ਵੈਲਿੰਗਟਨ

From Wikipedia, the free encyclopedia

ਵੈਲਿੰਗਟਨ
Remove ads

ਵੈਲਿੰਗਟਨ (/[invalid input: 'icon']ˈwɛlɪŋtən/) ਨਿਊਜ਼ੀਲੈਂਡ ਦੀ ਰਾਜਧਾਨੀ ਅਤੇ ਦੂਜਾ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਹੈ। ਇਹ ਉੱਤਰੀ ਟਾਪੂ ਦੇ ਸਭ ਤੋਂ ਦੱਖਣੀ ਸਿਰੇ ਉੱਤੇ, ਕੁੱਕ ਜਲ ਡਮਰੂ ਅਤੇ ਰੀਮੂਤਕ ਪਹਾੜਾਂ ਵਿਚਕਾਰ ਸਥਿਤ ਹੈ। ਇਸ ਦੀ ਅਬਾਦੀ 395,600 ਹੈ।

ਵਿਸ਼ੇਸ਼ ਤੱਥ ਵੈਲਿੰਗਟਨ, Lowest elevation ...
Thumb
ਵੈਲਿੰਗਟਨ ਦਾ ਪੁਲਾੜੀ ਦ੍ਰਿਸ਼
Thumb
ਵੈਲਿੰਗਟਨ ਬੰਦਰਗਾਹ ਅਤੇ ਕੇਬਲ ਕਾਰ – ਕੈਲਬਰਨ ਤੋਂ ਨਜ਼ਾਰਾ

ਵੈਲਿੰਗਟਨ ਸ਼ਹਿਰੀ ਖੇਤਰ ਉੱਤਰੀ ਟਾਪੂ ਦੇ ਦੱਖਣੀ ਹਿੱਸੇ ਦਾ ਪ੍ਰਮੁੱਖ ਅਬਾਦੀ ਕੇਂਦਰ ਅਤੇ ਵੈਲਿੰਗਟਨ ਖੇਤਰ - ਜਿਸ ਵਿੱਚ ਕਪੀਤੀ ਤਟ ਅਤੇ ਵੈਰਰਪਾ ਵੀ ਸ਼ਾਮਲ ਹਨ- ਦਾ ਟਿਕਾਣਾ ਹੈ। ਇਸ ਮਹਾਂਨਗਰੀ ਖੇਤਰ ਵਿੱਚ ਚਾਰ ਸ਼ਹਿਰ ਸ਼ਾਮਲ ਹਨ: ਵੈਲਿੰਗਟਨ, ਜੋ ਕੁੱਕ ਜਲ ਡਮਰੂ ਅਤੇ ਵੈਲਿੰਗਟਨ ਬੰਦਰਗਾਹ ਵਿਚਲੇ ਪਰਾਇਦੀਪ ਉੱਤੇ ਸਥਿਤ ਹੈ ਅਤੇ ਜਿੱਥੇ ਕੇਂਦਰੀ ਵਪਾਰਕ ਜ਼ਿਲ੍ਹਾ ਹੈ ਅਤੇ ਵੈਲਿੰਗਟਨ ਦੀ ਅੱਧੀ ਅਬਾਦੀ ਰਹਿੰਦੀ ਹੈ; ਪੋਰੀਰੂਆ, ਜੋ ਉੱਤਰ ਵੱਲ ਪੋਰੀਰੂਆ ਬੰਦਰਗਾਹ ਉੱਤੇ ਸਥਿਤ ਹੈ ਅਤੇ ਆਪਣੇ ਮਾਓਰੀ ਅਤੇ ਪ੍ਰਸ਼ਾਂਤ ਟਾਪੂਈ ਭਾਈਚਾਰਿਆਂ ਕਰ ਕੇ ਪ੍ਰਸਿੱਧ ਹੈ; ਉੱਤਲਾ ਹੱਟ ਅਤੇ ਹੇਠਲਾ ਹੱਟ, ਜੋ ਉੱਤਰ-ਪੂਰਬ ਵੱਲ ਉਪਨਗਰੀ ਇਲਾਕੇ ਹਨ ਜਿਹਨਾਂ ਨੂੰ ਮਿਲਾ ਕੇ ਹੱਟ ਘਾਟੀ ਕਿਹਾ ਜਾਂਦਾ ਹੈ। ਇਹ ਸ਼ਹਿਰ ਦੁਨੀਆ ਦੀ ਸਭ ਤੋਂ ਦੱਖਣਲੀ ਰਾਜਧਾਨੀ ਹੈ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads