ਵਿਸ਼ਵ ਕਬੱਡੀ ਲੀਗ

From Wikipedia, the free encyclopedia

Remove ads

ਵਿਸ਼ਵ ਕਬੱਡੀ ਲੀਗ ਇੱਕ ਪ੍ਰੋਫੈਸ਼ਨਲ ਸਰਕਲ ਕਬੱਡੀ ਦਾ ਭਾਰਤ, ਅਮਰੀਕਾ, ਕੈਨੇਡਾ, ਪਾਕਿਸਤਾਨ ਅਤੇ ਸੰਯੁਕਤ ਬਾਦਸ਼ਾਹੀ ਵਿੱਚ ਮੁਕਾਬਲਾ ਹੈ। 2014 ਦੇ ਮੁਕਾਬਲੇ ਵਿੱਚ 8 ਅੰਤਰਰਾਸ਼ਟਰੀ ਟੀਮਾਂ ਚਾਰ ਦੇਸ਼ਾਂ ਦੇ 14 ਸ਼ਹਿਰਾ ਵਿੱਚ ਖੇਡੀਆਂ। 144 ਅੰਤਰਰਾਸ਼ਟਰੀ ਖਿਡਾਰੀਆਂ ਦਾ ਇਹ ਕਬੱਡੀ ਕੁੰਭ ਮੇਲਾ ਹੈ ਜਿਸ ਵਿੱਚ ਖਿਡਾਰੀਆਂ ਤੇ ₹15 ਕਰੌਡ ਦੀ ਬੋਲੀ ਲੱਗੀ ਹੈ। ਲੀਗ ਵਿੱਚ ਪਹਿਲਾਂ 10 ਟੀਮਾਂ ਨੇ ਹਿੱਸਾ ਲੈਣਾ ਸੀ ਪ੍ਰੰਤੂ ਦੋ ਟੀਮਾਂ ਨੇ ਹੱਥ ਖਿੱਚ ਲਿਆ। ਹਾਲਾਂਕਿ 10 ਟੀਮਾਂ ਲਈ ਖਿਡਾਰੀਆਂ ਦੀਆਂ ਲਿਸਟਾਂ ਵੀ ਤਿਆਰ ਹੋ ਚੁੱਕੀਆਂ ਸਨ। ਵਿਚਾਲਿਓਂ ਜਾਣ ਵਾਲੀਆਂ ਟੀਮਾਂ ’ਚ ਪਾਕਿਸਤਾਨ ਦੀ ਟੀਮ ਵੀ ਸ਼ਾਮਲ ਸੀ। ਪਹਿਲਾਂ ਪਾਕਿਸਤਾਨੀ ਖਿਡਾਰੀਆਂ ਨੂੰ ਦੂਸਰੀਆਂ ਟੀਮਾਂ ’ਚ ਵੰਡਿਆ ਗਿਆ। ਲੀਗ ’ਚ ਸ਼ਾਮਲ 144 ਖਿਡਾਰੀਆਂ ਵਿੱਚ ਆਪੋ-ਆਪਣੀਆਂ ਟੀਮਾਂ ਨੂੰ ਜਿਤਾਉਣ ਦੀ ਕਵਾਇਦ ਸ਼ੁਰੂ ਹੋ ਚੁੱਕੀ ਹੈ। ਹੁਣ ਵੇਖਣਾ ਇਹ ਹੈ ਕਿ ਕਿਹੜੀ ਟੀਮ ਦੇ ਗੱਭਰੂ ਹਿੱਕ ਦੇ ਜ਼ੋਰ ਨਾਲ ਵਿਰੋਧੀਆਂ ਨੂੰ ਮਧੋਲਦੇ ਹੋਏ ਲਿਸ਼ਕਦੇ ਕੱਪ ਨੂੰ ਚੁੰਮਣਗੇ।

ਵਿਸ਼ੇਸ਼ ਤੱਥ ਖੇਡ, ਸਥਾਪਿਕ ...
Remove ads

ਫਾਈਨਲ

ਵਿਸ਼ਵ ਕਬੱਡੀ ਲੀਗ ਦੇ ਗ੍ਰੈਂਡ ਫਾਈਨਲ 'ਚ ਅੱਜ ਖਾਲਸਾ ਵਾਰੀਅਰਜ਼ ਅਤੇ ਯੂਨਾਈਟਿਡ ਸਿੰਘਸ ਦੀਆਂ ਟੀਮਾਂ ਆਹਮੋ-ਸਾਹਮਣੇ ਸਨ। ਪਹਿਲੇ ਕੁਆਰਟਰ ਤੱਕ ਖਾਲਸਾ ਵਾਰੀਅਰਜ਼ 18-11 ਨਾਲ ਅੱਗੇ ਰਿਹਾ। ਦੂਜੇ ਕੁਆਰਟਰ ਫਾਈਨਲ 'ਚ ਵੀ ਖਾਲਸਾ ਵਾਰੀਅਰਜ਼ 29-27 ਨਾਲ ਅੱਗੇ ਚੱਲ ਰਿਹਾ ਸੀ। ਤੀਜੇ ਕੁਆਰਟਰ ਫਾਈਨਲ ਤੱਕ ਵੀ ਖਾਲਸਾ ਵਾਰੀਅਰਜ਼ 43-42 ਨਾਲ ਅੱਗੇ ਚੱਲ ਰਿਹਾ ਸੀ। ਚੌਥੇ ਕੁਆਰਟਰ ਫਾਈਨਲ 'ਚ ਯੂਨਾਈਟਿਡ ਸਿੰਘਸ ਨੇ 58-55 ਦੇ ਫਰਕ ਨਾਲ ਵਿਸ਼ਵ ਕੱਬਡੀ ਲੀਗ ਦਾ ਪਹਿਲਾ ਪੜਾਅ ਆਪਣੇ ਨਾਂ ਕਰ ਲਿਆ ਹੈ ਇਸ ਫਾਈਨਲ ਦੇ ਨਾਲ ਹੀ 106 ਦਿਨ ਅਤੇ 88 ਮੈਚਾਂ ਤੋਂ ਬਾਅਦ ਵਿਸ਼ਵ ਕਬੱਡੀ ਲੀਗ ਦੇ ਪਹਿਲੇ ਸੈਸ਼ਨ ਦੀ ਅੱਜ ਸਮਾਪਤੀ ਹੋ ਗਈ। ਤੀਜੇ ਤੇ ਚੌਥੇ ਸਥਾਨ ਲਈ ਮੋਹਾਲੀ ਦੇ ਹਾਕੀ ਸਟੇਡੀਅਮ 'ਚ ਕੈਲਫੌਰਨੀਆ ਈਗਲਸ ਅਤੇ ਵੈਨਕੂਵਰ ਲਾਇਨਜ਼ ਵਿਚਾਲੇ ਤੀਜੇ ਸਥਾਨ ਲਈ ਪਲੇਅ-ਆਫ ਮੁਕਾਬਲਾ ਖੇਡਿਆ ਗਿਆ ਜਿਸ 'ਚ ਵੈਨਕੂਵਰ ਲਾਇਨਜ਼ ਨੇ 66-57 ਨਾਲ ਬਾਜ਼ੀ ਮਾਰੀ। ਇਸ ਮੈਚ ਤੋਂ ਬਾਅਦ ਬਾਲੀਵੁੱਡ ਦੀ ਧੜਕਨ ਅਕਸ਼ੈ ਕੁਮਾਰ ਨੇ ਗੀਤ-ਸੰਗੀਤ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ। ਪੰਜਾਬੀ ਗਾਇਕ ਅਮਰਿੰਦਰ ਗਿੱਲ, ਗੁਰਪ੍ਰੀਤ ਘੁੱਗੀ ਤੇ ਹੰਸ ਰਾਜ ਹੰਸ ਨੇ ਵੀ ਪ੍ਰਫਾਰਮੈਂਸ ਦੇ ਕੇ ਚੰਗਾ ਰੰਗ ਬੰਨ੍ਹਿਆ।

Remove ads

ਰਿਕਾਰਡ (2014)

  • ਸਭ ਤੋਂ ਵੱਧ ਅਜੇਤੂ ਰੇਡਾਂ ਪਾਕਿਸਤਾਨੀ ਖਿਡਾਰੀਆਂ ਉੱਤੇ ਆਧਾਰਿਤ ਲਾਹੌਰ ਲਾਇਨਜ਼ ਦੀ ਟੀਮ ਦੇ ਸਿਰਕੱਢ ਧਾਵੀ ਸ਼ਫੀਕ ਚਿਸਤੀ ਨੇ ਲੀਗ ਦੇ 4 ਮੈਚਾਂ 'ਚ 60 ਅਜੇਤੂ ਰੇਡਾਂ ਪਾਉਣ ਦਾ ਰਿਕਾਰਡ ਬਣਾਇਆ।
  • ਖਾਲਸਾ ਵਾਰੀਅਰਜ਼ ਦੇ ਖਿਡਾਰੀ ਸਤਨਾਮ ਸਿੰਘ ਸੱਤੂ ਨੇ ਮੈਨ ਆਫ ਦੀ ਮੈਚ ਅਤੇ ਸਰਬੋਤਮ ਜਾਫੀ ਦਾ ਖਿਤਾਬ ਜਿੱਤਿਆ ਅਤੇ 2 ਖਿਤਾਬ ਜਿੱਤਣ ਦਾ ਰਿਕਾਰਡ ਵੀ ਸਿਰਜਿਆ।
  • ਵਿਸ਼ਵ ਕੱਪ 'ਚ ਵੀ ਭਾਰਤ ਦੀ ਪ੍ਰਤੀਨਿਧਤਾ ਕਰ ਚੁੱਕਾ ਰੋਪੜ ਜ਼ਿਲ੍ਹੇ ਦੇ ਪਿੰਡ ਸਰਾਂ ਦੇ ਵਸਨੀਕ ਸ੍ਰੀ ਬੰਸੀ ਲਾਲ ਸਾਬਕਾ ਸੈਨਿਕ ਤੇ ਗੀਤਾ ਰਾਣੀ ਦਾ ਸਪੁੱਤਰ ਮਨਮਿੰਦਰ ਸਿੰਘ ਵੈਨਕੂਵਰ ਲਾਇਨਜ਼ ਦੀ ਟੀਮ ਖਿਲਾਫ 22 ਰੇਡਾਂ ਤੋਂ 21, ਰਾਯਲ ਕਿੰਗਜ਼ ਦੀ ਟੀਮ ਖਿਲਾਫ 19 ਰੇਡਾਂ ਤੋਂ 17 ਅਤੇ ਕੈਲੀਫੋਰਨੀਆ ਈਗਲਜ਼ ਦੀ ਟੀਮ ਖਿਲਾਫ 19 ਰੇਡਾਂ ਤੋਂ 18 ਅੰਕ ਪ੍ਰਾਪਤ ਕਰ ਕੇ ਲਗਾਤਾਰ 3 ਮੈਚਾਂ 'ਚ ਮੈਨ ਆਫ ਦੀ ਮੈਚ ਬਣਿਆ।
  • ਖਾਲਸਾ ਵਾਰੀਅਰਜ਼ ਦੀ ਟੀਮ ਖਿਲਾਫ਼ ਮੈਚ ਹਾਰਨ ਦੇ ਬਾਵਜੂਦ ਕੋਚ ਕੇਵਲ ਪਾਸਲਾ ਤੇ ਗੋਪਾਲ ਸਿੰਘ ਜਲੰਧਰ ਹੁਰਾਂ ਦੇ ਸ਼ਗਿਰਦ ਮਨਮਿੰਦਰ ਸਰਾਂ ਨੇ 17 ਰੇਡਾਂ ਤੋਂ 15 ਅੰਕ ਪ੍ਰਾਪਤ ਕਰ ਕੇ, ਸੰਘਰਸ਼ਮਈ ਖੇਡ ਦਾ ਪ੍ਰਦਰਸ਼ਨ ਕੀਤਾ। ਇਸ ਤਰ੍ਹਾਂ ਮਨਮਿੰਦਰ ਲੀਗ ਦੇ ਨਵੀਂ ਦਿੱਲੀ ਤੱਕ ਖੇਡੇ 4 