ਵਿਸ਼ਨੂੰ ਵਾਮਨ ਸ਼ਿਰਵਾਡਕਰ ਕੁਸੁਮਾਗਰਜ
ਭਾਰਤੀ ਕਵੀ From Wikipedia, the free encyclopedia
Remove ads
ਵਿਸ਼ਨੂੰ ਵਾਮਨ ਸ਼ਿਰਵਾਡਕਰ (27 ਫਰਵਰੀ 1912 – 10 ਮਾਰਚ 1999), ਜਿਸ ਦਾ ਮਸ਼ਹੂਰ ਕਲਮੀ ਨਾਮ ਕੁਸੁਮਾਗਰਜ, ਇੱਕ ਮਸ਼ਹੂਰ ਮਰਾਠੀ ਕਵੀ, ਨਾਟਕਕਾਰ, ਨਾਵਲਕਾਰ, ਕਹਾਣੀਕਾਰ ਅਤੇ ਮਨੁੱਖਤਾਵਾਦੀ ਸੀ, ਜਿਸ ਨੇ ਆਜ਼ਾਦੀ, ਨਿਆਂ ਅਤੇ ਵਿਰਵਿਆਂ ਦੀ ਮੁਕਤੀ ਬਾਰੇ ਲਿਖਿਆ। [1] ਅਜ਼ਾਦੀ ਤੋਂ ਪਹਿਲਾਂ ਦੇ ਅਰਸੇ ਤੋਂ ਸ਼ੁਰੂ ਹੋਏ ਪੰਜ ਦਹਾਕਿਆਂ ਦੇ ਆਪਣੇ ਕੈਰੀਅਰ ਵਿੱਚ ਉਸ ਨੇ 16 ਕਿਤਾਬਾਂ ਕਵਿਤਾਵਾਂ ਦੀਆਂ, ਤਿੰਨ ਨਾਵਲ, ਨਿੱਕੀਆਂ ਕਹਾਣੀਆਂ ਦੀਆਂ ਅੱਠ ਕਿਤਾਬਾਂ, ਲੇਖਾਂ ਦੀਆਂ ਸੱਤ, 18 ਨਾਟਕ ਅਤੇ ਛੇ ਇਕਾਂਗੀ ਲਿਖੇ ਹਨ। ਵਿਸ਼ਾਖਾ (1942) ਜਿਹੇ ਉਸਦੇ ਗੀਤ ਸੰਗ੍ਰਹਿ ਨੇ ਇੱਕ ਪੀੜ੍ਹੀ ਨੂੰ ਭਾਰਤੀ ਆਜ਼ਾਦੀ ਅੰਦੋਲਨ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਅਤੇ ਅੱਜ ਇਸਨੂੰ ਭਾਰਤੀ ਸਾਹਿਤ ਦੇ ਸ਼ਾਹਕਾਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।[2] ਇਸਦੇ ਇਲਾਵਾ ਉਸਦੇ ਨਾਟਕ, ਨਾਟਸਾਮਰਾਟ ਦਾ ਮਰਾਠੀ ਸਾਹਿਤ ਵਿੱਚ ਹੋਰ ਵੀ ਮਹੱਤਵਪੂਰਨ ਸਥਾਨ ਹੈ। ਉਹ ਕਈ ਸਟੇਟ ਅਵਾਰਡਾਂ ਨਾਲ ਸਨਮਾਨਿਤ ਕੀਤਾ ਗਿਆ ਸੀ, ਅਤੇ 1974 ਵਿੱਚ ਨਾਸਾਮਰਾਟ ਲਈ ਮਰਾਠੀ ਦਾ ਸਾਹਿਤ ਅਕਾਦਮੀ ਅਵਾਰਡ, ਪਦਮ ਭੂਸ਼ਣ (1991) [3] ਅਤੇ 1987 ਵਿੱਚ ਗਿਆਨਪੀਠ ਅਵਾਰਡ ਸਮੇਤ;[4] ਰਾਸ਼ਟਰੀ ਪੁਰਸਕਾਰ ਸ਼ਾਮਲ ਹਨ। ਉਸਨੇ 1964 ਵਿੱਚ ਮਾਰਗਾਓ ਵਿੱਚ ਆਯੋਜਿਤ ਅਖਿਲ ਭਾਰਤੀ ਮਰਾਠੀ ਸਾਹਿਤ ਸੰਮੇਲਨ ਦੀ ਪ੍ਰਧਾਨਗੀ ਵੀ ਕੀਤੀ ਸੀ।[5]
