ਵਿਜੈਨਗਰ
From Wikipedia, the free encyclopedia
Remove ads
ਵਿਜੈਨਗਰ ਇਤਿਹਾਸਕ ਵਿਜੈਨਗਰ ਸਾਮਰਾਜ ਦੀ ਰਾਜਧਾਨੀ ਸੀ ਜਿਹੜਾ ਦੱਖਣ ਭਾਰਤ ਵਿੱਚ ਫੈਲਿਆ ਹੋਇਆ ਸੀ।[1] ਤਬਾਹ ਹੋਏ ਸ਼ਹਿਰ ਦੇ ਖੰਡਰ ਅੱਜਕੱਲ੍ਹ ਦੇ ਹੰਪੀ ਪਿੰਡ ਵਿੱਚ ਮੌਜੂਦ ਹਨ, ਜਿਹੜਾ ਕਿ ਅੱਜਕੱਲ੍ਹ ਕਰਨਾਟਕ ਦੇ ਬੱਲਾਰੀ ਸ਼ਹਿਰ ਵਿੱਚ ਪੈਂਦਾ ਹੈ।
Remove ads
ਸਥਾਨ
ਸ਼ਹਿਰ ਦਾ ਜ਼ਿਆਦਾਤਰ ਹਿੱਸਾ ਤੁੰਗਭਦਰਾ ਨਦੀ ਦੇ ਦੱਖਣੀ ਕਿਨਾਰੇ ਤੇ ਸਥਿਤ ਹੈ। ਇਹ ਸ਼ਹਿਰ ਹੰਪੀ ਵਿੱਚ ਵਿਰੂਪਕਸ਼ ਮੰਦਿਰ ਸਮੂਹ ਦੇ ਧਾਰਮਿਕ ਕੇਂਦਰ ਦੇ ਦੁਆਲੇ ਬਣਾਇਆ ਗਿਆ ਸੀ। ਇਸਦੀ ਜ਼ਦ ਵਿੱਚ ਹੋਰ ਪਵਿੱਤਰ ਥਾਵਾਂ, ਜਿਹਨਾਂ ਵਿੱਚ ਦੰਦਕਥਾਵਾਂ ਅਨੁਸਾਰ ਕਿਸ਼ਕਿੰਧ, ਜਿਸ ਵਿੱਚ ਇੱਕ ਹਨੂੰਮਾਨ ਦਾ ਮੰਦਰ ਅਤੇ ਇੱਕ ਪਵਿੱਤਰ ਸਰੋਵਰ ਸ਼ਾਮਿਲ ਹੈ, ਜਿਸਨੂੰ ਪੰਪਾਸਰੋਵਰ ਕਿਹਾ ਜਾਂਦਾ ਹੈ, ਮਿਲਦੇ ਹਨ। ਇਸਨੂੰ ਹਿੰਦੂ ਧਰਮ ਦੇ ਧਾਰਮਿਕ ਅਤੇ ਬਹੁਤ ਮਹੱਤਵਪੂਰਨ ਗ੍ਰੰਥ ਰਾਮਾਇਣ ਵਿੱਚ ਦੱਸੇ ਗਏ ਵਾਨਰਾਂ ਦੇ ਰਾਜੇ ਸੁਗਰੀਵ ਦੀ ਗੁਫਾ ਦਾ ਘਰ ਵੀ ਕਿਹਾ ਜਾਂਦਾ ਹੈ। ਇਹ ਸ਼ਹਿਰ ਇੱਥੇ ਦੱਸ਼ੇ ਗਏ ਖੇਤਰ ਤੋਂ ਆਪਣੇ ਸਮੇਂ ਵਿੱਚ ਬਹੁਤ ਵੱਡਾ ਸੀ, ਜਿਸਦਾ ਵੇਰਵਾ ਵਿਜੈਨਗਰ ਸ਼ਹਿਰੀ ਖੇਤਰ ਦੇ ਲੇਖ ਵਿੱਚ ਦਿੱਤਾ ਗਿਆ ਹੈ। ਸ਼ਹਿਰ ਦੇ ਕੇਂਦਰੀ ਖੇਤਰ, ਜਿਸ ਵਿੱਚ ਹੁਣ ਕਹੇ ਜਾਂਦੇ ਸ਼ਾਹੀ ਕੇਂਦਰ ਅਤੇ ਪਵਿੱਤਰ ਕੇਂਦਰ ਸ਼ਾਮਿਲ ਹਨ, 40 ਵਰਗ ਕਿਲੋਮੀਟਰ ਦੇ ਖੇਤਰ ਵਿੱਚ ਫੈਲਿਆ ਹੋਇਆ ਹੈ। ਇਸਦੇ ਵਿੱਚ ਅੱਜਕੱਲ੍ਹ ਦਾ ਹੰਪੀ ਦਾ ਇਲਾਕਾ ਵੀ ਸ਼ਾਮਿਲ ਹੈ। ਇਸ ਤੋਂ ਇਲਾਵਾ ਇੱਕ ਹੋਰ ਪਿੰਡ, ਕਮਾਲਪੁਰਾ, ਪੁਰਾਣੇ ਕੰਧ ਨਾਲ ਘੇਰੇ ਹੋਏ ਸ਼ਹਿਰ ਦੇ ਥੋੜ੍ਹਾ ਬਾਹਰ ਸਥਿਤ ਹੈ, ਜਿਸ ਨੂੰ ਖੰਡਰ ਅਤੇ ਸਮਾਰਕਾਂ ਨੇ ਘੇਰਿਆ ਹੋਇਆ ਹੈ। ਸਭ ਤੋਂ ਨੇੜਲਾ ਕਸਬਾ ਅਤੇ ਰੇਲਵੇ ਸਟੇਸ਼ਨ ਹੋਸਪੇਟ ਵਿੱਚ ਹੈ, ਜਿਹੜਾ ਕਿ 13 ਕਿਲੋਮੀਟਰ ਸੜਕ ਦੀ ਦੂਰੀ ਤੇ ਹੈ। ਹੋਸਪੇਟ ਪੁਰਾਣੇ ਸ਼ਹਿਰ ਦੀ ਹੱਦ ਵਿੱਚ ਹੀ ਹੈ, ਪਰ ਬਹੁਤੀਆਂ ਵੇਖਣ ਵਾਲੀਆਂ ਚੀਜ਼ਾਂ ਹੰਪੀ ਤੋਂ ਕਮਾਲਪੁਰਾ ਦੇ ਵਿੱਚ ਤੁਰ ਕੇ ਵੇਖੀਆਂ ਜਾ ਸਕਦੀਆਂ ਹਨ। ਸ਼ਹਿਰ ਕੁਦਰਤੀ ਤੌਰ ਤੇ ਪਹਾੜੀ ਧਰਾਤਲ ਵਾਲਾ ਹੈ, ਜਿਸ ਵਿੱਚ ਗਰੇਨਾਈਟ ਦੀਆਂ ਚੱਟਾਨਾਂ ਵੀ ਮਿਲਦੀਆਂ ਹਨ। ਤੁੰਗਭਦਰਾ ਨਦੀ ਇੱਥੋਂ ਲੰਘਦੀ ਹੈ ਜਿਹੜੀ ਕਿ ਉੱਤਰ ਵਲੋਂ ਸੁਰੱਖਿਆ ਪ੍ਰਦਾਨ ਕਰਦੀ ਹੈ। ਪਹਾੜਾਂ ਤੋ ਪਾਰ, ਨਦੀ ਦੇ ਦੱਖਣੀ ਕਿਨਾਰੇ, ਜਿੱਥੇ ਸ਼ਹਿਰ ਨੂੰ ਉਸਾਰਿਆ ਗਿਆ ਸੀ, ਇੱਕ ਮੈਦਾਨ ਹੈ ਜਿਹੜਾ ਕਿ ਦੱਖਣ ਵੱਲ ਫੈਲਿਆ ਹੋਇਆ ਹੈ। ਉੱਚੀਆਂ ਕੰਧਾਂ ਅਤੇ ਕਿਲ੍ਹੇਬੰਦੀ ਜਿਹੜੀ ਕਿ ਗਰੇਨਾਈਟ ਦੁਆਰਾ ਕੀਤੀ ਗਈ ਸੀ, ਨੇ ਸ਼ਹਿਰ ਦੇ ਕੇਂਦਰ ਨੂੰ ਹਮਲਾਵਰਾਂ ਤੋਂ ਬਚਾ ਕੇ ਰੱਖਿਆ।
Remove ads
ਸ਼ਹਿਰ
ਇਸ ਸ਼ਹਿਰ ਦਾ ਨਾਂ ਵਿਜੇ ਅਰਥਾਤ ਜਿੱਤ, ਨਗਰ ਅਰਥਾਤ ਸ਼ਹਿਰ ਤੋਂ ਪਿਆ ਹੈ, ਜਿਸਦਾ ਮਤਲਬ "ਜਿੱਤ ਦਾ ਸ਼ਹਿਰ" ਹੈ। ਇਹ ਸ਼ਹਿਰ ਇੱਕ ਬਹੁਤ ਹੀ ਖੁਸ਼ਹਾਲ ਅਤੇ ਸ਼ਕਤੀਸ਼ਾਲੀ ਸਾਮਰਾਜ ਦੀ ਰਾਜਧਾਨੀ ਸੀ, ਜਿਸ ਕਰਕੇ ਦੁਨੀਆ ਦੇ ਬਹੁਤ ਸਾਰੇ ਲੋਕਾਂ ਨੂੰ ਇਸਨੇ ਆਪਣੇ ਵੱਲ ਖਿੱਚਿਆ।
ਹਵਾਲੇ
Wikiwand - on
Seamless Wikipedia browsing. On steroids.
Remove ads