ਵਿਸ਼ਵ ਸਾਹਿਤ

From Wikipedia, the free encyclopedia

Remove ads

ਵਿਸ਼ਵ ਸਾਹਿਤ ਨੂੰ ਕਈ ਵਾਰ ਵਿਸ਼ਵ ਦੇ ਕੌਮੀ ਸਾਹਿਤਾਂ ਦੇ ਕੁੱਲ/ਸਮੂਹ ਨੂੰ ਦਰਸਾਉਣ ਲਈ ਵਰਤਿਆ ਜਾਂਦਾ ਹੈ, ਪਰ ਆਮ ਤੌਰ ਤੇ ਇਸ ਨੂੰ ਆਪਣੇ ਮੂਲ ਦੇਸ਼ ਤੋਂ ਪਰੇ ਵਡੇਰੇ ਵਿਸ਼ਵ ਖੇਤਰ ਵਿੱਚ ਰਚਨਾਵਾਂ ਦੇ ਵਿਚਰਨ ਦੇ ਹਵਾਲੇ ਵਜੋਂ ਲਿਆ ਜਾਂਦਾ ਹੈ। ਅਤੀਤ ਚ ਵਿਸ਼ਵ ਸਾਹਿਤ, ਮੁੱਖ ਤੌਰ ਤੇ ਪੱਛਮੀ ਯੂਰਪ ਦੇ ਸਾਹਿਤ ਦੇ ਸ਼ਾਹਕਾਰਾਂ ਲਈ ਵਰਤਿਆ ਜਾਂਦਾ ਰਿਹਾ ਹੈ, ਪਰ ਅੱਜ ਇਸ ਨੂੰ ਵਧੇਰੇ ਹੀ ਵਧੇਰੇ ਵਿਸ਼ਵ ਪ੍ਰਸੰਗ ਵਿੱਚ ਦੇਖਿਆ ਜਾ ਰਿਹਾ ਹੈ।

ਇਤਿਹਾਸ

ਯੋਹਾਨ ਵੁਲਫਗੰਗ ਫਾਨ ਗੇਟੇ ਨੇ ਉੱਨੀਵੀਂ ਸਦੀ ਦੇ ਅਰੰਭਕ ਦਹਾਕਿਆਂ ਵਿੱਚ ਆਪਣੇ ਕਈ ਲੇਖਾਂ ਵਿੱਚ ‘ਵੈਲਟਲਿਟਰਾਟੂਆ’ (Weltliteratur) ਦੀ ਧਾਰਨਾ ਦੀ ਵਰਤੋਂ ਯੂਰਪ ਵਿੱਚ ਗੈਰ-ਪੱਛਮੀ ਮੂਲ ਦੀਆਂ ਰਚਨਾਵਾਂ ਸਮੇਤ ਸਾਹਿਤਕ ਰਚਨਾਵਾਂ ਦੇ ਅੰਤਰ-ਰਾਸ਼ਟਰੀ ਸਰਕੂਲੇਸ਼ਨ ਅਤੇ ਹੁੰਗਾਰੇ ਦਾ ਵਰਣਨ ਕਰਨ ਲਈ ਕੀਤੀ। ਉਸਦੇ ਚੇਲੇ ਜੋਹਾਨ ਪੀਟਰ ਏਕਰਮੈਨ ਨੇ 1835 ਵਿੱਚ ਗੋਇਟੇ ਨਾਲ ਬਾਤਚੀਤ ਦਾ ਸੰਗ੍ਰਹਿ ਪ੍ਰਕਾਸ਼ਤ ਕਰਨ ਉਪਰੰਤ ਇਹ ਸੰਕਲਪ ਬਹੁਤ ਵਿਆਪਕ ਤੌਰ ਤੇ ਵਰਤਿਆ ਜਾਣ ਲੱਗਾ।[1]

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads