ਲੌਜਿਕ ਗੇਟ

From Wikipedia, the free encyclopedia

Remove ads

ਲੌਜਿਕ ਗੇਟ(ਅੰਗਰੇਜ਼ੀ:Logic gate) ਇੱਕ ਅਜਿਹਾ ਯੰਤਰ ਹੈ ਜਿਸ ਦੀ ਸਿਰਫ਼ ਇੱਕ ਆਊਟਪੁਟ ਹੁੰਦੀ ਹੈ ਇੰਨਪੁਟ ਇੱਕ ਜਾ ਫਿਰ ਇੱਕ ਤੋ ਵੱਧ ਹੁੰਦੀ ਹੈ।[1] ਲੌਜਿਕ ਗੇਟ ਵਿੱਚ ਸਿਰਫ਼ ਦੋ ਨੰਬਰ ਵਰਤੇ ਜਾਂਦੇ ਹਨ ਜੋ ਕਿ ਜ਼ੀਰੋ (0) ਤੇ ਇੱਕ (1) ਹਨ।ਇਹ ਹਰ ਕੰਪਿਊਟਰ ਦੇ ਸਰਕਟ ਵਿੱਚ ਲੱਗੇ ਹੁੰਦੇ ਹਨ।ਜ਼ਰੂਰੀ ਕੰਮ ਕਰਵਾਉਣ ਲਈ ਕੰਪਿਊਟਰ ਦਾ ਸਰਕਟ ਵੱਖ-ਵੱਖ ਲੌਜਿਕ ਗੇਟ ਤੋ ਤਿਆਰ ਕੀਤਾ ਜਾਂਦਾ ਹੈ।ਲੌਜਿਕ ਗੇਟ ਦੀਆਂ ਬਹੁਤ ਸਾਰੀਆਂ ਕਿਸਮਾਂ ਹੁੰਦੀਆਂ ਹਨ ਜਿੰਨਾ ਵਿਚੋ ਤਿੰਨ ਮੁੱਖ ਥੱਲੇ ਦਿੱਤੀਆਂ ਗਈਆਂ ਹਨ:-

Remove ads

ਲੌਜਿਕ ਗੇਟ ਦੀਆਂ ਮੁੱਖ ਤਿੰਨ ਕਿਸਮਾਂ

(AND) ਗੇਟ

ਇਹ ਲੌਜਿਕਲ ਗੁਣਾ ਕਰਵਾਉਣ ਲਈ ਵਰਤਿਆ ਜਾਂਦਾ ਹੈ।ਇਹ ਇੱਕ ਲੌਜਿਕਲ ਸਰਕਟ ਹੈ।ਇਸ ਦੀ ਆਊਟਪੁਟ ਇੱਕ ਉਦੋਂ ਹੀ ਇੱਕ (1) ਹੁੰਦੀ ਹੈ ਜਦੋਂ ਸਾਰੀਆਂ ਇੰਨਪੁਟਾਂ ਦੀ ਕੀਮਤ ਇੱਕ (1) ਹੋਵੇ।

ਔਰ(OR) ਗੇਟ

ਇਹ ਲੌਜਿਕਲ ਜੋੜ ਕਰਵਾਉਣ ਲਈ ਵਰਤਿਆ ਜਾਂਦਾ ਹੈ।ਇਹ ਇੱਕ ਲੌਜਿਕਲ ਸਰਕਟ ਹੈ।ਇਸ ਦੀ ਆਊਟਪੁਟ ਇੱਕ ਉਦੋਂ ਹੀ ਇੱਕ (1) ਹੁੰਦੀ ਹੈ ਜਦੋਂ ਕੋਈ ਇੱਕ (1) ਇੰਨਪੁਟ ਦੀ ਕੀਮਤ ਇੱਕ ਹੋਵੇ।

ਨਾਟ(NOT) ਗੇਟ

ਇਹ ਇੰਨਪੁਟ ਨੂੰ ਉਲਟਾ ਕਰਨ ਲਈ ਵਰਤਿਆ ਜਾਂਦਾ ਹੈ।ਇਹ ਇੱਕ ਲੌਜਿਕਲ ਸਰਕਟ ਹੈ।ਇਹ ਇੰਨਪੁਟ ਨਾਲੋਂ ਉਲਟ ਆਊਟਪੁਟ ਪੈਦਾ ਕਰਦਾ ਹੈ।ਇਸਨੂੰ ਇਨਵਰਟਰ ਵੀ ਕਿਹਾ ਜਾਂਦਾ ਹੈ ਕਿਓਂਕਿ ਇਹ ਇੰਨਪੁਟ ਨਾਲੋਂ ਉਲਟਾ ਆਊਟਪੁਟ ਦਿੰਦਾ ਹੈ।

Remove ads

ਟਰੁੱਥ ਟੇਬਲ

ਟਰੁੱਥ ਟੇਬਲ ਇੱਕ ਗਣਿਤਕ ਟੇਬਲ ਹੁੰਦਾ ਹੈ।ਇਸ ਵਿੱਚ ਬੁਲੀਅਨ ਅਲਜਬਰਾ ਵਰਤਿਆ ਜਾਂਦਾ ਹੈ।ਇਸ ਵਿੱਚ ਜ਼ੀਰੋ ਅਤੇ ਇੱਕ ਵਰਤੇ ਜਾਂਦੇ ਹਨ।ਇਹ ਵੱਖ-ਵੱਖ ਗੇਟਸ ਦੇ ਲੌਜਿਕ ਕੰਮਾਂ ਬਾਰੇ ਜਾਣਕਾਰੀ ਦਿੰਦਾ ਹੈ।ਥੱਲੇ ਦਿੱਤੇ ਹੋਏ ਤੋਂ ਸਾਨੂੰ ਹੇਠ ਲਿਖਿਆਂ ਚੀਜਾਂ ਦਾ ਪਤਾਂ ਲਗਦਾ ਹੈ:-

  1. AND ਗੇਟ ਆਊਟਪੁਟ ਹਾਈ (1) ਦਿੰਦਾ ਹੈ ਜਦੋਂ ਦੋਨੋ ਇੰਨਪੁਟ ਹਾਈ ਹੋਣ।ਜਦੋਂ ਇਨਪੁਟਸ ਵਿਚੋਂ ਕੋਈ ਵੀ ਜ਼ੀਰੋ (0) ਹੋ ਜਾਵੇ ਤਾਂ ਆਊਟਪੁਟ ਵੀ ਜ਼ੀਰੋ (0) ਹੋ ਜਾਂਦੀ ਹੈ।
  2. OR ਗੇਟ ਵਿੱਚ ਜਦੋਂ ਕੋਈ ਇੱਕ ਇੰਨਪੁਟ ਹਾਈ ਹੋ ਜਾਵੇ ਤਾਂ ਆਊਟਪੁਟ ਹਾਈ ਮਿਲਦੀ ਹੈ।ਜਦੋਂ ਦੋਨੋਂ ਇਨਪੁਟਸ ਜ਼ੀਰੋ (0) ਮਤਲਬ ਲੋਅ ਤਾਂ ਆਊਟਪੁਟ ਵੀ ਜ਼ੀਰੋ (0) ਮਿਲਦੀ ਹੈ।
  3. NOT ਗੇਟ ਵਿੱਚ ਆਊਟਪੁਟ ਇੰਨਪੁਟ ਦੇ ਉਲਟ ਮਿਲਦੀ ਹੈ।ਜਦੋਂ ਅਸੀਂ ਜ਼ੀਰੋ (0) ਇੰਨਪੁਟ ਦਿੰਦੇ ਹਾਂ ਤਾਂ ਆਊਟਪੁਟ ਇੱਕ (1) ਮਿਲਦੀ ਹੈ।ਇਸੇ ਤਰਾਂ ਜਦੋਂ ਇੰਨਪੁਟ ਇੱਕ (1) ਦਿੱਤੀ ਜਾਵੇ ਆਊਟਪੁਟ ਜ਼ੀਰੋ (0) ਮਿਲਦੀ ਹੈ।
Remove ads

ਲੌਜਿਕ ਗੇਟ ਦੀਆਂ ਤਿੰਨ ਕਿਸਮਾਂ (AND,OR,NOT) ਦਾ ਟਰੁੱਥ ਟੇਬਲ

ਹੋਰ ਜਾਣਕਾਰੀ , ...

ਲੌਜਿਕ ਗੇਟ ਦੀਆਂ ਹੋਰ ਕਿਸਮਾਂ ਦਾ ਟਰੁੱਥ ਟੇਬਲ

ਹੋਰ ਜਾਣਕਾਰੀ , ...
Remove ads

ਅੱਗੇ ਪੜੋ

  • Awschalom, D.D.; Loss, D.; Samarth, N. (5 August 2002). Semiconductor Spintronics and Quantum Computation. Berlin, Germany: Springer-Verlag. ISBN 978-3-540-42176-4. Retrieved 28 November 2012.
  • Bostock, Geoff (1988). Programmable logic devices: technology and applications. New York: McGraw-Hill. ISBN 978-0-07-006611-3. Retrieved 28 November 2012.
  • Brown, Stephen D.; Francis, Robert J.; Rose, Jonathan; Vranesic, Zvonko G. (1992). Field Programmable Gate Arrays. Boston, MA: Kluwer Academic Publishers. ISBN 978-0-7923-9248-4. Retrieved 28 November 2012.
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads