ਵਿਲੀਅਮ ਵਾਈਲਰ
From Wikipedia, the free encyclopedia
Remove ads
ਵਿਲੀਅਮ ਵਾਈਲਰ (1 ਜੁਲਾਈ, 1902 - ਜੁਲਾਈ 27, 1981)[1] ਇੱਕ ਅਮਰੀਕੀ ਫਿਲਮ ਨਿਰਦੇਸ਼ਕ, ਨਿਰਮਾਤਾ ਅਤੇ ਸਕ੍ਰੀਨਲੇਖਕ ਸੀ। ਉਸਦੇ ਮਹੱਤਵਪੂਰਣ ਕੰਮਾਂ ਵਿੱਚ ਬੈਨ-ਹੁਰ (1959), ਦਿ ਬੈਸਟ ਯਰਸ ਔਫ਼ ਅਵਰ ਲਾਈਵਸ (1946), ਅਤੇ ਮਿਸਿਜ਼ ਮਿਨੀਵਰ (1942) ਜਿਹੀਆਂ ਫਿਲਮਾਂ ਸ਼ਾਮਿਲ ਹਨ। ਇਨ੍ਹਾਂ ਸਾਰੀਆਂ ਫ਼ਿਲਮਾਂ ਨੂੰ ਸਰਵੋਤਮ ਨਿਰਦੇਸ਼ਕ ਲਈ ਅਕੈਡਮੀ ਅਵਾਰਡ ਮਿਲੇ ਹਨ ਅਤੇ ਨਾਲ ਹੀ ਉਨ੍ਹਾਂ ਦੇ ਰਿਲੀਜ਼ ਦੇ ਸਾਲਾਂ ਵਿੱਚ ਸਰਵੋਤਮ ਫਿਲਮ ਲਈ ਵੀ ਅਕਾਦਮੀ ਇਨਾਮ ਮਿਲੇ ਹਨ ਅਤੇ ਇਸ ਤਰ੍ਹਾਂ ਉਸਨੂੰ 2019 ਤੱਕ ਤਿੰਨ ਸਰਵੋਤਮ ਫ਼ਿਲਮਾਂ ਲਈ ਅਕਾਦਮੀ ਇਨਾਮ ਮਿਲੇ ਹਨ ਅਤੇ ਅਜਿਹਾ ਕਰਨ ਵਾਲਾ ਉਹ ਇੱਕੋ-ਇੱਕ ਨਿਰਦੇਸ਼ਕ ਹੈ। ਵਾਈਲਰ ਨੂੰ 1936 ਵਿੱਚ ਡਡਸਵਰਥ ਨੂੰ ਨਿਰਦੇਸ਼ਤ ਕਰਨ ਲਈ ਆਪਣੀ ਪਹਿਲੀ ਆਸਕਰ ਨਾਮਜ਼ਦਗੀ ਪ੍ਰਾਪਤ ਹੋਈ, ਜਿਸ ਵਿੱਚ ਵਾਲਟਰ ਹਸਟਨ, ਰੂਥ ਚੈਟਰਟਨ ਅਤੇ ਮੈਰੀ ਐਸਟਰ ਦੀ ਭੂਮਿਕਾ ਸੀ, ਅਤੇ ਜਿਨ੍ਹਾਂ ਨੇ "ਅਟੁੱਟ ਮਹਾਨਤਾ ਦੇ ਲਗਭਗ 20 ਸਾਲ ਪੂਰੇ ਕੀਤੇ ਸਨ" : 24
ਫਿਲਮ ਇਤਿਹਾਸਕਾਰ ਇਆਨ ਫ੍ਰੀਅਰ ਨੇ ਵਾਈਲਰ ਨੂੰ “ਸੁਹਿਰਦ ਪੂਰਨ ਸੰਪੂਰਨਤਾਵਾਦੀ” ਕਿਹਾ ਹੈ, ਜੋ ਕਿ ਹਰ ਸੀਨ ਵਿੱਚ ਬੜੀ ਬਾਰੀਕੀ ਨਾਲ ਨੁਕਸ ਕੱਢ ਕੇ ਵਾਰ-ਵਾਰ ਰੀਟੇਕ ਲੈਂਦਾ ਸੀ, “ ਅਤੇ ਇਸ ਤਰ੍ਹਾਂ ਇਹ ਇੱਕ ਬਹੁਤ ਮਹਾਨ ਇਨਸਾਨ ਦਾ ਕੰਮ ਬਣ ਗਿਆ।” : 57 ਬਾਕਸ-ਆਫਿਸ ਅਤੇ ਆਲੋਚਨਾਤਮਕ ਸਫਲਤਾਵਾਂ ਵਿੱਚ ਕਲਾਸਿਕ ਸਾਹਿਤਕ ਰੂਪਾਂਤਰਨਾਂ ਨੂੰ ਨਿਰਦੇਸ਼ਤ ਕਰਨ ਦੀ ਉਸਦੀ ਯੋਗਤਾ ਨੇ ਉਸਨੂੰ 1930 ਅਤੇ 1940 ਦੇ ਦਹਾਕੇ ਦੌਰਾਨ ਅਤੇ 60 ਦੇ ਦਹਾਕੇ ਵਿੱਚ ਹਾਲੀਵੁੱਡ ਦੇ ਸਭ ਤੋਂ ਵੱਧ ਪੈਸਾ ਕਮਾ ਕੇ ਦੇਣ ਵਾਲੇ ਫਿਲਮਕਾਰਾਂ ਵਿੱਚੋਂ ਇੱਕ ਬਣਾ ਦਿੱਤਾ। ਸਟੇਜਿੰਗ, ਐਡੀਟਿੰਗ ਅਤੇ ਕੈਮਰੇ ਦੀ ਹਿੱਲਜੁਲ ਵਿੱਚ ਆਪਣੀ ਪ੍ਰਤਿਭਾ ਦੇ ਜ਼ਰੀਏ, ਉਸਨੇ ਗਤੀਸ਼ੀਲ ਥੀਏਟਰਕ ਥਾਂਵਾਂ ਨੂੰ ਸਿਨੇਮਈ ਥਾਵਾਂ ਵਿੱਚ ਬਦਲ ਦਿੱਤਾ।[2]
ਉਸਨੇ ਕਈ ਅਦਾਕਾਰਾਂ ਨੂੰ ਸਟਾਰ ਬਣਾ ਦਿੱਤਾ ਸੀ, ਉਸਨੇ ਹਾਲੀਵੁੱਡ ਫਿਲਮ ਰੋਮਨ ਹਾਲੀਡੇ (1953) ਵਿੱਚ ਔਡਰੀ ਹੈਪਬਰਨ ਨੂੰ ਉਸਦੀ ਪਹਿਲੀ ਫਿਲਮ ਵਿੱਚ ਨਿਰਦੇਸ਼ਤ ਕੀਤਾ ਅਤੇ ਬਾਰਬਰਾ ਸਟਰੀਸੈਂਡ ਨੂੰ ਉਸਦੀ ਪਹਿਲੀ ਫਿਲਮ ਫਨੀ ਗਰਲ (1968) ਵਿੱਚ ਨਿਰਦੇਸ਼ਤ ਕੀਤਾ। ਉਨ੍ਹਾਂ ਦੋਵਾਂ ਨੂੰ ਅਦਾਕਾਰੀ ਲਈ ਅਕਾਦਮੀ ਅਵਾਰਡ ਮਿਲੇ। ਉਸਨੇ ਓਲੀਵੀਆ ਡੀ ਹੈਵੀਲੈਂਡ ਨੂੰ ਦਿ ਹੇਅਰੈਸ (1949) ਨੂੰ ਉਸਦਾ ਦੂਜਾ ਆਸਕਰ ਦਵਾਇਆ ਅਤੇ ਵੁਧਰਿੰਗ ਹਾਈਟਸ (1939) ਵਿੱਚ ਲੌਰੈਂਸ ਓਲੀਵੀਅਰ ਨੂੰ ਆਪਣੀ ਪਹਿਲੀ ਆਸਕਰ ਨਾਮਜ਼ਦਗੀ ਲਈ ਨਿਰਦੇਸ਼ਤ ਕੀਤਾ। ਓਲੀਵੀਅਰ ਨੇ ਉਸ ਨੂੰ ਸਕ੍ਰੀਨ ਉੱਪਰ ਅਦਾਕਾਰੀ ਸਿਖਾਉਣ ਦਾ ਸਿਹਰਾ ਵਾਈਲਰ ਨੂੰ ਦਿੱਤਾ। ਬੈਟੀ ਡੇਵਿਸ, ਜਿਸਨੇ ਉਸ ਦੇ ਨਿਰਦੇਸ਼ਨ ਹੇਠ ਆਸਕਰ ਦੀਆਂ ਤਿੰਨ ਨਾਮਜ਼ਦਗੀਆਂ ਪ੍ਰਾਪਤ ਕੀਤੀਆਂ ਅਤੇ ਜੈਜ਼ਬਲ (1938) ਲਈ ਆਪਣਾ ਦੂਜਾ ਆਸਕਰ ਜਿੱਤਿਆ, ਨੇ ਕਿਹਾ ਕਿ ਵਾਈਲਰ ਨੇ ਉਸ ਨੂੰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਬਿਹਤਰ ਅਭਿਨੇਤਰੀ ਬਣਾਇਆ ਸੀ।
ਵਾਈਲਰ ਦੀਆਂ ਹੋਰ ਮਸ਼ਹੂਰ ਫਿਲਮਾਂ ਵਿੱਚ ਹੈਲਜ਼ ਹੀਰੋਜ਼ (1929), ਡਡਸਵਰਥ (1936), ਦਿ ਵੈਸਟਰਨਰ (1940), ਦਿ ਲੈਟਰ (1940), ਫ਼ਰੈਂਡਲੀ ਪਰਸੂਏਸ਼ਨ (1956), ਦਿ ਬਿਗ ਕੰਟਰੀ (1958), ਦਿ ਚਿਲਡਰਨਜ਼ ਆਵਰ (1961) ਅਤੇ ਹਾਓ ਟੂ ਸਟੀਲ ਅ ਮਿਲੀਅਨ (1966) ਜਿਹੀਆਂ ਫ਼ਿਲਮਾਂ ਸ਼ਾਮਿਲ ਹਨ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads