ਵੈਸ਼ਾਲੀ
From Wikipedia, the free encyclopedia
Remove ads
ਵੈਸ਼ਾਲੀ ਬਿਹਾਰ ਵਿੱਚ ਸਥਿਤ ਇੱਕ ਸ਼ਹਿਰ ਹੈ। ਇਹ ਇੱਕ ਇਤਿਹਾਸਕ ਸ਼ਹਿਰ ਹੈ ਅਤੇ ਗੰਡਕ ਨਦੀ ਦੇ ਖੱਬੇ ਕਿਨਾਰੇ ਸਥਿਤ ਹੈ। ਪਾਲੀ ਭਾਸ਼ਾ ਵਿੱਚ ਇਸਨੂੰ ਵਿਸਾਲੀ ਆਖਿਆ ਜਾਂਦਾ ਹੈ।[1]
ਇਸ ਸ਼ਹਿਰ ਦਾ ਨਾਂਅ ਰਾਜਾ ਵਿਸ਼ਾਲ ਦੇ ਨਾਂਅ 'ਤੇ ਰੱਖਿਆ ਗਿਆ ਸੀ, ਜਿਸਦੀ ਬਹਾਦਰੀ ਦਾ ਜ਼ਿਕਰ ਰਮਾਇਣ ਵਿੱਚ ਵੀ ਮਿਲਦਾ ਹੈ। 6ਵੀਂ ਈਃ ਪੂਃ ਵਿੱਚ ਵਸਿਆ ਇਹ ਪ੍ਰਾਚੀਨ ਮਹਾਂਨਗਰ ਲਿਛਵੀਆਂ ਅਤੇ ਵਾਜੀਆਂ ਰਾਜ ਦੀ ਰਾਜਧਾਨੀ ਸੀ। ਵਾਜੀਆਂ (ਵਿਰਜੀ) ਮਹਾਂ ਜਨਪਦ ਦੇ ਇਸ ਰਾਜ ਨੂੰ ਵਿਸ਼ਵ ਦਾ ਪਹਿਲਾ ਗਣਤੰਤਰ ਹੋਣ ਦਾ ਮਾਣ ਹਾਸਲ ਹੈ। 599 ਈਃ ਪੂਃ ਵਿੱਚ 24ਵੇਂ ਤੀਰਥੰਕਰ ਭਗਵਾਨ ਮਹਾਂਵੀਰ ਦਾ ਜਨਮ ਵੈਸ਼ਾਲੀ ਗਣਤੰਤਰ ਦੇ ਕੁੰਡਲਗ੍ਰਾਮ ਵਿੱਚ ਹੋਇਆ ਸੀ। ਭਗਵਾਨ ਮਹਾਂਵੀਰ 22 ਸਾਲ ਦੀ ਉਮਰ ਤੱਕ ਇੱਥੇ ਹੀ ਰਹੇ। ਵੈਸ਼ਾਲੀ ਉਨ੍ਹਾਂ ਸਮਿਆਂ ਵਿੱਚ ਬਹੁਤ ਹੀ ਖੁਸ਼ਹਾਲ ਰਾਜ ਸੀ, ਵਸੋਂ ਬਹੁਤ ਸੰਘਣੀ ਸੀ। ਉੱਥੇ 7,707 ਮਨੋਰੰਜਨ ਸਥਾਨ ਸਨ ਅਤੇ ਏਨੇ ਹੀ ਕਮਲ ਤਲਾਬ ਬਣੇ ਹੋਏ ਸਨ।[2][3][4]
ਵੈਸ਼ਾਲੀ ਦੀ ਬੇਹੱਦ ਖੂਬਸੂਰਤ ਨਰਤਕੀ ਅਮਰਾਪਲੀ (ਅੰਬਰਪਾਲੀ) ਨੂੰ ਮੰਤਰੀ ਪਦ ਮਿਲਿਆ ਹੋਇਆ ਸੀ, ਜਿਸਨੇ ਵੈਸ਼ਾਲੀ ਨੂੰ ਖੂਬਸੂਰਤ ਅਤੇ ਖੁਸ਼ਹਾਲ ਬਣਾਉਣ ਵਿੱਚ ਬਹੁਤ ਯੋਗਦਾਨ ਪਾਇਆ ਸੀ। ਸ਼ਹਿਰ ਨੂੰ ਤਿੰਨ ਵਿਸ਼ਾਲ ਕੰਧਾਂ ਨਾਲ ਸੁਰੱਖਿਅਤ ਕੀਤਾ ਗਿਆ ਸੀ। ਇੱਥੇ ਤਿੰਨ ਵਿਸ਼ਾਲ ਦਰਵਾਜ਼ੇ ਲੱਗੇ ਹੋਏ ਸਨ, ਜਿਨ੍ਹਾਂ ਦੇ ਚਬੂਤਰਿਆਂ 'ਤੇ ਚੜ੍ਹ ਕੇ ਪਹਿਰੇਦਾਰ ਪਹਿਰਾ ਦਿੰਦੇ ਸਨ। ਸ਼ਹਿਰ ਦੇ ਬਾਹਰ ਵੱਲ ਹਿਮਾਲਾ ਪਰਬਤ ਤੱਕ ਕੁਦਰਤੀ ਵੱਡਾ ਜੰਗਲ (ਮਹਾਂ ਵਣ) ਸੀ। ਮਹਾਨ ਚੀਨੀ ਯਾਤਰੀ ਫਾਹੀਯਾਨ ਅਤੇ ਹਿਊਨਸਾਂਗ ਨੇ ਵੀ ਆਪਣੀਆਂ ਲਿਖਤਾਂ ਵਿੱਚ ਵੈਸ਼ਾਲੀ ਦਾ ਵਰਨਣ ਕੀਤਾ ਹੈ। ਬਾਅਦ ਵਿੱਚ 1861 ਵਿੱਚ ਬਰਤਾਨਵੀ ਪੁਰਾਤੱਤਵ ਖੋਜੀ ਅਲੈਗਜੈਂਡਰ ਕਨਿੰਘਮ ਨੇ ਵੈਸ਼ਾਲੀ ਜ਼ਿਲ੍ਹੇ ਦੇ।ਅਜੋਕੇ ਪਿੰਡ ਬਸਰਾਹ ਵਿੱਚ ਵੈਸ਼ਾਲੀ ਨੂੰ ਲੱਭਿਆ ਸੀ।[5]
ਇੱਕ ਵਾਰ ਵੈਸ਼ਾਲੀ ਵਿੱਚ ਮਹਾਂਮਾਰੀ ਫੈਲ ਗਈ ਸੀ।[6] ਅਮਰਾਪਲੀ ਨੇ ਮਹਾਤਮਾ ਬੁੱਧ ਨੂੰ ਵੈਸ਼ਾਲੀ ਬੁਲਾਇਆ ਸੀ, ਜਿਸ ਕਾਰਨ ਵੈਸ਼ਾਲੀ ਮੁੜ ਖੁਸ਼ਹਾਲ ਹੋ ਗਿਆ। ਮਹਾਤਮਾ ਬੁੱਧ ਬਹੁਤ ਵਾਰੀ ਵੈਸ਼ਾਲੀ ਆਏ ਸਨ। ਅਮਰਾਪਲੀ ਨੇ ਉਨ੍ਹਾਂ ਦੀ ਸੰਗਤ ਕਾਰਨ ਬੁੱਧ ਧਰਮ ਗ੍ਰਹਿਣ ਕਰ ਲਿਆ ਅਤੇ ਉਹ ਬੋਧੀ ਭਿਕਸ਼ਣ ਬਣ ਗਈ ਸੀ। ਅਮਰਾਪਲੀ ਨੇ ਆਪਣਾ ਅੰਬਾਂ ਦਾ ਬਾਗ ਬੁੱਧ ਨੂੰ ਦਾਨ ਕਰ ਦਿੱਤਾ ਸੀ। ਮਹਾਤਮਾ ਬੁੱਧ ਨੇ ਆਪਣਾ ਅਖੀਰਲਾ ਉਪਦੇਸ਼ ਵੀ ਵੈਸ਼ਾਲੀ ਵਿਖੇ ਹੀ ਦਿੱਤਾ ਸੀ ਅਤੇ ਆਪਣੇ ਪ੍ਰੀਨਿਰਵਾਣ ਬਾਰੇ ਭਿਕਸ਼ੂਆਂ ਨੂ ਦੱਸ ਦਿੱਤਾ ਸੀ।[7][8][9]
Remove ads
ਦਰਸ਼ਨੀ ਥਾਵਾਂ
- ਅਭਿਸ਼ੇਕ ਪੁਸ਼ਕਰਨੀ ਤਲਾਬ - ਇੱਥੇ ਚੁਣੇ ਹੋਏ ਮੰਤਰੀਆਂ ਨੂੰ ਸਹੁੰ ਚੁਕਾਈ ਜਾਂਦੀ ਸੀ।
- ਵਿਸ਼ਵ ਸ਼ਾਂਤੀ ਸਤੂਪ - ਇਹ ਜਪਾਨ ਦੇ ਨਿਪੋਨਜ਼ਨ ਫਿਰਕੇ ਵੱਲੋਂ ਬਣਾਇਆ ਗਿਆ ਸੀ। ਇਥੇ ਮਹਾਤਮਾ ਬੁੱਧ ਦੇ ਪਵਿੱਤਰ ਰੋਮ ਰੱਖੇ ਹੋਏ ਹਨ।
- ਅਸ਼ੋਕ ਸਤੰਭ - ਰਾਜਾ ਅਸ਼ੋਕ ਨੇ 383 ਈਃ ਪੂਃ ਵਿੱਚ ਵਿੱਚ ਹੋਈ ਦੂਜੀ ਬੁੱਧ ਕੌਂਸਲ ਦੀ ਯਾਦ ਵਿੱਚ ਬਣਵਾਇਆ ਸੀ। ਇਸ ਦੇ ਸਿਰੇ 'ਤੇ ਸ਼ੇਰ ਦਾ ਬੁੱਤ ਬਣਿਆ ਹੋਇਆ ਹੈ।
- ਅਨੰਦ ਸਤੂਪ
- ਕੁਟਾਗਰਸ਼ਾਲਾ ਵਿਹਾਰ
ਹਵਾਲੇ
Wikiwand - on
Seamless Wikipedia browsing. On steroids.
Remove ads