ਮੈਚਾਂ 'ਚ ਆਪਣੀ ਟੀਮ ਲਈ 77 ਰੇਡਾਂ ਤੋਂ 71 ਅੰਕ ਪ੍ਰਾਪਤ ਕਰ ਚੁੱਕਾ ਹੈ ਅਤੇ ਲੀਗ 'ਚ ਸਭ ਤੋਂ ਵਧੇਰੇ ਅੰਕ ਪ੍ਰਾਪਤ ਕਰ ਕੇ ਅੱਵਲ ਨੰਬਰ ਦਾ ਤਾਜ ਪਹਿਨ ਚੁੱਕਿਆ ਹੈ।
  • ਭਰਾਵਾਂ ਦੀ ਟੱਕਰ ਵਿਸ਼ਵ ਕਬੱਡੀ ਲੀਗ 'ਚ ਦੋ ਭਰਾਵਾਂ ਦੀਆਂ ਜੋੜੀਆਂ ਖੇਡ ਰਹੀਆਂ ਹਨ। ਇੱਕ ਜੋੜੀ ਹੈ ਪਟਿਆਲਾ ਜ਼ਿਲ੍ਹੇ ਦੇ ਪਿੰਡ ਸ਼ਮਸਪੁਰ ਦੇ ਜੰਮਪਲ ਸੁਲਤਾਨ ਸਿੰਘ ਤੇ ਦਲਜੀਤ ਸਿੰਘ ਦੀ ਤੇ ਦੂਸਰੀ ਜੋੜੀ ਹੈ ਸੰਗਰੂਰ ਜ਼ਿਲ੍ਹੇ ਦੇ ਪਿੰਡ ਕਾਲੀਆ ਦੇ ਵਸਨੀਕ ਕਮਨਦੀਪ ਸਿੰਘ ਤੇ ਕੁਲਬੀਰ ਸਿੰਘ ਗਰੇਵਾਲ ਹੁਰਾਂ ਦੀ।
  • ਪੰਜਾਬ ਥੰਡਰਜ਼ ਟੀਮ ਦੇ ਦੋ ਧਾਵੀਆਂ ਸੁਲਤਾਨ ਸਿੰਘ ਤੇ ਤਲਵਿੰਦਰ ਤਿੰਦਾ ਪਰਜੀਆਂ ਨੇ ਇੱਕ ਮੈਚ ਦੌਰਾਨ ਆਪਣੀ ਟੀਮ ਲਈ ਸਾਰੀਆਂ ਹੀ ਰੇਡਾਂ ਪਾਉਣ ਦਾ ਨਵਾਂ ਕੀਰਤੀਮਾਨ ਸਿਰਜਿਆ। ਵਿਸ਼ਵ ਕੱਪ ਖੇਡ ਚੁੱਕੇ ਇਨ੍ਹਾਂ ਦੋਵਾਂ ਹੀ ਧਾਵੀਆਂ ਨੇ ਇਸ ਮੈਚ 'ਚ 26-26 ਰੇਡਾਂ ਪਾਈਆਂ। ਜਿਹਨਾਂ ਦੌਰਾਨ ਤਿੰਦੇ ਨੂੰ 1 ਅਤੇ ਸੁਲਤਾਨ ਨੂੰ ਦੋ ਜੱਫੇ ਲੱਗੇ। ਇਸ ਤਰ੍ਹਾਂ ਦੋਵੇਂ ਖਿਡਾਰੀਆਂ ਨੇ ਆਪਣੀ ਟੀਮ ਲਈ 49 ਅੰਕ ਜੋੜੇ। ਤਿੰਦੇ ਨੂੰ ਮੈਨ ਆਫ ਦੀ ਮੈਚ ਚੁਣਿਆ ਗਿਆ।
Remove ads

ਟੀਮਾਂ

Loading related searches...

Wikiwand - on

Seamless Wikipedia browsing. On steroids.

Remove ads