ਵਿਲੀਅਮ ਕੂਪਰ

From Wikipedia, the free encyclopedia

ਵਿਲੀਅਮ ਕੂਪਰ
Remove ads

ਵਿਲੀਅਮ ਕੂਪਰ (/ˈkpər/ KOO-pər; 26 ਨਵੰਬਰ 1731 – 25 ਅਪਰੈਲ 1800)[1] ਨੂੰ ਅਠਾਰਵੀਂ ਸਦੀ ਦਾ ਵੱਡਾ ਅੰਗਰੇਜ਼ ਕਵੀ ਮੰਨਿਆ ਜਾਂਦਾ ਹੈ। ਉਸ ਦੀਆਂ ਕਵਿਤਾਵਾਂ ਆਮ ਆਦਮੀ ਦੇ ਦੁੱਖ ਸੁਖ ਦੀਆਂ ਲਾਸਾਨੀ ਦਸਤਾਵੇਜ਼ਾਂ ਵਿੱਚ ਸ਼ੁਮਾਰ ਕੀਤੀਆਂ ਜਾਂਦੀਆਂ ਹਨ।

ਵਿਸ਼ੇਸ਼ ਤੱਥ ਵਿਲੀਅਮ ਕੂਪਰ, ਜਨਮ ...
Remove ads

ਜ਼ਿੰਦਗੀ

ਵਿਲੀਅਮ ਕੂਪਰ ਦਾ ਜਨਮ ਬਰਕਹੇਮਸਟਡ (Berkhamsted), ਹਰਟਫੋਰਡਸ਼ਾਇਰ (Hertfordshire), ਇੰਗਲੈਂਡ ਵਿੱਚ ਹੋਇਆ ਸੀ, ਜਿਥੇ ਉਸਦਾ ਪਿਤਾ ਜਾਨ ਕੂਪਰ ਉਥੋਂ ਦੇ ਗਿਰਜਾਘਰ ਦਾ ਰੈਕਟਰ ਸੀ।[2] ਉਸਦੀ ਮਾਂ ਐਨ ਕੂਪਰ ਸੀ। ਉਹ ਅਤੇ ਉਸ ਦਾਭਰਾ ਜਾਨ ਸੱਤ ਬੱਚਿਆਂ ਵਿਚੋਂ ਸਿਰਫ ਦੋ ਸਨ ਜਿਹੜੇ ਬਚਪਨ ਤੋਂ ਪਾਰ ਲੰਘ ਸਕੇ। ਉਸਦੇ ਮਾਂ, ਐਨ ਦੀ 7 ਨਵੰਬਰ 1737 ਨੂੰ ਜਾਨ ਨੂੰ ਜਨਮ ਦੇਣ ਦੇ ਬਾਅਦ ਮੌਤ ਹੋ ਗਈ ਸੀ। ਐਨੀ ਛੋਟੀ ਉਮਰ ਸਮੇਂ ਆਪਣੀ ਮਾਂ ਦੀ ਮੌਤ ਦਾ ਵਿਲੀਅਮ ਤੇ ਡੂੰਘਾ ਅਸਰ ਪਿਆ ਅਤੇ ਇਹੀ ਦੁਖ ਪੰਜਾਹ ਸਾਲ ਬਾਅਦ ਲਿਖੀ ਉਸ ਦੀ ਇੱਕ ਕਵਿਤਾ, "ਮੇਰੇ ਮਾਂ ਦੀ ਤਸਵੀਰ ਦੀ ਵਸੂਲੀ ਤੇ," ਦਾ ਵਿਸ਼ੇ ਸੀ। ਉਹ ਆਪਣੇ ਸ਼ੁਰੂਆਤੀ ਸਾਲਾਂ ਦੌਰਾਨ ਆਪਣੇ ਨਾਨਕੇ ਪਰਿਵਾਰ ਦੇ ਨੇੜੇ ਹੋ ਗਿਆ ਸੀ। ਆਪਣੇ ਮਾਮਾ ਰੌਬਰਟ ਅਤੇ ਉਸ ਦੀ ਪਤਨੀ, ਮਾਮੀ ਹੈਰੀਓ ਦੇ ਉਹ ਖਾਸ ਤੌਰ 'ਤੇ ਨੇੜੇ ਸੀ। ਉਨ੍ਹਾਂ ਨੇ ਹੀ ਨੌਜਵਾਨ ਵਿਲੀਅਮ ਵਿੱਚ ਪੜ੍ਹਨ ਦਾ ਪਿਆਰ ਪੈਦਾ ਕਰਨ ਲਈ ਉਸ ਨੂੰ ਕੁਝ ਰੌਚਿਕ ਕਿਤਾਬਾਂ ਦਿੱਤੀਆਂ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads