ਵਲੀ ਰਾਮ

From Wikipedia, the free encyclopedia

Remove ads

ਭਗਤ ਵਲੀ ਰਾਮ ਮੱਧ ਯੁੱਗ ਦਾ ਇੱਕ ਮਹੱਤਵਪੂਰਨ ਧਰਮ ਸਾਧਕ ਹੈ।[1] ਪਰ ਖੇਦ ਦੀ ਗੱਲ ਹੈ ਕਿ ਨਾ ਤਾਂ ਇਸ ਦੀਆਂ ਰਚਨਾਵਾਂ ਅਜੇ ਤੱਕ ਸੰਪਾਦਿਤ ਅਤੇ ਪ੍ਰਕਾਸ਼ਿਤ ਹੋਈਆਂ ਹਨ ਅਤੇ ਨਾ ਹੀ ਇਸ ਦੇ ਜੀਵਨ ਸੰਬੰਧੀ ਆਵਸ਼ਕ ਜਾਣਕਾਰੀ ਉਪਲਬਧ ਹੈ। ਡਾ. ਰਾਮ ਸਿੰਘ ਸੈਣੀ ਨੇ “ਭਗਤ ਵਲੀ ਰਾਮ ਰਚਨਾਵਲੀ” ਨਾਮਕ ਪੁਸਤਕ ਸੰਪਾਦਿਤ ਕਰਕੇ ਉਸਦੀ ਰਚਨਾ ਅਤੇ ਜੀਵਨ ਉੱਤੇ ਚਾਨਣਾ ਪਾਣ ਦਾ ਉਦਮ ਕੀਤਾ ਹੈ।

ਸਮਾਂ ਤੇ ਜੀਵਨ

ਡਾ. ਮੋਹਨ ਸਿੰਘ ਦੀਵਾਨਾ ਲਿਖਦੇ ਹਨ:

ਵਲੀ ਰਾਮ ਪੰਜਾਬੀ ਘਰਾਣੇ ਦਾ ਸੀ। ਗੁਰਮੁਖੀ ਦੇ ਜਾਣੂ ਸਿੱਖ ਸਾਹਿਤ ਦਾ ਰਸੀਆ, ਵਾਸਾ ਦਿੱਲੀ ਵਿੱਚ ਸ਼ਾਹ ਜਗਨ (ਹਕੂਮਤ 1627-1658 ਈ:) ਦੇ ਅਹਿਦ ਵਿੱਚ ਜੀਵਤ ਸੀ। ਸਭ ਤੋਂ ਪੁਰਾਣੀ ਲਿਖਤ ਜਿਸ ਨੂੰ ਸਭ ਤੋਂ ਵੱਧ ਪ੍ਰਮਾਣਿਕ ਮੰਨਿਆ ਜਾਂਦਾ ਹੈ ਉਹ ਹੈ ਮੁਗਲ ਕਾਲ ਦੇ ਇਤਿਹਾਸਕਾਰ ਮੁਹਸਨ ਫਾਨੀ ਦੀ ਰਚਨਾ “ਦਾਬਿਸਤਾਨਿ ਮਜ਼ਾਹਮਾ” ਵਿੱਚ ਲੇਖਕ ਨੇ ਵਲੀ ਰਾਮ ਦਾ ਜ਼ਿਕਰ ਇਸ ਤਰ੍ਹਾਂ ਕੀਤਾ ਹੈ:

1. ਆਪ ਕਾਇਬ ਜਾਤ ਦੇ ਬ੍ਰਾਹਮਣ ਸਨ ਤੇ ਪਿਤਾ ਦਾ ਨਾ ਹੀਰਾ ਮੱਲ ਸੀ।

2. ਆਪ ਫਕੀਰੀ ਸੁਭਾ ਕਰਕੇ ਸਾਂਝੀਵਾਲਤਾ ਦੇ ਪੁਜਾਰੀ ਸਨ, ਅਰਥਾਤ ਮੰਦਰ, ਮਸਜਦ ਵਿੱਚ ਕੋਈ ਭਿੰਨਤਾ ਨਹੀਂ ਸਮਝਦੇ ਸਨ।

3. ਫਕੀਰਾਂ ਦਰਵੇਸ਼ਾਂ ਨਾਲ ਮੇਲ ਜੋਲ ਰੱਖਦੇ ਸਨ ਤੇ 1044 ਹਿਜਰੀ ਵਿੱਚ ਉਹ ਪ੍ਰਸਿੱਧ ਫਕੀਰ ਮੁਲਾ ਸ਼ਾਹ ਬਦਖਸ਼ੀ ਨੂੰ ਮਿਲਣ ਲਈ ਕਸ਼ਮੀਰ ਗਏ।

