ਵਿਜੇ ਵਿਵੇਕ
ਪੰਜਾਬੀ ਕਵੀ From Wikipedia, the free encyclopedia
Remove ads
ਵਿਜੇ ਵਿਵੇਕ (ਜਨਮ 15 ਜੂਨ 1957) ਪੰਜਾਬੀ ਗ਼ਜ਼ਲਗੋ ਅਤੇ ਗੀਤਕਾਰ ਹੈ। ਉਹ ਭਾਰਤੀ ਪੰਜਾਬ ਦੇ ਸ਼ਹਿਰ ਫ਼ਰੀਦਕੋਟ ਦਾ ਵਾਸੀ ਹੈ। ਸੁਰਜੀਤ ਪਾਤਰ ਤੋਂ ਬਾਅਦ ਪੰਜਾਬੀ ਗ਼ਜ਼ਲ ਵਿੱਚ ਜਿਹੜੇ ਕੁਝ ਕੁ ਨਵੇਂ ਨਾਂ ਉਭਰੇ ਹਨ, ਉਨ੍ਹਾਂ ਵਿੱਚ ਵਿਜੇ ਵਿਵੇਕ ਦਾ ਨਾਂ ਵੀ ਹੈ। ਉਸ ਅਨੁਸਾਰ "ਕਵਿਤਾ ਲਿਖੀ ਨਹੀਂ ਜਾਂਦੀ ਸਗੋਂ ਸੁੱਤੇ ਸੁਭਾਅ ਵਾਪਰਦੀ ਹੈ ਤੇ ਉਸ ਨੂੰ ਸੁੰਦਰ ਅਲੰਕਾਰਾਂ ਚ ਪਰੋ ਕੇ ਦਰਸ਼ਕਾਂ ਸਾਹਮਣੇ ਪੇਸ਼ ਕਰਨਾ ਹੀ ਇੱਕ ਚੰਗੇ ਸ਼ਾਇਰ ਦੀ ਨਿਸ਼ਾਨੀ ਹੈ।"[1]
Remove ads
ਨਮੂਨਾ ਸ਼ਾਇਰੀ
ਬਿਗਾਨੇ ਰਾਹ ਨੇ ਤੇ ਵੀਰਾਨ ਜੂਹਾਂ,
ਭਟਕਦੀ ਬੇਖ਼ੁਦੀ ਨੂੰ ਵਰਜਿਆ ਕਰ।
ਤਿਰਾ ਹਾਂ ਜਿਸਮ ਤੋਂ ਰੂਹ ਤੀਕ ਤੇਰਾ,
ਕਦੀ ਤਾਂ ਮਿੱਠਾ-ਮਿੱਠਾ ਝਿੜਕਿਆ ਕਰ।
ਇਹ ਆਪਣੀ ਹੋਂਦ ਦੇ ਵਿਪਰੀਤ ਹੋ ਗਏ,
ਬਦਨ ਤਾਂ ਕੀ ਲਹੂ ਤੱਕ ਸੀਤ ਹੋ ਗਏ,
ਨਹੀਂ ਸਮਝਣਗੇ ਤੇਰੀ ਪੀੜ ਬੰਦੇ,
ਦਰਖ਼ਤਾਂ ਕੋਲ਼ ਬਹਿ ਕੇ ਰੋ ਲਿਆ ਕਰ।
ਇਹ ਤੇਰਾ ਹਾਣ, ਤੇਰੀ ਰੂਹ ਇਹੋ ਨੇ,
ਹਵਾ, ਧੁੱਪ, ਰੌਸ਼ਨੀ, ਖ਼ੁਸ਼ਬੂ ਇਹੋ ਨੇ,
ਸਿਮਟ ਜਾਵਣ ਤਾਂ ਫਿਰ ਖਿੜਦੇ ਨਹੀਂ ਇਹ,
ਕਦੀ ਜਜ਼ਬਾਤ ਨਾ ਸਿਮਟਣ ਦਿਆ ਕਰ।
ਕਿਸੇ ਨੀਲੇ ਗਗਨ ਉੱਤੇ ਨੀਝ ਵੀ ਹੈ,
ਉਡਾਰੀ ਦੀ ਮਨਾਂ ਵਿੱਚ ਰੀਝ ਵੀ ਹੈ,
ਅਜੇ ਪਰਵਾਜ਼ ਕਿੱਥੇ ਹੈ ਪਰਾਂ ਵਿਚ,
ਅਜੇ ਉੱਡਣ ਲਈ ਨਾ ਆਖਿਆ ਕਰ।
ਬੁਝੇ ਸੂਰਜ ਤੋਂ ਹੁਣ ਨਜ਼ਰਾਂ ਹਟਾ ਲੈ,
ਕਿਤੇ ਚੱਪਾ ਕੁ ਥਾਂ ਪੂਰਬ ਬਚਾ ਲੈ,
ਮੇਰੀ ਤਾਂ ਧੁਖਣ ਦੀ ਆਦਤ ਹੀ ਬਣ ਗਈ,
ਮੇਰੇ ਬਾਰੇ ਨਾ ਏਨਾ ਸੋਚਿਆ ਕਰ।[2]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads