ਵਿਅੰਜਨ
From Wikipedia, the free encyclopedia
Remove ads
ਵਿਅੰਜਨ ਅਜਿਹੀ ਭਾਸ਼ਾਈ ਧੁਨੀ ਨੂੰ ਕਿਹਾ ਜਾਂਦਾ ਹੈ ਜਿਸਦੇ ਉਚਾਰਨ ਸਮੇਂ ਫੇਫੜਿਆਂ ਤੋਂ ਬਾਹਰ ਆਉਂਦੀ ਹਵਾ ਨੂੰ ਮੂੰਹ ਪੋਲ ਵਿੱਚ ਕਿਸੇ ਨਾ ਕਿਸੇ ਜਗ੍ਹਾ ਉੱਤੇ ਪੂਰਨ ਜਾਂ ਅਪੂਰਨ ਰੂਪ ਵਿੱਚ ਰੋਕਿਆ ਜਾਂਦਾ ਹੈ। ਉਦਾਹਰਨ ਦੇ ਤੌਰ ਉੱਤੇ /ਪ/ ਧੁਨੀ ਦੇ ਉਚਾਰਨ ਲਈ ਹਵਾ ਨੂੰ ਬੁੱਲਾਂ ਦੁਆਰਾ ਰੋਕ ਕੇ ਛੱਡਿਆ ਜਾਂਦਾ ਹੈ।ਦਸ ਸਵਰਾ ਨੂੰ ਛੱਡ ਕੇ ਵਾਕੀ ਬਚੀਆ ਧੁਨੀਆ ਵਿਅੰਜਨ ਹੁੰਦੇ ਹਨ[1] ਉਚਾਰਨ ਸਥਾਨ ਅਨੁਸਾਰ ਪੰਜਾਬੀ ਦੇ ਵਿਅੰਜਨਾਂ ਨੂੰ ਹੇਠ ਲਿਖੇ ਅਨੁਸਾਰ ਵੰਡਿਆ ਜਾਂਦਾ ਹੈ :
ਕੰਠੀ : ਕ, ਖ, ਗ, (ਘ) ਙ ਤਾਲਵੀ : ਚ, ਛ, ਜ, (ਝ), ਞ, ਸ਼, ਯ ਉਲਟੀ ਜੀਭੀ : ਟ, ਠ, ਡ, (ਢ),ਣ,ਲ਼,ੜ ਦੰਤੀ : ਤ, ਥ, ਦ, (ਧ), ਨ, ਲ, ਰ, ਸ
ਦੋ ਹੋਠੀ : ਪ, ਫ, ਬ, (ਭ) ਮ, ਵ
ਸੁਰਯੰਤਰੀ : ਹ
ਵਿਅੰਜਨਾਂ, ਧੁਨੀਆਂ ਦੇ ਉਚਾਰਨ ਵੇਲੇ ਹਵਾ ਨੂੰ ਜਿਸ ਤਰੀਕੇ ਨਾਲ ਰੋਕਿਆ ਜਾਂਦਾ ਹੈ, ਉਸ ਨੂੰ ਉਚਾਰਨ ਲਹਿਜਾ ਕਿਹਾ ਜਾਂਦਾ ਹੈ। ਉਚਾਰਨ ਲਹਿਜੇ ਦੇ ਆਧਾਰ ਤੇ ਪੰਜਾਬੀ ਵਿਅੰਜਨਾਂ ਨੂੰ ਹੇਠ ਲਿਖੇ ਅਨੁਸਾਰ ਵੰਡਿਆ ਜਾਂਦਾ ਹੈ :
ਡੱਕਵੇਂ ਵਿਅੰਜਨ:- (15)
ਅਘੋਸ਼/ ਅਲਪਪ੍ਰਾਣ : ਕ, ਚ, ਟ, ਤ, ਪ,
ਅਘੋਸ਼/ ਮਹਾਂਪ੍ਰਾਣ : ਖ, ਛ, ਠ, ਥ, ਫ
ਨਾਦੀ/ਅਲਪਪ੍ਰਾਣ : , ਗ, ਜ, ਡ, ਦ,ਬ
[ਨੋਟ:- ਨਾਦੀ/ ਮਹਾਂਪ੍ਰਾਣ : ਘ,ਝ,ਢ,ਧ,ਭ, ਹਨ ਪਰ ਇਹ ਸ਼ੁੱਧ ਵਿਅੰਜਨਾਂ ਦੀ ਸ਼੍ਰੇਣੀ ਵਿੱਚ ਨਹੀਂ ਆਉਂਦੇ।]
Remove ads
ਨਾਸਿਕੀ : ਝ, ਙ, ਣ,ਨ,ਮ,
ਪਾਰਸ਼ਵਿਕ : ਲ਼ , ਲ,
ਸੰਘਰਸ਼ੀ : ਸ, ਸ਼, ਹ
ਕੰਬਵਾਂ : ਰ,
ਫਟਕਵਾਂ : ੜ
ਸਰਕਵੇਂ : ਵ, ਯ (ਅਰਧ ਸ੍ਵਰ/ਵਿਅੰਜਨ)
ਸੋਧ ਕਰਤਾ :- ਗੁਰਪ੍ਰੀਤ ਬਰ੍ਹੇ
Wikiwand - on
Seamless Wikipedia browsing. On steroids.
Remove ads