Remove ads
ਮੁਢਲੇ ਜੀਵਨ ਅਤੇ ਸਿੱਖਿਆ
ਉਨ੍ਹਾਂ ਦਾ ਜਨਮ 27 ਫਰਵਰੀ 1912 ਨੂੰ ਪੁਣੇ ਵਿੱਚ ਗਜਨਨ ਰੰਗਨਾਥ ਸ਼ਿਰਵਾਡਕਰ ਵਜੋਂ ਹੋਇਆ ਸੀ। ਗੋਦ ਲਏ ਜਾਣ ਤੋਂ ਬਾਅਦ, ਉਸਦਾ ਨਾਂ ਬਦਲ ਕੇ ਵਿਸ਼ਨੂੰ ਵਾਮਨ ਸ਼ਿਰਵਾਡਕਰ ਗਿਆ। ਬਾਅਦ ਵਿੱਚ ਉਸ ਨੇ 'ਕੁਸੁਮਾਗਰਜ' ਸ਼ਬਦ ਨੂੰ ਅਪਣਾਇਆ। ਉਸਨੇ ਪਿਮਪਲਗਾਓਂ ਵਿੱਚ ਆਪਣੀ ਪ੍ਰਾਇਮਰੀ ਸਿੱਖਿਆ ਅਤੇ ਨੈਸ਼ਨਲ ਇੰਗਲਿਸ਼ ਸਕੂਲ ਆਫ ਨਾਸ਼ਿਕ ਵਿੱਚ ਹਾਈ ਸਕੂਲ ਦੀ ਪੜ੍ਹਾਈ ਕੀਤੀ, ਜਿਸ ਨੂੰ ਹੁਣ ਜੇ.ਐਸ. ਰੁੰਗਥਾ ਹਾਈ ਸਕੂਲ ਆਫ ਨਾਸ਼ਿਕ ਕਹਿੰਦੇ ਹਨ। ਉਸ ਨੇ ਮੁੰਬਈ ਯੂਨੀਵਰਸਿਟੀ ਤੋਂ ਮੈਟ੍ਰਿਕ ਪਾਸ ਕੀਤੀ। [6] 1944 ਵਿਚ, ਉਸ ਨੇ ਮਨੋਰਮਾ (ਪਹਿਲਾਂ ਗੰਗੂਬਾਈ ਸੋਨਾਵਨੀ) ਨਾਲ ਵਿਆਹ ਕੀਤਾ। [7] ਉਹ ਰਾਜਰਾਜ ਕਾਲਜ ਕੋਲਹਾਪੁਰ ਨਾਲ ਜੁੜਿਆ ਹੋਇਆ ਹੈ।
Remove ads
ਕੈਰੀਅਰ
ਜਦੋਂ ਸ਼ਿਰਵਡਕਰ ਨਾਸ਼ਿਕ ਦੇ ਐਚ ਪੀ ਟੀ ਟੀ ਕਾਲਜ ਵਿੱਚ ਸਨ,[8] ਰਤਨਾਕਰ (रत्नाकर) ਮੈਗਜ਼ੀਨ ਵਿੱਚ ਉਸ ਦੀਆਂ ਕਵਿਤਾਵਾਂ ਛਾਪੀਆਂ ਗਈਆਂ ਸਨ।[9] 1932 ਵਿੱਚ 20 ਸਾਲ ਦੀ ਉਮਰ ਵਿੱਚ ਸ਼ਿਰਵਡਕਰ ਨੇ ਨਾਸਿਕ ਵਿਖੇ ਕਾਲਾਰਾਮ ਮੰਦਰ ਵਿੱਚ ਅਛੂਤਾਂ ਦੇ ਦਾਖਲੇ ਦੀ ਆਗਿਆ ਦੇਣ ਦੀ ਮੰਗ ਨੂੰ ਪੂਰਾ ਕਰਨ ਲਈ ਸਤਿਆਗ੍ਰਹਿ ਵਿੱਚ ਹਿੱਸਾ ਲਿਆ।
ਲਿਖਤਾਂ
ਕਾਵਿ ਸੰਗ੍ਰਹਿ
- ਵਿਸਾਖਾ (1942)
- ਹੀਮਾਰੇਸ਼ਾ (1964)
- ਛੰਦੋਮਈ (1982)
- ਜੀਵਨਲਹਿਰੀ (1933)
- ਜੈਚਾ ਕੁੰਜਾ (1936)
- ਸਮਿਧਾ (1947)
- ਕਾਨਾ (1952)
- ਕਿਨਾਰਾ (1952)
- ਮਰਾਠੀ ਮਟੀ (1960)
- ਵਡਾਲਵੇਲ (1969)
- ਰਸਯਾਤਰਾ (1969)
- ਮੁਕਤਯਾਨ (1984)
- ਸ਼ਰਾਵਣ (1985)
- ਪ੍ਰਵਾਸੀ ਪਾਕਸ਼ੀ (1989)
- ਪਠੇਆ (1989)
- ਮੇਘਦੂਤ (1956 ਕਾਲੀਦਾਸ ਮੇਘਦੁਤ ਦਾ ਮਰਾਠੀ ਅਨੁਵਾਦ), ਜੋ ਸੰਸਕ੍ਰਿਤ ਵਿੱਚ ਹੈ
- ਸਵਾਗਤ (1962)
- ਬਾਲਬੋਧ ਮੇਵੈਤਿਲ ਕੁਸੁਮਾਗਰਜ (1989)
ਸੰਪਾਦਿਤ ਕਾਵਿ ਸੰਗ੍ਰਹਿ
- ਕਾਵਿਵਾਹਿਨੀ
- ਸ਼ਾਹੀਤਾਵਰਨ
- ਪਿੰਪਲਾਪਾਨ
- ਚੰਦਨਵੈਲ
- ਰਸਯਾਤਰਾ, ਸ਼ੰਕਰ ਵੈਦ ਅਤੇ ਕਵੀ ਬੋਰਕਾਰ ਦੁਆਰਾ ਚੁਣੀਆਂ ਕਵਿਤਾਵਾਂ, ਅਤੇ ਵੈਦਿਆ ਦੁਆਰਾ ਲੰਬੇ ਵਿਦਵਤਾਪੂਰਵਕ ਜਾਣ-ਪਛਾਣ ਦੇ ਨਾਲ
ਕਹਾਣੀ ਸੰਗ੍ਰਹਿ
- ਫੁਲਵਾਲੀ
- ਛੋਟੇ ਆਣੀ ਮੋਥੇ
- ਸਤਾਰੀਚੇ ਬੋਲ ਆਣੀ ਇਤਰ ਕਥਾ
- ਕਾਹੀ ਵਰੁਧਾ, ਕਾਹੀ ਤਰੁਣ
- ਪ੍ਰੇਮ ਆਣੀ ਮੰਜਰ
- ਨਿਯੁਕਤੀ
- ਆਹੇ ਆਣੀ ਨਾਹੀ
- ਵੀਰਾਮਚਿਨਹੇ
- ਪਰਾਤਿਸਦ
- ਏਕਾਕੀ ਤਾਰਾ
- ਵਤਵਾੜੀਲਾ ਸਾਵਾਲੀਆ
- ਸ਼ੇਕਸਪੀਅਰਚਿਆ ਸ਼ੋਧਾਤ
- ਰੂਪਰੇਸ਼ਾ
- ਕੁਸੁਮਗ੍ਰੰਜਨਚੇਏ ਬਰਾ ਕਥਾ
- ਜਾਦੂਚੀ ਹੋਡੀ (ਬੱਚਿਆਂ ਲਈ)
'ਨਾਟਕ'
- ਯਯਾਤੀ ਅਨੀ ਦੇਵਾਨੀਆ
- ਵੇਜ ਮੰਨਾਲੀ ਧਾਰਤੀਲਾ
- ਨਾਟ ਸਮਰਾਟ
- ਦੂਰਚੇ ਦੀਵੇ
- ਦੂਸਰਾ ਪੇਸ਼ਵਾ
- ਵੈਜਯੰਤੀ
- ਕੌਂਤਏ
- ਰਾਜਮੁਕੁਟ
- ਆਮਚੇ ਨਵਾ ਬਾਬੂਰਾਓ
- ਵਿਦੂਸ਼ਕ
- ਇਕ ਹੋਤੀ ਵਾਘਿਨ
- ਅਨੰਦ
- ਮੁਖਯਮੰਤਰੀ
- ਚੰਦਰਾ ਜਿਤੇਹ ਉਗਾਵਤ ਨਾਹੀ
- ਮਹੰਤ
- ਕੇਕਈ
- ਬੈਕਟ (ਜੀਨ ਅਨੌਇਲ ਦੁਆਰਾ 'ਦਿ ਆਨਰ ਆਫ ਗੋ'ਦ ਦਾ ਅਨੁਵਾਦ)
'ਇਕਾਂਗੀ'
- ਦੀਵਾਨਾ ਦਾਵਾ
- ਦੀਵਾਚੇ ਘਰ
- ਪ੍ਰਕਾਸ਼ੀ ਦਾਰੇ
- ਸੰਘਰਸ਼
- ਬੈਤ
- ਨਾਟਕ ਬਤ੍ਤ ਥੇਹਿ ਇਤਿ ਇਕਾਨਿਕਕਾ
'ਨਾਵਲ'
- ਵੈਸਨਾਵਾ
- ਜਾਨਾਵੀ
- ਕਲਪਨੇਚਿਆ ਤੀਰਾਵਰ
ਹਵਾਲੇ
Wikiwand - on
Seamless Wikipedia browsing. On steroids.
Remove ads