ਵੀਨਸ ਦਾ ਸੌਦਾਗਰ
From Wikipedia, the free encyclopedia
Remove ads
ਵੇਨਿਸ ਦਾ ਸੌਦਾਗਰ (ਮੂਲ ਅੰਗਰੇਜ਼ੀ:The Merchant of Venice ਦ ਮਰਚੈਂਟ ਆਫ਼ ਵੇਨਿਸ) ਨਾਟਕ ਵਿਲੀਅਮ ਸ਼ੇਕਸਪੀਅਰ ਨੇ ਲਿਖਿਆ ਹੈ I ਇਹ ਮੰਨਿਆ ਜਾਂਦਾ ਹੈ ਕਿ ਇਹ 1596 ਅਤੇ 1598 ਦੇ ਵਿਚਕਾਰ ਲਿਖਿਆ ਗਿਆ ਸੀ I[1] ਇਹ ਨਾਟਕ ਯਹੂਦੀ ਸੂਦਖੋਰ ਸ਼ਾਈਲਾਕ ਦੇ ਕਿਰਦਾਰ ਕਰਕੇ ਮਸ਼ਹੂਰ ਹੋਇਆ ਸੀ I
ਕਹਾਣੀ
ਇਸ ਨਾਟਕ ਦੀ ਕਹਾਣੀ ਬੈਸੈਨੀਓ ਅਤੇ ਅਤੇ ਉਸਦੇ ਦੋਸਤ ਐਂਟੋਨੀਓ ਦੇ ਆਲੇ ਦੁਆਲੇ ਚਲਦੀ ਹੈ I ਐਂਟੋਨੀਓ ਇੱਕ ਵਪਾਰੀ ਹੈ ਅਤੇ ਸ਼ਾਈਲਾਕ ਤੋਂ 3000 ਡੁਕੇਟ (ਵੇਨਿਸ ਦੀ ਮੁਦਰਾ) ਉਧਾਰੀ ਲੈ ਕੇ ਆਪਣੇ ਮਿੱਤਰ ਬੈਸੈਨੀਓ ਨੂੰ ਦਿੰਦਾ ਹੈ I ਬੈਸੈਨੀਓ ਇਹ ਪੈਸੇ ਲੈ ਕੇ ਪੋਰਸ਼ੀਆ ਨਾਂ ਦੀ ਇੱਕ ਅਮੀਰ ਘਰਾਣੇ ਦੀ ਕੁੜੀ ਦੇ ਨਾਲ ਵਿਆਹ ਕਰਾਉਣ ਚਲਾ ਜਾਂਦਾ ਹੈ I ਇਧਰ ਸਮੇਂ ਸਿਰ ਪੈਸੇ ਵਾਪਸ ਨਾ ਮਿਲਣ ਤੇ ਸ਼ਾਈਲਾਕ ਉਧਾਰੀ ਦੀ ਸ਼ਰਤ ਦੇ ਮੁਤਾਬਿਕ ਐਂਟੋਨੀਓ ਨੂੰ ਅਦਾਲਤ ਵਿੱਚ ਲੈ ਜਾਂਦਾ ਹੈ ਅਤੇ ਆਪਣੇ ਧਨ ਦੇ ਬਦਲੇ ਐਂਟੋਨੀਓ ਦੀ ਛਾਤੀ ਦੇ ਲਹੂ ਦੀ ਮੰਗ ਕਰਦਾ ਹੈ I ਬੈਸੈਨੀਓ ਵੀ ਆਪਣੇ ਦੋਸਤ ਐਂਟੋਨੀਓ ਨੂੰ ਬਚਾਉਣ ਵਾਸਤੇ ਵਾਪਸ ਆ ਜਾਂਦਾ ਹੈ I ਦੂਜੇ ਪਾਸੇ, ਪੋਰਸ਼ੀਆ, ਜਿਸ ਨਾਲ ਬੈਸੈਨੀਓ ਦਾ ਵਿਆਹ ਹੋ ਗਿਆ ਸੀ, ਨੂੰ ਸਾਰੀ ਗੱਲ ਦਾ ਪਤਾ ਲਾਗ ਜਾਂਦਾ I ਉਹ ਸਭ ਤੋਂ ਚੋਰੀ ਛੁਪੇ ਇੱਕ ਬੰਦੇ ਦਾ ਭੇਸ ਧਾਰ ਕੇ ਉਸੇ ਅਦਾਲਤ ਵਿੱਚ ਪਹੁੰਚ ਜਾਂਦੀ ਹੈ ਅਤੇ ਆਪਣੀਆਂ ਦਲੀਲਾਂ ਨਾਲ ਐਂਟੋਨੀਓ ਨੂੰ ਸਜਾ ਤੋਂ ਬਚਾ ਦਿੰਦੀ ਹੈ I ਲਾਲਚੀ ਸ਼ਾਈਲਾਕ ਦੀ ਜਾਇਦਾਦ ਨੂੰ ਵੀ ਜਬਤ ਕਰ ਲਿਆ ਜਾਂਦਾ I ਬਾਅਦ ਵਿੱਚ ਪੋਰਸ਼ੀਆ ਬੈਸੈਨੀਓ ਨੂੰ ਸਾਰੀ ਗੱਲ ਦੱਸ ਦਿੰਦੀ ਹੈ ਅਤੇ ਇਸ ਤਰ੍ਹਾਂ ਇਸ ਨਾਟਕ ਦਾ ਅੰਤ ਹੋ ਜਾਂਦਾ I ਮੂਲ ਕਹਾਣੀ ਦੇ ਨਾਲ ਨਾਲ ਬੈਸੈਨੀਓ ਦੇ ਦੋਸਤ ਲੌਰੇੰਜੋ ਅਤੇ ਸ਼ਾਈਲਾਕ ਦੀ ਪੁੱਤਰੀ ਜੈਸਿਕਾ ਦੇ ਪ੍ਰੇਮ ਦਾ ਕਿੱਸਾ ਵੀ ਚਲਦਾ ਰਹਿੰਦਾ ਹੈ I[2]
Remove ads
ਪਾਤਰ
|
|
Remove ads
ਹਵਾਲੇ
Wikiwand - on
Seamless Wikipedia browsing. On steroids.
Remove ads