4. ਆਪ ਦੀ ਰਚਨਾ 1050 ਕਾਂਡਾਂ ਵਿੱਚ ਹੈ। ਵਲੀ ਰਾਮ ਮੂਲਾ ਸ਼ਾਹ ਬਦਕਸ਼ੀ ਦਾ ਸਮਕਾਲੀ ਸੀ ਤੇ ਸ਼ਾਹ ਜਹਾਨ ਦੇ ਸਮੇਂ ਹੋਇਆ।

ਵਲੀ ਰਾਮ ਅਰਬੀ ਫਾਰਸੀ ਦੇ ਵਿਦਵਾਨ ਵੀ ਸਨ। ਆਪ ਦੀ ਰਚਨਾ ਵਿੱਚ ਇਸ ਗੱਲ ਦੇ ਇਸ਼ਾਰੇ ਮਿਲਦੇ ਹਨ ਕਿ ਜਿਵੇਂ:

ਹਮਨ ਗੁਮਨਾਮ ਆਲਮ ਹੈ

ਹਮਨ ਕਉ ਨਾਮਦਾਰੀ ਕਿਆ।

ਵਲੀ ਰਾਮ ਨੇ ਸੰਸਾਰ ਦੀ ਨਾਸ਼ਮਾਨਤਾ ਸਬੰਧੀ ਵਿਚਾਰ ਪ੍ਰਗਟ ਕੀਤੇ ਹਨ ਜਿਵੇਂ:

ਜੋ ਉਪਜਿਓ ਸੋ ਬਿਨਸਿ ਹੈ ਪਰੋ ਆਜੁ ਕੇ ਕਾਲ

ਨਾਨਕ ਹਰਿ ਗੁਨ ਗਾਇ ਲੇ ਭਾਰਿ ਮਗਲ ਜੰਜਾਲ॥

ਰਾਜਨੀਤਕ ਤੇ ਸਮਾਜਿਕ ਹਾਲਤਾਂ ਵਿੱਚ ਹੀ ਭਗਤ ਵਲੀ ਰਾਮ ਨੇ ਆਪਣੀ ਰਚਨਾ ਕੀਤੀ। ਭਗਤ ਵਲੀ ਰਾਮ ਆਪਣੇ ਸਮੇਂ ਦੇ ਨਾਲ ਜੁੜਿਆ ਹੋਇਆ ਕਵੀ ਸੀ ਅਤੇ ਸਮੇਂ ਦਾ ਪ੍ਰਭਾਵ ਆਪਦੀ ਕਵਿਤਾ ਉੱਤੇ ਸਮਸ਼ਟ ਹੈ।

Remove ads

ਰਚਨਾਵਾਂ

ਵਲੀ ਰਾਮ 17ਵੀਂ ਸਦੀ ਵਿੱਚ ਹੋਇਆ ਸੀ। ਇਸ ਕਾਲ ਵਿੱਚ ਰਚੇ ਗਏ ਸਾਹਿਤ ਦਾ ਮਨੋਰਥ ਅਧਿਆਤਮਕ, ਦਾਰਸ਼ਨਿਕ ਅਤੇ ਸਮਾਜਿਕ ਭਾਵਾਂ ਅਤੇ ਵਿਚਾਰਾਂ ਦਾ ਪ੍ਰਗਟਾਵਾ ਕਰਦਾ ਹੈ। ਭਗਤ ਵਲੀ ਰਾਮ ਦੀਆਂ ਰਚਨਾਵਾਂ ਦਾ ਵੇਰਵਾ ਹੇਠ ਅਨੁਸਾਰ ਹੈ:

  1. ਵੇਦਾਂਤ ਸਾਗਰ ਜਾਂ ਝੁਲਵੇ ਵਲੀ ਰਾਮ ਜੀ ਕੇ
  2. ਬੀਚਾਰ ਸਰੋਵਰ
  3. ਅਦਵੈਤ ਪ੍ਰਕਾਸ਼
  4. ਜਾਨਿ ਸੁਜਾਨੀ
  5. ਚਿੰਦ ਬਿਲਾਸ
  6. ਬਬੇਕ ਕਲੀ
  7. ਖੁਦ ਸੁ ਸ੍ਰੀ
  8. ਹਸਤਾਮਲ
  9. ਸ਼ਬਦ ਸ਼ਬਦ ਕਾਫੀਆਂ ਦੋਹਰੇ ਆਦਿ
  10. ਉਪਨਿਸ਼ਦਾਂ
  11. ਕਬਿੱਤ
  12. ਰੇਖਤੇ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads