ਵਕਰੋਕਤੀਜੀਵਿਤ
From Wikipedia, the free encyclopedia
Remove ads
ਵਕਰੋਕਤੀਜੀਵਿਤੰ ਅਚਾਰੀਆ ਕੁੰਤਕ ਦਾ ਰਚਿਆ ਇੱਕੋ ਇੱਕ ਸੰਸਕ੍ਰਿਤ ਗਰੰਥ ਹੈ। ਇਹ ਵੀ ਅਧੂਰਾ ਹੀ ਮਿਲਦਾ ਹੈ।
ਕੁੰਤਕ ਵਕ੍ਰੋਕਤੀ ਨੂੰ ਕਵਿਤਾ ਦੀ ਜਿੰਦ (ਜਾਨ, ਪ੍ਰਾਣ, ਆਤਮਾ) ਮੰਨਦੇ ਹਨ। ਵਕਰੋਕਤੀਜੀਵਿਤ ਵਿੱਚ ਵਕ੍ਰੋਕਤੀ ਨੂੰ ਹੀ ਕਵਿਤਾ ਦੀ ਆਤਮਾ ਮੰਨਿਆ ਗਿਆ ਹੈ ਜਿਸਦਾ ਹੋਰ ਆਚਾਰੀਆਂ ਨੇ ਖੰਡਨ ਕੀਤਾ ਹੈ। ਪੂਰੇ ਗਰੰਥ ਵਿੱਚ ਵਕ੍ਰੋਕਤੀ ਦੇ ਸਰੂਪ ਅਤੇ ਸੁਭਾਅ ਦਾ ਬਹੁਤ ਹੀ ਪ੍ਰੌਢ ਅਤੇ ਗਹਿਰ-ਗੰਭੀਰ ਵਿਵੇਚਨ ਹੈ। ਵਕ੍ਰੋਕਤੀ ਦਾ ਮਤਲਬ ਹੈ ਵਦੈਗਧਿਅਭੰਗੀਭਣਿਤੀ (वदैग्ध्यभंगीभणिति), ਅਰਥਾਤ ਆਮ ਪ੍ਰਚਲਿਤ ਲੋਕ ਭਾਸ਼ਾ ਤੋਂ ਭਿੰਨ ਵਿਲੱਖਣ ਭਾਸ਼ਾਈ ਪ੍ਰਯੋਗ।
Remove ads
ਕੁੰਤਕ
ਆਚਾਰੀਆ ਕੁੰਤਕ ਭਾਰਤੀ ਕਾਵਿ-ਸ਼ਾਸਤਰ ਦੇ ਪ੍ਰਮਾਣਿਕ ਵਿਦਵਾਨ ਹਨ। ਉਹ ਕਸ਼ਮੀਰ ਦੇ ਰਹਿਣ ਵਾਲੇ ਸਨ। ਵਕ੍ਰੋਕਤੀਜੀਵਿਤ ਉਨ੍ਹਾਂ ਦਾ ਪ੍ਸਿੱਧ ਗ੍ਰੰਥ ਹੈ। ਉਨ੍ਹਾਂ ਦੇ ਇਸ ਗ੍ਰੰਥ ਨਾਲ ਭਾਰਤੀ ਕਾਵਿ-ਸ਼ਾਸਤਰ ਪਰੰਪਰਾ ਅੰਦਰ ਇੱਕ ਨਵੀਂ ਸੰਪ੍ਦਾ ਵਕ੍ਰੋਕਤੀ ਦੀ ਸਥਾਪਨਾ ਹੋਈ ਸੀ।[1]
ਕੁੰਤਕ ਨੇ ਵਕ੍ਰੋਕਤੀ ਨੂੰ ਕਾਵਿ ਦੀ ਆਤਮਾ ਸਵੀਕਾਰ ਕੀਤਾ ਹੈ। ਉਨ੍ਹਾਂ ਨੇ ਲਿਖਿਆ ਹੈ ਕਿ:
"ਆਮ ਪ੍ਸਿੱਧ ਕਥਨ ਤੋਂ ਵੱਖਰੀ ਵਿਚਿਤ੍ ਅਦਭੁਤ ਵਰਣਨ ਸ਼ੈਲੀ ਹੀ ਵਕ੍ਰੋਕਤੀ ਹੈ।[2]"
ਆਚਾਰੀਆ ਕੁੰਤਕ ਨੂੰ 'ਕੁੰਨਤਕ' ਵੀ ਕਹਿੰਦੇ ਹਨ। ਰਾਜਾਨਕ ਉਨ੍ਹਾਂ ਦੀ ਉਪਾਧੀ ਸੀ। ਕੁੰਤਕ ਦਾ ਸਮਾਂ ਰਾਜਸ਼ੇਖਰ ਤੋਂ ਬਾਅਦ ਦਾ ਹੈ। ਸਾਹਿਤ ਦੇ ਖੇਤਰ ਵਿੱਚ ਕੁੰਤਕ ਨੇ ਵਕ੍ਰੋਕਤੀਜੀਵਿਤ ਗ੍ਰੰਥ ਲਿਖ ਕੇ ਆਪਣਾ ਇੱਕ ਨਵੀਨ ਸਿਧਾਂਤ ਸਥਾਪਿਤ ਕਰਨ ਦੀ ਚੇਸ਼ਟਾ ਕੀਤੀ ਹੈ। ਕੁੰਤਕ ਦੀ ਪ੍ਸਿੱਧੀ ਵਕ੍ਰੋਕਤੀਜੀਵਿਤ ਗ੍ਰੰਥ ਨਾਲ ਹੈ। ਬਦਕਿਸਮਤੀ ਨਾਲ ਇਹ ਗ੍ਰੰਥ ਅਧੂਰਾ ਹੀ ਪ੍ਰਾਪਤ ਹੋਇਆ ਹੈ। ਪਰੰਤੂ ਇਸਦੇ ਉਪਲੱਬਧ ਅੰਸ਼ਾ ਤੋਂ ਹੀ ਕੁੰਤਕ ਦੀ ਮੌਲਿਕਤਾ ਅਰਥਾਤ ਸੂਖਮ ਵਿਵੇਚਨ ਸ਼ੈਲੀ ਦਾ ਪ੍ਰਾਪਤ ਅਨੁਮਾਨ ਮਿਲਦਾ ਹੈ।[3] ਕੁੰਤਕ ਨੇ ਵਕ੍ਰੋਕਤੀ ਦਾ ਸਿਧਾਂਤ ਦੇ ਕੇ ਸਾਹਿਤ ਦੀ ਪ੍ਕਿਰਤੀ ਨੂੰ ਵਧੇਰੇ ਗਹਿਰਾਈ ਵਿੱਚ ਸਮਝਣ ਦੀ ਸੋਝੀ ਬਖਸ਼ੀ ਹੈ।[4]
Remove ads
ਵਕ੍ਰੋਕਤੀਜੀਵਿਤ
ਵਕ੍ਰੋਕਤੀਜੀਵਿਤ ਗ੍ਰੰਥ ਚਾਰ ਉਨਮੇਸ਼ਾ ਵਿੱਚ ਵੰਡਿਆ ਹੋਇਆ ਹੈ। ਇਹ ਗ੍ਰੰਥ ਕਾਰਿਕਾ, ਵਿ੍ੱਤੀ ਉਦਾਹਰਣ - ਤਿੰਨ ਰੂਪਾਂ'ਚ ਰਚਿਤ ਹੈ। ਇਸ ਵਿੱਚ ਇੱਕ ਸੌ ਪੈਂਹਟ ਕਾਰਿਕਾਵਾਂ ਹਨ। ਇਸ ਗ੍ਰੰਥ ਵਿਚਲੀਆ ਉਦਾਹਰਣਾਂ ਕੁਝ ਕੁੰਤਕ ਦੀਆਂ ਆਪਣੀਆਂ ਅਤੇ ਬਾਕੀ ਦੂਜੀਆਂ ਰਚਨਾਵਾਂ 'ਚੋ ਸੰਗ੍ਰਹਿਤ ਹਨ। ਡਾ. ਪੀ.ਵੀ.ਕਾਣੇ ਦਾ ਮਤ ਹੈ ਕਿ ਉਦਾਹਰਣ ਵੀ ਕੁੰਤਕ ਰਚਿਤ ਹੀ ਹਨ। ਇਹਨਾਂ ਦਾ ਇਹ ਮਤ ਠੀਕ ਨਹੀਂ ਜਾਪਦਾ ਹੈ ਕਿਉਂਕਿ ਕੁੱਝ ਉਦਾਹਰਣਾਂ ਸਪਸ਼ਟ ਰੂਪ 'ਚ ਪ੍ਰਾਚੀਨ ਕਾਵਿ ਗ੍ਰੰਥਾਂ 'ਚੋ ਉੱਧਿ੍ਤ ਜਾਪਦੇ ਹਨ। ਹਾਂ ਕੁੱਝ ਉਦਾਹਰਣਾਂ ਦੀ ਰਚਨਾ ਕੁੰਤਕ ਦੀ ਵੀ ਹੋ ਸਕਦੀ ਹੈ।
Remove ads
ਵਿਸ਼ੈ- ਵਸਤੂ:
Wikiwand - on
Seamless Wikipedia browsing. On steroids.
Remove ads