿਕ ਲੋਹਾਰ ਕੋਈ ਨੌਕਰ ਬਗੈਰਾ ਵੀ ਰੱਖ ਲੈਂਦੇ ਹਨ ਜਿਵੇਂ ਗੈਸ ਬੈਲਡਿੰਗ ਅਤੇ ਕੇਂਦਰਿਤ ਹੀਟਿੰਗ ਦੇ ਲਈ ਸਹਾਇਕ ਆਦਿ। ਆਧੁਨਿਕ ਲੁਹਾਰਾਂ ਵਿੱਚ ਇੰਡਕਸ਼ਨ ਹੀਟਿੰਗ ਦੇ ਢੰਗ ਵਧੇਰੇ ਪ੍ਰਸਿੱਧੀ ਖੱਟ ਰਹੇ ਹਨ।
Remove ads
ਕੰਮ ਅਤੇ ਹਿਫ਼ਾਜ਼ਤੀ ਕਦਮ
ਲੁਹਾਰ ਦਾ ਕੰਮ ਅਕਸਰ ਲੋਹੇ ਦੀਆਂ ਚਿੰਗਾਰੀਆਂ ਦੇ ਨੇੜੇ ਅਤੇ ਹਥੌੜਿਆਂ ਦੇ ਨਾਲ ਹੁੰਦਾ ਹੈ। ਇਸ ਵਿੱਚ ਜ਼ਰਾ ਜਿੰਨੀ ਵੀ ਗ਼ਫ਼ਲਤ ਸਿੱਧੇ ਅੱਖਾਂ, ਛਾਤੀ ਅਤੇ ਹੱਥਾਂ ਪੈਰਾਂ ਨੂੰ ਜਲਾ ਸਕਦੀ ਹੈ। ਇਸ ਵਜ੍ਹਾ ਵਲੋਂ ਲੁਹਾਰ ਅਕਸਰ ਹਿਫ਼ਾਜ਼ਤੀ ਦਸਤਾਨੇ ਅਤੇ ਆਪਣਾ ਵਿਸ਼ੇਸ਼ ਐਪਰਨ ਪਾਓਂਦੇ ਹਨ ਤਾਂਕਿ ਉਹ ਉਸ ਸ਼ਦੀਦ ਸੇਕ ਤੋਂ ਖ਼ੁਦ ਦੀ ਹਿਫ਼ਾਜ਼ਤ ਕਰ ਸਕਣ ਜੋ ਉਨ੍ਹਾਂ ਦੇ ਨਿੱਤ ਦੇ ਕੰਮ ਦਾ ਅਹਿਮ ਹਿੱਸਾ ਹੈ। ਇਹ ਲੋਕ ਕਦੇ ਵੀ ਲੋਹੇ ਨੂੰ ਗ਼ੈਰ ਮਹਿਫ਼ੂਜ਼ ਤੌਰ ਉੱਤੇ ਹੱਥ ਨਾਲ ਨਹੀਂ ਛੂੰਹਦੇ।[2] ਲੋਕਾਂ ਨੂੰ ਕੰਮ ਕਰ ਰਹੇ ਲੁਹਾਰ ਦੇ ਨੇੜੇ ਵੀ ਜਾਣ ਤੋਂ ਵਰਜਿਆ ਜਾਂਦਾ ਹੈ ਤਾਂਕਿ ਕੋਈ ਦੁਰਘਟਨਾ ਨਾ ਪੇਸ਼ ਆਏ।
ਹਵਾਲੇ
Wikiwand - on
Seamless Wikipedia browsing. On steroids.
Remove ads